ਮਹਿਮਦਪੁਰ ਰੋਹੀ ਦਾ ਡੇਰਾ ਸੱਚਾ ਸੌਦਾ ਅਮਰਪੁਰ ਧਾਮ : ਸਾਈਂ ਜੀ ਦੀਆਂ ਰਹਿਮਤਾਂ ਦਾ ਅਦਭੁੱਤ ਨਮੂਨਾ
ਮਹਿਮਦਪੁਰ ਰੋਹੀ ਪਿੰਡ ‘ਚ ਸਥਿਤ ਡੇਰਾ ਸੱਚਾ ਸੌਦਾ ਅਮਰਪੁਰ ਧਾਮ ‘ਚ ਬਣੇ ‘ਤੇਰਾਵਾਸ’ ਤੇ ਧਾਮ ਦੇ ਮੁੱਖ ਦਰਵਾਜੇ ਦਾ ਦ੍ਰਿਸ਼

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਦੀ ਧਰਤੀ ਨੂੰ ਪਵਿੱਤਰ ਕਰਨ ਲਈ ਪਧਾਰਨ ਵਾਲੇ ਸਨ ਬੇਪਰਵਾਹ ਜੀ ਦੇ ਉਤਾਰੇ (ਠਹਿਰਾਅ) ਲਈ ਪਿੰਡ ਦੀ ਮਸਜਿਦ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਮਸਜਿਦ ਤੱਕ ਪਹੁੰਚਣ ਵਾਲੇ ਸਾਰੇ ਰਸਤਿਆਂ ‘ਤੇ ਨਵੇਂ ਕੱਪੜੇ ਵਿਛਾਏ ਗਏ ਜਿਵੇਂ ਹੀ ਸਾਈਂ ਜੀ ਨੇ ਪਿੰਡ ‘ਚ ਪ੍ਰਵੇਸ਼ ਕੀਤਾ ਤਾਂ ਪਿੰਡ ਵਾਲੇ ਖੁਸ਼ੀ ‘ਚ ਝੂਮ ਉੱਠੇ ਪਿੰਡ ਦਾ ਚੱਪਾ-ਚੱਪਾ ਖੁਦ ਨੂੰ ਮਾਣਮਈ ਮਹਿਸੂਸ ਕਰਨ ਲੱਗਿਆ ਸਾਈਂ ਜੀ ਪਿੰਡ ਵਾਲਿਆਂ ਦੀ ਏਨੀ ਸ਼ਰਧਾ ਅਤੇ ਪਿਆਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹਾਲਾਂਕਿ ਸਾਈਂ ਜੀ ਨੇ ਰਸਤਿਆਂ ‘ਚ ਵਿਛਾਏ ਗਏ ਕੱਪੜਿਆਂ ਨੂੰ ਚੁਕਵਾ ਦਿੱਤਾ ਅਤੇ ਬਚਨ ਫਰਮਾਏ ਕਿ ਸਾਨੂੰ ਤੁਹਾਡੀ ਖੁਸ਼ੀ ਮਨਜ਼ੂਰ ਹੈ ਸਾਈਂ ਮਸਤਾਨਾ ਜੀ ਮਸਜਿਦ ਪਰਿਸਰ ‘ਚ ਆ ਕੇ ਬਿਰਾਜ਼ਮਾਨ ਹੋਏ ਪਿੰਡ ‘ਚ 4 ਜੂਨ 1952 ਦੀ ਰਾਤ ਨੂੰ ਸਤਿਸੰਗ ਹੋਇਆ
ਦੂਜੇ ਦਿਨ ਛੱਪੜ ‘ਤੇ ਇੱਕ ਪਿੱਪਲ ਦੇ ਦਰੱਖਤ ਹੇਠਾਂ ਵੱਡੇ ਚਬੂਤਰੇ ‘ਤੇ ਸੁਬ੍ਹਾ ਦਾ ਸਤਿਸੰਗ ਹੋਇਆ ਇਹ ਸਾਈਂ ਮਸਤਾਨਾ ਜੀ ਦਾ ਪਿੰਡ ‘ਚ ਰੂਹਾਨੀ ਸਫ਼ਰਨਾਮੇ ਦਾ ਪਹਿਲਾ ਪੜਾਅ ਸੀ ਹਾਲਾਂਕਿ ਉਸ ਸਮੇਂ ਪਿੰਡ ‘ਚ ਜਾਤ-ਪਾਤ ਦੀ ਗਹਿਰੀ ਖਾਈ ਸੀ, ਪਰ ਸਾਈਂ ਜੀ ਨੇ ਆਪਣੇ ਬਚਨਾਂ ਦੀ ਮਿਠਾਸ ਨਾਲ ਸਭ ਨੂੰ ਇੱਕ ਮਾਲਾ ‘ਚ ਪਿਰੋਣ ਦਾ ਬਾਖੂਬੀ ਕੰਮ ਕੀਤਾ ਇਸ ਤੋਂ ਬਾਅਦ ਅਗਲੇ ਮਹੀਨੇ ਭਾਵ 10 ਜੁਲਾਈ 1952 ਨੂੰ ਪਿੰਡ ‘ਚ ਫਿਰ ਤੋਂ ਰੂਹਾਨੀ ਸਤਿਸੰਗ ਹੋਇਆ ਸਤਿਸੰਗ ਦੌਰਾਨ ਬਿਸ਼ਨੋਈ ਲੋਕਾਂ ਦਾ ਵੈਰਾਗ ਫੁੱਟ ਪਿਆ ਕਈ ਸੱਜਣ ਬੋਲ ਪਏ- ਸਾਈਂ ਜੀ, ਤੁਹਾਡੀ ਆਵਾਜ਼ ਤਾਂ ਖੁਦਾ ਦੀ ਆਵਾਜ਼ ਹੈ ਪੱਤਰਾਮ ਗੋਦਾਰਾ ਬਿਸ਼ਨੋਈ ਨੂੰ ਬੇਪਰਵਾਹ ਜੀ ‘ਚ ਆਪਣੇ ਈਸ਼ਟ ਦੇ ਦਰਸ਼ਨ ਹੋਏ
ਸਤਿਸੰਗ ਦੇ ਅਗਲੇ ਦਿਨ ਹੀ ਸਾਈਂ ਜੀ ਦੇ ਦਰਸ਼ਨਾਂ ਲਈ ਪਿੰਡ ਤੋਂ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਅਤੇ ਪਿੰਡ ‘ਚ ਡੇਰਾ ਬਣਾਉਣ ਦੀ ਅਰਜ਼ ਕਰਨ ਲੱਗੇ ਬੇਪਰਵਾਹ ਜੀ ਨੇ ਫਰਮਾਇਆ-‘ਡੇਰਾ ਜ਼ਰੂਰ ਬਨਾਏਂਗੇ’ਸਾਈਂ ਜੀ ਦੀ ਇਹ ਮਨਜ਼ੂਰੀ ਲੋਕਾਂ ‘ਚ ਖੁਸ਼ੀ ਦਾ ਸੰਚਾਰ ਕਰ ਗਈ ਲੋਕਾਂ ‘ਚ ਉਤਸ਼ਾਹ ਦੇਖਦੇ ਹੀ ਬਣ ਰਿਹਾ ਸੀ ਹਰ ਕੋਈ ਇੱਕ-ਦੂਜੇ ਤੋਂ ਉਤਸੁਕਤਾ ਵੱਸ ਪੁੱਛ ਰਿਹਾ ਸੀ ਕਿ ਸਾਈਂ ਜੀ ਡੇਰਾ ਕਿੱਥੇ ਬਣਾਉਣਗੇ ਕਈ ਜਿੰਮੀਂਦਾਰ ਭਰਾਵਾਂ ਨੇ ਡੇਰਾ ਬਣਾਉਣ ਲਈ ਆਪਣੀ ਜ਼ਮੀਨ ਦੇਣ ਦੀ ਗੱਲ ਕਹੀ, ਪਰ ਸਾਈਂ ਜੀ ਖੁਦ ਚੱਲ ਕੇ ਅਜਿਹੀ ਜ਼ਮੀਨ ਦੀ ਚੋਣ ਕਰਨਾ ਚਾਹ ਰਹੇ ਸਨ ਜੋ ਆਸ਼ਰਮ ਲਈ ਉੱਚਿਤ ਅਤੇ ਅਨੁਕੂਲ ਹੋਵੇ

ਸਰਸਾ-ਹਿਸਾਰ ਰੋਡ ‘ਤੇ ਧਾਂਗੜ ਪਿੰਡ ਤੋਂ ਕਰੀਬਨ 5 ਕਿਲੋਮੀਟਰ ਦੀ ਦੂਰੀ ‘ਤੇ ਵਸੇ ਮਹਿਮਦਪੁਰ ਰੋਹੀ ਪਿੰਡ (ਜ਼ਿਲ੍ਹਾ ਫਤਿਹਾਬਾਦ) ਅੱਜ ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਸੋਨੇ ਦੇ ਅੱਖਰਾਂ ‘ਚ ਦਰਜ਼ ਹੋ ਚੁੱਕਿਆ ਸੀ ਜੁਲਾਈ 1952 ‘ਚ ਡੇਰਾ-ਆਸ਼ਰਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਡੇਰਾ ਸੱਚਾ ਸੌਦਾ ਦੇ ਪੁਰਾਣੇ ਸੇਵਾਦਾਰ 84 ਸਾਲ ਦੇ ਬਾਲੂ ਗੁਰਮੁੱਖ ਦੱਸਦੇ ਹਨ ਕਿ ਸਾਈਂ ਬੇਪਰਵਾਹ ਮਸਤਾਨਾ ਜੀ ਦੀ ਪਾਵਨ ਦਇਆ-ਦ੍ਰਿਸ਼ਟੀ ‘ਚ ਆਸ਼ਰਮ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਸੰਗਤ ਬੜੇ ਚਾਅ ਨਾਲ ਸੇਵਾ ‘ਚ ਲੱਗੀ ਹੋਈ ਸੀ ਸਾਈਂ ਜੀ ਇਹ ਸਭ ਦੇਖ ਕੇ ਬਹੁਤ ਖੁਸ਼ ਸਨ ਸਾਈਂ ਜੀ ਨੇ ਦਰਬਾਰ ਦਾ ਨਾਮਕਰਨ ਕਰਦੇ ਹੋਏ ਬਚਨ ਫਰਮਾਇਆ ਕਿ ‘ਇਸ ਦਰਬਾਰ ਕਾ ਨਾਮ ਅਮਰਪੁਰ ਧਾਮ ਰਖਤੇ ਹੈਂ ਆਜ ਸੇ ਪੂਰਾ ਗਾਂਵ ਹੀ ਅਮਰ ਹੋ ਗਿਆ’ ਸਾਈਂ ਜੀ ਨੇ ਅੱਗੇ ਫਰਮਾਇਆ ਕਿ ‘ਵਹ (ਸ਼ਾਹ ਮਸਤਾਨਾ ਜੀ ਧਾਮ) ਦਰਬਾਰ ਪੂਜਨੀਕ ਸਾਵਣ ਸ਼ਾਹ ਜੀ ਦਾਤਾ ਕਾ ਉਪਕਾਰ ਹੈ ਔਰ ਯਹ (ਅਮਰਪੁਰ ਧਾਮ) ਦਰਬਾਰ ਮਸਤਾਨਾ ਕਾ ਬੱਚਾ ਹੈ’ ਉੱਧਰ ਪਿੰਡ ਦੇ ਚੌਧਰੀ ਪੱਤਰਾਮ ਗੋਦਾਰਾ ਬਿਸ਼ਨੋਈ ਵੱਲੋਂ ਡੇਰੇ ਲਈ ਦਿੱਤੀ ਗਈ ਚਾਰ ਏਕੜ ਜ਼ਮੀਨ ਦੇ ਚਾਰੇ ਪਾਸੇ ਵਾੜ ਲਾਉਣ ਦੀ ਸੇਵਾ ਵੀ ਨਾਲ ਹੀ ਸ਼ੁਰੂ ਹੋ ਗਈ ਸੀ ਸੇਵਾਦਾਰ ਕੰਡੇਦਾਰ ਝਾੜੀਆਂ ਨਾਲ ਵਾੜ ਬਣਾਉਣ ‘ਚ ਲੱਗੇ ਹੋਏ ਸਨ


ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸ ਦਰਬਾਰ ‘ਚ ਕਈ ਨਿਰਮਾਣ ਤੇ ਵਿਸਥਾਰ ਦੇ ਕੰਮ ਆਪਣੀ ਪਾਵਨ ਹਜ਼ੂਰੀ ‘ਚ ਕਰਵਾਏ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਸਮੇਂ-ਸਮੇਂ ‘ਤੇ ਦਰਬਾਰ ਦੀ ਲੋਕੇਸ਼ਨ ਨੂੰ ਨਵਾਂ ਲੁੱਕ ਦਿੱਤਾ ਮੌਜ਼ੂਦਾ ਸਮੇਂ ‘ਚ ਦਰਬਾਰ ਕਰੀਬ 6 ਏਕੜ ਜ਼ਮੀਨ ਤੱਕ ਫੈਲਿਆ ਹੋਇਆ ਹੈ ਕਰੀਬ ਸਾਢੇ ਚਾਰ ਏਕੜ ਜ਼ਮੀਨ ‘ਤੇ ਸੇਵਾਦਾਰਾਂ ਵੱਲੋਂ ਬਾਗਬਾਨੀ ਕੀਤੀ ਜਾਂਦੀ ਹੈ, ਜਿਵੇਂ ਅਮਰੂਦ, ਚੀਕੂ, ਅਨਾਰ ਆਦਿ ਦੇ ਪੌਦੇ ਦਰਬਾਰ ਦੇ ਨਾਲ-ਨਾਲ ਪਿੰਡ ਦੀ ਸ਼ਾਨ ਨੂੰ ਵੀ ਚਾਰ ਚੰਨ ਲਾ ਰਹੇ ਹਨ ਇੱਥੇ ਸੰਗਤ ਦੀ ਸਹੂਲਤ ਲਈ ਇੱਕ ਵੱਡਾ ਸ਼ੈੱਡ ਬਣਾਇਆ ਗਿਆ ਹੈ, ਜਿੱਥੇ ਸਾਧ-ਸੰਗਤ ਨਾਮ ਚਰਚਾ ਕਰਦੀ ਹੈ ਸੰਗਤ ਦੇ ਆਰਾਮ ਕਰਨ ਲਈ ਇੱਕ ਵੱਡਾ ਹਾਲ ਵੀ ਬਣਾਇਆ ਗਿਆ ਹੈ
Table of Contents
ਪਹਿਲਾਂ ਮਕਾਨ ਬਣਵਾਉਂਦੇ, ਫਿਰ ਢੁਹਾ ਦਿੰਦੇ:
ਸਾਈਂ ਮਸਤਾਨਾ ਜੀ ਦੇ ਖੇਡ ਬੜੇ ਨਿਰਾਲੇ ਹੁੰਦੇ ‘ਸੰਤਨ ਕੀ ਰਮਜ਼ ਨਾ ਜਾਣੇ ਕੋਇ’ ਯਾਨੀ ਸੰਤ-ਫਕੀਰਾਂ ਦੇ ਹਰ ਖੇਡ ‘ਚ ਕੋਈ ਨਾ ਕੋਈ ਰਾਜ਼ ਛੁਪਿਆ ਹੋਇਆ ਹੁੰਦਾ ਹੈ, ਪਰ ਇਸ ਦੀ ਸਮਝ ਹਰ ਕਿਸੇ ਨੂੰ ਨਹੀਂ ਆ ਸਕਦੀ ਮਹਿਮਦਪੁਰ ਰੋਹੀ ‘ਚ ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਇਸ ਆਸ਼ਰਮ ਨੂੰ ਬੇਪਰਵਾਹ ਜੀ ਨੇ ਬਹੁਤ ਵਾਰ ਬਣਵਾਇਆ ਤੇ ਗਿਰਵਾਇਆ ਦਰਬਾਰ ਦੇ ਨਿਰਮਾਣ ‘ਚ ਕੱਚੀਆਂ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਨਿਰਮਾਣ ਦਾ ਕੰਮ ਜਦੋਂ ਪੂਰਾ ਹੋ ਜਾਂਦਾ ਤਾਂ ਹਰ ਕੋਈ ਉਸ ਨੂੰ ਸਲਾਹਉਂਦੇ ਅਤੇ ਖੁਸ਼ ਹੁੰਦੇ ਕਿ ਦਰਬਾਰ ਬਣ ਕੇ ਤਿਆਰ ਹੋ ਗਿਆ ਹੈ ਅਗਲੇ ਦੋ ਪਲਾਂ ‘ਚ ਬੇਪਰਵਾਹ ਜੀ ਫਰਮਾ ਦਿੰਦੇ ਕਿ ਇਸ ਨੂੰ ਗਿਰਾ ਦਿਓ ਸਾਈਂ ਜੀ ਦੇ ਇਨ੍ਹਾਂ ਅਨੋਖੇ ਖੇਡਾਂ ਨੂੰ ਦੇਖ ਕੇ ਕਈ ਵਾਰ ਸੇਵਾਦਾਰ ਦੁਖੀ ਹੁੰਦੇ,
ਪਰ ਫਿਰ ਕਹਿੰਦੇ ਕਿ ‘ਉਨ੍ਹਾਂ ਦੀਆਂ ਉਹੀ ਜਾਨਣ’ ਇੱਕ ਵਾਰ ਡੇਰੇ ‘ਚ ਕੱਚਾ ਕੋਠਾ ਬਣਵਾਇਆ ਸੇਵਾਦਾਰਾਂ ਨੇ ਉਸ ਦੀ ਚੰਗੀ ਤਰ੍ਹਾਂ ਲਿਪਾਈ ਕੀਤੀ ਅਤੇ ਇੱਕ ਰੇਸ਼ਮੀ ਕੱਪੜੇ ਦਾ ਥਾਣ ਉਸ ਦੇ ਅੱਗੇ ਵਿਛਾਇਆ ਬੇਪਰਵਾਹ ਜੀ ਆਏ ਅਤੇ ਫਰਮਾਇਆ ਕਿ ਤੁਮ੍ਹਾਰਾ ਪ੍ਰੇਮ ਕਬੂਲ ਹੈ ਅਤੇ ਕੱਪੜਾ ਇਕੱਠਾ ਕਰਵਾ ਦਿੱਤਾ ਕਰੀਬ 3-4 ਘੰਟੇ ਉਸ ਕੱਚੇ ਕੋਠੇ ‘ਚ ਬੈਠਣ ਤੋਂ ਬਾਅਦ ਬੋਲੇ ਕਿ ‘ਇਸ ਕੋਠੇ ਕੋ ਹਮ ਗਿਰਾਏਂਗੇ ਅਗਰ ਤੁਮ ਨਾਰਾਜ਼ ਹੋ ਤੋ ਹਮ ਯਹਾਂ ਸੇ ਚਲੇ ਜਾਤੇ ਹੈ’ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਤੁਹਾਡੀ ਮਰਜ਼ੀ ਹੈ ਇਸ ਨੂੰ ਰੱਖੋ ਜਾਂ ਗਿਰਾਓ, ਪਰ ਇੱਥੋਂ ਨਾ ਜਾਓ ਕੋਠੇ ਨੂੰ ਗਿਰਾ ਕੇ ਦੋ ਖਾਨਿਆਂ ਦਾ ਛੱਪਰ ਬਣਾ ਦਿੱਤਾ ਗਿਆ ਸਾਈਂ ਜੀ ਨੇ ਦਰਬਾਰ ਦੇ ਆਸ-ਪਾਸ ਬੇਰੀਆਂ ਤੇ ਸ਼ਹਿਤੂਤ ਲਗਵਾਏ ਅਤੇ ਬਚਨ ਫਰਮਾਇਆ ਕਿ ‘ਇਨਮੇਂ ਰੋਜ਼ ਪਾਨੀ ਡਾਲਤੇ ਰਹੋ ਔਰ ਧਿਆਨ ਸੇ ਦੇਖਨਾ ਕਿ ਯੇ ਬ੍ਰਿਛ ਤੁਮ ਸੇ ਬਾਤੇਂ ਕਰੇਂਗੇ ਪਰ ਆਪ ਲੋਗ ਇਨਕੀ ਭਾਸ਼ਾ ਸਮਝ ਨਹੀਂ ਪਾਓਗੇ’
ਭਈ! ਤੇਰਾ ਭੀ ਕੁਛ ਕਰੇਂਗੇ!!

ਜਿਨ੍ਹਾਂ ਨੇ ਉਸ ਸਮੇਂ ਭਜਨ-ਸਿਮਰਨ ਦੀ ਕਦਰ ਨਹੀਂ ਕੀਤੀ ਅਤੇ ਉਹ ਹੁਣ ਛੁਟਕਾਰਾ ਪਾਉਣ ਲਈ ਪੁਕਾਰ ਰਹੀਆਂ ਹਨ ਸਾਈਂ ਜੀ ਨੇ ਉਸ ਰਾਤ ਫਿਰ ਸਤਿਸੰਗ ਕੀਤਾ ਕਹਿੰਦੇ ਹਨ ਕਿ ਕੁਝ ਸਮੇਂ ਬਾਅਦ ਉਹ ਟਿੱਲਾ ਖ਼ਤਮ ਹੋ ਗਿਆ ਲਖਪਤ ਰਾਇ ਨੇ ਦੱਸਿਆ ਕਿ ਸਾਈਂ ਜੀ ਪਿੰਡ ਦੇ ਪਿਆਰ ਨੂੰ ਦੇਖ ਕੇ ਬਹੁਤ ਖੁਸ਼ ਸਨ ਪਿੰਡ ਨੇ ਜੋ ਕੁਝ ਵੀ ਮੰਗਿਆ, ਸਾਈਂ ਜੀ ਨੇ ਹਰ ਖੁਵਾਇਸ਼ ਪੂਰੀ ਕੀਤੀ ਪਿੰਡ ‘ਚ ਸਾਈਂ ਜੀ ਦੀਆਂ ਚੇਤਾਈਆਂ ਹੋਈਆਂ 100 ਤੋਂ ਜਿਆਦਾ ਰੂਹਾਂ ਹਨ, ਜੋ ਅੱਜ ਵੀ ਦਰਬਾਰ ਪ੍ਰਤੀ ਸ਼ਰਧਾਭਾਵ ਰੱਖਦੀਆਂ ਹਨ ਅਤੇ ਸੇਵਾਦਾਰ ਸਤਿਸੰਗੀ ਭੈਣ-ਭਰਾ ਵੀ ਹੁਣ ਬਹੁਤ ਹਨ
ਸਾਈਂ ਜੀ ਨੇ ਬਖ਼ਸ਼ੀ ਦਰਗਾਹ ਦੀ ਪਦਵੀ:

‘ਆਜ ਸੇ ਸਭ ਲੋਗ ਊਚੀ ਜਾਤ ਕੇ ਹੂਏ ਜੋ ਅੱਲ੍ਹਾ, ਰਾਮ, ਵਾਹਿਗੁਰੂ ਕੀ ਭਗਤੀ ਮੇਂ ਆਇਆ, ਜਿਸ ਨੇ ਰਾਮ ਕੋ ਧਾਰਨ ਕਰ ਲੀਆ ਵੋ ਹੀ ਸਭਸੇ ਊਂਚਾ ਹੈ’ ਭੇਡਕੁੱਟ, ਬਾਂਵਰੀ ਆਦਿ ਛੋਟੀ ਜਾਤੀ ਦੇ ਲੋਕਾਂ ਨੂੰ ਰਾਮਧਾਰੀ ਦਾ ਖ਼ਿਤਾਬ ਦਿੱਤਾ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੇਵਾਦਾਰਾਂ ਨੂੰ ਵੱਖ-ਵੱਖ ਉੱਪਾਧੀਆਂ ਨਾਲ ਵੀ ਨਵਾਜ਼ਿਆ ਪ੍ਰੇਮੀ ਕਾਸ਼ੀ ਰਾਮ ਨੂੰ (ਗਵਰਨਰ), ਖਿਆਲੀ ਰਾਮ (ਵਾਇਸਰਾਇ), ਭੀਮਾ ਰਾਮ (ਲਾਟ ਸਾਹਿਬ), ਬਨਵਾਰੀ ਸੇਠ (ਮੋਦੀ ਸਾਹਿਬ), ਹਜ਼ਾਰੀ ਰਾਮ (ਪੋਲੀਟੀਕਲ), ਸੋਹਣ ਲਾਲ (ਵਜੀਰ ਸਾਹਿਬ), ਪੱਤ ਰਾਮ (ਜੱਜ ਸਾਹਿਬ) ਤੋਂ ਇਲਾਵਾ ਮੋਹਰ ਸਿੰਘ (ਮਾਲ ਅਫਸਰ), ਧਰਮਵੀਰ (ਥਾਣੇਦਾਰ) ਤੇ ਕਾਸ਼ੀ ਰਾਮ ਰਾਮਧਾਰੀ (ਨੰਬਰਦਾਰ) ਆਦਿ ਬੇਪਰਵਾਹ ਜੀ ਨੇ ਇਹ ਬਚਨ ਵੀ ਫਰਮਾਇਆ ਕਿ ‘ਆਪ ਸਾਧ-ਸੰਗਤ ਕੇ ਅਫਸਰ ਨਹੀਂ ਹੋ, ਆਪ ਦਰਗਾਹ ਕੇ ਅਫਸਰ ਹੋ’
ਸਾਈਂ ਜੀ ਨੇ ਪਿੰਡ ਨੂੰ ਦੇਸ਼-ਦੁਨੀਆ’ਚ ਚਮਕਾਇਆ

12 ਸਾਲਾਂ ਤੱਕ ਨੱਚ-ਨੱਚ ਕੇ ਪਾਈਆਂ ਬੇਸ਼ੁਮਾਰ ਖੁਸ਼ੀਆਂ

”ਤੇਰੇ ਹੀ ਤੋ ਦਰ ਪੇ ਗਰੀਬੋ ਕੀ ਲਾਜ਼ ਹੈ…!”

ਸਾਈਂ ਜੀ ਨੇ ਪਰਿਵਾਰ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਫਰਮਾਇਆ ਕਿ ‘ਵਰੀ! ਜ਼ਰੂਰ ਆਏਂਗੇ’ ਸਮੇਂ ‘ਚ ਬਦਲਾਅ ਦੇ ਨਾਲ ਸਾਈਂ ਦਾਤਾਰ ਜੀ ਨੇ ਆਪਣਾ ਚੋਲ਼ਾ ਬਦਲ ਲਿਆ ਮਨ ‘ਚ ਇੱਕ ਟੀਸ ਜਿਹੀ ਸੀ ਕਿ ਸਾਈਂ ਜੀ ਆਪਣਾ ਵਾਅਦਾ ਪੂਰਾ ਨਹੀਂ ਕਰਕੇ ਗਏ ਪੂਜਨੀਕ ਪਰਮ ਪਿਤਾ ਜੀ ਇੱਕ ਵਾਰ ਅਮਰਪੁਰ ਧਾਮ ‘ਚ ਪਧਾਰੇ ਹੋਏ ਸਨ, ਬੇਪਰਵਾਹ ਜੀ ਨੇ ਅਚਾਨਕ ਹੀ ਘਰ ‘ਚ ਆਉਣ ਦਾ ਪ੍ਰੋਗਰਾਮ ਬਣਾ ਲਿਆ ਸਾਲਾਂ ਦੀ ਇੱਛਾ ਨੂੰ ਬਿਨਾਂ ਕਹੇ ਪੂਜਨੀਕ ਬੇਪਰਵਾਹ ਜੀ ਨੇ ਪੂਰਾ ਕਰਕੇ ਪੂਰੇ ਪਰਿਵਾਰ ਨੂੰ ਖੁਸ਼ੀ ਨਾਲ ਸਰੋਬਾਰ ਕਰ ਦਿੱਤਾ
ਤਿੰਨੇ ਪਾਤਸ਼ਾਹੀਆਂ ਨੇ ਲੁਟਾਇਆ ਆਪਣਾ ਬੇਸ਼ੁਮਾਰ ਰਹਿਮੋ-ਕਰਮ

ਜਿਸ ਦੇ ਚੱਲਦਿਆਂ ਇਹ ਸਥਿਤੀ ਪੈਦਾ ਹੋਈ ਹੈ ਮਨ ‘ਚ ਬੜੀ ਘਬਰਾਹਟ ਜਿਹੀ ਹੋਈ, ਪਰ ਵਿਸ਼ਵਾਸ ਸੀ ਤਾਂ ਸਿਰਫ਼ ਆਪਣੇ ਸਤਿਗੁਰ ‘ਤੇ ਅਸੀਂ ਬੱਚੇ ਨੂੰ ਲੈ ਕੇ ਡੇਰਾ ਸੱਚਾ ਸੌਦਾ ਦਰਬਾਰ ‘ਚ ਪਹੁੰਚੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨਾਲ ਮਿਲ ਕੇ ਆਪਣੀ ਗੱਲ ਰੱਖੀ ਤਾਂ ਬੇਪਰਵਾਹ ਜੀ ਨੇ ਬਚਨ ਫਰਮਾਇਆ- ‘ਪੁੱਤਰ, ਘਬਰਾਉਣਾ ਨਹੀਂ, ਹਾਰਟ ਦਾ ਵਾੱਲ ਵਗਦਾ ਹੈ ਤਾਂ ਵਗਦਾ ਰਹਿਣ ਦਿਓ’ ਉਹ ਸਮਾਂ ਸੀ ਅਤੇ ਅੱਜ ਦਾ ਸਮਾਂ ਹੈ, ਬੇਟਾ ਬਿਲਕੁਲ ਸਿਹਤਮੰਦ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਉਸੇ ਬੇਟੇ ਦੀ ਇੱਕ ਵਾਰ ਤਬੀਅਤ ਖਰਾਬ ਹੋਣ ‘ਤੇ ਹਿਸਾਰ ਦੇ ਉਸੇ ਡਾਕਟਰ ਕੋਲ ਦਿਖਾਇਆ ਗਿਆ ਉਸ ਡਾਕਟਰ ਨੇ ਹੋਰ ਬਿਮਾਰੀ ਦਾ ਇਲਾਜ ਤਾਂ ਕਰ ਦਿੱਤਾ ਪਰ ਵਾੱਲ ਦੇ ਰਿਸਾਵ ਨੂੰ ਛੇੜਨ ਤੋਂ ਮਨ੍ਹਾ ਕਰ ਦਿੱਤਾ ਉਸ ਡਾਕਟਰ ਨੇ ਬਚਪਨ ਤੋਂ ਵਾੱਲ ਦਾ ਰਿਸਾਅ ਹੋਣ ਦੇ ਬਾਵਜ਼ੂਦ ਬੇਟੇ ਦੇ ਰਿਸ਼ਟ-ਪੁਸ਼ਟ ਹੋਣ ‘ਤੇ ਬੜੀ ਹੈਰਾਨੀ ਪ੍ਰਗਟਾਈ
ਸਪੈਸ਼ਲ ਕਵਰੇਜ਼: ਹਰਭਜਨ ਸਿੰਘ, ਮਨੋਜ ਕੁਮਾਰ
ਅੱਧੇ ਹਰਿਆਣਾ ‘ਚ ਪਹੁੰਚਦੀ ਹੈ ਦਰਬਾਰ ਦੇ ਚੀਕੂਆਂ ਦੀ ਮਿਠਾਸ

ਕਿ ਦਰਬਾਰ ‘ਚ ਚੀਕੂ ਦੇ ਵੱਡੇ-ਵੱਡੇ ਦਰੱਖਤ ਹਨ ਜਿਨ੍ਹਾਂ ‘ਤੇ ਬੇਸ਼ੁਮਾਰ ਫਲ ਲਗਦਾ ਹੈ ਇਨ੍ਹਾਂ ਚੀਕੂਆਂ ਦੀ ਮਿਠਾਸ ਦਾ ਹਰ ਕੋਈ ਕਾਇਲ ਹੈ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਇਨ੍ਹਾਂ ਚੀਕੂਆਂ ਦੀ ਖਾਸ ਮੰਗ ਰਹਿੰਦੀ ਹੈ ਇੱਥੇ ਹਰ ਮੌਸਮ ਦੇ ਫਲ ਤੇ ਸਬਜ਼ੀਆਂ ਹਮੇਸ਼ਾ ਉਪਲੱਬਧ ਰਹਿੰਦੇ ਹਨ ਖਾਸ ਗੱਲ ਇਹ ਵੀ ਹੈ ਕਿ ਦਰਬਾਰ ਦੇ ਹਰ ਸੇਵਾ ਦੇ ਕੰਮ ‘ਚ ਪਿੰਡ ਦੇ ਲੋਕ ਵਧ-ਚੜ੍ਹ ਕੇ ਹਿੱਸੇਦਾਰੀ ਲੈਂਦੇ ਹਨ ਸਾਈਂ ਜੀ ਵੱਲੋਂ ਲਾਈ ਪਿਆਰ ਦੀ ਇਹ ਫੁੱਲਵਾਰੀ ਅੱਜ ਪੂਰੇ ਪਿੰਡ ਨੂੰ ਮਹਿਕਾ ਰਹੀ ਹੈ ਇੱਥੇ ਹੁਣ ਸਾਧ-ਸੰਗਤ ਧਰਮ, ਜਾਤ-ਪਾਤ ਤੇ ਨਫ਼ਰਤ ਦੀਆਂ ਦੀਵਾਰਾਂ ਤੋੜ ਕੇ ਮਾਨਵਤਾ ਤੇ ਇਨਸਾਨੀਅਤ ਦੀ ਸੇਵਾ ਇੱਕਜੁਟ ਹੋ ਕੇ ਕਰ ਰਹੀ ਹੈ ਇੱਥੇ ਪ੍ਰੇਮ ਦੀ ਗੰਗਾ ਵਹਿ ਰਹੀ ਹੈ
ਸਾਈਂ ਜੀ ਦੀ ਰਹਿਮਤ ਨਾਲ ਨਲਕੇ ਦਾ ਪਾਣੀ ਹੋਇਆ ਮਿੱਠਾ

ਪੂਰਨ ਰੂਹਾਨੀ ਸੰਤ-ਫਕੀਰ ਦੁਨੀਆਂ ਦੀ ਭਲਾਈ ਲਈ ਹੀ ਤਾਂ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕਰਦੇ ਹਨ ਅਤੇ ਮਾਨਵਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਰਹਿੰਦਾ ਹੈ ਦਿਆਲੂ ਦਾਤਾਰ ਜੀ ਨੇ ਉਨ੍ਹਾਂ ਸਭਨਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਪ੍ਰਮਾਤਮਾ ਹੀ ਸਭ ਕੁਝ ਕਰਨ ਵਾਲਾ ਹੈ, ਤੁਸੀਂ ਉਸ ‘ਤੇ ਭਰੋਸਾ ਰੱਖੋ ਉਹ ਜੀਵਾਂ ਦੀ ਸੱਚੀ ਅਰਦਾਸ ਜ਼ਰੂਰ ਪੂਰੀ ਕਰਦਾ ਹੈ ਇਸ ਦੇ ਨਾਲ ਹੀ ਸਰਵ-ਸਮਰੱਥ ਦਾਤਾਰ ਜੀ ਨੇ ਡੇਰੇ ਅੰਦਰ ਇੱਕ ਥਾਂ ‘ਤੇ ਆਪਣੇ ਪਵਿੱਤਰ ਚਰਨ ਕਮਲ ਰੱਖ ਕੇ ਆਦੇਸ਼ ਦਿੱਤਾ, ‘ਭਾਈ! ਯਹਾਂ ਪਰ ਨਲਕਾ ਲਗਾ ਦੋ’ ਨਲਕਾ ਠੀਕ ਉਸੇ ਥਾਂ ‘ਤੇ ਲਾਇਆ ਗਿਆ ਕੁੱਲ ਮਾਲਕ ਦੀ ਅਥਾਹ ਰਹਿਮਤ ਹੋਈ ਨਲਕੇ ਦਾ ਪਾਣੀ ਅੰਮ੍ਰਿਤ ਸਮਾਨ ਠੰਡਾ, ਮਿੱਠਾ ਅਤੇ ਏਨਾ ਸਵਾਦਿਸ਼ਟ ਸੀ ਕਿ ਸਾਰੇ ਪਿੰਡ ਵਾਲੇ ਖੁਸ਼ ਹੋ ਗਏ ਪਿੰਡ ‘ਚ ਕੁੱਲ-ਮਾਲਕ ਦੀ ਜੈ-ਜੈਕਾਰ ਹੋਣ ਲੱਗੀ ਸੱਚਮੁੱਚ ਪਿੰਡ ਵਾਲਿਆਂ ਨੂੰ ਅੰਮ੍ਰਿਤ ਦਾ ਚਸ਼ਮਾ ਮਿਲ ਗਿਆ ਸੀ ਪਿੰਡ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਪਾਣੀ ਭਰਨ ਡੇਰੇ ‘ਚ ਹੀ ਆਉਣ ਲੱਗੀਆਂ ਅਤੇ ਇਸ ਤਰ੍ਹਾਂ ਸਾਰਾ ਦਿਨ ਡੇਰੇ ‘ਚ ਪਾਣੀ ਭਰਨ ਵਾਲਿਆਂ ਦਾ ਸ਼ੋਰ ਰਹਿਣ ਲੱਗਿਆ ਇਸ ਨਾਲ ਡੇਰੇ ‘ਚ ਰਹਿਣ ਵਾਲੇ ਸਾਧੂ, ਸਤਿਬ੍ਰਹਮਚਾਰੀ ਤੇ ਸੇਵਾਦਾਰ ਭਰਾਵਾਂ ਦੇ ਆਰਾਮ ਤੇ ਉਨ੍ਹਾਂ ਦੀ ਭਜਨ-ਬੰਦਗੀ ‘ਚ ਰੁਕਾਵਟ ਪੈਂਦੀ ਸੀ
ਇਸ ਲਈ ਪਿੰਡ ਦੇ ਮੁਖੀਆ ਲੋਕਾਂ ਨਾਲ ਰਾਇ ਮਸ਼ਵਰਾ ਕਰਕੇ ਨਲਕਾ ਉੱਥੋਂ ਪੁੱਟ ਕੇ ਮੇਨ ਗੇਟ ਦੇ ਨਾਲ ਲਾ ਦਿੱਤਾ ਗਿਆ, ਪਰ ਪਾਣੀ ਬਿਲਕੁਲ ਖਾਰਾ ਨਿਕਲਿਆ ਉਸ ਤੋਂ ਬਾਅਦ ਉੱਥੇ ਹੀ ਗੇਟ ਦੇ ਆਸ-ਪਾਸ ਉਸੇ ਗਹਿਰਾਈ ‘ਤੇ ਲਗਭਗ ਚਾਰ-ਪੰਜ ਬੋਰ ਕੀਤੇ ਗਏ, ਪਰ ਪਾਣੀ ਨਾ ਮਿੱਠਾ ਸੀ ਅਤੇ ਨਾ ਮਿੱਠਾ ਨਿਕਲਿਆ ਪਿੰਡ ਵਾਲਿਆਂ ਨੇ ਨਲਕਾ ਫਿਰ ਤੋਂ ਪਹਿਲਾਂ ਵਾਲੀ ਥਾਂ ‘ਤੇ ਲਾਉਣ ਦੀ ਸਲਾਹ ਦਿੱਤੀ, ਪਰ ਪਹਿਲਾਂ ਵਾਲਾ ਬੋਰ (ਨਲਕਾ) ਤਾਂ ਬੰਦ ਕਰ ਦਿੱਤਾ ਗਿਆ ਸੀ, ਇਸ ਲਈ ਉਸੇ ਸਹੀ ਜਗ੍ਹਾ ਦਾ ਅਨੁਮਾਨ ਵੀ ਠੀਕ ਤਰ੍ਹਾਂ ਨਾ ਲੱਗਿਆ ਜੋ ਨਵਾਂ ਬੋਰ ਉੱਥੇ ਕੀਤਾ ਗਿਆ ਉਸ ਦਾ ਪਾਣੀ ਵੀ ਬਿਲਕੁਲ ਖਾਰਾ ਸੀ ਪ੍ਰੇਮੀ ਦੱਸਦੇ ਹਨ ਕਿ ਆਖਰ ਉਸ ਪਹਿਲਾਂ ਵਾਲੀ ਥਾਂ ਦੀ ਤਲਾਸ਼ ਕੀਤੀ ਗਈ, ਜਿੱਥੇ ਪੂਜਨੀਕ ਬੇਪਰਵਾਹ ਜੀ ਨੇ ਸ਼ੁਰੂ ‘ਚ ਨਲਕਾ ਲਗਵਾਇਆ ਸੀ
ਜਦੋਂ ਨਲਕਾ ਫਿਰ ਤੋਂ ਉਸੇ ਥਾਂ ‘ਤੇ ਲਾਇਆ ਗਿਆ ਤਾਂ ਪੂਜਨੀਕ ਬੇਪਰਵਾਹ ਜੀ ਦੀ ‘ਰਹਿਮਤ ਦਾ ਅੰਮ੍ਰਿਤ’ ਭਾਵ ਉਹੀ ਠੰਡਾ ਤੇ ਮਿੱਠਾ ਪਾਣੀ ਪ੍ਰਾਪਤ ਹੋਇਆ ਕੁੱਲ ਮਾਲਕ ਦੇ ਇਸ ਅਦੁੱਤ ਕਰਿਸ਼ਮੇ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਹਾਲਾਂਕਿ ਉੱਥੇ ਕੀਤਾ ਗਿਆ ਬੋਰ ਉਸ ਨਿਸ਼ਚਿਤ ਥਾਂ ਤੋਂ ਸਿਰਫ਼ ਚਾਰ ਗਜ਼ ਦੇ ਅੰਤਰ ‘ਤੇ ਹੀ ਸੀ ਕੁੱਲ ਮਾਲਕ ਦੀ ਉਸ ਪ੍ਰਤੱਖ ਰਹਿਮਤ ਨੂੰ ਦੇਖ ਕੇ ਪਿੰਡ ਵਾਲਿਆਂ ਨੂੰ ਯਕੀਨ ਹੋ ਗਿਆ ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਖੁਦ ਭਗਵਾਨ, ਕੁੱਲ ਮਾਲਕ, ਰੱਬ, ਖੁਦਾ ਹਨ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਪਰਮਾਤਮਾ ਜੋ ਚਾਹੇ ਕਰ ਸਕਦਾ ਹੈ ਅਤੇ ਪੂਜਨੀਕ ਬੇਪਰਵਾਹ ਜੀ ਨੇ ਉਹ ਸਭ ਕੁਝ ਪ੍ਰਤੱਖ ਕਰਕੇ ਦਿਖਾ ਵੀ ਦਿੱਤਾ
ਇੱਕ ਵਾਰ ਪਿੰਡ ਵਾਲਿਆਂ ਨੇ ਸਾਈਂ ਜੀ ਤੋਂ ਪਿੰਡ ‘ਚ ਪਾਣੀ ਦੀ ਸਮੱਸਿਆ ਦੇ ਹੱਲ ਦੀ ਅਰਜ਼ ਕੀਤੀ ਤਾਂ ਸਾਈਂ ਜੀ ਨੇ ਵਚਨ ਫਰਮਾਏ ਕਿ ‘ਸਮਾਂ ਆਏਗਾ ਜਬ ਗਲੀ-ਗਲੀ ਮੇਂ ਪਾਨੀ ਹੋਗਾ’ ਸਮਾਂ ਲੰਘਿਆ ਤਾਂ ਖੇਤਰ ‘ਚ ਸੇਮ ਦਾ ਬੋਲਬਾਲਾ ਹੋਣ ਲੱਗਿਆ ਹਰ ਗਲੀ ‘ਚ ਥੋੜ੍ਹਾ ਜਿਹਾ ਖੱਡਾ ਖੋਦਦੇ ਹੀ ਪਾਣੀ ਨਿਕਲ ਆਉਂਦਾ ਸੀ ਪਰ ਸੇਮ ਦੇ ਚੱਲਦਿਆਂ ਫਸਲਾਂ ‘ਤੇ ਉਲਟ ਪ੍ਰਭਾਵ ਪੈਣ ਲੱਗਿਆ ਉਨ੍ਹਾਂ ਦਿਨਾਂ ‘ਚ ਜਦੋਂ ਪੂਜਨੀਕ ਪਰਮ ਪਿਤਾ ਜੀ ਅਮਰਪੁਰ ਧਾਮ ‘ਚ ਪਧਾਰੇ ਤਾਂ ਪਿੰਡ ਵਾਲਿਆਂ ਨੇ ਫਿਰ ਅਰਜ਼ ਕੀਤੀ ਕਿ ਬੇਪਰਵਾਹ ਜੀ, ਸੇਮ ਨਾਲ ਸਭ ਕੁਝ ਬਰਬਾਦ ਹੋ ਰਿਹਾ ਹੈ ਬੇਪਰਵਾਹ ਜੀ ਨੇ ਬਚਨ ਫਰਮਾਇਆ- ‘ਭਈ! ਪਹਿਲੇ ਦੀ ਤਰ੍ਹਾਂ ਹੀ ਕਰ ਦੇਈਏ’ ਤਾਂ ਪਿੰਡ ਵਾਲਿਆਂ ਨੇ ਦੁਹਾਈ ਦਿੰਦੇ ਹੋਏ ਕਿਹਾ ਕਿ ਨਹੀਂ ਦਾਤਾਰ ਜੀ, ਅਜਿਹਾ ਹੋਇਆ ਤਾਂ ਅਸੀਂ ਫਿਰ ਤੋਂ ਪਿਆਸੇ ਮਰ ਜਾਵਾਂਗੇ ਬੇਪਰਵਾਹ ਜੀ ਨੇ ਫਰਮਾਇਆ ਕਿ ‘ਚਲੋ, ਫਿਰ ਬਰਾਬਰ-ਬਰਾਬਰ ਕਰ ਦੇਤੇ ਹੈਂ’ ਉਦੋਂ ਤੋਂ ਇੱਥੋਂ ਸੇਮ ਚਲੀ ਗਈ ਅਤੇ ਚੰਗੀਆਂ ਫਸਲਾਂ ਹੋਣ ਲੱਗੀਆਂ
ਜਿਸਕੇ ਬੇਟਾ ਨਹੀਂ ਹੈ, ਵਹੀ ਪਹਿਲਾ ਟਕ ਲਗਾਏ!

ਇਸ ਪੇੜ ਕੋ ਗਰ ਮਾਨਸ ਦੇਹੀ ਮਿਲ ਜਾਏ ਤੋ ਕਿਸੀ ਕੋ ਕੋਈ ਇਤਰਾਜ਼ ਹੈ ਕਿਆ!’ ਇਸ ‘ਤੇ ਸਾਰੇ ਚੁੱਪ ਹੋ ਗਏ ਸਾਈਂ ਜੀ ਨੇ ਫਰਮਾਇਆ-‘ਇਸ ਪੇੜ ਕੋ ਵਹੀ ਵਿਅਕਤੀ ਪਹਿਲਾ ਟਕ ਲਗਾਏ ਜਿਸਕੇ ਲੜਕਾ ਨਹੀਂ ਹੈ’ ਇਸ ‘ਤੇ ਸਾਰੇ ਬੁੜਬੜਾਉਣ ਲੱਗ ਗਏ ਸਾਰਿਆਂ ਨੇ ਸੋਹਣ ਲਾਲ ਨੂੰ ਪਹਿਲਾ ਟੱਕ ਲਾਉਣ ਲਈ ਕਿਹਾ, ਕਿਉਂਕਿ ਉਸ ਦੇ 7 ਲੜਕੀਆਂ ਹੀ ਸਨ ਆਖਰਕਾਰ ਸੋਹਣ ਲਾਲ ਨੇ ਪਹਿਲਾਂ ਟੱਕ ਅਤੇ ਉਸ ਦੀ ਪਤਨੀ ਨੇ ਦੂਜਾ ਟੱਕ ਆਪਣੇ ਹੱਥਾਂ ਨਾਲ ਲਾਇਆ ਦਰੱਖਤ ਕੱਟਣ ਤੋਂ ਬਾਅਦ ਸਾਈਂ ਜੀ ਨੇ ਬਚਨ ਫਰਮਾਇਆ-‘ਯਹ ਪੇੜ ਸੋਹਣ ਲਾਲ ਕੇ ਘਰ ਲੜਕੇ ਕੇ ਰੂਪ ਮੇਂ ਪੈਦਾ ਹੋਗਾ’ ਅਤੇ ਹੋਇਆ ਵੀ ਅਜਿਹਾ ਹੀ ਠੀਕ 9 ਮਹੀਨੇ ਬਾਅਦ ਸੋਹਣ ਲਾਲ ਦੇ ਘਰ ਲੜਕਾ ਪੈਦਾ ਹੋਇਆ ਪੂਰਾ ਪਰਿਵਾਰ ਬੇਟੇ ਨੂੰ ਲੈ ਕੇ ਸਾਈਂ ਜੀ ਕੋਲ ਪਹੁੰਚਿਆ ਅਤੇ ਨਾਮਕਰਨ ਦੀ ਅਰਜ਼ ਕੀਤੀ ਸਾਈਂ ਜੀ ਨੇ ਫਰਮਾਇਆ ਕਿ ਇਹ ਕਿੱਕਰ ਤੋਂ ਪੈਦਾ ਹੋਇਆ ਹੈ ਤਾਂ ਇਸ ਦਾ ਨਾਂਅ ਕਿੱਕਰ ਸਿੰਘ ਹੀ ਰੱਖ ਦਿੰਦੇ ਹਾਂ ਇਸ ‘ਤੇ ਪਰਿਵਾਰ ਦੇ ਮੈਂਬਰਾਂ ਨੇ ਫਿਰ ਤੋਂ ਅਰਜ਼ ਕੀਤੀ ਕਿ ਸਾਈਂ ਜੀ, ਇਹ ਨਾਂਅ ਚੰਗਾ ਨਹੀਂ ਲੱਗ ਰਿਹਾ ਹੈ ਜੀ ਤਾਂ ਸਾਈਂ ਜੀ ਨੇ ਫਰਮਾਇਆ ਕਿ ‘ਸਾਤ ਬਹਿਨੋਂ ਕੇ ਬਾਦ ਪੈਦਾ ਹੂਆ ਹੈ, ਚਲੋ ਇਸਕਾ ਨਾਂਅ ਕ੍ਰਿਸ਼ਨ ਰੱਖ ਦੇਤੇ ਹੈ’ ਉਸ ਬੱਚੇ ਨੇ ਬਾਅਦ ‘ਚ ਪਿੰਡ ‘ਚ ਕ੍ਰਿਸ਼ਨ ਨੰਬਰਦਾਰ ਦੇ ਰੂਪ ‘ਚ ਆਪਣੀ ਪਹਿਚਾਣ ਬਣਾਈ ਕ੍ਰਿਸ਼ਨ ਨੰਬਰਦਾਰ ਦੇ ਬੇਟੇ ਸੁੰਦਰ ਕੁਮਾਰ ਨੇ ਦੱਸਿਆ ਕਿ ਸਾਈਂ ਜੀ ਦੇ ਉਪਕਾਰਾਂ ਦਾ ਦੇਣ ਕਦੇ ਉਤਾਰਿਆ ਨਹੀਂ ਜਾ ਸਕਦਾ ਪੂਰਾ ਪਰਿਵਾਰ ਅੱਜ ਵੀ ਡੇਰਾ ਸੱਚਾ ਸੌਦਾ ਪ੍ਰਤੀ ਆਸਥਾਵਾਨ ਹੈ
ਨਾਮ ਕੇ ਬਗੈਰ ਮਰਨੇ ਨਹੀਂ ਦੇਂਗੇ!
10 ਮਈ 1952 ਦੀ ਗੱਲ ਹੈ ਫਤਿਆਬਾਦ ‘ਚ ਸਤਿਸੰਗ ਦੌਰਾਨ ਮਹਿਮਦਪੁਰ ਰੋਹੀ ਤੋਂ ਕਾਫੀ ਸੰਗਤ ਆਈ ਹੋਈ ਸੀ ਉੱਥੇ ਸਿਮਰਨ ਸਿੰਘ ਰਾਮਧਾਰੀ ਨੇ ‘ਨਾਮ-ਦਾਨ’ ਲਈ ਅਰਜ਼ ਕੀਤੀ ਅਤੇ ਸਤਿਸੰਗ ਮੰਗਿਆ ਬੇਪਰਵਾਹ ਜੀ ਨੇ ਫਰਮਾਇਆ ਕਿ ਆਪ ਪਹਿਲੇ ਸੱਚੇ ਸੌਦੇ, ਸਰਸਾ ਆਓ! ਵਹੀਂ ਪਰ ਆਪਕੋ ‘ਨਾਮ’ ਕੀ ਦਾਤ ਦੇਂਗੇ ਅਤੇ ਫਿਰ ਹਮ ਆਪਕੇ ਵਹਾਂ ਭੀ ਚਲੇਂਗੇ ਸਿਮਰਨ ਸਿੰਘ ਨੇ ਅਰਜ਼ ਕੀਤੀ ਕਿ ਜੇਕਰ ਇਸ ਤੋਂ ਪਹਿਲਾਂ ਸਾਡੀ ਮੌਤ ਹੋ ਗਈ ਤਾਂ? ਤਾਂ ਬੇਪਰਵਾਹ ਜੀ ਨੇ ਫਰਮਾਇਆ ਕਿ ‘ਨਾਮ ਕੇ ਬਗੈਰ ਮਰਨੇ ਨਹੀਂ ਦੇਂਗੇ’ ਇੱਕ ਜੂਨ 1952 ਨੂੰ ਡੇਰਾ ਸੱਚਾ ਸੌਦਾ ਸਰਸਾ ‘ਚ ਸਤਿਸੰਗ ਹੋਇਆ, ਜਿਸ ‘ਚ ਸਿਮਰਨ ਸਿੰਘ, ਉਸ ਦਾ ਪਰਿਵਾਰ ਤੇ ਪਿੰਡ ਦੇ ਹੋਰ ਮੌਜਿਜ਼ ਲੋਕ ਸਤਿਸੰਗ ਲਈ ਮਹਿਮਦਪੁਰ ਰੋਹੀ ਤੋਂ ਪਹੁੰਚੇ ਸਨ ਸਤਿਸੰਗ ਦੌਰਾਨ ਸਭ ਨੇ ਨਾਮ-ਦਾਨ ਲਿਆ ਅਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮਹਿਮਦਪੁਰ ਰੋਹੀ ਲਈ 4 ਜੂਨ 1952 ਦਾ ਸਤਿਸੰਗ ਮਨਜ਼ੂਰ ਕਰ ਲਿਆ ਸਤਿਸੰਗ ਫਰਮਾਇਆ ਅਤੇ ਕਈ ਜੀਵਾਂ ਨੂੰ ਨਾਮ-ਸ਼ਬਦ ਬਖ਼ਸ਼ ਕੇ ਉੱਧਾਰ ਕੀਤਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.

































































