Independence Day

Independence Day: ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਬਿਸਮਿਲ ਦਾ ਹਿਰਦਾ ਐਨਾ ਵਿਸ਼ਾਲ ਸੀ ਕਿ ਉਹ ਹਰ ਸਮੇਂ ਵੱਡੇ-ਵੱਡੇ ਸੁਫਨੇ ਦੇਖਿਆ ਕਰਦੇ ਸਨ। ਇੱਕ ਤਾਂ ਹਾਈ ਕੋਰਟ ’ਚ ਮੁਕੱਦਮਾ ਹੋ ਰਿਹਾ ਸੀ, ਉਸ ਦੀ ਪੈਰਵੀ ਦੀ ਤਿਆਰੀ ਕਰ ਰਹੇ ਸਨ, ਦੂਜਾ, ਉਨ੍ਹਾਂ ਨੇ ਚੋਰੀ ਆਪਣੀ ਆਤਮਕਥਾ ਵੀ ਲਿਖਣੀ ਸੀ। ਥੋੜ੍ਹਾ-ਥੋੜ੍ਹਾ ਲਿਖਿਆ ਜਾਂਦਾ ਅਤੇ ਚੋਰੀ-ਛਿਪੇ ਬਾਰਡਰ ਦੇ ਹੱਥ ‘ਸਵਦੇਸ਼’ ਦੇ ਦਫਤਰ ’ਚ ਭੇਜ ਦਿੱਤਾ ਜਾਂਦਾ

ਦਿਨ ਦੇ ਬਾਰ੍ਹਾਂ ਵਜੇ ਜਦੋਂ ਪਹਿਰੇਦਾਰ ਬਦਲ ਗਏ ਤਾਂ ਨਵੇਂ ਪਹਿਰੇਦਾਰਾਂ ਨੇ ਬਹੁਤ ਧਿਆਨ ਨਾਲ ਫਾਂਸੀ ਘਰ ਦੀਆਂ ਕੋਠੜੀਆਂ ਨੂੰ ਦੇਖਿਆ ਜਿੰਦਰੇ ਦੇਖੇ, ਜੰਗਲੇ ਦੇਖੇ, ਫਿਰ ਕੈਦੀਆਂ ਵੱਲ ਦੇਖਿਆ। ਇੱਕ ਕੋਠੜੀ ਖਾਲੀ ਸੀ। ਬਾਕੀ ਤਿੰਨ ਕੋਠੜੀਆਂ ’ਚ ਤਿੰਨ ਫਾਂਸੀ ਵਾਲੇ ਬੰਦੇ ਸਨ। ਪਰ ਉਨ੍ਹਾਂ ’ਚੋਂ ਕਿਸੇ ਨੇ ਵੀ ਅੱਜ ਖਾਣਾ ਨਹੀਂ ਖਾਧਾ ਸੀ ਉਨ੍ਹਾਂ ਦਾ ਖਾਣਾ ਮਿੱਟੀ ਦੇ ਭਾਂਡਿਆਂ ’ਚ ਜਿਉਂ ਦਾ ਤਿਉਂ ਰੱਖਿਆ ਹੋਇਆ ਸੀ। ਫਾਂਸੀ ਵਾਲਿਆਂ ਨੂੰ ਮਿੱਟੀ ਦੇ ਭਾਂਡੇ ਇਸ ਲਈ ਦਿੱਤੇ ਜਾਂਦੇ ਹਨ ਕਿ ਉਹ ਧਾਤੂ ਦੇ ਭਾਂਡਿਆਂ ਨਾਲ ਸਿਰ ਨਾ ਭੰਨ੍ਹ ਲੈਣ!

ਰਾਮਦਰਸ ਜਮਾਦਾਰ ਨੇ ਸੁਮੇਰ ਜਮਾਦਾਰ ਨਾਲ ਨਜ਼ਰਾਂ ਮਿਲਾਈਆਂ, ਫਿਰ ਉਹ ਜਾ ਕੇ ਛੋਟੇ ਜਿਹੇ ਹਾਤੇ (ਕੰਧਾਂ ਦੀ ਵਾੜ) ਦੇ ਦਰਵਾਜ਼ੇ ’ਤੇ ਬੈਠ ਗਏ ਫਾਂਸੀ ਘਰ ਦੇ ਕੈਦੀਆਂ ਨੇ ਖਾਣਾ ਕਿਉਂ ਨਹੀਂ ਖਾਧਾ ਸੀ, ਇਹ ਦੋਵਾਂ ਜਮਾਦਾਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਅੱਜ ਸਵੇਰੇ ਚੌਥੀ ਕੋਠੜੀ ’ਚ ਬੰਦ ਕਿਰਪਾਲ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ ਇਸੇ ਕਾਰਨ ਫਾਂਸੀ ਘਰ ’ਚ ਇਹ ਮਾਤਮ ਛਾ ਗਿਆ ਸੀ ਨੰਬਰ ਇੱਕ ਤੇ ਨੰਬਰ ਤਿੰਨ ਕੋਠੜੀਆਂ ਦੇ ਰਹਿਣ ਵਾਲਿਆਂ ਦੀਆਂ ਅਪੀਲਾਂ ਖਾਰਜ਼ ਹੋ ਚੁੱਕੀਆਂ ਸਨ ਰਾਮਦਰਸ ਨੇ ਸੁਮੇਰ ਨੂੰ ਕਿਹਾ, ‘‘ਇਨ੍ਹਾਂ ’ਚੋਂ ਕੋਈ ਛੁੱਟਣ ਵਾਲਾ ਨਹੀਂ’’ਸੁਮੇਰ ਨੂੰ ਵੀ ਇੱਥੇ ਡਿਊਟੀ ਕਰਦੇ ਹੋਏ ਮਹੀਨਿਆਂ ਹੋ ਗਏ ਸਨ, ਉਹ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਦਾਸੀ ਨਾਲ ਬੋਲਿਆ ਕਿ ਜੋ ਜਿਵੇਂ ਕਰਦਾ ਹੈ, ਉਹ ਉਵੇਂ ਭੋਗਦਾ ਹੈ ਬਾਕੀ… ਜਾ ਕੋ ਰਾਖੇ ਸਾਈਆਂ…Swatantrata Diwas

ਥੋੜ੍ਹੀ ਦੇਰ ਬਾਅਦ ਰਾਮਦਰਸ ਬੋਲਿਆ ਕਿ ਅੱਜ ਤਾਂ ਸਭ ਨੂੰ ਜਿਵੇਂ ਸੱਪ ਸੁੰਘ ਗਿਆ ਹੈ ਤੁਸੀਂ ਬੈਠੋ, ਮੈਂ ਇਨ੍ਹਾਂ ਨੂੰ ਰੋਟੀ ਲਈ ਕਹਿੰਦਾ ਹਾਂ ਆਖਰ ਇਹ ਵੀ ਤਾਂ ਇਨਸਾਨ ਹਨ, ਇਨ੍ਹਾਂ ਨਾਲ ਹੀ ਘੰਟਿਆਂਬੱਧੀ ਬੈਠਣਾ ਹੈ ਜੋ ਹੋਵੇਗਾ, ਸੋ ਹੋਵੇਗਾ ਪਰ ਇਸ ਤਰ੍ਹਾਂ ਖਾਣਾ ਛੱਡਣ ਨਾਲ ਕੀ ਫਾਇਦਾ? ਜਦੋਂ ਤੱਕ ਸਾਹ, ਉਦੋਂ ਤੱਕ ਆਸ ਫਿਰ ਉਹ ਦਰਵਾਜ਼ੇ ਵੱਲ ਚਲਾ ਗਿਆ ਰਾਮਦਰਸ ਨੇ ਝਾਕ ਕੇ ਦੇਖਿਆ ਅਤੇ ਸਮਝ ਗਿਆ ਕਿ ਚੌਥੀ ਕੋਠੜੀ ਦਾ ਵਾਸੀ ਆ ਰਿਹਾ ਹੈ ਪਰ ਇਹ ਤਾਂ ਕੋਈ ਗੋਰਾ-ਚਿੱਟਾ ਤੇਜੱਸਵੀ ਵਿਅਕਤੀ ਲੱਗਦਾ ਸੀ ਨਾਲ ਦੋ ਪਹਿਰੇਦਾਰਾਂ ਤੋਂ ਇਲਾਵਾ ਦੋ ਨੰਬਰਦਾਰ ਅਤੇ ਖੁਦ ਜੇਲ੍ਹਰ ਸਾਹਿਬ ਸਨ

ਜੇਲ੍ਹਰ ਸਾਹਿਬ ਦੇ ਨਾਲ-ਨਾਲ ਉਹ ਛੋਟਾ ਜਿਹਾ ਜੁਲੂਸ ਫਾਂਸੀ ਘਰ ਦੇ ਹਾਤੇ ਦੇ ਦਰਵਾਜ਼ੇ ’ਤੇ ਆਇਆ ਕਿਤੋਂ ਵੱਡਾ ਜਮਾਦਾਰ ਆ ਗਿਆ ਅਤੇ ਉਸ ਨੇ ਹਾਤੇ ਦਾ ਜਿੰਦਰਾ ਖੋਲ੍ਹਿਆ ਸਭ ਲੋਕ ਅੰਦਰ ਦਾਖਲ ਹੋਏ ਅਤੇ ਫਿਰ ਵੱਡੇ ਜਮਾਦਾਰ ਨੇ ਖੁਦ ਅੰਦਰ ਆ ਕੇ ਦਰਵਾਜ਼ੇ ਨੂੰ ਜਿੰਦਰਾ ਮਾਰ ਦਿੱਤਾ ਦੋ ਨੰਬਰ ਕੋਠੜੀ ਖੋਲ੍ਹ ਦਿੱਤੀ ਗਈ ਜੋ ਵਿਅਕਤੀ ਇਸ ਦੇ ਅੰਦਰ ਰਹਿਣ ਲਈ ਆਇਆ ਸੀ, ਉਹ ਕੋਠੜੀ ਦੇ ਦਰਵਾਜ਼ੇ ਤੱਕ ਆਇਆ, ਫਿਰ ਸੁੰਘ ਕੇ ਅਧਿਕਾਰੀ ਆਵਾਜ਼ ’ਚ ਬੋਲਿਆ, ‘‘ਇਸ ਨੂੰ ਸਾਫ ਕਰਵਾਓ, ਇਸ ’ਚੋਂ ਬਦਬੂ ਆ ਰਹੀ ਹੈ!

ਫਿਨਾਈਲ ਪਵਾਓ’’ ਇਹ ਕਹਿ ਕੇ ਉਸ ਨੇ ਘੁੰਮ ਦੇ ਤਿੰਨ ਸਾਥੀਆਂ ਨੂੰ ਵਾਰੀ-ਵਾਰੀ ਦੇਖਿਆ ਅਤੇ ਮੁਸਕਰਾਹਟ ਨਾਲ ਹੀ ਉਨ੍ਹਾਂ ਦਾ ਸਵਾਗਤ ਕੀਤਾ ਸਭ ਫਾਂਸੀ ਵਾਲੇ ਉਸ ਨੂੰ ਦੇਖ ਕੇ ਖੁਸ਼ ਹੋ ਗਏ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਵੀ ਕੋਈ ਫਾਂਸੀ ਵਾਲਾ ਸੀ, ਪਰ ਸੀ ਉਹ ਫਾਂਸੀ ਵਾਲਾ ਹੀ ਬ੍ਰਿਟਿਸ਼ ਸਰਕਾਰ ਤਿੰਨ ਸੌ ਹੋਰ ਫਾਂਸੀ ਵਾਲਿਆਂ ਨੂੰ ਛੱਡ ਸਕਦੀ ਸੀ, ਪਰ ਇਸ ਰਾਮ ਪ੍ਰਸ਼ਾਦ ਬਿਸਮਿਲ ਨੂੰ ਨਹੀਂ ਛੱਡ ਸਕਦੀ ਸੀ ਕਿਉਂਕਿ ਉਹ ਕਈ ਸਾਲਾਂ ਤੋਂ ਬ੍ਰਿਟਿਸ਼ ਸਾਮਰਾਜ ਨੂੰ ਉਲਟਾਉਣ ਦਾ ਯਤਨ ਕਰ ਰਿਹਾ ਸੀ

Also Read:  Care husband and wife : ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ

ਹੁਣ ਤੱਕ ਇਸ ਫਾਂਸੀ ਘਰ ’ਚ ਅਜਿਹਾ ਕੋਈ ਵਿਅਕਤੀ ਨਹੀਂ ਆਇਆ ਸੀ ਵੱਡੇ ਜਮਾਦਾਰ ਭੱਜੇ, ਭੰਗੀ ਆਇਆ, ਸਫਾਈ ਵਾਲਾ ਆਇਆ, ਝਾੜ ਵਾਲਾ ਆਇਆ, ਝਾੜੂ ਆਇਆ, ਫਿਨਾਇਲ ਆਇਆ ਅਤੇ ਕੋਠੜੀ ਦੀ ਚੰਗੀ ਤਰ੍ਹਾਂ ਸਫਾਈ ਹੋਈ ਜਿਵੇਂਕਿ ਸ਼ਾਇਦ ਕਦੇ ਨਹੀਂ ਹੋਈ ਸੀ ਸਫਾਈ ਹੋਣ ਤੋਂ ਬਾਅਦ ਵੱਡੇ ਜਮਾਦਾਰ ਨੇ ਕਿਹਾ-‘ਪੰਡਿਤ ਜੀ, ਤਿਆਰ ਹੋ’’ ਬਿਸਮਿਲ ਉੱਠੇ, ਕਮਰੇ ਨੂੰ ਚੰਗੀ ਤਰ੍ਹਾਂ ਦੇਖਿਆ, ਫਿਰ ਬੋਲੇ, ‘‘ਸੁੱਕ ਜਾਣ ਦਿਓ’’ ਉਹ ਫਿਰ ਟਹਿਲਣਾ ਸ਼ੁਰੂ ਕਰਨ ਹੀ ਵਾਲੇ ਸਨ

ਕਿ ਇੱਕ ਵਾਰ ਉਨ੍ਹਾਂ ਦਾ ਮਨ ਪਸੀਜ ਗਿਆ ਕਿ ਹੈਂ ਇਹ ਅੰਗਰੇਜ਼ਾਂ ਦੇ ਗੁਲਾਮ, ਪਰ ਹਨ ਤਾਂ ਆਪਣੇ ਭਰਾ, ਇਨ੍ਹਾਂ ਨੂੰ ਕਿਉਂ ਕਸ਼ਟ ਦੇਣਾ ਉਹ ਇੱਕ ਕੋਠੜੀ ਦੇ ਅੰਦਰ ਚਲੇ ਗਏ ਅਤੇ ਅੰਦਰ ਜਾਂਦੇ ਹੋਏ ਬੋਲੇ, ‘‘ਲਿਆਓ ਮੇਰੀਆਂ ਕਿਤਾਬਾਂ’’ ਥੋੜ੍ਹੀ ਦੇਰ ’ਚ ਕੋਠੜੀ ਬੰਦ ਹੋ ਗਈ ਸਭ ਚਲੇ ਗਏ, ਹਾਂ, ਦੋ ਹੋਰ ਪਹਿਰੇਦਾਰ ਰਹਿ ਗਏ ਪੂਰੇ ਫਾਂਸੀ ਘਰ ਲਈ ਦੋ ਸੰਤਰੀ ਸਨ ਅਤੇ ਇਕੱਲੇ ਰਾਮਪ੍ਰਸਾਦ ਬਿਸਮਿਲ ’ਤੇ ਦੋ ਪਹਿਰੇਦਾਰ ਜੇਲ੍ਹਰ ਨੂੰ ਪਹਿਲਾਂ ਚਿਤਾਵਨੀ ਦੇ ਦਿੱਤੀ ਗਈ ਸੀ ਕਿਉਂ ਕਿ ਬਾਹਰੋਂ ਚੰਦਰਸ਼ੇਖਰ ਆਜ਼ਾਦ ਅਤੇ ਹੋਰ ਸਾਥੀ ਕਾਕੋਰੀ ਸਾਜਿਸ਼ ਦੇ ਫਾਂਸੀ ਵਾਲਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ

ਸਭ ਫਾਂਸੀ ਵਾਲੇ ਆਪਣੀਆਂ ਕੋਠੜੀਆਂ ਤੋਂ ਅੰਦਾਜ਼ੇ ਲਾਉਣ ਲੱਗੇ ਕਿ ਪੰਡਿਤ ਜੀ ਕੀ ਕਰ ਰਹੇ ਹਨ ਥੋੜ੍ਹੀ ਦੇਰ ’ਚ ਬਿਸਮਿਲ ਉੱਚੀ ਆਵਾਜ਼ ’ਚ ਗੀਤਾ ਦੇ ਸਲੋਕ ਗਾਉਣ ਲੱਗੇ, ਉਸ ਤੋਂ ਬਾਅਦ ਸ਼ਾਇਦ ਇਹ ਸਮਝ ਕੇ ਕਿ ਇੱਥੇ ਗੀਤਾ ਦੇ ਸਲੋਕਾਂ ਨਾਲ ਲੋਕਾਂ ਨੂੰ ਓਨਾ ਫਾਇਦਾ ਨਹੀਂ ਪਹੁੰਚੇਗਾ ਜਿੰਨਾ ਦੂਜੇ ਗੀਤਾਂ ਨਾਲ

ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ-

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜੂ-ਏ-ਕਾਤਿਲ ਮੇਂ ਹੈ
ਅਬ ਨ ਅਗਲੇ ਵਲਵਲੇ ਹੈਂ ਔਰ ਨਾ ਅਰਮਾਨੋਂ ਕੀ ਭੀੜ
ਸਿਰਫ ਮਿਟ ਜਾਨੇ ਕੀ ਹਸਰਤ ਇੱਕ ਦਿਲ-ਏ-ਬਿਸਮਿਲ ਮੇਂ ਹੈ
ਰਹਿਰਏ ਰਾਹੇ ਮੁਹੱਬਤ ਰਹਿ ਨਾ ਜਾਨਾ ਰਾਹ ਮੇਂ,
ਲੱਜਤ-ਏ-ਸਹਾਰਨੇ ਨਦੀ ਦਰਿਏਮਣੀ ਮੇਂ ਹੈ
ਏ ਸ਼ਹੀਦ ਸੁਰਸ਼ੇਮਿੱਲਤ ਮੇਂ ਤੇਰੇ ਉਪਰ ਨਿਸਾਰ,
ਅਬ ਤੇਰੀ ਹਿੰਮਤ ਕੀ ਚਰਚਾ ਗੈਰ ਕੀ ਮਹਿਫਿਲ ਮੇਂ ਹੈ

ਸਭ ਲੋਕ ਚੁੱਪ ਹੋ ਕੇ ਉਨ੍ਹਾਂ ਦਾ ਗੀਤ ਸੁਣ ਰਹੇ ਸਨ ਅਤੇ ਸਵੇਰ ਤੋਂ ਫਾਂਸੀ ਘਰ ਦੇ ਵਿਹੜੇ ’ਚ ਜੋ ਸੁੰਨ ਛਾਈ ਸੀ, ਉਹ ਗੱਲ ਦੀ ਗੱਲ ’ਚ ਦੂਰ ਹੋ ਗਈ ਸੀ ਜਮਾਦਾਰ ਵੀ ਮਾਣ ਮਹਿਸੂਸ ਕਰਨ ਲੱਗੇ ਕਿ ਹੁਣ ਕੋਈ ਕੈਦੀ ਵਾਂਗ ਬੰਦੀ ਆਇਆ ਹੈ ਕਾਕੋਰੀ ਮੁਕੱਦਮੇ ਦੇ ਵਿਸ਼ੇ ’ਚ ਉਨ੍ਹਾਂ ਨੇ ਪਹਿਲਾਂ ਹੀ ਸੁਣਿਆ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਪੰਡਿਤ ਮੋਤੀ ਲਾਲ ਨਹਿਰੂ ਆਦਿ ਵੱਲੋਂ ਇੱਕ ਕਮੇਟੀ ਬਣੀ ਹੈ ਜੋ ਇਸ ਮੁਕੱਦਮੇ ਦੀ ਪੈਰਵੀ ਕਰ ਰਹੀ ਹੈ ਉਹ ਇਹ ਵੀ ਜਾਣਦੇ ਸਨ ਕਿ ਕਾਕੋਰੀ ਕੋਲ ਜੋ ਰੇਲ ਡਕੈਤੀ ਹੋਈ ਸੀ, ਉਸੇ ਤੋਂ ਇਹ ਮੁਕੱਦਮਾ ਚੱਲਿਆ ਹੈ ਬਿਸਮਿਲ ਇਸੇ ਸਾਜਿਸ਼ ਦੇ ਆਗੂਆਂ ’ਚ ਸਨ

ਬਿਸਮਿਲ ਦਾ ਹਿਰਦਾ ਐਨਾ ਵਿਸ਼ਾਲ ਸੀ ਕਿ ਉਹ ਹਰ ਸਮੇਂ ਵੱਡੇ-ਵੱਡੇ ਸੁਫਨੇ ਦੇਖਿਆ ਕਰਦੇ ਸਨ ਇੱਕ ਤਾਂ ਹਾਈਕੋਰਟ ’ਚ ਮੁਕੱਦਮਾ ਹੋ ਰਿਹਾ ਸੀ, ਉਸ ਦੀ ਪੈਰਵੀ ਦੀ ਤਿਆਰੀ ਇਹ ਕਰ ਰਹੇ ਸਨ, ਦੂਜਾ ਉਨ੍ਹਾਂ ਨੇ ਚੋਰੀ ਆਪਣੀ ਆਤਮਕਥਾ ਵੀ ਲਿਖਣੀ ਸੀ ਥੋੜ੍ਹਾ-ਥੋੜ੍ਹਾ ਲਿਖਿਆ ਜਾਂਦਾ ਅਤੇ ਚੋਰੀ-ਛਿਪੇ ਬਾਰਡਰ ਦੇ ਹੱਥ ‘ਸਵਦੇੇਸ਼’ ਦੇ ਦਫ਼ਤਰ ’ਚ ਭੇਜ ਦਿੱਤਾ ਜਾਂਦਾ ਅਤੇ ਉੱਥੇ ਕ੍ਰਾਂਤੀਕਾਰੀਆਂ ਦੇ ਪਰਮ ਮਿੱਤਰ ਖੁਦ ਅਮਰ ਸ਼ਹੀਦ ਗਣੇਸ਼ ਸ਼ੰਕਰ ਵਿਦਿਆਰਥੀ ਦੇ ਹੱਥਾਂ ’ਚ ਪਾਂਡੂਲਿਪੀ ਪਹੁੰਚ ਜਾਂਦੀ ਇਹ ਕਿਤਾਬ ਬਾਅਦ ’ਚ ‘ਕਾਕੋਰੀ ਦੇ ਸ਼ਹੀਦ’ ਨਾਂਅ ਨਾਲ ਪ੍ਰਕਾਸ਼ਿਤ ਹੋਈ, ਪਰ ਤੁਰੰਤ ਹੀ ਜ਼ਬਤ ਕਰ ਲਈ ਗਈ

ਲਿਖਾਈ ਚੱਲਦੀ ਰਹੀ, ਪਰ ਨਾਲ ਹੀ ਜੋ ਤਿੰਨ ਉਨ੍ਹਾਂ ਦੇ ਸਾਥੀ ਬਣ ਗਏ ਸਨ, ਉਨ੍ਹਾਂ ਲਈ ਵੀ ਉਹ ਸਮਾਂ ਕੱਢ ਕੇ ਇੱਕ ਪ੍ਰੋਗਰਾਮ ਕਰਦੇ ਸਨ ਉਹ ਖੁਦ ਧਾਰਮਿਕ ਬਿਰਤੀ ਦੇ ਸਨ ਅਤੇ ਧਰਮ ’ਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ ਇਸ ਗੱਲ ਨੂੰ ਲੈ ਕੇ ਉਨ੍ਹਾਂ ’ਚ ਅਤੇ ਕਈ ਸਾਥੀਆਂ ’ਚ, ਜੋ ਹਾਲੇ ਪੂਰੇ ਨਾਸਤਿਕ ਤਾਂ ਨਹੀਂ ਹੋਏ ਸਨ, ਪਰ ਉਸ ਵੱਲ ਵਧ ਰਹੇ ਸਨ, ਬੜੀ ਚਰਚਾ ਰਹਿੰਦੀ ਸੀ, ਪਰ ਇਨ੍ਹਾਂ ਵਿਚਾਰੇ ਫਾਂਸੀ ਵਾਲਿਆਂ ਨੂੰ ਉਨ੍ਹਾਂ ਗੱਲਾਂ ਨੂੰ ਦੱਸ ਕੇ ਸੰਸੇ ’ਚ ਨਹੀਂ ਪਾਉਣਾ ਸੀ ਉਹ ਉਨ੍ਹਾਂ ਨੂੰ ਪਰਲੋਕ ਅਤੇ ਜਨਮ ਦੀ ਗੱਲ ਸਮਝਾਉਂਦੇ ਸਨ ਅਤੇ ਦੱਸਦੇ ਸਨ ਕਿ ਇਹ ਜਨਮ ਸੈਂਕੜੇ ਹੋਰ ਜਨਮਾਂ ’ਚੋਂ ਇੱਕ ਹੈ, ਮੌਤ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਕੱਪੜਾ ਬਦਲ ਕੇ ਦੂਜਾ ਪਹਿਨ ਲਿਆ ਭਗਵਾਨ ਬੜਾ ਦਿਆਲੂ ਹੈ, ਉਹ ਸਭ ਕੁਝ ਮੁਆਫ ਕਰ ਦਿੰਦਾ ਹੈ, ਬਸ਼ਰਤੇ ਕਿ ਕਰਨ ਵਾਲਾ ਪਛਤਾਵਾ ਕਰੇ

Also Read:  ਬਜ਼ੁਰਗ ਅਵਸਥਾ ਦੀ ਵਿਡੰਬਨਾ

ਜਦੋਂ ਰਾਮਪ੍ਰਸਾਦ ਬਿਸਮਿਲ ਫਾਂਸੀ ਵਾਲਿਆਂ ਨੂੰ ਇਹ ਗੱਲਾਂ ਕਹਿੰਦੇ ਸਨ, ਤਾਂ ਕੋਈ ਉਨ੍ਹਾਂ ਦਾ ਵਿਰੋਧ ਨਹੀਂ ਕਰਦਾ ਸੀ, ਜਿਵੇਂ ਕਿ ਹਵਾਲਾਤ ਦੇ ਕਈ ਸਾਥੀ ਕਰਿਆ ਕਰਦੇ ਸਨ ਉਸ ਸਮੇਂ ਤਾਂ ਉਹ ਵਿਰੋਧ ਬਹੁਤ ਬੁਰਾ ਲੱਗਦਾ ਸੀ, ਪਰ ਅੱਜ ਇਹ ਯਾਦ ਕਰਕੇ ਕਿ ਕੋਈ ਵਿਰੋਧ ਨਹੀਂ ਕਰ ਰਿਹਾ ਹੈ, ਦਿਲ ’ਚ ਇੱਕ ਟੀਸ ਹੀ ਉੱਠਦੀ ਕਿਉਂਕਿ ਜੀਵਨ-ਮੌਤ ਦੇ ਉਨ੍ਹਾਂ ਸਾਥੀਆਂ ਨਾਲ ਫਿਰ ਮਿਲਣਾ ਨਹੀਂ ਹੋਣਾ ਸੀ ਸਭ ਅਲੱਗ-ਅਲੱਗ ਜੇਲ੍ਹਾਂ ’ਚ ਵੰਡ ਦਿੱਤੇ ਗਏ ਸਨ ਅਤੇ ਅਗਾਊਂ ਨਿਸ਼ਚੈ ਅਨੁਸਾਰ ਇਸ ਸਮੇਂ ਫਾਂਸੀ ਦੀ ਸਜ਼ਾ ਪਾਏ ਹੋਏ ਕ੍ਰਾਂਤੀਕਾਰੀਆਂ ਤੋਂ ਇਲਾਵਾ ਸਭ ਭੁੱਖ ਹੜਤਾਲ ਕਰ ਰਹੇ ਸਨ ਕੋਈ ਪਰਵਾਹ ਨਹੀਂ, ਜਾਨ ਚਲੀ ਜਾਵੇ ਤਾਂ ਜਾਵੇ, ਪਰ ਦੀਪਕ ਜਗ ਰਿਹਾ ਹੈ,

ਹਾਲੇ ਉਹ ਟਿਮਟਿਮਾ ਰਿਹਾ ਹੈ, ਪਰ ਜਲਦੀ ਹੀ ਉਹ ਇੱਕ ਵੱਡੇ ਅਗਨੀਕੁੰਡ ਦਾ ਰੂਪ ਧਾਰਨ ਕਰੇਗਾ, ਜਿਸ ’ਚ ਬ੍ਰਿਟਿਸ਼ ਸਾਮਰਾਜ ਖਾਕ ਹੋ ਜਾਵੇਗਾ ਤਿੰਨੋਂ ਸਧਾਰਨ ਫਾਂਸੀ ਵਾਲਿਆਂ ’ਚੋਂ ਇੱਕ-ਇੱਕ ਕਰਕੇ ਸਭ ਫਾਂਸੀ ’ਤੇ ਚੜ੍ਹਦੇ ਚਲੇ ਗਏ, ਪਰ ਕ੍ਰਾਂਤੀਕਾਰੀ ਦਲ ਦੇ ਇਸ ਲੌਹ-ਪੁਰਸ਼ ਨੇ ਫਾਂਸੀ ’ਤੇ ਚੜ੍ਹਨ ਲਈ ਜਾਣ ਵਾਲਿਆਂ ਨੂੰ ਅਜਿਹਾ ਮਜ਼ਬੂਤ ਬਣਾ ਦਿੱਤਾ ਕਿ ਉਹ ਖੁਸ਼ੀ ਨਾਲ ਫਾਂਸੀ ’ਤੇ ਚੜ੍ਹਦੇ ਚਲੇ ਗਏ ਕੱਪੜਾ ਹੀ ਤਾਂ ਬਦਲਣਾ ਹੈ, ਇਸ ’ਚ ਕੀ ਰੱਖਿਆ ਹੈ! ਨਵਾਂ ਸਰੀਰ ਮਿਲੇਗਾ, ਫਿਰ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਹੋਣਗੀਆਂ

ਹਰ ਫਾਂਸੀ ਵਾਲਾ, ਜਿਸ ਦਿਨ ਫਾਂਸੀ ’ਤੇ ਚੜ੍ਹਨਾ ਹੁੰਦਾ, ਉਸ ਦਿਨ ਸਵੇਰੇ ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀ ਕੋਠੜੀ ਦੇ ਸਾਹਮਣੇ ਅੜ ਕੇ ਖੜ੍ਹਾ ਹੋ ਜਾਂਦਾ ਜਦੋਂ ਇਹ ਬਿਲਕੁਲ ਗੈਰ-ਕਾਨੂੰਨ ਗੱਲ ਸੀ, ਫਿਰ ਵੀ ਜੇਲ੍ਹ ਅਧਿਕਾਰੀਆਂ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ ਬਿਸਮਿਲ ਉਸ ਨੂੰ ਦਿਲਾਸੇ ਦੇ ਬੋਲ ਕਹਿੰਦੇ ਉਹ ਪੈਰ ਛੂਹ ਕੇ ਤੁਰ ਪੈਂਦਾ ਬਿਸਮਿਲ ਬਾਅਦ ’ਚ ਕਹਿੰਦੇ, ‘‘ਘਬਰਾਓ ਨਾ, ਮੈਂ ਵੀ ਜਲਦੀ ਹੀ ਆ ਰਿਹਾ ਹਾਂ’’ ਫਾਂਸੀ ਵਾਲਾ ਤਾਂ ਚਲਾ ਜਾਂਦਾ, ਪਰ ਬਿਸਮਿਲ ਉੱਚੀ ਆਵਾਜ ’ਚ ਬਹੁਤ ਜ਼ੋਰ ਨਾਲ ਗੀਤਾ ਦੇ ਸਲੋਕ ਗਾਉਂਦੇੇ ਅਤੇ ਮਨ ਕਰਦਾ ਤਾਂ ‘ਸਰਫਰੋਸ਼ੀ ਕੀ ਤਮੰਨਾ’ ਗਾਉਂਦੇ ਫਾਂਸੀ ਲੱਗਣ ਦੀ ਥਾਂ ਨਜ਼ਦੀਕ ਹੀ ਸੀ,

ਸਿਰਫ ਇੱਕ ਹੀ ਕੰਧ ਵਿਚਕਾਰ ਸੀ ਜਿਸ ਸਮੇਂ ਉਹ ਵਿਅਕਤੀ ਫਾਂਸੀ ’ਤੇ ਚੜ੍ਹ ਜਾਂਦਾ ਸੀ, ਉਸ ਦੇ ਕੰਨ ’ਚ ਬਿਸਮਿਲ ਦੀ ਆਵਾਜ਼ ਹੁੰਦੀ ਸੀ ਪੁਰਾਣੇ ਫਾਂਸੀ ਵਾਲੇ ਜਾਂਦੇ ਗਏ, ਉਨ੍ਹਾਂ ਦੀ ਥਾਂ ਨਵੇਂ ਫਾਂਸੀ ਵਾਲੇ ਆਉਂਦੇ ਗਏ ਬਿਸਮਿਲ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਸਮਝਾਉਣਾ ਜਾਰੀ ਰੱਖਿਆ ਉੁਸ ’ਚ ਕਦੇ ਕੋਈ ਖੜੌਤ, ਕੋਈ ਕਮੀ ਨਹੀਂ ਆਈ 19 ਦਸੰਬਰ 1927 ਦਾ ਉਹ ਦਿਨ ਵੀ ਆਇਆ, ਜਦੋਂ ਖੁਦ ਰਾਮ ਪ੍ਰਸਾਦ ਬਿਸਮਿਲ ਨੂੰ ਫਾਂਸੀ ’ਤੇ ਚੜ੍ਹਾਉਣ ਲਈ ਲਿਜਾਇਆ ਗਿਆ

ਉਹ ਗਹਿਰ-ਗੰਭੀਰ ਕਦਮਾਂ ਨਾਲ ਫਾਂਸੀ ਦੇ ਤਖ਼ਤੇ ਵੱਲ ਗਏ ਅਤੇ ਅਖੀਰ ’ਚ ਉਹ ‘ਬ੍ਰਿਟਿਸ਼ ਸਾਮਰਾਜਵਾਦ ਦਾ ਨਾਸ ਹੋਵੇ’ ਕਹਿੰਦੇ ਹੋਏ ਫਾਂਸੀ ’ਤੇ ਚੜ੍ਹ ਗਏ ਸਭ ਫਾਂਸੀ ਵਾਲੇ ਰੋਏ, ਇੱਥੋਂ ਤੱਕ ਕਿ ਜਮਾਦਾਰਾਂ ਨੇ ਵੀ ਚੁੱਪ-ਚਪੀਤੇ ਹੰਝੂ ਵਹਾਏ, ਪਰ ਕਿਸੇ ਦੇ ਮਨ ’ਚ ਨਿਰਾਸ਼ਾ ਨਹੀਂ ਸੀ ਉਹ ਮਰ ਕੇ ਵੀ ਅਮਰਤਾ ਦਾ ਸੁਨੇਹਾ ਛੱਡ ਗਏ ਸਨ ਅਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਐਨ ਫਾਂਸੀ ਦਾ ਫੰਦਾ ਗਲ ’ਚ ਪਾਉਂਦੇ ਸਮੇਂ ਉਨ੍ਹਾਂ ਨੇ ਸਭ ਕੁਝ ਛੱਡ ਕੇ ਸਿਰਫ ‘ਬ੍ਰਿਟਿਸ਼ ਸਾਮਰਾਜਵਾਦ ਦਾ ਨਾਸ ਹੋਵੇ’ ਕਿਹਾ! -ਮੰਮਥਨਾਥ ਗੁਪਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ