start-your-own-startup

ਆਪਣਾ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦੇ ਹੋ… start-your-own-startup
ਅੱਜ-ਕੱਲ੍ਹ ਚਾਰੇ ਪਾਸੇ ਸਟਾਰਟਅੱਪ ਦਾ ਬੋਲਬਾਲਾ ਹੈ ਹਰ ਨੌਜਵਾਨ ਸਟਾਰਟਅੱਪ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਿਹਾ ਹੈ

ਜੇਕਰ ਤੁਸੀਂ ਵੀ ਆਪਣਾ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਨੂੰ ਆਪਣੇ ਜੀਵਨ ‘ਚ ਉਤਾਰਨਾ ਹੋਵੇਗਾ, ਤਦ ਸਫਲਤਾ ਮਿਲ ਪਾਏਗੀ

ਭਰੋਸਾ ਰੱਖੋ, ਮੰਜ਼ਿਲ ਪਾਓ:

ਕੁਝ ਇੰਟਰਪ੍ਰੇਨਿਓਰਸ ਕੋਲ ਬਿਹਤਰੀਨ ਆਈਡਿਆ ਅਤੇ ਬਜ਼ਾਰ ਅਨੁਸਾਰ ਸਕਿੱਲ ਹੁੰਦੀ ਹੈ ਪਰ ਫਿਰ ਵੀ ਉਹ ਅਸਫਲ ਹੋ ਜਾਂਦੇ ਹਨ ਕਿਉਂਕਿ ਉਹ ਟੀਚੇ ਦੇ ਕਰੀਬ ਪਹੁੰਚਣ ਤੱਕ ਹਿੰਮਤ ਨਹੀਂ ਰੱਖ ਪਾਉਂਦੇ ਤੁਹਾਨੂੰ ਆਪਣੇ ਆਈਡਿਆ ‘ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਪੂਰੀ ਦੁਨੀਆਂ ਤੁਹਾਡੇ ਆਤਮਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ ਪਰ ਤੁਸੀਂ ਹਿੰਮਤ ਬਣਾਏ ਰੱਖੋ ਸਟਾਰਟਅੱਪ ਸ਼ੁਰੂ ਕਰਨਾ ਇੱਕ ਕਠਿਨ ਕੰਮ ਹੈ ਪਰ ਖੁਦ ‘ਤੇ ਭਰੋਸਾ ਹੋਵੇ ਤਾਂ ਮੰਜ਼ਿਲ ਪਾਈ ਜਾ ਸਕਦੀ ਹੈ

ਸੱਚਾਈ ‘ਤੇ ਚੱਲੋ:

ਵਪਾਰ ‘ਚ ਕਈ ਵਾਰ ਵਿਅਕਤੀ ਫੈਸਲਾ ਨਹੀਂ ਲੈ ਪਾਉਂਦਾ ਅਤੇ ਫਸ ਜਾਂਦਾ ਹੈ ਕਿ ਕੀ ਕਰਨਾ ਸਹੀ ਰਹੇਗਾ ਅਜਿਹੇ ‘ਚ ਤੁਹਾਨੂੰ ਆਪਣੇ ਜੀਵਨ ਮੁੱਲਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਸ ਕੰਮ ਨੂੰ ਕਰਨ ਲਈ ਦਿਲ ਗਵਾਹੀ ਨਾ ਦੇਵੇ, ਉਹ ਕੰਮ ਨਹੀਂ ਕਰਨਾ ਚਾਹੀਦਾ ਤੁਹਾਨੂੰ ਹਮੇਸ਼ਾ ਸੱਚ ਦਾ ਸਾਥ ਨਿਭਾਉਣਾ ਚਾਹੀਦਾ ਹੈ ਤੁਹਾਨੂੰ ਲੋਕ ਇਸ ਲਈ ਯਾਦ ਨਹੀਂ ਕਰਨਗੇ ਕਿ ਤੁਸੀਂ ਕਿੰਨਾ ਧਨ ਕਮਾਇਆ ਬਲਕਿ ਲੋਕ ਤੁਹਾਨੂੰ ਇਸ ਲਈ ਯਾਦ ਰੱਖਣਗੇ ਕਿ ਤੁਸੀਂ ਕੀ-ਕੀ ਚੰਗੇ ਕੰਮ ਕੀਤੇ

ਗਲਤੀਆਂ ਨੂੰ ਸਵੀਕਾਰੋ:

ਸਫਲ ਇੰਟਰਪ੍ਰੇਨਿਓਰ ਆਪਣੀਆਂ ਗਲਤੀਆਂ ਨੂੰ ਧਿਆਨ ‘ਚ ਰੱਖਦੇ ਹਨ ਅਤੇ ਉਨ੍ਹਾਂ ‘ਚ ਸੁਧਾਰ ਕਰਦੇ ਹਨ ਗਲਤੀ ਨੂੰ ਨਜ਼ਰਅੰਦਾਜ਼ ਕਰਨ ਅਤੇ ਉਨ੍ਹਾਂ ਨੂੰ ਦੁਹਰਾਉਣ ਨਾਲ ਵਪਾਰ ਨੂੰ ਨੁਕਸਾਨ ਹੋ ਸਕਦਾ ਹੈ ਗਲਤੀਆਂ ਨੂੰ ਸਵੀਕਾਰ ਕਰਨ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ ਤੁਹਾਨੂੰ ਆਪਣੀ ਪਲਾਨਿੰਗ ‘ਚ ਬਦਲਾਅ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਗਲਤ ਦਿਸ਼ਾ ‘ਚ ਵਧਦੇ ਹੀ ਜਾਓਗੇ ਤਾਂ ਸਮਾਂ, ਪੈਸਾ ਅਤੇ ਮਿਹਨਤ ਸਭ ਕੁਝ ਬੇਕਾਰ ਜਾ ਸਕਦਾ ਹੈ

ਟੀਮ ਮਜ਼ਬੂਤ ਹੋਵੇ:

ਸਟਾਰਟਅੱਪ ‘ਚ ਸਭ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ ਕੋਈ ਵੀ ਵਿਅਕਤੀ ਖੁਦ ਦੇ ਦਮ ‘ਤੇ ਸਫਲ ਨਹੀਂ ਹੋ ਸਕਦਾ ਆਈਡਿਆ ਕਿੰਨਾ ਵੀ ਦਮਦਾਰ ਕਿਉਂ ਨਾ ਹੋਵੇ, ਉਸ ਨੂੰ ਬਿਹਤਰ ਬਣਾਉਣ ਲਈ ਮਜ਼ਬੂਤ ਟੀਮ ਦੀ ਜ਼ਰੂਰਤ ਹੁੰਦੀ ਹੈ ਸਟਾਰਟਅੱਪ ਲਈ ਚੰਗੇ ਕੈਂਡੀਡੇਟਸ ਦੀ ਚੋਣ ਕਰਨੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜੋ ਤੁਹਾਡੇ ਵਿਜ਼ਨ ਨੂੰ ਸਮਝਦੇ ਹੋਣ

ਨੈਟਵਰਕਿੰਗ ਦਾ ਮਹੱਤਵ:

ਵਪਾਰ ਦੇ ਨਵੇਂ ਟ੍ਰੈਂਡਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਇਸ ਦੇ ਲਈ ਫੀਲਡ ਦੇ ਲੋਕਾਂ ਨਾਲ ਸੰਪਰਕ ‘ਚ ਰਹਿਣਾ ਚਾਹੀਦਾ ਹੈ ਵਪਾਰ ‘ਚ ਨੈਟਵਰਕਿੰਗ ਦਾ ਮਹੱਤਵ ਹੁੰਦਾ ਹੈ ਤੁਹਾਨੂੰ ਹਰ ਤਰ੍ਹਾਂ ਦੇ ਲੋਕਾਂ ਦੇ ਸੰਪਰਕ ‘ਚ ਰਹਿਣਾ ਹੋਵੇਗਾ ਤਦ ਤੁਸੀਂ ਆਪਣੇ ਵਪਾਰ ‘ਚ ਕਾਮਯਾਬ ਹੋ ਸਕਦੇ ਹੋ

ਪਸੰਦ ਦਾ ਕੰਮ:

ਜੇਕਰ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹੀ ਕੰਮ ਕਰਨਾ ਚਾਹੀਦਾ ਹੈ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਅਤੇ ਜਿਸ ਬਾਰੇ ਸਮਝ ਹੈ ਲੋਕਾਂ ਨੂੰ ਦੇਖ ਕੇ ਕੋਈ ਵਪਾਰ ਕਰਨਾ ਬੇਵਕੂਫੀ ਹੈ ਜੇਕਰ ਤੁਸੀਂ ਪਸੰਦ ਦਾ ਕੰਮ ਕਰੋਗੇ ਤਾਂ ਕਦੇ ਬੋਰ ਨਹੀਂ ਹੋਵੋਗੇ ਸ਼ੁਰੂਆਤ ‘ਚ ਹੀ ਸਹੀ ਫੈਸਲਾ ਲਓ

ਪਲਾਨਿੰਗ ਤੇ ਜਾਂਚ ਜ਼ਰੂਰੀ ਹੈ:

ਸਟਾਰਟਅੱਪ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਭਵਿੱਖ ਦੀ ਪੂਰੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ ਇਸ ਨਾਲ ਤੁਸੀਂ ਸਹੀ ਦਿਸ਼ਾ ‘ਚ ਮਿਹਨਤ ਕਰ ਸਕੋਗੇ ਜਦੋਂ ਵਿਅਕਤੀ ਦੇ ਦਿਮਾਗ ‘ਚ ਵਪਾਰ ਦਾ ਪੂਰਾ ਖਾਕਾ ਹੁੰਦਾ ਹੈ ਤਾਂ ਉਹ ਭਟਕਦਾ ਨਹੀਂ ਹੈ ਤੇ ਮੰਜ਼ਿਲ ਮਿਲਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਤੁਹਾਨੂੰ ਆਪਣੀ ਪਲਾਨਿੰਗ ਦੀ ਸਮੇਂ-ਸਮੇਂ ‘ਤੇ ਜਾਂਚ ਵੀ ਕਰਨੀ ਚਾਹੀਦੀ ਹੈ ਇਸ ਨਾਲ ਤੁਸੀਂ ਸੱਚਾਈ ਨੂੰ ਸਮਝ ਸਕੋਗੇ ਤੇ ਕਮੀਆਂ ਨੂੰ ਦੂਰ ਕਰੋਗੇ

ਕੁਝ ਨਵਾਂ ਕਰੋ:

ਕਾਮਯਾਬ ਹੋਣ ਨਾਲੋਂ ਜ਼ਿਆਦਾ ਕਾਮਯਾਬ ਬਣੇ ਰਹਿਣਾ ਮੁਸ਼ਕਲ ਹੈ, ਇਸ ਲਈ ਤੁਹਾਨੂੰ ਹਰ ਸਮੇਂ ਕੁਝ ਨਵਾਂ ਸੋਚਦੇ ਰਹਿਣਾ ਚਾਹੀਦਾ ਹੈ ਨਵੇਂ ਕੰਮ ਅਤੇ ਉਤਪਾਦ ਪੇਸ਼ ਕਰਕੇ ਬਜ਼ਾਰ ‘ਚ ਬਣੇ ਰਹਿ ਸਕਦੇ ਹੋ ਜੇਕਰ ਲਗਾਤਾਰ ਇਨੋਵੇਸ਼ਨ ਨਹੀਂ ਕਰੋਗੇ ਤਾਂ ਦੌੜ ਤੋਂ ਬਾਹਰ ਹੋ ਸਕਦੇ ਹੋ ਗਾਹਕਾਂ ਦੀ ਪਸੰਦ ਅਨੁਸਾਰ ਖੁਦ ਨੂੰ ਢਾਲੋ ਕੁਝ ਨਵਾਂ ਕਰਨ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਬਣੇ-ਬਣਾਏ ਢਾਂਚੇ ਨੂੰ ਵਿਗਾੜ ਦਿਓ ਸਗੋਂ ਤੁਹਾਨੂੰ ਮੌਜ਼ੂਦ ਉਤਪਾਦ ਜਾਂ ਕੰਮ ‘ਚ ਕੁਝ ਨਾ ਕੁਝ ਉਪਯੋਗਤਾ ਦਾ ਜੋੜ ਕਰਨਾ ਹੋਵੇਗਾ

ਸਲਾਹ ਨਾਲ ਕੰਮ ਅਸਾਨ:

ਇੰਟਰਪ੍ਰੇਨਿਓਰਨਸ਼ਿਪ ਦੀ ਯਾਤਰਾ ਦੀ ਸ਼ੁਰੂਆਤ ‘ਚ ਤੁਹਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਤੁਸੀਂ ਹੌਲੀ-ਹੌਲੀ ਨਵੀਆਂ ਚੀਜ਼ਾਂ ਸਿਖਦੇ ਹੋ ਜੇਕਰ ਪਹਿਲਾਂ ਕਦੇ ਵਪਾਰ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਇਹ ਦੁਨੀਆਂ ਜ਼ਿਆਦਾ ਅਨਜਾਣ ਹੋਵੇਗੀ ਵਪਾਰ ‘ਚ ਕਾਮਯਾਬੀ ਪ੍ਰਾਪਤ ਕਰ ਚੁੱਕੇ ਲੋਕਾਂ ਨਾਲ ਮਿਲੋ ਅਤੇ ਆਪਣੇ ਵਪਾਰ ਸੰਬੰਧੀ ਸਲਾਹ ਲਓ ਜੇਕਰ ਤੁਹਾਡੇ ਕੋਲ ਸਹੀ ਸਲਾਹਕਾਰ ਹੈ ਤਾਂ ਸਮੱਸਿਆਵਾਂ ਦਾ ਤੁਰੰਤ ਹੱਲ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਕਾਮਯਾਬ ਹੋ ਜਾਓ ਅਤੇ ਦੂਜੇ ਲੋਕ ਤੁਹਾਡੇ ਤੋਂ ਸਲਾਹ ਲੈਣ ਲਈ ਆਉਣ ਤਾਂ ਉਨ੍ਹਾਂ ਦੀ ਮੱਦਦ ਜ਼ਰੂਰ ਕਰੋ

ਜਲਦ ਕਰੋ ਸ਼ੁਰੂਆਤ:

ਸਹੀ ਸਮੇਂ ਜਾਂ ਹਾਲਾਤਾਂ ਦਾ ਇੰਤਜ਼ਾਰ ਨਾ ਕਰੋ ਸਹੀ ਸਮਾਂ ਕਦੇ ਨਹੀਂ ਆਉਂਦਾ ਤੁਹਾਨੂੰ ਹੀ ਸਮੇਂ ਨੂੰ ਸਹੀ ਬਣਾਉਣਾ ਪੈਂਦਾ ਹੈ ਜੋ ਕਰਨਾ ਚਾਹੁੰਦੇ ਹੋ, ਉਸ ਨੂੰ ਅੱਜ ਤੋਂ ਹੀ ਸ਼ੁਰੂ ਕਰ ਦਿਓ ਅਜਿਹਾ ਨਾ ਹੋਵੇ ਕਿ ਤੁਸੀਂ ਇੰਤਜ਼ਾਰ ਕਰਦੇ ਰਹਿ ਜਾਓ ਅਤੇ ਕੋਈ ਦੂਜਾ ਵਿਅਕਤੀ ਉਸ ਆਈਡੀਏ ‘ਤੇ ਕੰਮ ਸ਼ੁਰੂ ਕਰ ਦੇਵੇ

ਗਾਹਕ ਹੀ ਭਗਵਾਨ:

ਜੇਕਰ ਆਈਡਿਆ ਅਤੇ ਵਪਾਰ ਨਾਲ ਪਿਆਰ ਕਰਦੇ ਹੋ ਤਾਂ ਤੁਹਾਨੂੰ ਆਪਣੇ ਗਾਹਕ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ ਗਾਹਕ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਗ੍ਰਾਹਕ ਤੁਹਾਡੇ ਤੋਂ ਜਿੰਨਾ ਜ਼ਿਆਦਾ ਖੁਸ਼ ਹੋਵੇਗਾ, ਸਫਲਤਾ ਵੀ ਓਨੀ ਹੀ ਛੇਤੀ ਮਿਲੇਗੀ
ਹਮੇਸ਼ਾ ਗਾਹਕਾਂ ਤੋਂ ਫੀਡਬੈਕ ਲੈਣਾ ਚਾਹੀਦਾ ਹੈ

ਕੁਝ ਸਿੱਖਦੇ ਰਹੋ:

ਅਜਿਹਾ ਨਹੀਂ ਹੈ ਕਿ ਸਟਾਰਟਅੱਪ ਸ਼ੁਰੂ ਕਰਨ ਲਈ ਚੰਗਾ ਆਈਡਿਆ ਹੈ ਅਤੇ ਪੂੰਜੀ ਲਾ ਕੇ ਉਸ ਨੂੰ ਸ਼ੁਰੂ ਦਿੱਤਾ ਅਤੇ ਸਫਲਤਾ ਮਿਲ ਗਈ ਸਫਲ ਬਣਨ ਲਈ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਨਵੀਂ ਚੀਜ਼ ਸਿੱਖਣੀ ਹੋਵੇਗੀ ਨਵੀਆਂ ਚੀਜ਼ਾਂ ਸਿੱਖਣ ਨਾਲ ਹੀ ਵਪਾਰ ‘ਚ ਉਪਯੋਗਤਾ ਜੋੜ ਸਕਦੇ ਹੋ

ਯਾਦ ਰੱਖੋ:

  • ਸਟਾਰਟਅੱਪ ਸ਼ੁਰੂ ਕਰਨ ਲਈ ਤੁਹਾਡੇ ਅੰਦਰ ਢੇਰ ਸਾਰੀ ਹਿੰਮਤ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਵਪਾਰ ‘ਚ ਕਦਮ-ਕਦਮ ‘ਤੇ ਡਰੋਗੇ ਤਾਂ ਕਦੇ ਸਫਲ ਨਹੀਂ ਹੋ ਸਕਦੇ
  • ਸਟਾਰਟਅੱਪ ਲਈ ਸਭ ਤੋਂ ਮਹੱਤਵਪੂਰਨ ਹੈ ਆਈਡਿਆ
  • ਜੇਕਰ ਤੁਹਾਡੇ ਆਈਡਿਆ ‘ਚ ਦਮ ਹੈ ਤਾਂ ਤੁਹਾਨੂੰ ਇਸ ਨੂੰ ਸਹੀ ਤਰ੍ਹਾਂ ਵਿਕਸਤ ਕਰਨਾ ਚਾਹੀਦਾ ਹੈ ਆਈਡਿਆ ਵਿਕਸਤ ਹੋ ਜਾਣ ਤੋਂ ਬਾਅਦ ਉਸ ਨੂੰ ਹਕੀਕਤ ਦੇ ਧਰਾਤਲ ‘ਤੇ ਲਿਆਉਣ ਲਈ ਤੁਹਾਨੂੰ ਪੂਰੀ ਮਿਹਨਤ ਕਰਨੀ ਚਾਹੀਦੀ ਹੈ
  • ਸਟਾਰਟਅੱਪ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬਜ਼ਾਰ ਦੀਆਂ ਜ਼ਰੂਰਤਾਂ ‘ਤੇ ਚੰਗੀ ਤਰ੍ਹਾਂ ਗੌਰ ਕਰਨਾ ਚਾਹੀਦਾ ਹੈ, ਤਦ ਕੋਈ ਕਦਮ ਉਠਾਉਣਾ ਚਾਹੀਦਾ ਹੈ
    ਨਰਿੰਦਰ ਦੇਵਾਂਗਨ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!