Independence Day: ਦੇਸ਼ ਮਨਾ ਰਿਹਾ 80ਵਾਂ ਆਜ਼ਾਦੀ ਦਿਹਾੜਾ 13 ਪ੍ਰਧਾਨ ਮੰਤਰੀ ਹੁਣ ਤੱਕ ਲਹਿਰਾ ਚੁੱਕੇ ਹਨ 79 ਵਾਰ ਤਿਰੰਗਾ
ਭਾਰਤ ਦੇਸ਼ ਇਸ ਵਾਰ 15 ਅਗਸਤ ਨੂੰ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪੂਰੇ ਦੇਸ਼ ’ਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਇੱਕ ਤਿਉਹਾਰ ਵਰਗਾ ਮਾਹੌਲ ਹੁੰਦਾ ਹੈ ਦਿੱਲੀ ਦਾ ਲਾਲ ਕਿਲ੍ਹਾ ਆਜ਼ਾਦੀ ਦਿਹਾੜੇ ਦੇ ਇਸ ਮਹਾਂਉਤਸਵ ਦਾ ਗਵਾਹ ਬਣਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਨੂੰ 13ਵੀਂ ਵਾਰ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣਗੇ
ਆਓ! ਤੁਹਾਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਕੁਝ ਮਹੱਤਵਪੂਰਨ ਇਤਿਹਾਸ ਅਤੇ ਕੁਝ ਅਹਿਮ ਤੱਥਾਂ ਨਾਲ ਰੂਬਰੂ ਕਰਵਾਉਂਦੇ ਹਾਂ ਦਰਅਸਲ, ਆਜ਼ਾਦੀ ਦਿਹਾੜੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਂਦੇ ਹਨ ਅਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਨਾਂਅ ਸੰਬੋਧਨ ਹੁੰਦਾ ਹੈ ਪਰ ਅਜਿਹਾ 15 ਅਗਸਤ, 1947 ਨੂੰ ਨਹੀਂ ਹੋਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰ 16 ਅਗਸਤ, 1947 ਨੂੰ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਸੀ। ਹੁਣ ਤੱਕ 13 ਪ੍ਰਧਾਨ ਮੰਤਰੀਆਂ ਨੇ 15 ਅਗਸਤ ’ਤੇ 79 ਵਾਰ ਤਿਰੰਗਾ ਲਹਿਰਾਇਆ ਹੈ
Table of Contents
ਲਾਰਡ ਮਾਊਂਟਬੇਟਨ ਨੇ ਇਹ ਦਿਨ ਹੀ ਕਿਉਂ ਚੁਣਿਆ:
ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਨੇ 15 ਅਗਸਤ ਨੂੰ ਹੀ ਆਜ਼ਾਦੀ ਦਾ ਦਿਨ ਇਸ ਲਈ ਚੁਣਿਆ ਸੀ, ਕਿਉਂਕਿ ਇਸੇ ਦਿਨ (15 ਅਗਸਤ, 1945) ਦੂਜੇ ਵਿਸ਼ਵ ਯੁੱਧ ’ਚ ਜਪਾਨ ਨੇ ਮਿੱਤਰ ਦੇਸ਼ਾਂ ਦੇ ਸਾਹਮਣੇ ਆਤਮ-ਸਮੱਰਪਣ ਕੀਤਾ ਸੀ
ਇਨ੍ਹਾਂ ਦੇਸ਼ਾਂ ਨੂੰ ਵੀ ਮਿਲੀ ਆਜ਼ਾਦੀ:
15 ਅਗਸਤ ਦੇ ਦਿਨ ਸਿਰਫ ਭਾਰਤ ਨੂੰ ਹੀ ਆਜ਼ਾਦੀ ਨਹੀਂ ਮਿਲੀ ਸੀ ਇਸ ਦਿਨ ਭਾਰਤ ਤੋਂ ਇਲਾਵਾ ਹੋਰ ਪੰਜ ਦੇੇਸ਼ ਅਜਿਹੇ ਹਨ, ਜੋ ਆਜ਼ਾਦੀ ਦਿਹਾੜਾ ਮਨਾਉਂਦੇ ਹਨ ਇਨ੍ਹਾਂ ਦੇ ਨਾਂਅ ਹਨ:- ਦੱਖਣੀ ਕੋਰੀਆ, ਉੱਤਰ ਕੋਰੀਆ, ਬਹਿਰੀਨ, ਲਿਚੇਂਸਟੀਨ ਅਤੇ ਕਾਂਗੋ
- ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 17 ਵਾਰ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ
- ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਨੇ ਸਭ ਤੋਂ ਵੱਧ 16 ਵਾਰ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ
- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਲਾਲ ਕਿਲ੍ਹੇ ’ਤੇ 10 ਵਾਰ ਤਿਰੰਗਾ ਲਹਿਰਾਇਆ ਉਨ੍ਹਾਂ ਨੇ ਸਾਲ 2004 ਤੋਂ 2014 ਤੱਕ ਲਗਾਤਾਰ ਇਹ ਕੌਮੀ ਸਨਮਾਨ ਪ੍ਰਾਪਤ ਕੀਤਾ
- ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਵਾਰ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ ਹੈ ਇਸ ਵਾਰ ਉਹ 13ਵੀਂ ਵਾਰ ਤਿਰੰਗਾ ਲਹਿਰਾਉਣਗੇ ਲਾਲ ਕਿਲ੍ਹੇ ਤੋਂ ਸਭ ਤੋਂ ਲੰਮਾ ਭਾਸ਼ਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ 15 ਅਗਸਤ, 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ 94 ਮਿੰਟਾਂ ਦਾ ਭਾਸ਼ਣ ਦਿੱਤਾ ਸੀ
- ਅੱਟਲ ਬਿਹਾਰੀ ਵਾਜਪੇਈ 6 ਵਾਰ (1998-2003)
- ਰਾਜੀਵ ਗਾਂਧੀ 5 ਵਾਰ (1985-1989)
- ਪੀਵੀ ਨਰਸਿੰਮ੍ਹਾ ਰਾਓ 5 ਵਾਰ (1991-1995)
- ਲਾਲ ਬਹਾਦਰ ਸ਼ਾਸਤਰੀ 2 ਵਾਰ (1964-1965)
- ਮੋਰਾਰਜੀ ਦੇਸਾਈ 2 ਵਾਰ (1977-1979)
- ਚੌਧਰੀ ਚਰਨ ਸਿੰਘ 1 ਵਾਰ (1979)
- ਵੀਪੀ ਸਿੰਘ 1 ਵਾਰ (1990)
- ਐੱਚਡੀ ਦੇਵੇਗੌੜਾ1 ਵਾਰ (1996)
- ਇੰਦਰ ਕੁਮਾਰ ਗੁਜਰਾਲ1 ਵਾਰ (1997)































































