Old Age

Old Age: ਨਜ਼ਰੀਆ ਰੱਖੋ ਪਾਜ਼ੀਟਿਵ, ਤਾਂ ਕਿ ਨਾ ਸਤਾਵੇ ਬੁਢਾਪਾ

ਬੁਢਾਪੇ ’ਚ ਅਕਸਰ ਲੋਕ ਹਿੰਮਤ ਹਾਰ ਜਾਂਦੇ ਹਨ ਕੋਈ ਬਿਮਾਰ ਹੋ ਜਾਂਦਾ ਹੈ, ਕੋਈ ਚਿੜਚਿੜਾ ਹੋ ਜਾਂਦਾ ਹੈ, ਕਿਸੇ ਨੂੰ ਘਰ-ਪਰਿਵਾਰ ਦੇ ਮੈਂਬਰ ਹੀ ਚੰਗੇ ਨਹੀਂ ਲੱਗਦੇ, ਕੋਈ ਪਰਿਵਾਰ ਵਾਲਿਆਂ ਦੇ ਹਰ ਕੰਮ ’ਚ ਅੜਿੱਕੇ ਪੈਦਾ ਕਰਦੇ ਹਨ ਕਹਿਣ ਦਾ ਮਤਲਬ ਬੁਢਾਪੇ ’ਚ ਇਨਸਾਨ ਨੂੰ ਆਪਣਾ ਜਿਹੋ-ਜਿਹਾ ਜੀਵਨ ਜਿਉਣਾ ਚਾਹੀਦਾ, ਇਨਸਾਨ ਉਹੋ-ਜਿਹਾ ਜੀ ਨਹੀਂ ਸਕਦਾ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਇਨਸਾਨ ਦੀ ਸੋਚ, ਉਸ ਦਾ ਨਜ਼ਰੀਆ ਜੇਕਰ ਬੁਢਾਪੇ ਦੇ ਸਮੇਂ ਇਨਸਾਨ ਆਪਣੀ ਸੋਚ ਆਪਣੇ ਨਜ਼ਰੀਏ ਨੂੰ ਸਕਾਰਾਤਮਕ ਰੱਖਦਾ ਹੈ, ਤਾਂ ਇਨਸਾਨ ਨੂੰ ਬੁਢਾਪੇ ਦਾ ਅਹਿਸਾਸ ਹੀ ਨਹੀਂ ਹੁੰਦਾ ਅਤੇ ਇਨਸਾਨ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਦਾ ਹੈ

ਵਿਸ਼ਵ ਦੀਆਂ ਸਭ ਤੋਂ ਜ਼ਿਆਦਾ ਪੜ੍ਹੀਆਂ ਜਾਣ ਵਾਲੀਆਂ ਪ੍ਰੇਰਕ ਕਿਤਾਬਾਂ ’ਚ ਸ਼ਾਮਲ ‘ਦ ਪਾਵਰ ਆਫ ਯੋਰ ਸਬਕੌਂਸ਼ੀਅਸ ਮਾਈਂਡ’ ਦੇ ਲੇਖਕ ਜੋਸੇਫ ਮਰਫੀ ਦੇ ਅਨੁਸਾਰ, ‘ਅਵਚੇਤਨ ਮਨ ਇੱਕ ਅਜਿਹੇ ਖਜਾਨੇ ਵਾਂਗ ਹੈ, ਜੋ ਵਿਹਾਰ, ਆਤਮ-ਵਿਸ਼ਵਾਸ ਅਤੇ ਜੀਵਨ ਦੇ ਤਜ਼ੁਰਬਿਆਂ ਨੂੰ ਪ੍ਰਭਾਵਿਤ ਕਰਦਾ ਹੈ’ ਕਹਿਣ ਦਾ ਅਰਥ ਇਹ ਹੈ ਕਿ ਹਾਲਾਤ ਭਾਵੇਂ ਜਿਵੇਂ ਦੇ ਵੀ ਹੋਣ, ਜੀਵਨ ਕਾਲ ਅੰਤਿਮ ਦੌਰ ’ਚ ਹੋਵੇ, ਫਿਰ ਵੀ ਜੇਕਰ ਤੁਹਾਡਾ ਆਤਮਵਿਸ਼ਵਾਸ ਪ੍ਰਬਲ ਹੈ, ਤੁਹਾਡੀ ਸੋਚ ਉੱਤਮ ਅਤੇ ਸਕਾਰਾਤਮਕ ਹੈ, ਤਾਂ ਤੁਸੀਂ ਬੁਢਾਪੇ ’ਚ ਵੀ ਜਵਾਨੀ ਵਰਗਾ ਮਹਿਸੂਸ ਕਰ ਸਕਦੇ ਹੋ

ਸਰੀਰ ਬੁੱਢਾ ਹੋਵੇ, ਮਾਨਸਿਕ ਤੌਰ ’ਤੇ ਬੁੱਢੇ ਨਾ ਹੋਵੋ:

ਜੋ ਲੋਕ ਜਗਿਆਸੂ ਹੁੰਦੇ ਹਨ, ਜਿਨ੍ਹਾਂ ’ਚ ਸਿੱਖਣ ਦੀ ਇੱਛਾ ਤੇ ਭਵਿੱਖ ਲਈ ਉਤਸ਼ਾਹ ਹੁੰਦਾ ਹੈ, ਅਜਿਹੇ ਲੋਕ ਅਕਸਰ ਜ਼ਿਆਦਾ ਸੰਤੁਸ਼ਟ ਅਤੇ ਐਕਟਿਵ ਰਹਿੰਦੇ ਹਨ ਇਸ ਲਈ ਹਮੇਸ਼ਾ ਆਪਣੇ ਮਨ ’ਚ ਕੁਝ ਨਵਾਂ ਸਿੱਖਣ ਦੀ ਆਦਤ ਬਣਾਉਂਦੇ ਰਹੋsachi shiksha old age

Also Read:  ਵਧਦਾ ਹੀ ਜਾ ਰਿਹਾ ਹੈ ਖਾਣੇ ਦਾ ਜਨੂੰਨ

ਅਵਚੇਤਨ ਮਨ ਦੇ ਵਿਚਾਰਾਂ ਤੋਂ ਬਚੋ:

ਅਵਚੇਤਨ ਮਨ ਸਹੀ ਅਤੇ ਗਲਤ ਦਾ ਫੈਸਲਾ ਨਹੀਂ ਕਰਦਾ ਉਹ ਸਿਰਫ ਉਨ੍ਹਾਂ ਵਿਚਾਰਾਂ ਨੂੰ ਹੀ ਸਵੀਕਾਰ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਦੁਹਰਾਉਂਦੇ ਹਾਂ ਖੁਦ ਨੂੰ ਸਿਹਤਮੰਦ, ਆਤਮ-ਨਿਰਭਰ, ਖੁਸ਼ ਦੇਖ ਕੇ ਸੋਚੋ ਪਰਿਵਾਰ ਨਾਲ ਚੰਗਾ ਸਮਾਂ, ਯਾਤਰਾ, ਸੇਵਾ ਕਾਰਜ ਜਾਂ ਕਿਸੇ ਨਵੇਂ ਟੀਚੇ ਦੀ ਕਲਪਨਾ ਕਰੋ ਇਹ ਨਜ਼ਰੀਆ ਆਤਮ-ਵਿਸ਼ਵਾਸ ਅਤੇ ਜੀਵਨ ਦੇ ਪ੍ਰਤੀ ਉਤਸ਼ਾਹ ਬਣਾਈ ਰੱਖਣ ’ਚ ਮੱਦਦ ਕਰੇਗਾ

ਜਿਹੋ-ਜਿਹੀ ਸੋਚ ਉਹੋ-ਜਿਹਾ ਮਨ:

ਅਵਚੇਤਨ ਮਨ ਕਲਪਨਾ ਅਤੇ ਅਸਲੀਅਤ ਦਰਮਿਆਨ ਬਹੁਤ ਸਪੱਸ਼ਟ ਫਰਕ ਨਹੀਂ ਕਰਦਾ ਹੈ, ਇਸ ਲਈ ਜੀਵਨ ’ਚ ਸਕਾਰਾਤਮਕ ਮਾਨਸਿਕ ਤਸਵੀਰ ਮਹੱਤਵਪੂਰਨ ਮੰਨੀ ਜਾਂਦੀ ਹੈ ਜੇਕਰ ਤੁਸੀਂ ਰੋਜ਼ ਸੋਚਦੇ ਹੋ ਕਿ ਹੁਣ ਮੇਰੀ ਉਮਰ ਹੋ ਗਈ ਹੈ, ਮੈਂ ਕੁਝ ਨਹੀਂ ਕਰ ਸਕਦਾ, ਤਾਂ ਮਨ ਉਸੇ ਦਿਸ਼ਾ ’ਚ ਕੰਮ ਕਰੇਗਾ ਪਰ ਜੇਕਰ ਤੁਸੀਂ ਕਹੋ ਕਿ ਮੈਂ ਅੱਜ ਵੀ ਸਿੱਖ ਸਕਦਾ ਹਾਂ, ਸਰਗਰਮ ਰਹਿ ਸਕਦਾ ਹਾਂ, ਤਾਂ ਮਨ ਨਵੀਂ ਊਰਜਾ ਪੈਦਾ ਕਰਨ ਲੱਗਦਾ ਹੈ

ਨਿਯਮਤ ਕਸਰਤ:

ਉਮਰ ਦਾ ਕੋਈ ਵੀ ਪੜਾਅ ਕਿਉਂ ਨਾ ਹੋਵੇ, ਸਰੀਰਕ ਕਸਰਤ, ਥੋੜ੍ਹੀ ਐਕਸਰਸਾਈਜ਼, ਯੋਗਾ ਕਰਨਾ ਸਦਾ ਫਾਇਦੇਮੰਦ ਹੁੰਦਾ ਹੈ ਬੁਢਾਪੇ ’ਚ ਰੋਜ਼ਾਨਾ 30 ਮਿੰਟਾਂ ਤੱਕ ਸੈਰ (ਤੁਰਨਾ) ਜ਼ਰੂਰ ਕਰਨੀ ਚਾਹੀਦੀ ਹੈ ਇਹ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਪੈਰਾਂ ’ਚ ਦਰਦ ਨਹੀਂ ਹੋਣ ਦਿੰਦੀ ਨਾਲ ਹੀ ਸਵੇਰੇ-ਸ਼ਾਮ ਕਸਰਤ ਕਰਨ ਨਾਲ ਦਿਲੋ-ਦਿਮਾਗ ’ਚ ਸਕਾਰਾਤਮਕ ਵਿਚਾਰ ਆਉਂਦੇ ਹਨ

ਚੰਗੀਆਂ ਆਦਤਾਂ ਨੂੰ ਕਦੇ ਨਾ ਛੱਡੋ:

ਬਚਪਨ, ਜਵਾਨੀ ਦੇ ਸਮੇਂ ਤੋਂ ਹੀ ਤੁਹਾਡੇ ’ਚ ਕੁਝ ਚੰਗੀਆਂ ਆਦਤਾਂ ਰਹੀਆਂ ਹੋਣਗੀਆਂ ਜਿਵੇਂ ਕਿਤਾਬਾਂ ਪੜ੍ਹਨਾ, ਬਾਗਬਾਨੀ ਕਰਨਾ, ਗੀਤ ਸੁਣਨਾ, ਕੁਝ ਨਵਾਂ ਸਿੱਖਣਾ ਆਦਿ ਆਪਣੀਆਂ ਅਜਿਹੀਆਂ ਆਦਤਾਂ ਨੂੰ ਬੁਢਾਪੇ ’ਚ ਵੀ ਬਣਾਈ ਰੱਖੋ ਇਸ ਨਾਲ ਤੁਸੀਂ ਨਾ ਸਿਰਫ ਖੁਦ ਐਕਟਿਵ ਹਾਲਤ ’ਚ ਰਹੋਗੇ, ਸਗੋਂ ਦੂਜੇ ਤੁਹਾਡੀਆਂ ਇਨ੍ਹਾਂ ਚੰਗੀਆਂ ਆਦਤਾਂ ਦੀ ਨਕਲ ਕਰਨਗੇ

Also Read:  ਸਦੈਵ ਏਕਤਾ ਰੱਖਾਂਗੇ, ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਪ੍ਰਤੀਸ਼ਤ ਮੰਨਾਂਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ