Free Time: ਖਾਲੀ ਸਮੇਂ ’ਚ ਕੁਝ ਹੋ ਜਾਵੇ
ਸਮੇਂ ਦਾ ਸਾਡੇ ਜੀਵਨ ’ਚ ਬਹੁਤ ਮਹੱਤਵਪੂਰਨ ਸਥਾਨ ਹੈ ਜੋ ਲੋਕ ਸਮੇਂ ਦੀ ਕਦਰ ਕਰਦੇ ਹਨ ਤਾਂ ਸਮਾਂ ਵੀ ਉਨ੍ਹਾਂ ਦੀ ਫਿਕਰ ਕਰਦਾ ਹੈ ਜੋ ਆਪਣਾ ਸਮਾਂ ਉਂਜ ਹੀ ਗੁਆ ਦਿੰਦੇ ਹਨ, ਅੱਗੇ ਚੱਲ ਕੇ ਉਨ੍ਹਾਂ ਨੂੰ ਸਮੇਂ ਦੀ ਕਦਰ ਦਾ ਪਤਾ ਲੱਗਦਾ ਹੈ ਜੇਕਰ ਤੁਸੀਂ ਵਰਕਿੰਗ ਹੋ ਜਾਂ ਤੁਹਾਡਾ ਆਪਣਾ ਵਪਾਰ ਹੈ ਤਾਂ ਤੁਹਾਡੇ ਕੋਲ ਜ਼ਿਆਦਾ ਸਮਾਂ ਤਾਂ ਨਹੀਂ ਬਚਦਾ ਹੋਵੇਗਾ
ਪਰ ਕੰਮ ਤੋਂ ਵਾਪਸ ਆ ਕੇ ਆਪਣੇ ਸਮੇਂ ਨੂੰ ਬਿਨਾਂ ਗੁਆਏ ਉਸ ਨੂੰ ਕਿਸੇ ਚੰਗੇ ਕੰਮ ’ਚ ਲਾਓ ਹਫਤੇ ’ਚ ਪੰਜ ਦਿਨ ਤੁਸੀਂ ਲਗਨ ਨਾਲ ਕੰਮ ਕਰਦੇ ਹੋ ਅਤੇ ਉਸ ਸਮੇਂ ਇਹ ਵੀ ਸੋਚਦੇ ਜਾਂਦੇ ਹੋ ਕਿ ਦੋ ਦਿਨ ਦੀ ਛੁੱਟੀ ’ਚ ਪੂਰਾ ਦਿਨ ਆਰਾਮ ਕਰਾਂਗਾ ਪਰ ਕੀ ਤੁਸੀਂ ਸੱਚਮੁੱਚ ਅਜਿਹਾ ਕਰ ਪਾਉਂਦੇ ਹੋ? ਸ਼ਾਇਦ ਨਹੀਂ ਉਨ੍ਹਾਂ ਦੋ ਦਿਨਾਂ ’ਚ ਤੁਸੀਂ ਕੋਈ ਸਾਰਥਿਕ ਕੰਮ ਨਹੀਂ ਕਰ ਪਾਉਂਦੇ ਅਤੇ ਸਮਾਂ ਕਿਵੇਂ ਬੀਤ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਫਿਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਰੇ, ਮੈਂ ਤਾਂ ਸਮਾਂ ਬਰਬਾਦ ਕਰ ਦਿੱਤਾ
ਆਪਣੇ ਸਮੇਂ ਨੂੰ ਬਰਬਾਦ ਕਰਨ ਤੋਂ ਚੰਗਾ ਹੈ ਕਿ ਤੁਸੀਂ ਆਪਣੇ-ਆਪ ਨੂੰ ਰੁਝਾਈ ਰੱਖੋ, ਕੁਝ ਦੇਰ ਆਰਾਮ ਜ਼ਰੂਰ ਕਰੋ ਪਰ ਆਪਣੇ ਸਮੇਂ ਨੂੰ ਪੂਰੀ ਤਰ੍ਹਾਂ ਬਰਬਾਦ ਨਾ ਕਰੋ
ਕੁਝ ਕਾਰਗਰ ਤਰੀਕੇ ਤੁਹਾਨੂੰ ਦੱਸਦੇ ਹਾਂ ਜੋ ਤੁਹਾਡੇ ਖਾਲੀ ਸਮੇਂ ’ਚ ਸਮੇਂ ਦੀ ਬਰਬਾਦੀ ਨੂੰ ਬਚਾਉਣਗੇ:-
Table of Contents
ਸੋਸ਼ਲ ਵਰਕ ਜਾਂ ਸਮਾਜ ਸੇਵਾ
ਸਮਾਜ ਸੇਵਾ ਇੱਕ ਅਜਿਹਾ ਕੰਮ ਹੈ ਜਿਸ ਵਿਚ ਜੇਕਰ ਤੁਸੀਂ ਜਾਂਦੇ ਹੋ ਜਾਂ ਆਪਣੇ ਵੱਲੋਂ ਅਜਿਹਾ ਕੋਈ ਵੀ ਕੰਮ ਕਰਦੇ ਹੋ ਜਿਸ ਨਾਲ ਸਮਾਜ ਦਾ ਭਲਾ ਹੋਵੇ ਤਾਂ ਸਮਝੋ ਤੁਹਾਡਾ ਉਦੇਸ਼ ਪੂਰਾ ਹੋਇਆ ਸੋਸ਼ਲ ਵਰਕ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਉਹ ਹੁੰਦਾ ਹੈ ਜਿਸ ’ਚ ਤੁਸੀਂ ਆਰਥਿਕ ਮੱਦਦ ਕਰਦੇ ਹੋ, ਦੂਜੇ ’ਚ ਸਰੀਰਕ ਜਾਂ ਮਾਨਸਿਕ
ਜੇਕਰ ਤੁਹਾਡੇ ਕੋਲ ਥੋੜ੍ਹਾ ਸਮਾਂ ਵੀ ਖਾਲੀ ਹੈ ਤਾਂ ਉਸ ਨੂੰ ਕਿਸੇ ਨੇਕ ਕੰਮ ਜਿਵੇਂ ਗਰੀਬ ਬੱਚਿਆਂ ਲਈ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਤੇ ਗਰਮ ਕੱਪੜੇ ਲਿਜਾ ਕੇ ਉਨ੍ਹਾਂ ਨੂੰ ਵੰਡਣੇ ਜਾਂ ਉਨ੍ਹਾਂ ਨੂੰ ਕੋਈ ਕਲਾ ਸਿਖਾਉਣਾ ਜਿਵੇਂ ਨੱਚਣਾ, ਗੀਤ, ਨਾਟਕ ਆਦਿ ’ਚ ਲਾਓ ਇਨ੍ਹਾਂ ਸਾਰੇ ਕੰਮਾਂ ਨੂੰ ਕਰਨ ਤੋਂ ਬਾਅਦ ਤੁਹਾਡੀ ਨਾ ਸਿਰਫ ਸਮੇਂ ਦੀ ਬਰਬਾਦੀ ਬਚੇਗੀ ਸਗੋਂ ਤੁਹਾਨੂੰ ਆਪਣਾ ਜੀਵਨ ਵੀ ਕਿਸੇ ਖਾਸ ਮਕਸਦ ਨਾਲ ਜੁੜਿਆ ਹੋਇਆ ਲੱਗੇਗਾ
ਘਰ ਨੂੰ ਸਵਾਰੋਂ
ਜੇਕਰ ਤੁਸੀਂ ਵਰਕਿੰਗ ਹੋ ਤਾਂ ਵੀ ਤੁਹਾਡੇ ਘਰ ’ਚ ਅਜਿਹਾ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੁਚੱਜੇ ਹੋ ਘਰ ਦੀ ਹਰ ਹਫਤੇ ਨਿਯਮ ਨਾਲ ਸਾਫ-ਸਫਾਈ ਕਰਨੀ ਚਾਹੀਦੀ ਹੈ ਘਰ ਦੇ ਕੋਨੇ-ਕੋਨੇ ਤੋਂ ਤੁਹਾਡੀ ਸ਼ਾਨ ਦਾ ਪਤਾ ਲੱਗਣਾ ਚਾਹੀਦਾ ਹੈ ਵਾਸ਼ਿੰਗ ਮਸ਼ੀਨ ’ਚ ਕੱਪੜੇ ਧੋਣ ਦਾ ਕੰਮ ਤੁਸੀਂ ਹਫਤੇ ਦੀ ਛੁੱਟੀ ’ਚ ਕਰ ਸਕਦੇ ਹੋ, ਆਪਣੇ ਪਤੀ ਦਾ ਮਨਪਸੰਦ ਖਾਣਾ ਬਣਾ ਸਕਦੇ ਹੋ ਜਾਂ ਫਿਰ ਅਲਮਾਰੀਆਂ ਦੀ ਸਾਫ਼-ਸਫਾਈ ਦਾ ਕੰਮ ਵੀ ਕਰ ਸਕਦੇ ਹੋ ਇਸ ਨਾਲ ਤੁਹਾਡਾ ਟਾਈਮ ਤਾਂ ਪਾਸ ਹੋਵੇਗਾ ਹੀ, ਨਾਲ ਹੀ ਤੁਹਾਡਾ ਘਰ ਵੀ ਜੰਨਤ ਬਣ ਜਾਵੇਗਾ
ਕਿਤਾਬਾਂ ਪੜ੍ਹੋ
ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਐਤਵਾਰ ਨੂੰ ਘਰ ਦੇ ਕੰਮਾਂ ਤੋਂ ਫੁਰਸਤ ਪਾਉਣ ਤੋਂ ਬਾਅਦ ਕੁਝ ਦੇਰ ਰਿਲੈਕਸ ਹੋ ਕੇ ਤੁਸੀਂ ਕੋਈ ਚੰਗੀ ਜਿਹੀ ਕਿਤਾਬ ਪੜ੍ਹ ਸਕਦੇ ਹੋ ਕਿਤਾਬਾਂ ਪੜ੍ਹਨ ਨਾਲ ਗਿਆਨ ਵੀ ਵਧਦਾ ਹੈ, ਤੁਹਾਡਾ ਸ਼ਬਦ ਗਿਆਨ ਵਧਦਾ ਹੈ ਤੇ ਨਾਲ ਹੀ ਪਤਾ ਲੱਗਦੀਆਂ ਹਨ ਕਈ ਨਵੀਆਂ ਤੇ ਰੌਚਕ ਘਟਨਾਵਾਂ
ਟੀਵੀ ਦੇਖ ਕੇ ਵੀ ਤੁਸੀਂ ਸਮਾਂ ਬਿਤਾ ਸਕਦੇ ਹੋ
ਟੀਵੀ ਇੱਕ ਅਜਿਹਾ ਜ਼ਰੀਆ ਹੈ ਜਿਸ ਦਾ ਜ਼ਿਕਰ ਆਉਂਦੇ ਹੀ ਸਭ ਦੇ ਮਨ ’ਚ ਆਉਂਦੀਆਂ ਹਨ ਨਕਾਰਾਤਮਿਕ ਗੱਲਾਂ ਇਹ ਗੱਲ ਵੀ ਠੀਕ ਹੈ ਕਿ ਟੀਵੀ ਦੇਖਣਾ ਜ਼ਿਆਦਾ ਵਧੀਆ ਗੱਲ ਨਹੀਂ ਹੈ ਪਰ ਟੀਵੀ ’ਤੇ ਹੀ ਕੁਝ ਗਿਆਨ ਵਧਾਉਣ ਵਾਲੇ ਚੈਨਲ ਵੀ ਆਉਂਦੇ ਹਨ ਜਿਵੇਂ ਬੀਬੀਸੀ ਨੈਸ਼ਨਲ ਜਿਓਗ੍ਰਾਫਿਕ, ਡਿਸਕਵਰੀ ਆਦਿ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਗਿਆਨ ਵਧਾ ਸਕਦੇ ਹੋ
ਲਿਖਣ ਦਾ ਕੰਮ ਕਰੋ
ਲਿਖਣ ਦਾ ਕੰਮ ਰਚਨਾਤਮਿਕਤਾ ਨਾਲ ਭਰਪੂਰ ਹੁੰਦਾ ਹੈ ਕਦੇ-ਕਦੇ ਜਦੋਂ ਅਸੀਂ ਖਾਲੀ ਬੈਠਦੇ ਹਾਂ ਤਾਂ ਸਾਡੇ ਮਨ ’ਚ ਕਈ ਵਿਚਾਰ ਆਉਂਦੇ ਹਨ ਅਜਿਹੇ ਹੀ ਹਾਲਾਤਾਂ ਲਈ ਤੁਸੀਂ ਇੱਕ ਡਾਇਰੀ ਬਣਾਓ ਜਿਸ ’ਚ ਤੁਸੀਂ ਆਪਣੇ ਰੋਜ਼ਾਨਾ ਦੇ ਰੂਟੀਨ ਦਾ ਜ਼ਿਕਰ ਕਰ ਸਕਦੇ ਹੋ ਇਸ ਨਾਲ ਤੁਹਾਡਾ ਮਨ ਵੀ ਹੌਲਾ ਹੋਵੇਗਾ, ਸਮਾਂ ਵੀ ਵਧੀਆ ਲੰਘੇਗਾ ਅਤੇ ਇਨ੍ਹਾਂ ਵਿਚਾਰਾਂ ਨੂੰ ਤੁਸੀਂ ਕਵਿਤਾ ਦੇ ਰੂਪ ’ਚ ਪਿਰੋ ਕੇ ਕਿਸੇ ਮੈਗਜ਼ੀਨ ਜਾਂ ਅਖਬਾਰ ਨੂੰ ਭੇਜ ਸਕਦੇ ਹੋ
-ਤਰੰਨੁਮ
































































