Color Combination: ਆਕਰਸ਼ਕ ਦਿੱਖ ਚਾਹੀਦੀ ਹੈ, ਤਾਂ ਟ੍ਰਾਈ ਕਰੋ ਇਹ ਕਲਰ ਕਾਂਬਿਨੇਸ਼ਨ

ਅੱਜ ਦੇ ਸਮੇਂ ’ਚ ਤੁਹਾਡੇ ਲਈ ਸਿਰਫ ਮਹਿੰਗੇ ਅਤੇ ਬ੍ਰਾਂਡੇਡ ਕੱਪੜੇ ਪਹਿਨਣਾ ਹੀ ਕਾਫੀ ਨਹੀਂ ਹੁੰਦਾ ਹੈ ਸਗੋਂ ਸਟਾਈਲਿਸ਼ ਅਤੇ ਅਟਰੈਕਟਿਵ ਦਿਸਣ ਲਈ ਤੁਹਾਨੂੰ ਹੋਰ ਵੀ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਇਨ੍ਹਾਂ ਗੱਲਾਂ ’ਚੋਂ ਇੱਕ ਹੈ ਸਹੀ ਕਲਰ ਕੰਬੀਨੇਸ਼ਨ ਦੀ ਚੋਣ ਕਰਨਾ ਕਈ ਵਾਰ ਤੁਸੀਂ ਕੱਪੜੇ ਤਾਂ ਬਹੁਤ ਹੀ ਵਧੀਆ ਪਹਿਨ ਲੈਂਦੇ ਹੋ

ਪਰ ਕਲਰ ਕੰਬੀਨੇਸ਼ਨ ਗਲਤ ਹੋਣ ਦੀ ਵਜ੍ਹਾ ਨਾਲ ਪੂਰੇ ਦਾ ਪੂਰਾ ਲੁੱਕ ਹੀ ਵਿਗੜ ਕੇ ਰਹਿ ਜਾਂਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਨਾਰਮਲ ਕੱਪੜਿਆਂ ਨੂੰ ਵੀ ਸਹੀ ਕਲਰ ਕੰਬੀਨੇਸ਼ਨ ਨਾਲ ਪਹਿਨਦੇ ਹੋ, ਤਾਂ ਤੁਹਾਡੀ ਪਰਸਨੈਲਿਟੀ ਆਪਣੇ-ਆਪ ’ਚ ਹੀ ਹੋਰ ਵੀ ਜ਼ਿਆਦਾ ਅਟਰੈਕਟਿਵ ਲੱਗਣ ਲੱਗਦੀ ਹੈ ਇਨ੍ਹਾਂ ਕਲਰ ਕੰਬੀਨੇਸ਼ਨ ਦੀ ਸਭ ਤੋਂ ਖਾਸ ਗੱਲ ਹੈ

ਕਿ ਜਦੋਂ ਮੁੰਡੇ ਇਨ੍ਹਾਂ ਨੂੰ ਪਹਿਨਦੇ ਹਨ ਤਾਂ ਉਹ ਹੋਰ ਵੀ ਜ਼ਿਆਦਾ ਸਟਾਈਲਿਸ਼ ਅਤੇ ਕਲਾਸੀ ਦਿਸਣ ਲੱਗ ਜਾਂਦੇ ਹਨ ਜੇਕਰ ਤੁਸੀਂ ਵੀ ਆਪਣੀ ਪਰਸਨੈਲਿਟੀ ਨੂੰ ਇੱਕ ਸਮਾਰਟ ਅਤੇ ਡੈਸ਼ਿੰਗ ਟਵਿੱਸਟ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰ ਜ਼ਰੂਰ ਇਨ੍ਹਾਂ ਕੰਬੀਨੇਸ਼ਨ ਨੂੰ ਟਰਾਈ ਕਰਨਾ ਚਾਹੀਦਾ ਹੈsamrt

Table of Contents

ਬਲੈਕ ਅਤੇ ਵ੍ਹਾਈਟ ਦਿੰਦਾ ਹੈ ਕਲਾਸੀ ਲੁੱਕ

ਬਲੈਕ ਅਤੇ ਵ੍ਹਾਈਟ ਦਿਸਣ ’ਚ ਭਲੇ ਹੀ ਤੁਹਾਨੂੰ ਸਿੰਪਲ ਅਤੇ ਸੋਬਰ ਲੱਗੇ, ਪਰ ਇਹ ਇੱਕ ਅਜਿਹਾ ਕਲਰ ਕੰਬੀਨੇਸ਼ਨ ਹੈ ਜੋ ਕਦੇ ਵੀ ਆਊਟ ਆਫ ਫੈਸ਼ਨ ਨਹੀਂ ਜਾਣ ਵਾਲਾ ਹਰ ਲੜਕਾ ਇਸ ਕਲਰ ਕੰਬੀਨੇਸ਼ਨ ਨਾਲ ਜ਼ਬਰਦਸਤ ਦਿਸ ਸਕਦਾ ਹੈ ਜੇਕਰ ਤੁਸੀਂ ਵ੍ਹਾਈਟ ਸ਼ਰਟ ਨਾਲ ਬਲੈਕ ਜੀਂਸ ਜਾਂ ਟਰਾਊਜ਼ਰ ਪਹਿਨਦੇ ਹੋ ਤਾਂ ਇੱਕ ਬੇਹੱਦ ਹੀ ਕਲਾਸੀ ਲੁੱਕ ਨਿੱਕਲ ਕੇ ਸਾਹਮਣੇ ਆਉਂਦੀ ਹੈ ਆਫਿਸ, ਪਾਰਟੀ ਆਦਿ ’ਤੇ ਜਾਣ ਲਈ ਇਹ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਰਫੈਕਟ ਲੱਗਦਾ ਹੈ

Also Read:  spiritual satsang: ਜਨਮ ਮਨੁੱਸ਼ ਕਾ ਲੀਆ, ਓ ਤੂਨੇ ਨਾਮ ਪ੍ਰਭੂ ਕਾ ਨਾ ਲੀਆ ਐਸੇ ਜਨਮ ਕਾ ਕਦਰ ਨਾ ਪਾਏ, ਹਾਇ ਤੂਨੇ ਯੇ ਕਿਆ ਕੀਆ | ਰੂਹਾਨੀ ਸਤਿਸੰਗ

ਨੇਵੀ ਬਲੂ ਅਤੇ ਗ੍ਰੇ ਬਣਾਉਂਦਾ ਹੈ ਜੈਂਟਲਮੈਨ ਲੁੱਕ

ਜੇਕਰ ਤੁਸੀਂ ਇੱਕ ਸਿੰਪਲ ਪਰ ਬੇਹੱਦ ਹੀ ਰਾਇਲ ਲੁੱਕ ਅਚੀਵ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਨੇਵੀ ਬਲੂ ਅਤੇ ਗੇ੍ਰ ਦੇ ਕੰਬੀਨੇਸਨ ਨੂੰ ਟਰਾਈ ਕਰਕੇ ਦੇਖਣਾ ਚਾਹੀਦਾ ਹੈ ਤੁਹਾਡੇ ਲਈ ਇਹ ਇੱਕ ਪਰਫੈਕਟ ਕੰਬੀਨੇਸ਼ਨ ਸਾਬਤ ਹੋ ਸਕਦਾ ਹੈ ਜਦੋਂ ਤੁਸੀਂ ਨੇਵੀ ਬਲੂ ਸ਼ਰਟ ਨਾਲ ਗ੍ਰੇ ਟਰਾਊਜਰ ਅਤੇ ਗੇ੍ਰ ਬਲੈਜਰ ਪਹਿਨਦੇ ਹੋ ਤਾਂ ਇਹ ਦਿਸਣ ’ਚ ਬਹੁਤ ਜ਼ਿਆਦਾ ਹੀ ਸਟਾਈਲਿਸ਼ ਲੱਗਣ ਲੱਗਦਾ ਹੈ ਇਹ ਕਲਰ ਕੰਬੀਨੇਸ਼ਨ ਤੁਹਾਡੀ ਪਰਸਨੈਲਿਟੀ ਨੂੰ ਇੱਕ ਮਚਿਓਰ ਅਤੇ ਕਾਨਫੀਡੈਂਟ ਲੁੱਕ ਦਿੰਦਾ ਹੈ ਆਫਿਸ ਮੀਟਿੰਗਾਂ ਅਤੇ ਫਾਰਮਲ ਇਵੈਂਟਾਂ ਦੌਰਾਨ ਜਦੋਂ ਤੁਸੀਂ ਇਸ ਕੰਬੀਨੇਸ਼ਨ ਨੂੰ ਟਰਾਈ ਕਰਦੇ ਹੋ ਤਾਂ ਸਾਰਿਆਂ ਦਾ ਧਿਆਨ ਤੁਹਾਡੇ ’ਤੇ ਆ ਕੇ ਟਿਕ ਜਾਂਦਾ ਹੈ

ਆਲਿਵ ਗ੍ਰੀਨ ਅਤੇ ਬੇਜ਼ ਦਿੰਦਾ ਹੈ ਟਰੈਂਡੀ ਵਾਈਬ

ਜੇਕਰ ਤੁਸੀਂ ਟਰੈਂਡ ਨੂੰ ਫਾਲੋ ਕਰਦੇ ਹੋ ਤਾਂ ਤੁਹਾਨੂੰ ਇਹ ਜ਼ਰੂਰ ਪਤਾ ਹੋਵੇਗਾ ਕਿ ਅੱਜ ਦੇ ਸਮੇਂ ’ਚ ਆਲਿਵ ਗ੍ਰੀਨ ਅਤੇ ਬੇਜ਼ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਹ ਕਲਰ ਕੰਬੀਨੇਸ਼ਨ ਹਰ ਲੜਕੇ ਨੂੰ ਹੀ ਇੱਕ ਕੂਲ ਅਤੇ ਫੈਸ਼ਨੇਬਲ ਲੁੱਕ ਅਚੀਵ ਕਰਨ ’ਚ ਮੱਦਦ ਕਰਦਾ ਹੈ ਆਲਿਵ ਗ੍ਰੀਨ ਟੀ-ਸ਼ਰਟ ਦੇ ਨਾਲ ਬੇਜ਼ ਪੈਂਟ ਜਦੋਂ ਤੁਸੀਂ ਪਹਿਨਦੇ ਹੋ ਤਾਂ ਤੁਹਾਡਾ ਸਟਾਈਲ ਦੂਜਿਆਂ ਤੋਂ ਬਹੁਤ ਜ਼ਿਆਦਾ ਯੂਨੀਕ ਲੱਗਣ ਲੱਗਦਾ ਹੈ ਜੇਕਰ ਤੁਸੀਂ ਕਿਸੇ ਕੈਜੂਅਲ ਆਊਂਟਿਗ ’ਤੇ ਜਾ ਰਹੇ ਹੋ ਜਾਂ ਫਿਰ ਟਰੈਵਲ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ

ਮਰੂਨ ਅਤੇ ਬਲੈਕ ’ਚ ਦਿਖੋਗੇ ਸੁਪਰ ਸਮਾਰਟ

ਜੇਕਰ ਤੁਸੀਂ ਕਿਸੇ ਪਾਰਟੀ ਜਾਂ ਫਿਰ ਫੰਕਸ਼ਨ ’ਚ ਸਭ ਤੋਂ ਜ਼ਿਆਦਾ ਅਲੱਗ ਦਿਸਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬਿਨਾ ਦੁਬਾਰਾ ਸੋਚੇ ਮਰੂਨ ਅਤੇ ਬਲੈਕ ਦਾ ਕਲਰ ਕੰਬੀਨੇਸ਼ਨ ਟਰਾਈ ਕਰਨਾ ਚਾਹੀਦਾ ਹੈ ਮਰੂਨ ਸ਼ਰਟ ਜਾਂ ਟੀ-ਸ਼ਰਟ ਨਾਲ ਜਦੋਂ ਤੁਸੀਂ ਬਲੈਕ ਜੀਂਸ ਪਹਿਨਦੇ ਹੋ ਤਾਂ ਇਹ ਬੇਹੱਦ ਹੀ ਸ਼ਾਨਦਾਰ ਲੱਗਣ ਲੱਗਦੀ ਹੈ ਇਹ ਕਲਰ ਕੰਬੀਨੇਸ਼ਨ ਲੜਕਿਆਂ ਨੂੰ ਇੱਕ ਗੋਲਡ ਅਤੇ ਸਟਾਈਲਿਸ਼ ਲੁੱਕ ਅਚੀਵ ਕਰਨ ’ਚ ਮੱਦਦ ਕਰਦਾ ਹੈ ਜੇਕਰ ਤੁਸੀਂ ਸ਼ਾਮ ਦੀ ਪਾਰਟੀ ਜਾਂ ਫਿਰ ਡਿਨਰ ਪਾਰਟੀ ਲਈ ਇੱਕ ਕੰਬੀਨੇਸ਼ਨ ਲੱਭ ਰਹੇ ਹੋ ਤਾਂ ਇਸ ਨੂੰ ਬਿਲਕੁਲ ਹੀ ਪਰਫੈਕਟ ਕੰਬੀਨੇਸ਼ਨ ਮੰਨਿਆ ਜਾਂਦਾ ਹੈ

Also Read:  ਕਬੂਤਰ ਅਤੇ ਸ਼ਿਕਾਰੀ

ਲਾਈਟ ਬਲੂ ਅਤੇ ਵ੍ਹਾਈਟ ਦਿੰਦਾ ਹੈ ਫਰੈੱਸ਼ ਲੁੱਕ

ਗਰਮੀਆਂ ਦੇ ਇਨ੍ਹਾਂ ਦਿਨਾਂ ’ਚ ਜਦੋਂ ਤੁਸੀਂ ਲਾਈਟ ਬਲੂ ਅਤੇ ਵ੍ਹਾਈਟ ਦਾ ਕੰਬੀਨੇਸ਼ਨ ਟਰਾਈ ਕਰਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਸ਼ਾਨਦਾਰ ਲੱਗਦਾ ਹੈ ਇਹ ਕਲਰ ਕੰਬੀਨੇਸ਼ਨ ਲੜਕਿਆਂ ਨੂੰ ਇੱਕ ਬਿਲਕੁਲ ਹੀ ਫਰੈੱਸ਼ ਅਤੇ ਕੂਲ ਲੁੱਕ ਅਚੀਵ ਕਰਨ ’ਚ ਮੱਦਦ ਕਰਦਾ ਹੈ ਲਾਈਟ ਬਲੂ ਸ਼ਰਟ ਨਾਲ ਵ੍ਹਾਈਟ ਪੈਂਟ ਜਾਂ ਵ੍ਹਾਈਟ ਸਨੀਕਰ ਪਹਿਨਣ ਨਾਲ ਤੁਹਾਡਾ ਪੂਰਾ ਲੁੱਕ ਅਤੇ ਸਟਾਈਲ ਨਿੱਖਰ ਕੇ ਸਾਹਮਣੇ ਆਉਂਦਾ ਹੈ ਇਸ ਕਲਰ ਕੰਬੀਨੇਸ਼ਨ ਨੂੰ ਤੁਸੀਂ ਕਾਲਜ, ਕੈਜੂਅਲ ਮੀਟਿੰਗ ਜਾਂ ਫਿਰ ਡੇਅ ਆਉਂਟਿੰਗ ਦੇ ਟਾਈਮ ’ਤੇ ਬਿਨਾਂ ਝਿਜਕ ਦੇ ਟਰਾਈ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ