Saving Money

Saving Money: ਬੱਚਿਆਂ ਨੂੰ ਵੀ ਸਿਖਾਓ ਮਨੀ ਮੈਨੇਜ਼ਮੈਂਟ

ਉਂਜ ਤਾਂ ਮਨੀ ਮੈਨੇਜ਼ਮੈਂਟ ਘਰ ਦੇ ਵੱਡੇ ਹੀ ਕਰਦੇ ਹਨ ਪਰ ਬੱਚਿਆਂ ਨੂੰ ਆਲਰਾਊਂਡਰ ਬਣਾਉਣਾ ਹੋਵੇ ਤਾਂ ਉਨ੍ਹਾਂ ਨੂੰ ਬਚਪਨ ਤੋਂ ਹੀ ਮਨੀ ਮੈਨੇਜ਼ਮੈਂਟ ਸਿਖਾਉਣੀ ਚਾਹੀਦੀ ਹੈ ਤਾਂ ਕਿ ਵੱਡੇ ਹੋ ਕੇ ਆਪਣੇ ਪੈਸੇ ਦੀ ਸਹੀ ਵਰਤੋਂ ਕਰ ਸਕਣ ਮਾਤਾ-ਪਿਤਾ ਬਚਪਨ ਤੋਂ ਹੀ ਉਨ੍ਹਾਂ ਨੂੰ ਸਮਝਾਉਣ ਕਿ ਕੀ ਖਰਚੇ ਜ਼ਰੂਰੀ ਹਨ ਅਤੇ ਕੀ ਬਾਅਦ ’ਚ ਕਰਨ ਵਾਲੇ ਹਨ ਅਤੇ ਕੁਝ ਖਰਚਿਆਂ ਨੂੰ ਅਵਾਇਡ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਕੁਝ ਪੈਸੇ ਬਚਾਉਣ ਅਤੇ ਖਰਚਣ ਦੀ ਟ੍ਰੇਨਿੰਗ ਨਾਲ-ਨਾਲ ਦਿੰਦੇ ਰਹੋ ਤਾਂ ਭਵਿੱਖ ’ਚ ਵਧੀਆ ਰਹੇਗਾ

ਬਚਪਨ ਤੋਂ ਹੀ ਪਿੱਗੀ ਬੈਂਕ ਦਿਓ:

ਬਚਪਨ ਤੋਂ ਹੀ ਬੱਚਿਆਂ ਨੂੰ ਪਿੱਗੀ ਬੈਂਕ ਲਿਆ ਕੇ ਦਿਓ ਅਤੇ ਉਨ੍ਹਾਂ ਨੂੰ ਸਮਝਾਓ ਕਿ ਰਿਸ਼ਤੇਦਾਰਾਂ ਤੋਂ ਮਿਲੇ ਪੈਸੇ, ਤਿਉਹਾਰ ’ਤੇ ਮਿਲੇ ਪੈਸੇ, ਜਨਮ ਦਿਨ ’ਤੇ ਮਿਲੇ ਪੈਸੇ ਅਤੇ ਪਾਕੇਟ ਮਨੀ ’ਚੋਂ ਬਚੇ ਪੈਸਿਆਂ ਨੂੰ ਇਸ ਪਿੱਗੀ ਬੈਂਕ ’ਚ ਪਾਓ ਇਹ ਵੀ ਦੱਸੋ ਕਿ ਇਨ੍ਹਾਂ ਪੈਸਿਆਂ ਨੂੰ ਉਹ ਕੁਝ ਆਪਣੀ ਪਸੰਦ ਦੀਆਂ ਕਿਤਾਬਾਂ ਖਰੀਦਣ, ਗੇਮ ਖਰੀਦਣ ਜਾਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਖਰੀਦਣ ’ਚ ਵਰਤ ਸਕਦੇ ਹਨ ਬੱਚਿਆਂ ਨੂੰ ਇਹ ਵੀ ਦੱਸੋ ਕਿ ਸੇਵ ਕੀਤੇ ਪੈਸਿਆਂ ਨੂੰ ਅਕਲਮੰਦੀ ਨਾਲ ਹੀ ਵਰਤਿਆ ਜਾਣਾ ਚਾਹੀਦਾ ਹੈUntitled 1 1

ਬਚਪਨ ਤੋਂ ਹੀ ਜੇਬ੍ਹ ਖਰਚ ਦਿਓ:

ਬੱਚਿਆਂ ਦੀ ਉਮਰ ਦੇ ਅਨੁਸਾਰ ਪਾਕੇਟ ਮਨੀ ਤੈਅ ਕਰੋ ਲੋੜ ਪੈਣ ’ਤੇ ਥੋੜ੍ਹੀ ਐਕਸਟ੍ਰਾ ਪਾਕੇਟ ਮਨੀ ਦਿਓ ਪਰ ਆਦਤ ਨਾ ਬਣਾਓ ਬੱਚਿਆਂ ਨੂੰ ਦੱਸੋ ਕਿ ਇਹ ਪਾਕੇਟ ਮਨੀ ਪੂਰੇ ਮਹੀਨੇ ਲਈ ਹੈ ਉਸ ’ਚ ਥੋੜ੍ਹਾ ਕੈਂਟੀਨ ’ਚ ਖਰਚ ਕਰ ਸਕਦੇ ਹੋ ਜਾਂ ਸ਼ਾਮ ਨੂੰ ਆਪਣੀ ਪਸੰਦ ਦਾ ਕੁਝ ਖਰੀਦ ਕੇ ਖਾ ਸਕਦੇ ਹੋ ਉਨ੍ਹਾਂ ਨੂੰ ਸਮਝਾਓ ਕਿ ਪੂਰਾ ਮਹੀਨਾ ਇਸ ਨੂੰ ਵੰਡ ਕੇ ਖਰਚ ਕਰਨਾ ਹੈ ਅਤੇ ਕੋਸ਼ਿਸ਼ ਕਰਕੇ ਕੁਝ ਬਚਾਉਣਾ ਵੀ ਹੈ ਅਜਿਹਾ ਦੱਸਣ ਨਾਲ ਉਨ੍ਹਾਂ ਦੀ ਫਜ਼ੂਲ ਖਰਚ ਦੀ ਆਦਤ ਨਹੀਂ ਬਣੇਗੀ ਬਚੇ ਪੈਸਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਦੋਂ, ਕਿਵੇਂ ਅਤੇ ਕਿੰਨਾ ਖਰਚ ਕਰਨਾ ਹੈ, ਉਨ੍ਹਾਂ ’ਤੇ ਛੱਡ ਦਿਓ ਪਰ ਨਜ਼ਰ ਜ਼ਰੂਰ ਰੱਖੋ ਤਾਂ ਕਿ ਪੈਸੇ ਦੀ ਗਲਤ ਵਰਤੋਂ ਨਾ ਕਰ ਸਕਣ

Also Read:  Dragon Fruit: ਡਰੈਗਨ ਫਰੂਟ ਵਿਚਾਲੇ ਉਗਾਈ ਪੰਜ ਫੁੱਟ ਉੱਚੀ ਕਣਕ

ਬੱਚਿਆਂ ਤੋਂ ਕਰਵਾਓ ਖਰੀਦਦਾਰੀ:

ਜਦੋਂ ਬੱਚੇ 10 ਸਾਲ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਛੋਟੀ-ਛੋਟੀ ਖਰੀਦਦਾਰੀ ਕਰਨ ਲਈ ਪੈਸੇ ਦਿਓ ਤਾਂ ਕਿ ਉਹ ਜਾਣ ਸਕਣ ਕਿ ਪੈਸਿਆਂ ਦਾ ਹਿਸਾਬ-ਕਿਤਾਬ ਕਿਵੇਂ ਰੱਖਿਆ ਜਾਂਦਾ ਹੈ ਉਨ੍ਹਾਂ ਨੂੰ ਘਰ ਲਈ ਬਰੈੱਡ, ਚਾਕਲੇਟ, ਬਿਸਕੁਟ ਲਿਆਉਣ ਲਈ ਪੈਸੇ ਦਿਓ ਆਪਣੇ ਲਈ ਕੌਪੀ, ਪੈਂਸਿਲ, ਪੈੱਨ, ਸਟੇਸ਼ਨਰੀ ਦੀਆਂ ਹੋਰ ਕਈਂ ਚੀਜ਼ਾਂ ਲਿਆਉਣ ਲਈ ਪੈਸੇ ਦਿਓ ਬੱਚੇ ਜ਼ਿੰਮੇਵਾਰੀ ਵੀ ਸਮਝਣਗੇ ਅਤੇ ਉਨ੍ਹਾਂ ਨੂੰ ਖਰੀਦਦਾਰੀ ਕਰਨਾ ਵੀ ਆ ਜਾਵੇਗਾ

ਬਜ਼ਟ ਬਣਾਉਣਾ ਸਿਖਾਓ:

12 ਤੋਂ 13 ਸਾਲ ਤੱਕ ਦੇ ਬੱਚਿਆਂ ਨੂੰ ਡਾਇਰੀ ਦੇ ਕੇ ਖਰਚੇ ਲਿਖਣਾ ਸਿਖਾਓ ਕਿੰਨੇ ਪੈਸੇ ਉਨ੍ਹਾਂ ਕੋਲ ਹਨ, ਕਿਸ-ਕਿਸ ਸਾਮਾਨ ’ਤੇ ਕਦੋਂ ਅਤੇ ਖਰਚ ਕਿੰਨਾ ਕੀਤਾ, ਲਿਖਦੇ ਜਾਓ ਅਖੀਰ ’ਚ ਕੁੱਲ ਕਿੰਨਾ ਖਰਚ ਹੋਇਆ ਅਤੇ ਉਸ ਕੋਲ ਕੁੱਲ ਰਕਮ ਕਿੰਨੀ ਸੀ, ਉਸ ਨੂੰ ਘੱਟ ਕਰਕੇ ਬਾਕੀ ਬਚੇ ਪੈਸੇ ਪੂਰੇ ਹਨ ਜਾਂ ਨਹੀਂ ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਕਿੱਥੇ ਫਜ਼ੂਲ ਖਰਚ ਕੀਤਾ, ਉਸ ਬਾਰੇ ਦੱਸ ਸਕਦੇ ਹੋ ਤਾਂ ਕਿ ਭਵਿੱਖ ’ਚ ਫਜ਼ੂਲ ਖਰਚ ਕਰਨ ਤੋਂ ਬਚਣ

ਬੈਂਕ ’ਚ ਖਾਤਾ ਖੁਲ੍ਹਵਾਓ:

14 ਤੋਂ 15 ਸਾਲ ਦੇ ਬੱਚੇ ਦਾ ਬੈਂਕ ’ਚ ਖਾਤਾ ਖੁਲ੍ਹਵਾ ਕੇ ਬੈਂਕ ਅਕਾਊਂਟ ਕਿਵੇਂ ਮੈਂਟੇਨ ਰੱਖਿਆ ਜਾਂਦਾ ਹੈ, ਉਸ ਦੀ ਸਿੱਖਿਆ ਵੀ ਨਾਲ-ਨਾਲ ਦਿੰਦੇ ਜਾਓ ਕੁਝ ਬੈਂਕ ਬੱਚਿਆਂ ਦੇ ਏਟੀਐਮ ਕਾਰਡ ਵੀ ਬਣਾਉਂਦੇ ਹਨ ਇਸ ਨਾਲ ਬੱਚੇ ਲੋੜ ਪੈਣ ’ਤੇ ਉਸ ਦੀ ਵਰਤੋਂ ਕਰ ਸਕਦੇ ਹਨ ਬੈਂਕ ’ਚ ਮਾਤਾ-ਪਿਤਾ ਨਿਰਦੇਸ਼ ਦੇ ਸਕਦੇ ਹਨ ਕਿ ਬੱਚੇ ਨਿਰਧਾਰਤ ਹੱਦ ਦੇ ਅੰਦਰ ਹੀ ਪੈਸੇ ਕੱਢ ਸਕਦੇ ਹਨ ਮਾਤਾ-ਪਿਤਾ ਇਸ ਸੁਵਿਧਾ ਦਾ ਲਾਭ ਲੈ ਕੇ ਬੱਚਿਆਂ ਨੂੰ ਆਤਮ-ਨਿਰਭਰ ਬਣਾ ਸਕਦੇ ਹਨ ਚੈੱਕ ਕਿਵੇਂ ਕੱਟਿਆ ਜਾਂਦਾ ਹੈ ਅਤੇ ਕੈਸ਼ ਕਿਵੇਂ ਜਮ੍ਹਾ ਕਰਵਾਇਆ ਜਾਂਦਾ ਹੈ, ਬੱਚੇ ਸਿੱਖ ਸਕਦੇ ਹਨ

ਸਬਰ ਰੱਖਣਾ ਸਿਖਾਓ:

ਬੱਚਿਆਂ ਨੂੰ ਆਪਣੀਆਂ ਇੱਛਾਵਾਂ ਨੂੰ ਤੁਰੰਤ ਪੂਰਾ ਕਰਨ ਦੀ ਬਜਾਏ ਥੋੜ੍ਹੀ ਉਡੀਕ ਕਰਨਾ ਸਿਖਾਓ ਜੇਕਰ ਉਨ੍ਹਾਂ ਨੂੰ ਕੋਈ ਮਹਿੰਗਾ ਸਾਈਕਲ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਦੱਸੋ ਕਿ ਉਹ ਹਰ ਮਹੀਨੇ ਕੁਝ ਪੈਸੇ ਬਚਾ ਕੇ ਛੇ ਮਹੀਨਿਆਂ ’ਚ ਇਸ ਨੂੰ ਖਰੀਦ ਸਕਦੇ ਹਨ ਬਚਪਨ ਤੋਂ ਹੀ ਬੱਚਿਆਂ ਦੇ ਮਨ ’ਚ ਪੈਸਿਆਂ ਦੀ ਅਹਿਮੀਅਤ ਦਾ ਅਹਿਸਾਸ ਹੋਣ ਲੱਗ ਜਾਵੇਗਾ, ਤਾਂ ਅੱਗੇ ਚੱਲ ਕੇ ਤੁਹਾਡੇ ਬੱਚੇ ਅਤੇ ਤੁਸੀਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹੋ ਬੱਚਿਆਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ, ਪਰ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਿਆਂ ਦੇ ਪ੍ਰਬੰਧ ਦੀ ਸਿੱਖਿਆ ਬਹੁਤ ਜ਼ਰੂਰੀ ਹੈ -ਨੀਤੂ ਗੁਪਤਾ

Also Read:  Moong Dal Ki Chaat -ਮੂੰਗ ਦਾਲ ਦੀ ਚਾਟ -ਰੈਸਿਪੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ