Welfare Work in Punjabi

Welfare Work in Punjabi:  Dera Sacha Sauda All Welfare Works List: ਜਾਣੋ, ਮਾਨਵਤਾ ਭਲਾਈ ਦੇ 176 ਕਾਰਜਾਂ ਦੀ ਸੂਚੀ ਬਾਰੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਮਾਰਗ-ਦਰਸ਼ਨ ਨਾਲ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ | Dera Sacha Sauda All Welfare Works ListGate photo copy

  1. ਸ਼ੁੱਭ ਦੇਵੀ :- ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਬੇਟੀ ਬਣਾਉਣਾ, ਉਨ੍ਹਾਂ ਦਾ ਇਲਾਜ ਕਰਵਾਉਣਾ ਤੇ ਵਿਆਹ ਕਰਕੇ ਸਮਾਜ ਦੀ ਮੁੱਖਧਾਰਾ ‘ਚ ਲਿਆਉਣਾ।
  2. ਸੁਖਦੁਆ :- ਕਿੰਨਰਾਂ (ਖੁਸਰਿਆਂ) ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਉਨ੍ਹਾਂ ਨੂੰ ਅਪਣਾਉਣਾ ਤੇ ਸਮਾਜ ਦੀ ਮੁੱਖ ਧਾਰਾ ’ਚ ਲਿਆਉਣਾ।
  3. ਨਵ-ਜਾਗ੍ਰਤੀ :- (Back to Nature) ਸਮਲਿੰਗੀ ਲੋਕਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਨੂੰ ਜਾਇਜ਼ ਰਿਸ਼ਤੇ ਅਪਣਾਉਣ ਦੀ ਨਸੀਹਤ ਦੇਣਾ।
  4. ਗੁਰੂ-ਫਾਦਰ ਬੇਟੀਆਂ (GFB):- ਭਰੂਣ ਹੱਤਿਆ ਤੇ ਲਿੰਗ ਭੇਦ ’ਤੇ ਰੋਕ ਲਾਉਣਾ। ਇਸੇ ਉਦੇਸ਼ ਨਾਲ ਪੂਜਨੀਕ ਗੁਰੂ ਜੀ ਨੇ ਅਜਿਹੀਆਂ ਲੜਕੀਆਂ ਜਿਨ੍ਹਾਂ ਨੂੰ ਗਰਭ ’ਚ ਮਾਰ ਦੇਣਾ ਸੀ, ਅਪਣਾਇਆ ਤੇ ਮਾਂ-ਬਾਪ ਦੀ ਜਗ੍ਹਾ ਖੁਦ ਦਾ ਨਾਂਅ ਦਿੱਤਾ।
  5. ਗੁਰੂ-ਫਾਦਰ ਬੇਟੇ (GFB)– ਅਨਾਥ ਬੇਸਹਾਰਾ ਲੜਕਿਆਂ ਨੂੰ ਅਪਣਾਉਣਾ, ਉਨ੍ਹਾਂ ਨੂੰ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ।
  6. ਨਿਰੋਗ ਰਾਹ :- ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣਾ, ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ।
  7. ਦੀਪ-ਦਾਨ :- ਬੇਔਲਾਦ ਜੋੜਿਆਂ ਨੂੰ ਬੱਚੇ ਗੋਦ ਦਿਵਾਉਣਾ।
  8. ਸਾਥੀ :- ਅੰਗਹੀਣਾਂ ਨੂੰ ਬਨਾਉਟੀ ਅੰਗ ਤੇ ਵ੍ਹੀਲਚੇਅਰ ਆਦਿ ਦੇਣਾ।
  9. ਇਨਸਾਨੀਅਤ:- ਹਾਦਸਾਗ੍ਰਸਤ ਵਿਅਕਤੀਆਂ ਨੂੰ ਹਸਪਤਾਲ ਪਹੁੰਚਾ ਕੇ ਹਰ ਸੰਭਵ ਸਹਾਇਤਾ ਕਰਨਾ।
  10. ਨਿਊ ਲਾਈਫ :- ਗਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣਾ।
  11. ਟ੍ਰਿਊ ਲਾਈਫ :- ਬੇਸਹਾਰਾ, ਮਾਨਸਿਕ ਤੇ ਸਰੀਰਕ ਅੰਗਹੀਣਾਂ ਦੀ ਹਰ ਸੰਭਵ ਸਹਾਇਤਾ ਕਰਨਾ।
  12. ਟ੍ਰਿਊ ਬਲੱਡ ਪੰਪ :- ਨਿਯਮਤ ਤੌਰ ‘ਤੇ ਖੂਨਦਾਨ ਕਰਨਾ।
  13. ਅਮਰ ਸੇਵਾ :- ਡਾਕਟਰੀ ਇਲਾਜ ਤੇ ਖੋਜ ਕਾਰਜਾਂ ਲਈ ਦੇਹਾਂਤ ਤੋਂ ਬਾਅਦ ਸਰੀਰਦਾਨ।
  14. ਜੋਤੀ ਦਾਨ :- ਦੇਹਾਂਤ ਉਪਰੰਤ ਅੱਖਾਂ ਦਾਨ।
  15. ਨੰਨ੍ਹਾ ਫਰਿਸ਼ਤਾ :- ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈੱਸ ਸ਼ਾਹ ਸਤਿਨਾਮ ਜੀ ਮੋਬਾਇਲ ਹਸਪਤਾਲ ‘ਫਰਿਸ਼ਤਾ’ ਤੇ ‘ਨੰਨ੍ਹਾ ਫਰਿਸ਼ਤਾ’ ਦੁਆਰਾ ਪਿੰਡਾਂ-ਸ਼ਹਿਰਾਂ ’ਚ ਮੁਫ਼ਤ ਮੈਡੀਕਲ ਕੈਂਪ ਲਾਉਣਾ।
  16. ਦਿਵਿਆ ਜੋਤੀ :- ਅੱਖਾਂ ਦਾ ਮੁਫ਼ਤ ਕੈਂਪ ਲਾ ਕੇ ਮਰੀਜ਼ਾਂ ਦੇ ਆਪ੍ਰੇਸ਼ਨ, ਦਵਾਈ ਤੇ ਖਾਣ-ਪੀਣ ਦਾ ਮੁਫ਼ਤ ਪ੍ਰਬੰਧ ਕਰਨਾ।
  17. ਜਨ ਕਲਿਆਣ :- ਜਨ-ਕਲਿਆਣ ਪਰਮਾਰਥੀ ਕੈਂਪ ਲਾ ਕੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣਾ।
  18. ਟ੍ਰਿਊ ਹੈਪੀ :- ਦਿਲ ਦੇ ਰੋਗਾਂ ਦੀ ਮੁਫ਼ਤ ਜਾਂਚ ਤੇ ਰੋਕਥਾਮ ਦੇ ਤਰੀਕੇ ਦੱਸਣਾ।
  19. ਆਯੁਰਵੈਦ ਸੰਜੀਵਨੀ:- ਆਯੁਰਵੈਦਿਕ ਨੁਸਖਿਆਂ ਤੇ ਯੋਗ ਪ੍ਰਣਾਲੀ ਦੁਆਰਾ ਬਿਮਾਰੀਆਂ ਦਾ ਇਲਾਜ ਕਰਵਾਉਣਾ।
  20. ਦੇਵ-ਚਰਿੱਤਰ :- ਮਾਸਾਹਾਰ ਤਿਆਗ ਕੇ ਸ਼ਾਕਾਹਾਰ ਅਪਣਾਉਣ ਦੀ ਪ੍ਰੇਰਨਾ ਦੇਣਾ।
  21. ਸੱਭਿਆ ਇੰਸਾਂ :- ਆਦਿਵਾਸੀਆਂ ਨੂੰ ਰਹਿਣ-ਸਹਿਣ, ਸਿੱਖਿਆ ਤੇ ਰੁਜ਼ਗਾਰ ਦੇ ਕੇ ਸਮਾਜ ਦੀ ਮੁੱਖ ਧਾਰਾ ’ਚ ਲਿਆਉਣਾ।
  22. ਹੈਲਦੀ ਲਾਈਫ :- ਬਿਨਾਂ ਦਵਾਈ ਦੇ ਨਸ਼ਿਆਂ ਤੋਂ ਛੁਟਕਾਰਾ ਦਿਵਾਉਣਾ।
  23. ਜੀਵ ਸੁਰੱਖਿਆ :- ਜੀਵ ਹੱਤਿਆ ’ਤੇ ਰੋਕ ਲਾਉਣਾ।
  24. ਰੂਹਾਨੀ ਚਰਿੱਤਰ :- ਰੂਹਾਨੀ ਸਤਿਸੰਗ ਦੁਆਰਾ ਲੋਕਾਂ ਦਾ ਚਰਿੱਤਰ-ਨਿਰਮਾਣ ਕਰਨਾ।
  25. ਅਸ਼ੀਰਵਾਦ :- ਗਰੀਬ ਲੜਕੀਆਂ ਦੇ ਵਿਆਹ ਵਿੱਚ ਆਰਥਿਕ ਮੱਦਦ ਕਰਨਾ।
  26. ਸੱਚੀ ਸਿੱਖਿਆ :– ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਹਰ ਸੰਭਵ ਸਹਾਇਤਾ ਕਰਨਾ।
  27. ਆਸ਼ਿਆਨਾ:- ਲਾਚਾਰ, ਬੇਸਹਾਰਾ ਲੋਕਾਂ ਤੇ ਗਰੀਬ ਵਿਧਵਾਵਾਂ ਨੂੰ ਮਕਾਨ ਬਣਾ ਕੇ ਦੇਣਾ।
  28. ਫੂਡ ਬੈਂਕ :- ਫੂਡ ਬੈਂਕ ਦੁਆਰਾ ਦੀਨ-ਦੁਖੀਆਂ ਤੇ ਲਾਚਾਰ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣਾ।
  29. ਸਫ਼ਾਈ ਮੁਹਿੰਮ :- ਸਫ਼ਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਬਚਾਉਣਾ।
  30. ਨੇਚਰ ਕੰਪੇਨ :– ਵਾਤਾਵਰਨ ਸੁਰੱਖਿਆ ਲਈ ਵਿਸ਼ਵ ਪੱਧਰੀ ਬੂਟੇ ਲਾਓ ਮੁਹਿੰਮ ਚਲਾਉਣਾ।
  31. ਰੱਖਿਆ :– ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਇ ਗਊਸ਼ਾਲਾ ’ਚ ਚਾਰੇ ਲਈ ਭੇਜਣ ਦੀ ਪ੍ਰੇਰਨਾ ਦੇਣਾ।
  32. ਜਲਜਾਂ :- ਲੋਕਾਂ ਨੂੰ ਪਾਣੀ ਬਚਾਉਣ ਦੇ ਤਰੀਕੇ ਦੱਸ ਕੇ ਜਲ ਸੁਰੱਖਿਆ ਲਈ ਪ੍ਰੇਰਿਤ ਕਰਨਾ।
  33. ਜੀਵ ਸੁਰੱਖਿਆ :- ਅਵਾਰਾ ਪਸ਼ੂਆਂ ਦੀ ਸੰਭਾਲ ਤੇ ਬਿਮਾਰ ਪਸ਼ੂ-ਪੰਛੀਆਂ ਦਾ ਇਲਾਜ ਕਰਨਾ।
  34. ਕਲਾਥ ਬੈਂਕ :- ਕਲਾਥ ਬੈਂਕ ਦੁਆਰਾ ਦੀਨ-ਦੁਖੀਆਂ ਤੇ ਲਾਚਾਰਾਂ ਨੂੰ ਮੁਫ਼ਤ ਕੱਪੜੇ ਦੇਣਾ।
  35. ਆਤਮ-ਨਿਰਭਰਤਾ :- ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ।
  36. ਤਕਨੀਕੀ ਖੇਤੀ (ਟੈਕਨੀਕਲ ਫਾਰਮਿੰਗ) :– ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਤੇ ਘੱਟ ਪਾਣੀ ਨਾਲ ਵੱਧ ਪੈਦਾਵਰ ਲਈ ਕਿਸਾਨਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਸਿਖਾਉਣਾ।
  37. ਪੰਛੀ-ਉੱਧਾਰ :- ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਦਾਣਾ (ਚੋਗਾ) ਤੇ ਪਾਣੀ ਦਾ ਪ੍ਰਬੰਧ ਕਰਨਾ।
  38. ਸਹਿਮਤੀ :- ਪਰਿਵਾਰਕ ਵਿਵਾਦਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣਾ।
  39. ਆਤਮ-ਸਨਮਾਨ :- ਔਰਤਾਂ ਲਈ ਸਿਲਾਈ, ਕਢਾਈ ਤੇ ਹੋਰ ਕਿੱਤਾ ਸਿਖਲਾਈ ਕੇਂਦਰ ਖੋਲ੍ਹਣਾ।
  40. ਸਰਵ-ਧਰਮ-ਸੰਗਮ :- ਧਰਮ, ਜਾਤ ਆਦਿ ਸਾਰੇ ਭੇਦਭਾਵ ਮਿਟਾ ਕੇ ਭਾਈਚਾਰਾ ਕਾਇਮ ਕਰਨਾ।
  41. ਆਫਤ ਪ੍ਰਬੰਧ :- ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀ ਸਿਖਲਾਈ ਦੇਣਾ।
  42. ਅਭਿਸ਼ਾਪ ਮੁਕਤੀ :- ਦਾਜ ਪ੍ਰਥਾ ਰੋਕਣਾ।
  43. ਸੁਰੀਤੀ (ਚੇਤਨਤਾ) :- ਲੋਕਾਂ ਨੂੰ ਪਖੰਡ, ਅੰਧਵਿਸ਼ਵਾਸ ਤੋਂ ਦੂਰ ਕਰਨਾ।
  44. ਗਰਭ ਪਵਿੱਤਰ :– ਗਰਭਵਤੀ ਔਰਤਾਂ ਨੂੰ ਸਤਿਸੰਗ ਸੁਣਨ, ਭਜਨ-ਸਿਮਰਨ ਕਰਨ ਤੇ ਯੋਧਿਆਂ-ਸੂਰਵੀਰਾਂ ਦੀਆਂ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਪ੍ਰੇਰਿਤ ਕਰਨਾ।
  45. ਸਵੱਸਥ-ਮਸਤ :- ਖੇਡਾਂ ਦੁਆਰਾ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਕਰਨਾ।
  46.  ਗਿਆਨ ਕਲੀ :- ਲੜਕੀਆਂ ਦੀ ਸਿੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ।
  47. ਆਫ਼ਤ ਮੁਕਤੀ :- ਹੜ੍ਹ, ਭੂਚਾਲ, ਬਰਫ਼ਬਾਰੀ, ਸੋਕਾ ਆਦਿ ਕੁਦਰਤੀ ਆਫ਼ਤਾਂ ਸਮੇਂ ਰਾਹਤ ਮੁਹੱਈਆ ਕਰਵਾਉਣਾ ਤੇ ਮੁੜ-ਵਸੇਬਾ ਕਰਵਾਉਣਾ।
  48. ਰੂ-ਬ-ਰੂ :- ਵਿਆਹਯੋਗ ਸਤਿਸੰਗੀ ਲੜਕੇ-ਲੜਕੀਆਂ ਦੇ ਵਿਆਹ ਕਰਵਾਉਣਾ।
  49. ਮੱਦਦ :- 24 ਘੰਟੇ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਨਾ।
  50. ਅਗਨੀ ਰੱਖਿਅਕ :- ਫਾਇਰ ਬ੍ਰਿਗੇਡ ਸੇਵਾ ਮੁਹੱਈਆ ਕਰਵਾਉਣਾ।
  51. ਅਨੋਖੀ ਪਹਿਲ :- ਜਨਮ, ਮੌਤ, ਵਿਆਹ ਆਦਿ ਮੌਕਿਆਂ ’ਤੇ ਫਜ਼ੂਲ ਖ਼ਰਚੇ ਨੂੰ ਰੋਕ ਕੇ ਮਾਨਵਤਾ-ਭਲਾਈ ’ਚ ਪੈਸਾ ਖ਼ਰਚ ਕਰਨ ਲਈ ਪ੍ਰੇਰਿਤ ਕਰਨਾ।
  52. ਮੋਕਸ਼ ਸ਼ਾਂਤੀ:- ਲੋਕਾਂ ਨੂੰ ਨਾਮਸ਼ਬਦ (ਪਰਮਾਤਮਾ ਦੀ ਭਗਤੀ ਦਾ ਤਰੀਕਾ) ਦੁਆਰਾ ਤਣਾਅ ਮੁਕਤ ਜੀਵਨ ਜਿਉਣ ਦਾ ਰਾਹ ਦਿਖਾਉਣਾ ਤੇ ਜਨਮ-ਮਰਨ ਤੋਂ ਮੁਕਤੀ ਦਿਵਾਉਣਾ।
  53. ਆਤਮ ਰੱਖਿਆ :- ਆਤਮ-ਹੱਤਿਆ ਮਹਾਂਪਾਪ ਹੈ, ਰਾਮ-ਨਾਮ ਦੁਆਰਾ ਆਤਮਬਲ ਵਧਾ ਕੇ ਇਸ ਨੂੰ ਰੋਕਣ ਦੀ ਪ੍ਰੇਰਨਾ ਦੇਣਾ।
  54. ਸੱਚਾ ਰਾਹ :- ਭ੍ਰਿਸ਼ਟਾਚਾਰ, ਲੁੱਟ-ਖੋਹ ਆਦਿ ਬੁਰਾਈਆਂ ਨੂੰ ਖ਼ਤਮ ਕਰਕੇ ਇਮਾਨਦਾਰੀ ਵਰਗੇ ਸਦਗੁਣਾਂ ਨੂੰ ਮੁੜ-ਸੁਰਜੀਤ ਕਰਨਾ।
  55. ਸਹੀ ਦਿਸ਼ਾ :- ਬਾਲ-ਵਿਆਹ ਰੋਕਣਾ।
  56. ਬਾਲ-ਰੱਖਿਅਕ :- ਬਾਲ-ਮਜ਼ਦੂਰੀ ਰੋਕਣਾ।
  57. ਮੁਫ਼ਤ ਹੱਕ :- ਮੁਫ਼ਤ ਕਾਨੂੰਨੀ ਸਲਾਹ ਮੁਹੱਈਆ ਕਰਵਾਉਣਾ।
  58. ਇਨਸਾਨੀ ਚਰਿੱਤਰ :- ਅਸ਼ਲੀਲਤਾ ਰੋਕਣ ਤੇ ਸਤਿਸੰਗ, ਰੂਹਾਨੀ ਸਾਹਿਤ ਤੇ ਸੰਗੀਤ ਪੜ੍ਹਨ ਤੇ ਸੁਣਨ ਦੀ ਪ੍ਰੇਰਨਾ ਦੇਣਾ।
  59. ਕਾਇਆ-ਕਲਪ :- ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਵਾਉਣਾ ਤੇ ਪੋਲੀਓ ਕੈਂਪ ਦੁਆਰਾ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਕਰਵਾਉਣਾ।
  60. ਪਿਆਊ :- ਜਨਤਕ ਥਾਵਾਂ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ।
  61. ਜੀਵਨ-ਆਸ਼ਾ :– ਘੱਟ ਉਮਰ ਦੀਆਂ ਵਿਧਵਾਵਾਂ ਦਾ ਵਿਆਹ ਕਰਵਾਉਣਾ।
  62. ਏਕਮ-ਸੁਖਮ :– ਜਨਸੰਖਿਆ ਦੇ ਵਾਧੇ ’ਤੇ ਕੰਟਰੋਲ ਲਈ ਇੱਕ ਹੀ ਬੱਚੇ ਲਈ ਪ੍ਰੇਰਿਤ ਕਰਨਾ।
  63. ਨਵੀਂ ਸਵੇਰ :- ਤਲਾਕਸ਼ੁਦਾ ਲੜਕੀਆਂ ਦੀ ਸ਼ਾਦੀ ਕਰਵਾਉਣਾ।
  64. ਵਿਰਾਸਤ ਸੰਭਾਲ :– ਦੇਸ਼ ਸੇਵਾ ਦੌਰਾਨ ਅਪੰਗ ਹੋਏ ਫੌਜੀਆਂ ਜਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ।
  65. ਰਾਸ਼ਟਰ ਦਾ ਸ਼ਿੰਗਾਰ:- ਅਜ਼ਾਦੀ ਘੁਲਾਟੀਆਂ ਦੀ ਸਹਾਇਤਾ ਕਰਨਾ।
  66. ਸੱਚੀ ਪ੍ਰੇਰਨਾ :- ਕਦੇ ਵੀ ਰਿਸ਼ਵਤ ਨਾ ਲੈਣ ਤੇ ਨਾ ਦੇਣ ਲਈ ਪ੍ਰੇਰਿਤ ਕਰਨਾ ਤੇ ਲਿਖਤੀ ਪ੍ਰਣ ਕਰਵਾਉਣਾ।
  67. ਮਹਾਂਦਾਨ ਦਿਲ :- ਮੌਤ-ਉਪਰੰਤ ਦਿਲ ਦਾਨ ਲਈ ਲਿਖਤੀ ਪ੍ਰਣ ਕਰਵਾਉਣਾ।
  68. ਮਹਾਂਦਾਨ ਗੁਰਦਾ :- ਕਾਨੂੰਨ ਮੁਤਾਬਕ ਜਿਉਂਦੇ ਜੀਅ ਤੇ ਦੇਹਾਂਤ ਤੋਂ ਬਾਅਦ ਗੁਰਦਾਦਾਨ ਲਈ ਪ੍ਰੇਰਿਤ ਕਰਨਾ।
  69. ਆਦਿਵਾਸੀ ਵਿਆਹ :- ਆਦਿਵਾਸੀਆਂ ਨੂੰ ਰੂੜ੍ਹੀਵਾਦੀ ਰਸਮਾਂ ਤੋਂ ਹਟਾ ਕੇ ਸੱਭਿਆ ਤਰੀਕੇ ਨਾਲ ਉਨ੍ਹਾਂ ਦੇ ਵਿਆਹ ਕਰਵਾਉਣਾ ਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਮਾਨ ਦੇਣਾ।
  70. ਏਡਜ਼ ਜਾਗਰੂਕਤਾ :- ਏਡਜ਼ ਦੀ ਰੋਕਥਾਮ ਤੇ ਬਚਾਅ ਲਈ ਜਾਗਰੂਕ ਕਰਨਾ।
  71. ਅਨਾਥ ਬਿਰਧ ਆਸ਼ਰਮ :- ‘ਅਨਾਥ ਬਿਰਧ ਆਸ਼ਰਮਾਂ’ ਦਾ ਨਿਰਮਾਣ ਕਰਵਾਉਣਾ।
  72. AWARE – Accumulate black money and Wealth And Redirect to Empower the poor and needy. ਦੇਸ਼ ਤੇ ਦੇਸ਼ ਤੋਂ ਬਾਹਰ ਜਮ੍ਹਾ ਕਾਲਾ ਧਨ, ਦੀਨ-ਦੁਖੀਆਂ ਦੀ ਮਦਦ ਵਿੱਚ ਲਾਉਣ ਲਈ ਜਨਤਾ ਨੂੰ ਜਾਗਰੂਕ ਕਰਨਾ।
    ਨੋਟ: ਸਾਧ-ਸੰਗਤ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਕੋਈ ਅਜਿਹਾ ਫੰਡ ਬਣਾਇਆ ਜਾਵੇ ਜਿਸ ’ਚ ਕਾਲਾ ਧਨ ਜਮ੍ਹਾ ਕਰਵਾਇਆ ਜਾਵੇ ਤੇ ਦੀਨ-ਦੁਖੀਆਂ ਦੀ ਮੱਦਦ ’ਚ ਲਾਇਆ ਜਾਵੇ।
  73. ਕੁਲ ਦਾ ਕ੍ਰਾਊਨ :- ਲੜਕੇ ਨਾਲ ਹੀ ਵੰਸ਼ ਚਲਦਾ ਹੈ, ਇਸ ਵਹਿਮ ਨੂੰ ਦੂਰ ਕਰਕੇ ਲੜਕੀ ਵਿਆਹ ਕਰਕੇ ਲਾੜਾ ਘਰ ਲਿਆਵੇਗੀ ਤੇ ਲੜਕੀ ਨਾਲ ਵੰਸ਼ ਚੱਲੇਗਾ।
  74. ਲੱਜਾ ਰੱਖਿਆ :- ਬੇਸਹਾਰਾ ਔਰਤਾਂ ਨੂੰ ਸਹਾਰਾ ਦੇਣਾ।
  75. ਕਦਮ ਨਾਲ ਕਦਮ :- ਗੁਣਵਾਨ ਅੰਗਹੀਣਾਂ ਦਾ ਵਿਆਹ ਕਰਵਾਉਣਾ ਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ।
  76. ਆਪਣਿਆਂ ਨੂੰ ਸਹਾਰਾ:- ਝੁੱਗੀ ਝੌਂਪੜੀ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ।
  77. ਇੱਕ ਉੱਦਮ :- ਕਾਲਜਾਂ/ਸਕੂਲਾਂ ’ਚ ਚਰਿੱਤਰ ਨਿਰਮਾਣ ਲਈ ਨੈਤਿਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ।
  78. ਸਹਾਰਾ-ਏ-ਜੀਵਨ :- ਕਮਜ਼ੋਰ ਲੋਕਾਂ ਤੱਕ ਸਰਕਾਰ ਵੱਲੋਂ ਮੁਹੱਈਆ ਸਹੂਲਤਾਂ ਪਹੁੰਚਾਉਣਾ।
  79. ਮਜ਼ਬੂਤ ਨਾਰੀ:- ਲੜਕੀਆਂ ਨੂੰ ਆਤਮਰੱਖਿਆ ਲਈ ਸਿਖਲਾਈ ਦੇਣਾ।
  80. ਸਮਾਈਲ ਆਨ ਇਨੋਸੈਂਟ ਫੇਸ :- ਗਰੀਬ ਬੱਚਿਆਂ ਲਈ ਮੁਫ਼ਤ ਬੁੱਕ ਬੈਂਕ ਅਤੇ ਟੁਆਏ ਬੈਂਕ ਖੋਲ੍ਹਣਾ।
  81. ਊਰਜਾ ਬੱਚਤ :– ਬਿਜਲੀ ਬੱਚਤ ਲਈ ਪ੍ਰੇਰਿਤ ਕਰਨਾ।
  82. ਬਾਏ-ਬਾਏ ਈਥਨ :- ਪਾਲੀਥੀਨ ਦੀ ਵਰਤੋਂ ਬੰਦ ਕਰਕੇ ਕੱਪੜੇ ਤੇ ਕਾਗਜ਼ ਦੇ ਥੈਲਿਆਂ ਦਾ ਇਸਤੇਮਾਲ ਕਰਨਾ।
  83. ਸੇਵ ਦ ਟਿਨੀ ਹਾਰਡਸ਼ਿਪ :- ਬਾਲ ਮਜ਼ਦੂਰੀ (ਚਾਈਲਡ ਲੇਬਰ) ਛੁਡਵਾ ਕੇ, ਸਿੱਖਿਆ ਦੁਆਰਾ ਆਤਮ-ਨਿਰਭਰ ਬਣਾਉਣਾ।
  84. ਗੈੱਟ ਲਾਈਟ ਇਨ ਡਾਰਕ :- ਜੇਲ੍ਹਾਂ ’ਚ ਕੈਦੀਆਂ ਦੀ ਜ਼ਿੰਦਗੀ ਸੁਧਾਰਨਾ ਤੇ ਅੱਲ੍ਹਾ, ਰਾਮ ਨਾਲ ਜੋੜਨਾ।
  85. ਮਿਹਨਤ ਦੀ ਖਾਓ :- ਜੂਏ ਅਤੇ ਸੱਟੇ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣਾ।
  86. ਮੱਦਦ-ਏ-ਇਨਸਾਨੀਅਤ :- ਅੱਤਵਾਦ ਪੀੜਤ ਪਰਿਵਾਰਾਂ ਦੀ ਮੱਦਦ ਕਰਨਾ।
  87. ਮਿਹਨਤ ਨਿਆਮਤ :- ਭਿਖਾਰੀ ਨੂੰ ਮਿਹਨਤ ਕਰਨਾ ਸਿਖਾ ਕੇ ਉਸ ਨੂੰ ਆਤਮ-ਨਿਰਭਰ ਬਣਾਉਣਾ।
  88. ਰੌਸ਼ਨੀ ਦਾ ਰਾਹ :- ਅੰਨ੍ਹੇ ਤੇ ਗੂੰਗੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ।
  89. ਇਨਸਾਨੀਅਤ :- ਜਨਤਕ ਥਾਵਾਂ ’ਤੇ ਘੁੰਮਦੇ ਪਾਗਲ/ਮੰਦਬੁੱਧੀ ਲੋਕਾਂ ਦਾ ਇਲਾਜ ਕਰਵਾਉਣਾ ਤੇ ਪਤਾ ਕਰਕੇ ਉਨ੍ਹਾਂ ਨੂੰ ਘਰ ਪਹੁੰਚਾਉਣਾ।
  90. ਬੰਦ ਕਤਲੇਆਮ :- ਕਾਨੂੰਨੀ ਕਾਰਵਾਈ ਰਾਹੀਂ ਬੁੱਚੜਖਾਨੇ ਬੰਦ ਕਰਵਾਉਣਾ।
  91. ਪ੍ਰਦੂਸ਼ਣ ਮੁਕਤ :- ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ ਖਾਦ ਤੇ ਤੂੜੀ ਆਦਿ ਬਣਾ ਕੇ ਪ੍ਰਦੂਸ਼ਣ ਰੋਕਣ ਲਈ ਪ੍ਰੇਰਿਤ ਕਰਨਾ।
  92. ਜਨਨੀ ਸਤਿਕਾਰ :- ਗਰੀਬ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੇਣਾ ਤੇ ਇਲਾਜ ਕਰਵਾਉਣਾ।
  93. ਨਵੀਂ ਜੀਵਨ ਧਾਰਾ :- ਲੋਕਾਂ ਨੂੰ ਚਿੰਤਾ ਮੁਕਤ ਕਰਨ ਲਈ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜ ਕੇ ਉਨ੍ਹਾਂ ਦੀ ਪਾਜਿਟਿਵ ਸੋਚ ਬਣਾਉਣਾ।
  94. ਜਨਨੀ-ਸ਼ਿਸ਼ੂ ਸੁਰੱਖਿਆ :- ਗਰੀਬ ਜੱਚਾ-ਬੱਚਾ ਨੂੰ ਖੁਰਾਕ ਦੇਣਾ।
  95. ਸ਼ੈਤਾਨੀਅਤ ਬੰਦ :- ਬੱਚਿਆਂ ਨੂੰ ਵੇਚਣ ਦੇ ਕਾਲੇ ਧੰਦੇ ਨੂੰ ਰੋਕਣਾ।
  96. ਬਚਾਓ ਸੰਸਕ੍ਰਿਤੀ :- ਵੇਸ਼ਵਾਪੁਣੇ ਦੇ ਕੋਠਿਆਂ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਉਣਾ।
  97. ਨਵੀਂ ਕਿਰਨ :– ਵਿਧਵਾ ਨੂੰਹ ਨੂੰ ਧੀ ਬਣਾ ਕੇ ਉਨ੍ਹਾਂ ਦਾ ਵਿਆਹ ਕਰਵਾਉਣਾ।
  98. ਗੈਰਤ-ਏ-ਇਨਸਾਨੀਅਤ:- ਲੜਕੇ-ਲੜਕੀਆਂ ਨੂੰ ਆਪਸ ’ਚ ਛੇੜਖਾਨੀ ਤੇ ਝੂਠੇ ਇਲਜ਼ਾਮ ਨਾ ਲਾਉਣ ਲਈ ਲਿਖਤੀ ’ਚ ਪ੍ਰਣ ਕਰਵਾਉਣਾ।
  99. ਸਰਵਸ੍ਰੇਸ਼ਠ ਕਰਤੱਵ:- ਮਾਂ-ਬਾਪ ਦਾ ਸਨਮਾਨ ਕਰਨਾ ਤੇ ਬੁਢਾਪੇ ’ਚ ਉਨ੍ਹਾਂ ਦਾ ਸਹਾਰਾ ਬਣਨਾ।
  100. ਮਰਦਾਨੀ ਭਗਤ ਵੀਰਾਂਗਣਾ:– ਸ਼ਾਦੀਯੋਗ ਅੰਗਹੀਣ ਲੜਕਿਆਂ ਨਾਲ ਆਤਮ-ਨਿਰਭਰ ਲੜਕੀਆਂ ਨੂੰ ਵਿਆਹ ਕਰਨ ਲਈ ਪ੍ਰੇਰਿਤ ਕਰਨਾ।
  101. ਮਾਂ-ਬੇਟਾ ਸੰਭਾਲ :- ਮੁਫ਼ਤ ਕੈਂਪ ਲਾ ਕੇ ਗਰਭਵਤੀ ਮਹਿਲਾ ਤੇ ਉਸ ਦੇ ਹੋਣ ਵਾਲੇ ਬੱਚੇ ਲਈ ਸਿਹਤ ਸੰਭਾਲ ਤੇ ਵਿਕਾਸ ਲਈ ਜਾਣਕਾਰੀ ਤੇ ਦਵਾਈਆਂ ਮੁਹੱਈਆ ਕਰਵਾਉਣਾ।
  102. ਅਸਥੀਆਂ ਨਾਲ ਪਰਉਪਕਾਰ :- ਮਨੁੱਖੀ ਅਸਥੀਆਂ ‘ਤੇ ਬੂਟੇ ਲਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ।
  103. ਸੇਫ਼ ਰੋਡਸ, ਸੇਫ਼ ਲਾਈਫ਼:- ਸੜਕ ’ਤੇ ਡਿੱਗੇ ਹੋਏ ਰੁੱਖਾਂ ਤੇ ਮਰੇ ਹੋਏ ਜਾਨਵਰਾਂ ਨੂੰ ਹਟਾਉਣਾ ਤਾਂ ਕਿ ਕੋਈ ਦੁਰਘਟਨਾ ਜਾਂ ਹਾਦਸਾ ਨਾ ਹੋਵੇ।
  104. ਭਗਤ ਵੀਰਾਂਗਣਾ-ਏ-ਗਾਜ਼ੀ:- ਸਮਰੱਥ ਲੜਕੀਆਂ ਦਾ ਵਿਧੁਰ ਲੜਕਿਆਂ ਨਾਲ ਵਿਆਹ ਕਰਵਾਉਣਾ।
  105. ਉੱਡਾਨ ਆਤਮਬਲ ਦੀ:- ਰੰਜਿ਼ਸ਼ ‘ਚ ਜਿਨ੍ਹਾਂ ਲੜਕੀਆਂ ’ਤੇ ਤੇਜ਼ਾਬ ਡੋਲ੍ਹਿਆ ਜਾਂਦਾ ਹੈ ਉਨ੍ਹਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਦੇ ਵਿਆਹ ਕਰਵਾਉਣਾ।
  106. ਉਮੀਦ ਤੋਂ ਵੀ ਅੱਗੇ:- ਬਲਾਤਕਾਰ ਪੀੜਤ ਔਰਤਾਂ ਦਾ ਇਲਾਜ ਕਰਵਾਉਣਾ ਤੇ ਉਨ੍ਹਾਂ ਦਾ ਵਿਆਹ ਭਗਤ ਯੋਧਿਆਂ ਨਾਲ ਕਰਵਾਉਣਾ।
  107. ਬੇਗ਼ਮ ਸਫ਼ਰ:- ਸਰੀਰਕ ਤੌਰ ’ਤੇ ਅਪੰਗ, ਫੁਲਵੈਰੀ, ਹਕਲਾਉਣ ਵਰਗੀਆਂ ਸਮੱਸਿਆਵਾਂ ਨਾਲ ਗ੍ਰਸਤ ਲੜਕੀਆਂ ਦੀ ਸ਼ਾਦੀ ਭਗਤ ਯੋਧਿਆਂ ਨਾਲ ਕਰਵਾਉਣਾ।
  108. ਅੰਨਦਾਤਾ ਬਚਾਓ ਮੁਹਿੰਮ:- ਖੇਤੀਬਾੜੀ ਦੇ ਵਿਗਿਆਨੀਆਂ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਦੀ ਪੂਰੀ ਜਾਣਕਾਰੀ ਦਿਵਾਉਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸਮਝਾਉਣਾ ਤਾਂ ਕਿ ਉਹ ਆਤਮਹੱਤਿਆ ਦੀ ਗੱਲ ਹੀ ਨਾ ਸੋਚਣ।
  109. ਤਣਾਅ-ਮੁਕਤੀ ਮੁਹਿੰਮ:- ਮਾਨਸਿਕ ਤਣਾਅਗ੍ਰਸਤ ਲੋਕਾਂ ਲਈ ਕੈਂਪ ਲਾ ਕੇ ਇਲਾਜ ਕਰਵਾਉਣਾ ਤਾਂ ਕਿ ਉਹ ਮਾਨਸਿਕ ਤਣਾਅ ਕਾਰਨ ਆਤਮਹੱਤਿਆ ਵਰਗਾ ਅਪਰਾਧ ਨਾ ਕਰਨ।
  110. ਸਿਹਤ ਜਾਗਰੂਕਤਾ ਅਭਿਆਨ:- ਨਾੱਨ ਸਟਿੱਕੀ ਤੇ ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਨਾ ਕਰਨਾ ਤੇ ਇਸ ਬਾਰੇ ਲੋਕਾਂ ਨੂੰ ਸਿੱਖਿਆ ਦੇਣਾ ਤੇ ਜਾਗਰੂਕ ਕਰਨਾ, ਤਾਂ ਕਿ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
  111. ਸਕਿੱਨ ਬੈਂਕ:- ਸਕਿੱਨ ਬੈਂਕ ‘ਚ ਡੈੱਡ ਬੌਡੀ (ਮ੍ਰਿਤਕ ਦੇਹ) ਦੀ ਸਕਿੱਨ ਨੂੰ ਦਾਨ ਕਰਨਾ ਤਾਂ ਕਿ ਉਸ ਨਾਲ ਐਸਿਡ ਪੀੜਤ ਜਾਂ ਅੱਗ ਨਾਲ ਹੋਈ ਦੁਰਘਟਨਾ ਦੇ ਪੀੜਤਾਂ ਦਾ ਇਲਾਜ ਹੋ ਸਕੇ।
  112. ਸਿਹਤਮੰਦ ਵੰਸ਼ ਪਰੰਪਰਾ:- ਸ਼ਾਦੀ ਤੈਅ ਕਰਨ ਤੋਂ ਪਹਿਲਾਂ ਲੜਕੇ ਤੇ ਲੜਕੀ ਦੇ ਖੂਨ ਦੀ ਡਾਕਟਰੀ ਸਲਾਹ ਅਨੁਸਾਰ ਜਾਂਚ ਕਰਵਾਉਣੀ ਤਾਂ ਕਿ ਹੋਣ ਵਾਲੀ ਸੰਤਾਨ ਸਿਹਤਮੰਦ ਪੈਦਾ ਹੋਵੇ।
  113. ਦੇਸ਼ ਭਗਤੀ:- ਸਰਕਾਰ ਤੋਂ ਮਨਜ਼ੂਰੀ ਲੈ ਕੇ ਤੇ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਸਰਕਾਰੀ ਇਮਾਰਤਾਂ, ਦੀਵਾਰਾਂ ਦਾ ਰੰਗ-ਰੋਗਣ, ਸਾਫ਼-ਸਫ਼ਾਈ ਤੇ ਸੰਭਾਲ ਕਰਨਾ।
  114. ਸਵੱਛ ਸਮਾਜ:- ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਜੋ ਆਪਣੇ ਘਰ ’ਚ ਪਖਾਨੇ ਨਹੀਂ ਬਣਾ ਸਕਦੇ, ਉਨ੍ਹਾਂ ਦੇ ਘਰਾਂ ’ਚ ਪਖਾਨੇ ਬਣਾਉਣਾ।
  115. ਰਾਹਤ-ਏ-ਇਨਸਾਨੀਅਤ:- ਉਨ੍ਹਾਂ ਬੇਸਹਾਰਾ ਬੱਚਿਆਂ ਤੇ ਬਜ਼ੁਰਗਾਂ ਨੂੰ ਗੋਦ ਲੈ ਕੇ ਸੰਭਾਲ ਕਰਨਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਹਾਦਸੇ ਜਾਂ ਦੇਸ਼ ਸੇਵਾ ਦੌਰਾਨ ਸ਼ਹੀਦ ਹੋ ਗਏ।
  116. ਬੇਸਹਾਰਾ ਦਾ ਰੈਣ ਬਸੇਰਾ:- ਅਪੰਗ, ਅੰਗਹੀਣ, ਬੇਸਹਾਰਾ ਠੰਢ ‘ਚ ਠਰਦੇ ਲੋਕਾਂ ਨੂੰ ਰੈਣ-ਬਸੇਰਾ ‘ਚ ਪਹੁੰਚਾਉਣਾ।
  117. ਕਰੀਅਰ ਗਾਈਡ:- ਕਰੀਅਰ ਕਾਊਂਸਲਿੰਗ ਰਾਹੀਂ ਵਿਦਿਆਰਥੀਆਂ ਨੂੰ ਚੰਗੇ ਕਰੀਅਰ ਦੀ ਚੋਣ ਕਰਨ ਲਈ ਗਾਈਡ ਕਰਨਾ।
  118. ਵਿੱਦਿਆ ਦਾਨ:- ਆਰਥਿਕ ਤੌਰ ’ਤੇ ਕਮਜ਼ੋਰ, ਗਰੀਬ ਬੱਚਿਆਂ ਨੂੰ ਮੁਫਤ ਕੋਚਿੰਗ ਦੇਣਾ।
  119. ਭਾਈਚਾਰੇ ਦੀ ਭਾਵਨਾ:- ਖੁਸ਼ਹਾਲ (ਅਮੀਰ) ਲੋਕਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਚੀਜ਼ਾਂ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨਾ ਲੈਣ ਲਈ ਪ੍ਰੇਰਿਤ ਕਰਨਾ ਤਾਂ ਕਿ ਦੇਸ਼ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇ ਤੇ ਗਰੀਬ ਇਸ ਦਾ ਲਾਭ ਲੈ ਸਕਣ।
  120. ਜਜ਼ਬਾ-ਏ-ਭਗਤ:- ਭਗਤ ਯੋਧਿਆਂ ਦਾ ਵਿਕਲਾਂਗ ਲੜਕੀਆਂ ਨਾਲ ਵਿਆਹ ਕਰਨਾ।
  121. ਸੇਵਾ ’ਚ ਵਧਦੇ ਕਦਮ:- ਮਾਨਵਤਾ ਭਲਾਈ ਲਈ ਰੋਜ਼ਾਨਾ ਘੱਟ ਤੋਂ ਘੱਟ ਇੱਕ ਰੁਪੱਈਆ ਕੱਢਣਾ।
  122. ਰੂਹਾਨੀ ਕਪਲ:- ਛੋਟੇ ਬੱਚਿਆਂ ਨੂੰ ਜੇਬ੍ਹ ਖਰਚ ਲਈ ਦਸ, ਵੀਹ, ਪੰਜਾਹ ਜਾਂ ਸੌ ਰੁਪਏ ਦਾ ਲਾਲਚ ਦੇ ਕੇ ਸਿਮਰਨ ਦੀ ਆਦਤ ਪਾਉਣਾ ਤਾਂ ਕਿ ਉਨ੍ਹਾਂ ਅੰਦਰ ਚੰਗੇ ਵਿਚਾਰ ਪੈਦਾ ਹੋਣ ਤੇ ਗਲਤ ਆਦਤਾਂ ਖਤਮ ਹੋਣ।
  123. DEPTH (Drug Eradication Pan India Through Health and meditation) ਨਸ਼ਾ ਮੁਕਤ ਸਮਾਜ:- ਆਪਣੇ-ਆਪਣੇ ਬਲਾਕਾਂ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਚਲਾਉਣਾ।
  124. SAFE ( Simple healthy diet After quitting drugs for Faster recovery based on Electrolyte and protein) ਨਸ਼ਾ ਛੱਡਣ ਵਾਲੇ ਨੂੰ ਪ੍ਰੋਟੀਨ, ਵਿਟਾਮਿਨ, ਇਸਬਗੋਲ ਆਦਿ ਨਾਲ ਭਰਪੂਰ ਖੁਰਾਕ ਦੇਣਾ ਤਾਂ ਕਿ ਉਹ ਜਲਦੀ ਸਿਹਤਮੰਦ ਹੋ ਸਕੇ।
  125. ਭਰੋਸੇ ਦਾ ਸਹਾਰਾ:– ਜੋ ਨੌਜਵਾਨ ਲੜਕੇ-ਲੜਕੀਆਂ ਘਰੋਂ ਭੱਜ ਜਾਂਦੇ ਹਨ, ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਝਾ ਕੇ ਵਿਆਹ ਬੰਧਨ ਰਾਹੀਂ ਸਮਾਜ ’ਚ ਮੁੜ ਵਸਾਉਣਾ।
  126. PROTECT – Providing safety by applying Reflectors on the horns Of the animals To improve visibility Ensuring Collision-free Travel on roads at night. ਅਵਾਰਾ ਪਸ਼ੂਆਂ ਦੇ ਸਿੰਙਾਂ ’ਤੇ ਰਿਫਲੈਕਟਰ ਲਾਉਣਾ: ਅਵਾਰਾ ਪਸ਼ੂਆਂ ਦੇ ਸਿੰਙਾਂ ‘ਤੇ ਰਿਫਲੈਕਟਰ ਲਾਉਣਾ, ਤਾਂ ਕਿ ਹਨ੍ਹੇਰੇ ‘ਚ ਘੁੰਮਦੇ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।
  127. ਸੱਟਾ ਘਰ ਪੱਟਾ:– ਸੱਟੇਬਾਜ਼ੀ ਤੋਂ ਦੂਰ ਰਹਿਣਾ ਤੇ ਦੂਜਿਆਂ ਨੂੰ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ।
  128. ਚਾਈਨੀਜ਼ ਉਤਪਾਦਾਂ ਦਾ ਬਾਈਕਾਟ :– ਚਾਈਨੀਜ਼ ਉਤਪਾਦਾਂ ਦਾ ਬਾਈਕਾਟ ਕਰਕੇ ਸਵਦੇਸ਼ੀ ਅਪਨਾਉਣਾ।
  129. ਸ਼ੇਰ-ਏ-ਹਿੰਦ ਨੂੰ ਸੈਲਿਊਟ:- ਦੇਸ਼ ਦੇ ਰਾਖਿਆਂ, ਸਰਹੱਦ ’ਤੇ ਤੈਨਾਤ ਫੌਜੀ ਜਵਾਨਾਂ ਦੀ ਹਰ ਸੰਭਵ ਮੱਦਦ ਕਰਨਾ।
  130. ਆਤਮ ਰੱਖਿਆ ਸਿੱਖਿਆ:– ਮਹਿਲਾਵਾਂ ਖਿਲਾਫ ਅਪਰਾਧ ਰੋਕਣ ਲਈ ਲੜਕੀਆਂ ਨੂੰ ਜੂਡੋ, ਤਾਈਕਵਾਂਡੋ ਤੇ ਮਾਰਸ਼ਲਆਰਟ ਦੀ ਦੀ ਸਿਖਲਾਈ ਦੇਣ।।
  131. ਮੋਬਾਇਲ ਵੈੱਲਫੇਅਰ ਵਰਕ:– ਮੋਬਾਇਲ ਵੈਨ ਦੁਆਰਾ ਪਿੰਡ-ਪਿੰਡ ਜਾ ਕੇ ਗਰੀਬ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਤੇ ਖਿਡੌਣੇ ਵੰਡਣਾ। ਮੁਫ਼ਤ ਡਾਕਟਰੀ ਜਾਂਚ ਤੇ ਇਲਾਜ ਕਰਵਾਉਣਾ। ਨੈੱਟ ਬੈਂਕਿੰਗ, ਕੁਕਿੰਗ ਆਦਿ ਸਿਖਾਉਣਾ।
  132. ਕਾਓ ਮਿਲਕ ਪਾਰਟੀ:- ਪਾਰਟੀਆਂ ’ਚ ਸ਼ਰਾਬ ਤੇ ਕਬਾਬ ਦੀ ਬਜਾਇ ਗਾਂ ਦੇ ਦੁੱਧ ਤੇ ਉਸ ਤੋਂ ਬਣੇ ਉਤਪਾਦਾਂ ਦਾ ਇਸਤੇਮਾਲ ਕਰਕੇ ਗਊ ਮਾਤਾ ਦੇ ਸਨਮਾਨ ਨੂੰ ਵਧਾਉਣਾ।
  133. ਸ਼ੁੱਭਕਾਮਨਾ:- ਬਿਮਾਰ ਦਾ ਹਾਲ-ਚਾਲ ਪੁੱਛਣ ਜਾਂਦੇ ਸਮੇਂ ਫਲਾਂ ਦੇ ਨਾਲ-ਨਾਲ ਸ਼ਗਨ ਵਾਂਗ ਉਨ੍ਹਾਂ ਦੀ ਆਰਥਿਕ ਮੱਦਦ ਲਈ ਪੈਸਾ ਵੀ ਲੈ ਕੇ ਜਾਣਾ।
  134. A Blessing for life:– ਗਰੀਬ, ਪੜ੍ਹਨ ‘ਚ ਅਸਮਰੱਥ ਬੱਚਿਆਂ ਦੇ ਸਕੂਲ ‘ਚ ਦਾਖਲੇ ਕਰਵਾ ਕੇ ਜਨਮ ਦਿਨ ਮਨਾਉਣਾ।
  135. Care for Air:– ਪ੍ਰਦੂਸ਼ਣ ਨਾ ਫੈਲਾਉਣਾ ਅਤੇ ਫੈਲਣ ਤੋਂ ਵੀ ਰੋਕਣਾ।
  136. ਛੋਟਾ ਪਰਿਵਾਰ ਖੁਸ਼ੀਆਂ ਅਪਾਰ:- ਹਮ ਦੋ ਹਮਾਰੇ ਦੋ ਜਾਂ ਹਮ ਦੋਨੋ ਏਕ, ਹਮਾਰਾ ਏਕ ਦਾ ਪ੍ਰਣ ਕਰਵਾਉਣਾ।
  137. ਚੌਕਸ ਰਹੋ ਸਿਹਤਮੰਦ ਰਹੋ:- ਕੋਰੋਨਾ ਵੈਕਸੀਨ ਲਵਾਉਣਾ ਅਤੇ ਦੂਜਿਆਂ ਨੂੰ ਵੈਕਸੀਨ ਲਵਾਉਣ ਲਈ ਪ੍ਰੇਰਿਤ ਕਰਨਾ।
  138. ਮੇਰਾ ਤੁਹਾਡਾ ਸੁਰੱਖਿਆ ਕਵਚ:– ਮਾਸਕ ਲਾਉਣਾ, ਲਵਾਉਣਾ ਤੇ ਜ਼ਰੂਰਤਮੰਦਾਂ ਨੂੰ ਮਾਸਕ ਮੁਫ਼ਤ ‘ਚ ਦੇਣਾ।
  139. Care for Innnocent:– ਗਰੀਬ ਤੇ ਅਨਾਥ ਛੋਟੇ ਬੱਚੇ, ਜੋ ਬਿਮਾਰ ਹਨ ਉਨ੍ਹਾਂ ਦਾ ਇਲਾਜ ਕਰਵਾਉਣਾ ਤੇ ਖਾਣ ਦਾ ਸਮਾਨ ਦੇਣਾ।
  140. ਅਨਾਥ ਮਾਤਰ– ਪਿਤਰ ਸੇਵਾ-ਅਨਾਥ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਨੀ।
  141. ਸੰਸਕ੍ਰਿਤੀ ਕੋਰ:– ਖਾਣਾ ਖਾਣ ਤੋਂ ਪਹਿਲਾਂ ਪਸ਼ੂਆਂ-ਪੰਛੀਆਂ ਤੇ ਜੀਵ-ਜੰਤੂਆਂ ਲਈ ਰੋਟੀ ਕੱਢਣਾ।
  142. CLEAN– Commissioning the mobile Lavatories on the roadsides of the big cities Eliminating open defecation And Nurturing a clean environment. ਸਵੱਛ ਭਾਰਤ ਮਿਸ਼ਨ ਤਹਿਤ ਮਹਾਂਨਗਰਾਂ ਤੇ ਵੱਡੀਆਂ ਸੜਕਾਂ ਦੇ ਕਿਨਾਰੇ ਮੋਬਾਇਲ ਟਾਇਲਟ ਖੜੇ ਕਰਨਾ।
  143. ਹਰ ਘਰ ਤਿਰੰਗਾ– ਆਪਣੇ ਘਰ ਕੌਮੀ ਝੰਡਾ ਤਿਰੰਗਾ ਲਹਿਰਾਉਣਾ ਤੇ ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਵਚਨਬੱਧ ਰਹਿਣਾ।
  144. Sharing is Caring–ਤਿਉਹਾਰਾਂ ’ਤੇ ਗਰੀਬ, ਲੋੜਵੰਦ ਬੱਚਿਆਂ ਨੂੰ ਕੱਪੜੇ ਪਹਿਨਾਉਣਾ, ਅਪੰਗ-ਅੰਗਹੀਣਾਂ ਨੂੰ ਖਾਣਾ ਦੇਣਾ, ਗਰੀਬ ਬਿਮਾਰ ਦਾ ਇਲਾਜ ਕਰਵਾਉਣਾ, ਗਰਭਵਤੀ ਔਰਤਾਂ ਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣਾ, ਬੂਟੇ ਲਾਉਣਾ ਆਦਿ।
  145. ਆਪਣੀਆਂ ਗੱਡੀਆਂ ਨੂੰ ਪ੍ਰਦੂਸ਼ਣ ਰਹਿਤ ਰੱਖਣਾ ਅਤੇ ਹੋਰਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨਾ।
  146. FLAME– (Fixing Life and Air by Lighting oil lamps Aimed at Making Environment clean)-ਰੋਜ਼ਾਨਾ ਸਵੇਰੇ-ਸ਼ਾਮ ਆਪਣੇ ਘਰਾਂ ’ਚ ਘਿਓ ਜਾਂ ਤੇਲ ਦੇ ਦੀਵੇ ਬਾਲ ਕੇ ਵਾਤਾਵਰਨ ਸ਼ੁੱਧ ਕਰਨਾ।
  147. SEED- (Social and Spiritual self life Enrichment and Enhancement with Digital fasting) ਰਿਸ਼ਤਿਆਂ ਨੂੰ ਮੁੜ ਮਜ਼ਬੂਤ ਕਰਨਾ – ਰੋਜ਼ਾਨਾ ਦੋ ਘੰਟੇ ਸ਼ਾਮ 7 ਤੋਂ 9 ਵਜੇ ਤੱਕ ਮੋਬਾਇਲ ਫੋਨ ਤੇ ਟੀਵੀ ਆਦਿ ਤੋਂ ਦੂਰ ਰਹਿ ਕੇ ਘਰ-ਪਰਿਵਾਰ ਨੂੰ ਸਮਾਂ ਦੇਣਾ।
  148. VISION – ਨੇਤਰਹੀਣਾਂ ਨੂੰ Exam Helper ਮੁਹੱਈਆ ਕਰਵਾਉਣਾ।
  149. CARE (Care of the people in Age old homes Regularily Every month: ਮਹੀਨੇ ‘ਚ ਇੱਕ ਦਿਨ ( ਆਖ਼ਰੀ ਸ਼ਨਿੱਚਰਵਾਰ) ਆਪਣੇ ਪਰਿਵਾਰ ਸਮੇਤ ਅਨਾਥ ਬਜ਼ੁਰਗਾਂ ਨੂੰ ਮਿਲਣਾ ਅਤੇ ਉਨ੍ਹਾਂ ਦੀਆਂ ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਜੁੜੀਆਂ ਕਮੀਆਂ ਨੂੰ ਵੀ ਦੂਰ ਕਰਨਾ।
  150. BLESS (Blessing and Love from Elders by touching their feet at Sunrise, before Starting day): ਭਾਰਤੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਖੁਸ਼ਹਾਲ ਜ਼ਿੰਦਗੀ ਰੱਖਣ ਲਈ ਸਵੇਰੇ ਉੱਠਦੇ ਹੀ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰ ਛੂਹਣੇ ਤੇ ਵੱਡਿਆਂ ਨੇ ਆਪਣੇ ਤੋਂ ਛੋਟਿਆਂ ਨੂੰ ਆਸ਼ੀਰਵਾਦ ਦੇਣਾ, ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਨਾ।
  151. TEAM (Together Eating A Meal with family): ਪਰਿਵਾਰ ’ਚ ਖੁਸ਼ਹਾਲੀ ਬਣੀ ਰਹੇ ਇਸ ਦੇ ਲਈ ਰੋਜ਼ ਨਹੀਂ ਤਾਂ ਘੱਟ ਤੋਂ ਘੱਟ ਹਫ਼ਤੇ ’ਚ ਇੱਕ ਦਿਨ ਜ਼ਰੂਰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਖਾਣਾ ਖਾਵੇ।
  152. DROP (Drinking Water provided in Rural and poor areas On Public drinkers) : ਗਰੀਬ ਬਸਤੀਆਂ ’ਚ ਸਾਫ਼ ਪਾਣੀ ਲਈ ਆਰਓ ਲਵਾ ਕੇ ਦੇਣਾ।
  153. AID- Aiding poor children with the facilities Including education, food and Dresses until they become self reliant. ਗਰੀਬ ਜ਼ਰੂਰਤਮੰਦ ਬੱਚਿਆਂ ਦੀ ਉਨ੍ਹਾਂ ਦੇ ਆਤਮਨਿਰਭਰ ਹੋਣ ਤੱਕ ਪੜ੍ਹਾਈ, ਖਾਣ-ਪੀਣ ਤੇ ਕੱਪੜੇ ਆਦਿ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ।
  154. BIRTH (Be proud In taking the Responsibility To control High population rate) : ਵਿਆਹ ਮੌਕੇ ਜਨਸੰਖਿਆ ਕੰਟਰੋਲ ਲਈ ਪ੍ਰਣ ਕਰਨਾ- ‘ਬੱਚਾ ਇੱਕ ਹੀ ਸਹੀ ਦੋ ਤੋਂ ਬਾਅਦ ਨਹੀਂ’।
  155. PAID (Pay A day’s Income to support destitute) ਮਹੀਨੇ ‘ਚ ਇੱਕ ਦਿਨ ਦੀ ਤਨਖਾਹ ਜਾਂ ਕਮਾਈ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਕੱਢਣਾ।
  156. FASTER (First Aid Services and Treatment for Emergency Response on roads) campaign:- ਗੱਡੀਆਂ ‘ਚ ਫਸਟ ਏਡ ਕਿੱਟ ਰੱਖਣਾ ਤਾਂ ਕਿ ਰਸਤੇ ‘ਚ ਮਿਲੇ ਕਿਸੇ ਹਾਦਸਾਗ੍ਰਸਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।
  157. ਉੱਤਮ ਸੰਸਕਾਰ :- ਰੋਜ਼ਾਨਾ ਜਾਂ 7 ਦਿਨਾਂ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ਮਾਨਵਤਾ ਤੇ ਮਾਨਵਤਾ ਭਲਾਈ, ਸ੍ਰਿਸ਼ਟੀ ਦੀ ਭਲਾਈ ਬਾਰੇ ਸਿੱਖਿਆ ਦੇਣਾ ਤੇ ਪਿਆਰ ਨਾਲ ਸਮਝਾਉਣਾ।
  158. Tree Campaign ‘Green’ (Growing Trees Regularly Every Equal to Number of Dr. MSG’s age)-ਪੂਜਨੀਕ ਗੁਰੂ ਜੀ ਦੇ 56ਵੇਂ ਅਵਤਾਰ ਦਿਵਸ 15 ਅਗਸਤ 2023 ਨੂੰ 56 ਬੂਟੇ ਲਾਵਾਂਗੇ ਤੇ ਹਰ ਸਾਲ ਬੂਟਿਆਂ ਦੀ ਗਿਣਤੀ ਇੱਕ-ਇੱਕ ਕਰਕੇ ਵਧਾਉਂਦੇ ਜਾਵਾਂਗੇ।
  159. CYCLE (Caring for your health by Cycling and Lessening Earth pollution)- ਸਿਹਤਮੰਦ ਰਹਿਣ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਸ-ਪਾਸ ਜਾਣਾ ਪਿਆ ਤਾਂ ਗੱਡੀ ਦੀ ਬਜਾਇ ਸਾਈਕਲ ‘ਤੇ ਜਾਂ ਪੈਦਲ ਜਾਵਾਂਗੇ।
  160. DONATE – Delivering free medical treatment to Thalassemia patients at Shah Satnam Ji Speciality Hospitals Obliging their Need by Aiding with Transfusion Every time. ਥੈਲੇਸੀਮੀਆ ਪੀੜਤ ਮਰੀਜ਼ਾਂ ਦਾ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਮੁਫ਼ਤ ਇਲਾਜ ਕਰਵਾਉਣਾ ਅਤੇ ਖੂਨਦਾਨ ਮੁਹੱਈਆ ਕਰਵਾਉਣਾ।
  161. ਸਹਾਰਾ-ਏ-ਇੰਸਾਂ’ – ਜਿਨ੍ਹਾਂ ਗਰੀਬ ਪਰਿਵਾਰਾਂ ’ਚੋਂ ਮੁਖੀ ਜਾਂ ਇੱਕ ਹੀ ਬੇਟੇ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਦੀ ਮੱਦਦ ਕਰਨਾ।
  162. Healthy Heart Campaign ‘ਹੈਲਦੀ ਹਾਰਟ ਕੰਪੇਨ’: – ਸਿਹਤਮੰਦ ਦਿਲ ਲਈ ਨਿਯਮਿਤ ਚੈੱਕਅੱਪ ਕਰਵਾਉਂਦੇ ਹੋਏ ਮੈਡੀਟੇਸ਼ਨ ਤੇ ਐਕਸਰਸਾਈਜ ਕਰਨਾ। ਸ਼ੂਗਰ, ਫ੍ਰਾਈਡ ਤੇ ਜੰਕ ਫੂਡ ਘੱਟ ਲੈਣਾ। ਨਸ਼ਾ ਤੇ ਤੰਬਾਕੂਨੋਸ਼ੀ ਬਿਲਕੁਲ ਨਾ ਕਰਨਾ।
  163. ਪਾਲਤੂ ਸੰਭਾਲ : ਪਸ਼ੂਆਂ ਨੂੰ ਅਵਾਰਾ ਨਹੀਂ ਛੱਡਣਾ ਤੇ ਪੂਰੀ ਸੰਭਾਲ ਕਰਨਾ।
  164. ADOPT – Attending the elderly helpless persons with affection and be Dedicated towards the Obligations and Provide them resources Tenderly. ਅਨਾਥ, ਜ਼ਰੂਰਤਮੰਦ ਬਜ਼ੁਰਗ ਜੋ ਬੇਸਹਾਰਾ ਹਨ, ਉਨ੍ਹਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨਾ। ਜਿਵੇਂ ਤਨਖਾਹ ‘ਤੇ ਸੇਵਾਦਾਰ ਰੱਖਣਾ ਜਾਂ ਜ਼ਰੂਰਤ ਅਨੁਸਾਰ ਬਲਾਕ ਨਾਲ ਮਿਲਕੇ ਘਰ ਬਣਾ ਕੇ ਦੇਣਾ।
  165. COMPANION – Compassionately Organize Meeting in old age homes Providing company, Attention and Natural Interaction with gender matched companions to Offer them Nurture and affection. ਅਨਾਥ ਬਿਰਧ ਆਸ਼ਰਮ ‘ਚ ਬਜ਼ੁਰਗਾਂ ਦਾ ਇਕੱਲਾਪਣ ਦੂਰ ਕਰਨ ਲਈ ਬਜ਼ੁਰਗ ਮਾਤਾਵਾਂ ਕੋਲ ਮਾਂ-ਬਾਪ ਆਪਣੀ ਬੇਟੀ ਨੂੰ ਤੇ ਬਜ਼ੁਰਗ ਪੁਰਸ਼ਾਂ ਕੋਲ ਪੁੱਤਰ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਨਾਲ ਸਮਾਂ ਬਤੀਤ ਕਰਨਾ।
  166. TALENT – Transforming the poor Aspiring students’ Life with Economic support to Navigate their Triumph to their goal. ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਦੀ ਜ਼ਰੂਰਤ ਅਨੁਸਾਰ Competitive Exam ਦੀ ਕੋਚਿੰਗ ‘ਚ ਆਰਥਿਕ ਮੱਦਦ ਕਰਨਾ।
  167. ‘ਥਿੰਕ’:- ਲੋਕਾਂ ਨੂੰ ਸਿਹਤਮੰਦ ਭੋਜਨ ਬਾਰੇ ਜਾਗਰੂਕ ਕਰਨਾ ਤਾਂ ਕਿ ਨੈਚੂਰਲ ਇਮਿਊਨਿਟੀ ਵਧੇ ਤੇ ਕੈਂਸਰ ਤੇ ਦਿਲ ਦੇ ਰੋਗਾਂ ਤੋਂ ਬਚਾਅ ਹੋ ਸਕੇ।
  168. ASSIST- Assisting Sewadars Suffering from Illness or hardship to Solve Their problems by sadh sangat collectively or individually. ਜੇਕਰ ਕਿਸੇ ਪ੍ਰੇਮੀ ਜਨ ਜਾਂ ਸੇਵਾਦਾਰ ਨੂੰ ਕਿਸੇ ਦੁੱਖ ਤਕਲੀਫ ‘ਚੋਂ ਲੰਘਣਾ ਪੈ ਰਿਹਾ ਹੈ ਤਾਂ ਸਾਰੀ ਸਾਧ-ਸੰਗਤ ਮਿਲਕੇ ਜਾਂ ਇੱਕਲੇ ਵੀ ਉਸ ਦਾ ਆਰਥਿਕ ਤੇ ਸਮਾਜਿਕ ਹਰ ਤਰ੍ਹਾਂ ਨਾਲ ਯਥਾ ਸੰਭਵ ਸਾਥ ਦੇਣਾ।
  169. Rain Water Harvesting: ਘਰਾਂ ਤੇ ਖੇਤਾਂ ‘ਚ ਬਰਸਾਤੀ ਪਾਣੀ ਦੀ ਹਰ ਸੰਭਵ ਸੰਭਾਲ ਕਰਨਾ (ਮੀਂਹ ਦਾ ਪਾਣੀ ਸਟੋਰ ਕਰਨਾ) ਤੇ ਇਸ ਲਈ ਟਰੇਨਿੰਗ ਦੇਣਾ।
  170. ਆਪਣੇ ਖੇਤ ਦੇ ਕੁਝ ਹਿੱਸੇ ਵਿੱਚ ਸੰਘਣੇ ਰੁੱਖ ਲਾਉਣਾ ਤਾਂ ਕਿ ਵਾਤਾਵਰਣ ਸ਼ੁੱਧ ਰਹੇ।
  171. SUPPORT- (Supporting and Uplifting economically weak police Personnel, press reporters and socially committed Officers Providing Relief through donating blood, medical treatment and daughter’s marriage assistance Tending them as per Their need.): ਆਰਥਿਕ ਤੌਰ ‘ਤੇ ਕਮਜ਼ੋਰ, ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੇ ਅਧਿਕਾਰੀਆਂ, ਪੁਲਿਸ ਅਤੇ ਪੱਤਰਕਾਰਾਂ ਦੀ ਵੱਧ ਤੋਂ ਵੱਧ ਮੱਦਦ ਕਰਨਾ, ਜਿਵੇਂ ਕਿ ਲੋੜ ਪੈਣ ‘ਤੇ ਖੂਨਦਾਨ ਕਰਨਾ, ਪਰਿਵਾਰ ਵਿੱਚ ਕੋਈ ਬਿਮਾਰ ਹੋਣ ‘ਤੇ ਇਲਾਜ ਵਿੱਚ ਮੱਦਦ ਕਰਨਾ, ਬੇਟੀਆਂ ਦੇ ਵਿਆਹ ਵਿੱਚ ਮੱਦਦ ਕਰਨਾ ਆਦਿ।
  172. ਗਊ ਮਾਤਾ ਦੀ ਝਾਕੀ: ਸਰਕਾਰ ਦੀ ਆਗਿਆ ਨਾਲ ਗੌਚਰ ਭੂਮੀ ਨੂੰ ਗਾਵਾਂ ਦੀ ਸੇਵਾ ਸੰਭਾਲ ਲਈ ਤਿਆਰ ਕਰਨਾ, ਉਸ ’ਚ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਨਾ, ਪੌਦੇ ਲਗਾਉਣਾ ਅਤੇ ਜੰਗਲ ਤਿਆਰ ਕਰਨਾ ਤਾਂ ਜੋ ਗਾਵਾਂ ਗਰਮੀਆਂ ਦੌਰਾਨ ਛਾਂ ਵਿੱਚ ਆਰਾਮ ਕਰ ਸਕਣ ਅਤੇ ਘੁੰਮ ਸਕਣ।
  173. REFLECT- (Ruminating on our Experiences For 5-10 minutes to look For shortcomings Everyday and Correct ourselves with meditation To achieve inner Peace.) : ਘੱਟ ਤੋਂ ਘੱਟ 5 ਤੋਂ 10 ਮਿੰਟ ਆਪਣੇ ਬਾਰੇ ਸੋਚਣਾ ਕਿ ਦਿਨ-ਭਰ ’ਚ ਮੈਂ ਕੀ ਚੰਗਾ ਕਰਮ ਕੀਤਾ ਤੇ ਕੀ ਬੁਰਾ ਕੀਤਾ। ਇੱਕ-ਇੱਕ ਕਰਕੇ ਆਪਣੀਆਂ ਕਮੀਆਂ ਨੂੰ ਸੁਧਾਰਨਾ ਤਾਂ ਕਿ ਆਤਮਿਕ ਸ਼ਾਂਤੀ ਪ੍ਰਾਪਤ ਹੋਵੇ।
  174. KISAN- (Keeping farmers updated with Information of the latest technology and Supporting Them with high quality seeds and access to water resources to Nullify their sufferings and suicide risk.): ਆਰਥਿਕ ਤੌਰ ’ਤੇ ਕਮਜ਼ੋਰ ਕਿਸਾਨਾਂ ਨੂੰ ਚੰਗੀ ਫ਼ਸਲ ਲੈਣ ਲਈ ਟਰੇਨਿੰਗ ਦੇਣਾ, ਉਨ੍ਹਾਂ ਦੇ ਖੇਤਾਂ ’ਚ ਸਿੰਚਾਈ ਲਈ ਟਿਊਬਵੈਲ ਆਦਿ ਲਵਾਉਣਾ ਤੇ ਖੇਤੀ ਲਈ ਉੱਤਮ ਕੁਆਲਿਟੀ ਦੇ ਬੀਜ ਦੇਣਾ ਤਾਂ ਕਿ ਉਹ ਆਤਮਹੱਤਿਆ ਬਾਰੇ ਨਾ ਸੋਚਣ।
  175. GUIDE- (Giving emotional support to depressed children using MSG’s Impressive teachings to Develop and Empower their self-belief.) : ਜੇਕਰ ਕੋਈ ਬੱਚਾ ਡਿਪਰੈਸ਼ਨ ’ਚ ਚਲਾ ਜਾਂਦਾ ਹੈ ਤਾਂ ਸਕੂਲ-ਕਾਲਜ ਦੇ ਬੱਚਿਆਂ ਤੇ ਸਾਧ-ਸੰਗਤ ਦੀ ਟੀਮ ਬਣਾ ਕੇ ਉਨ੍ਹਾਂ ਨੂੰ ਪੂਜਨੀਕ ਪਿਤਾ ਜੀ ਦੇ ਬਚਨ ਸੁਣਾ ਕੇ ਡਿਪਰੈਸ਼ਨ ’ਚੋਂ ਕੱਢਣਾ।
  176. BLOOM- Brightening lives of orphaned child labourers in the blocks by managing their education. ਤੁਹਾਡੇ ਬਲਾਕ ‘ਚ ਜੇਕਰ ਕਿਸੇ ਅਨਾਥ ਬੱਚੇ ਤੋਂ ਮਜ਼ਦੂਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਉਸ ਦੀ ਪੜ੍ਹਾਈ-ਲਿਖਾਈ ਦਾ ਪ੍ਰਬੰਧ ਕਰਨਾ।
Also Read:  Research: ਰਿਸਰਚ ਦਾ ਦਾਅਵਾ:... ਤਾਂ ਤੁਸੀਂ ‘ਜੀਨੀਅਸ’ ਹੋ

ਨੋਟ:- ਉਪਰੋਕਤ ਸਾਰੇ ਕਾਰਜ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦੇ ਅਨੁਸਾਰ ਕੀਤੇ ਜਾਂਦੇ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ