aintain Facial: ਗਰਮੀ ’ਚ ਵੀ ਬਣੀ ਰਹੇ ਚਿਹਰੇ ਦੀ ਚਮਕ
ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਸੁੰਦਰ ਦਿਸਣਾ ਪਸੰਦ ਨਾ ਕਰਦਾ ਹੋਵੇ ਔਰਤ ਤਾਂ ਖਾਸ ਕਰਕੇ ਕੋਈ ਵੀ ਅਜਿਹੀ ਨਹੀਂ ਹੋਵੇਗੀ ਜੋ ਆਪਣੀ ਸੁੰਦਰਤਾ ਦੇ ਪ੍ਰਤੀ ਲਾਪਰਵਾਹ ਰਹਿੰਦੀ ਹੋਵੇ ਮੌਸਮ ਅਨੁਸਾਰ ਸੁੰਦਰਤਾ ਦੀਆਂ ਸਮੱਸਿਆਵਾਂ ਵੀ ਬਦਲਦੀਆਂ ਰਹਿੰਦੀਆਂ ਹਨ
ਇੱਥੇ ਪੇਸ਼ ਹੈ ਕੁਝ ਗਰਮੀ ਰੁੱਤ ਦੀਆਂ ਸੁੰਦਰਤਾ ਦੀਆਂ ਸਮੱਸਿਆਵਾਂ ਅਤੇ ਹੱਲ ਗਰਮੀਆਂ ’ਚ ਪਸੀਨੇ ਦਾ ਜ਼ਿਆਦਾ ਆਉਣਾ, ਚਮੜੀ ’ਤੇ ਜਲਣ ਵਾਲੇ ਦਾਣੇ ਹੋਣਾ, ਚਮੜੀ ’ਤੇ ਧੱਫੜ ਹੋਣਾ, ਮੁੰਹਾਸਿਆਂ ਦਾ ਜ਼ਿਆਦਾ ਹੋਣਾ, ਪਿੱਤ ਨਿੱਕਲਣਾ, ਚਮੜੀ ਬਦਬੂਦਾਰ ਹੋਣਾ, ਵਾਲਾਂ ’ਚ ਰੁੱਖਾਪਣ ਅਤੇ ਵਾਲਾਂ ’ਚ ਡੈਂਡਰਫ ਦਾ ਵਧ ਜਾਣਾ ਆਦਿ ਪ੍ਰਭਾਵ ਮੁੱਖ ਤੌਰ ’ਤੇ ਦਿਖਾਈ ਦਿੰਦੇ ਹਨ
- ਚਮੜੀ ’ਚ ਮੌਜੂਦ ਮੈਲੇਨਿਨ ਨਾਮਕ ਰੰਜਕ ਤਰਲ ਸ਼ੁਰੂ ’ਚ ਚਮੜੀ ਦੀ ਰੱਖਿਆ ਕਰਦਾ ਹੈ ਪਰ ਜ਼ਿਆਦਾ ਧੁੱਪ ਦੀਆਂ ਪਰਾਬੈਂਗਣੀ ਕਿਰਨਾਂ ਰਾਹੀਂ ਚਮੜੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਗੋਰੇ ਵਿਅਕਤੀ ’ਚ ਮੈਲੇਨਿਨ ਬਣਨ ਦੀ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ, ਜਦਕਿ ਕਾਲੇ ਵਿਅਕਤੀਆਂ ’ਚ ਇਸ ਦਾ ਅਸਰ ਘੱਟ ਹੁੰਦਾ ਹੈ
- ਗਰਮੀਆਂ ’ਚ ਧੁੱਪ ਤੋਂ ਬਚਣ ਦਾ ਆਮ ਤਰੀਕਾ ਹੈ, ਧੁੱਪ ’ਚ ਜਾਂਦੇ ਸਮੇਂ ਛਤਰੀ ਜਾਂ ਟੋਪੀ ਦੀ ਵਰਤੋਂ ਕਰੋ, ਧੁੱਪ ਦੀ ਐਨਕ ਲਾਓ ਅਤੇ ਇਸ ਤਰ੍ਹਾਂ ਦੇ ਕੱਪੜੇ ਪਹਿਨੋ ਕਿ ਜਿੰਨਾ ਸੰਭਵ ਹੋਵੇ ਸਰੀਰ ਸੂਰਜ ਦੀਆਂ ਕਿਰਨਾਂ ਤੋਂ ਬਚੇ
- ਗਰਮੀ ਦੀ ਰੁੱਤ ’ਚ ਸੁੰਦਰਤਾ ਦੀ ਸੁਰੱਖਿਆ ਲਈ ਖਾਸ ਇਲਾਜ ਹੈ- ਠੰਢੇ ਪਾਣੀ ਨਾਲ ਨਹਾਉਣਾ ਸਾਬਣ ਸ਼ੈਂਪੂ ਆਦਿ ਦੀ ਵਰਤੋਂ ਰੋਜ਼ ਜਰੂਰੀ ਨਹੀਂ ਸਿਰਫ ਸਾਦੇ ਪਾਣੀ ਨਾਲ ਨਹਾਉਣਾ ਵੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ
- ਸਰੀਰ ਦੀ ਬਦਬੂ ਨੂੰ ਦੂਰ ਕਰਨ ਲਈ ਨਹਾਉਣ ਲਈ ਇੱਕ ਬਾਲਟੀ ਪਾਣੀ ’ਚ ਅੱਧਾ ਨਿੰਬੂ ਦਾ ਰਸ ਨਿਚੋੜ ਕੇ, ਉਸ ਪਾਣੀ ਨਾਲ ਨਹਾਓ
- ਗਰਮੀਆਂ ’ਚ ਤਾਜ਼ੇ ਫਲ-ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ ਜਿਵੇਂ ਅੰਬ, ਪਪੀਤਾ, ਖੀਰਾ, ਖੱਖੜੀ, ਤਰਬੂਜ਼, ਟਮਾਟਰ ਆਦਿ ਇਸ ਤੋਂ ਇਲਾਵਾ ਕੱਚੇ ਨਾਰੀਅਲ ਪਾਣੀ ਦੇੇ ਸੇਵਨ ਨਾਲ ਸਰੀਰ ’ਚ ਊਰਜਾ ਅਤੇ ਰੰਗ ’ਚ ਨਿਖਾਰ ਆਉਂਦਾ ਹੈ
- ਜ਼ਿਆਦਾ ਪਸੀਨਾ ਆਉਣ ’ਤੇ ਮੁਲਤਾਨੀ ਮਿੱਟੀ ਨੂੰ ਗੁਲਾਬਜਲ ’ਚ ਮਿਲਾ ਕੇ ਲੇਪ ਬਣਾ ਕੇ ਵਰਤੋ
- ਹੀਟ ਰੈਸ਼ੇਜ਼ ਹੋਣ ’ਤੇ ਘਰ ’ਚ ਜੰਮੇ ਹੋਏ ਦਹੀਂ ’ਚ ਥੋੜ੍ਹਾ ਜਿਹਾ ਹਲਦੀ ਚੂਰਨ ਮਿਲਾ ਕੇ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਲੇਪ ਕਰੋ ਚਮੜੀ ’ਤੇ ਧੱਫੜ ਹੋਣ ’ਤੇ ਉਸ ਹਿੱਸੇ ’ਤੇ ਖੀਰੇ ਦਾ ਰਸ ਅਤੇ ਗੁਲਾਬਜਲ ਮਿਲਾ ਕੇ ਰੈਫਰੀਜਰੇਟਰ ’ਚ ਰੱਖ ਦਿਓ ਇਸ ਦੀ ਵਰਤੋਂ ਸੱਤ ਦਿਨਾਂ ਤੱਕ ਕੀਤੀ ਜਾ ਸਕਦੀ ਹੈ
- ਪਿੱਤ ਹੋਣ ’ਤੇ ਦਹੀਂ ’ਚ ਆਟਾ ਮਿਲਾ ਕੇ ਨਹਾਉਣ ਤੋਂ ਪਹਿਲਾਂ ਲੇਪ ਕਰੋ ਜੇਕਰ ਪਿੱਤ ਨਾਲ ਖੁਰਕ ਅਤੇ ਸੰਕਰਮਣ ਹੋਵੇ ਤਾਂ ਨਿੰਮ, ਤੁਲਸੀ, ਧਨੀਆ, ਪੁਦੀਨੇ ਦੇ ਪੱਤਿਆਂ ਦਾ ਰਸ ਮਿਲਾ ਕੇ, ਉਸ ’ਚ ਥੋੜ੍ਹਾ ਹਲਦੀ ਚੂਰਨ ਮਿਲਾ ਕੇ ਲੋਸ਼ਨ ਬਣਾ ਲਓ ਇਸ ਲੋਸ਼ਨ ਨੂੰ ਫਰਿੱਜ਼ ’ਚ ਰੱਖ ਕੇ ਸੱਤ ਦਿਨਾਂ ਤੱਕ ਵਰਤ ਸਕਦੇ ਹੋ
- ਜ਼ਿਆਦਾ ਤੇਲੀ ਚਮੜੀ ਦੇ ਵਿਅਕਤੀਆਂ ’ਚ ਗਰਮੀਆਂ ’ਚ ਨਿੰਬੂ ਦੇ ਰਸ ਅਤੇ ਖੀਰੇ ਦੇ ਰਸ ਦੀ ਵਰਤੋਂ ਫਾਇਦੇਮੰਦ ਹੈ ਇਸ ਨੂੰ ਆਟੇ ’ਚ ਮਿਲਾ ਕੇ ਲੇਪ ਬਣਾ ਲਓ ਅਤੇ ਇਸ ਲੇਪ ਨੂੰ ਚਿਹਰੇ ’ਤੇ ਲਾ ਕੇ 10-15 ਮਿੰਟਾਂ ਬਾਅਦ ਧੋਵੋ ਤਾਂ ਚਿਹਰਾ ਚਮਕਦਾਰ ਹੋਵੇਗਾ
- ਖੁਸ਼ਕ ਚਮੜੀ ਵਾਲੇ ਵਿਅਕਤੀ ਗਰਮੀ ਦੀ ਰੁੱਤ ’ਚ ਚਿਹਰੇ ’ਤੇ ਤਰਬੂਜ਼ ਦਾ ਰਸ 10-15 ਮਿੰਟ ਲਾ ਕੇ ਧੋ ਦੇਣ ਚਿਹਰੇ ’ਤੇ ਨਿਖਾਰ ਜ਼ਰੂਰ ਆਵੇਗਾ
- ਆਮ ਚਮੜੀ ਦੇ ਵਿਅਕਤੀ ਸਫੈਦ ਚੰਦਨ ਦਾ ਗੁਲਾਬਜਲ ਯੁਕਤ ਲੇਪ (ਕੱਲਕ) ਚਿਹਰੇ ’ਤੇ ਵਰਤਣ
- ਇਸ ਨੂੰ ਰਾਤ ਨੂੰ ਸੌਂਦੇ ਸਮੇਂ ਚਿਹਰੇ ’ਤੇ ਲਾਇਆ ਜਾ ਸਕਦਾ ਹੈ ਜਾਂ ਹਰ ਰੋਜ਼ ਚਿਹਰੇ ’ਤੇ ਪੂਰੀ ਤਰ੍ਹਾਂ ਲਗਾ ਕੇ ਧੋਣ ਨਾਲ ਵੀ ਸੁਧਾਰ ਹੁੰਦਾ ਹੈ
- ਗਰਮੀਆਂ ’ਚ ਵਾਲਾਂ ਦੇ ਰੱਖ-ਰਖਾਅ ਲਈ ਇਨ੍ਹਾਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਵਾਲ ਛੋਟੇ, ਤੇਲੀ ਹੋਣ ਤਾਂ ਹਰ ਰੋਜ਼ ਧੋਤੇ ਜਾ ਸਕਦੇ ਹਨ ਲੰਮੇ ਹੋਣ ’ਤੇ 1-2 ਦਿਨ ਛੱਡ ਕੇ ਜ਼ਰੂਰ ਧੋਵੋ
- ਵਾਲਾਂ ’ਚੋਂ ਬਦਬੂ ਆਉਣ ’ਤੇ ਸਿਰ ’ਤੇ ਗੁਲਾਬਜਲ ਲਾਓ ਸਿਰ ’ਚ ਜ਼ਿਆਦਾ ਪਸੀਨਾ ਆਉਣ ’ਤੇ ਮੁਸ਼ਕਪੂਰ ਨੂੰ ਪਾਣੀ ’ਚ ਘੋਲ ਕੇ ਵਰਤੋ ਵਾਲਾਂ ਦੀ ਬਦਬੂ ਦੇ ਨਾਲ-ਨਾਲ ਡੈਂਡਰਫ ਵੀ ਜਾਂਦਾ ਰਹਿੰਦਾ ਹੈ
- ਜ਼ਿਆਦਾ ਡੈਂਡਰਫ ਹੋਣ ’ਤੇ ਇੱਕ ਕੱਪ ਦਹੀਂ ’ਚ ਮੇਥੀ ਬੀਜ ਚੂਰਨ ਰਾਤ ਭਰ ਰੱਖ ਕੇ ਸਵੇਰੇ ਸਿਰ ਧੋਣ ਤੋਂ ਪਹਿਲਾਂ ਅੱਧਾ ਘੰਟਾ ਲਾਓ 3-4 ਦਿਨਾਂ ਦੀ ਵਰਤੋਂ ਨਾਲ ਹੀ ਡੈਂਡਰਫ ਘੱਟ ਹੋਣ ਲੱਗਦਾ ਹੈ
- ਗਰਮੀਆਂ ’ਚ ਵਾਲਾਂ ਨੂੰ ਸੁੱਕਣ ਤੋਂ ਬਚਾਉਣ ਲਈ ਆਂਵਲੇ ਜਾਂ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ
- ਗਰਮੀ ਦੀ ਰੁੱਤ ’ਚ 7-10 ਦਿਨਾਂ ਦੇ ਅੰਤਰ ’ਤੇ ਮਹਿੰਦੀ ਲਾਉਣ ਨਾਲ ਸਿਰ ਨੂੰ ਠੰਢਕ ਮਿਲਦੀ ਹੈ, ਡੈਂਡਰਫ ਘੱਟ ਹੁੰਦਾ ਹੈ, ਸਿਰ ਦਰਦ, ਅੱਖਾਂ ’ਚ ਜਲਣ ਆਦਿ ਤੋਂ ਰਾਹਤ ਮਿਲਦੀ ਹੈ
ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ’ਤੇ ਧਿਆਨ ਦੇ ਕੇ ਤੁਸੀਂ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖ ਸਕਦੇ ਹੋ -ਮਦਨ ਗੋਪਾਲ ਲਾਲ

































































