success

success: ਸਫ਼ਲਤਾ ਜ਼ਰੂਰੀ ਹੈ ਪਰ ਜਲਦਬਾਜ਼ੀ ਨਾਲ ਨਹੀਂ

ਕਿਹੜਾ ਵਿਅਕਤੀ ਹੋਵੇਗਾ ਜੋ ਜੀਵਨ ’ਚ ਸਫਲ ਨਹੀਂ ਹੋਣਾ ਚਾਹੁੰਦਾ ਪਰ ਬਹੁਤ ਘੱਟ ਲੋਕ ਅੱਜ ਅਜਿਹੇ ਹਨ ਜੋ ਸਫ਼ਲਤਾ ਲਈ ਧੀਰਜ ਰੱਖਦੇ ਹਨ ਉਸ ਨੂੰ ਪ੍ਰਾਪਤ ਕਰਨ ਲਈ ਹਰ ਕੋਈ ਬੇਕਰਾਰ ਹੈ ਹਰ ਕੋਈ ਕਾਹਲਾ ਪੈ ਰਿਹਾ ਹੈ ਅੱਜ ਸਫਲਤਾ ਦੇ ਮਾਇਨੇ ਹੀ ਬਦਲੇ ਹੋਏ ਨਜ਼ਰ ਆਉਂਦੇ ਹਨ ਮਾਪਦੰਡ ਦੌਲਤ ਦੀ ਤੱਕੜੀ ’ਤੇ ਹੁੁੰਦਾ ਹੈ ਜੋ ਜਿੰਨਾ ਅਮੀਰ, ਉਹ ਓਨਾ ਆਪਣੇ ਖੇਤਰ ’ਚ ਸਫਲ ਸਮਝਿਆ ਜਾਂਦਾ ਹੈ ਇਹੀ ਵਜ੍ਹਾ ਹੈ ਕਿ ਹਰ ਕੋਈ ਸਫਲਤਾ ਦਾ ਆਨੰਦ ਚੱਖਣ ਲਈ ਪਾਗਲ ਹੈ

ਮੌਕਾਪ੍ਰਸਤੀ ਦੇ ਯੁੱਗ ’ਚ ਸਫਲਤਾ ਪ੍ਰਾਪਤੀ ਦੇ ਤਰੀਕੇ ਬਦਲ ਗਏ ਬਿਨਾਂ ਕੁਝ ਕੀਤੇ ਸਫਲਤਾ ਮਿਲਦੀ ਜਾ ਰਹੀ ਹੈ ਇਸ ਨੂੰ ਤਾਂ ਅਸੀਂ ਕਿਸਮਤ ਦਾ ਚੱਕਰ ਕਹਾਂਗੇ ਇਹ ਸਫਲਤਾ ਥੋਪੀ ਹੋਈ ਸਫਲਤਾ ਕਹੀ ਜਾਵੇਗੀ ਅਜਿਹੀ ਸਫਲਤਾ ਦਾ ਟਿਕਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਕਦੋਂ ਖਿਸਕ ਜਾਵੇ, ਕਿਹਾ ਨਹੀਂ ਜਾ ਸਕਦਾ ਸਫਲਤਾ ਦੀ ਅਸਲੀਅਤ ਤਾਂ ਉਦੋਂ ਕਹੀ ਜਾਵੇਗੀ ਜਦੋਂ ਸਫਲਤਾ ਮਿਹਨਤ ਨਾਲ ਹਾਸਲ ਕੀਤੀ ਗਈ ਹੋਵੇ

ਪ੍ਰੀਖਿਆ ’ਚ ਹਜ਼ਾਰਾਂ ਵਿਦਿਆਰਥੀ ਬੈਠਦੇ ਹਨ ਜੋ ਸਫਲ ਹੁੰਦਾ ਹੈ ਉਹ ਪਾਸ ਅਤੇ ਅਸਫਲ ਨੂੰ ਫੇਲ੍ਹ ਭਾਵ ਅਸਫਲ ਸਮਝਿਆ ਜਾਂਦਾ ਹੈ ਹੁਣ ਜੇਕਰ ਪਾਸ ਹੋਏ ਵਿਦਿਆਰਥੀ ਨੇ ਨਕਲ ਕੀਤੀ ਹੋਵੇ ਅਤੇ ਪੈਸਿਆਂ ਨਾਲ ਸਫਲਤਾ ਹਾਸਲ ਕੀਤੀ ਹੋਵੇ ਤਾਂ ਅਜਿਹੇ ਵਿਦਿਆਰਥੀ ਦਾ ਪਾਸ ਹੋਣਾ ਸਫਲਤਾ ਬਿਲਕੁਲ ਨਹੀਂ ਹੁੰਦਾ ਉਸ ਨੂੰ ਸਫਲ ਵਿਦਿਆਰਥੀ ਨਹੀਂ ਕਹਿ ਸਕਦੇ ਹਾਂ, ਨਕਲ ਕਰਨ ’ਚ ਜ਼ਰੂਰ ਸਫਲਤਾ ਮਿਲ ਗਈ ਇੱਥੇ ਸਫਲਤਾ ਦਾ ਅਰਥ ਹੋਇਆ ਉਦੇਸ਼ ਦੀ ਪੂਰਤੀ ਸੱਚੇ ਅਰਥਾਂ ’ਚ ਸਫਲਤਾ ਉਦੇਸ਼ ਦੀ ਪੂਰਤੀ ਹੀ ਹੈ ਪਰ ਉਦੇਸ਼ ਦੀ ਪੂਰਤੀ ਨੈਤਿਕ ਢੰਗ ਨਾਲ ਹੋਣੀ ਚਾਹੀਦੀ ਹੈ, ਤਾਂ ਹੀ ਉਹ ਸਥਿਰ ਰਹਿ ਸਕਦੀ ਹੈ, ਨਹੀਂ ਤਾਂ ਅਸਥਾਈ ਸਫ਼ਲਤਾ ਹੀ ਰਹਿ ਜਾਂਦੀ ਹੈsuccess story

Also Read:  ਡੇਰਾ ਸੱਚਾ ਸੌਦਾ ਨੇ ਚਲਾਈ ਡੈੱਪਥ ਅਖਿਲ ਭਾਰਤੀ ਨਸ਼ਾ-ਮੁਕਤੀ ਮੁਹਿੰਮ -143ਵਾਂ ਮਾਨਵਤਾ ਭਲਾਈ ਕਾਰਜ

ਸਫਲਤਾ ਜਿਸ ਜਿੰਦਰੇ ’ਚ ਬੰਦ ਰਹਿੰਦੀ ਹੈ ਉਹ ਦੋ ਚਾਬੀਆਂ ਨਾਲ ਖੁੱਲ੍ਹਦਾ ਹੈ, ਇੱਕ ਮਿਹਨਤ ਅਤੇ ਦੂਜਾ ਚੰਗੇ ਯਤਨ ਕੋਈ ਵੀ ਜਿੰਦਰਾ ਜੇਕਰ ਬਿਨਾਂ ਚਾਬੀ ਦੇ ਖੋਲ੍ਹਿਆ ਗਿਆ ਤਾਂ ਅੱਗੇ ਉਪਯੋਗੀ ਨਹੀਂ ਰਹੇਗਾ ਚੋਰੀ ਹੋਣ ਦੀਆਂ ਸਦਾ ਸੰਭਾਵਨਾਵਾਂ ਰਹਿਣਗੀਆਂ ਠੀਕ ਇਵੇਂ ਹੀ ਜੇਕਰ ਸਫਲਤਾ ਥੋਪੀ ਹੋਈ ਹੈ ਅਤੇ ਮੁਫਤ ’ਚ ਮਿਲੀ ਹੈ ਤਾਂ ਉਹ ਟਿਕ ਨਹੀਂ ਸਕਦੀ ਕਦੇ ਵੀ ਹੱਥੋਂ ਜਾ ਸਕਦੀ ਹੈ ਕਿਸਮਤਵੱਸ ਜੋ ਹੋਇਆ, ਉਹ ਸਦਾ ਹੋਵੇਗਾ, ਕੋਈ ਗਰੰਟੀ ਨਹੀਂ ਲਗਾਤਾਰ ਯਤਨ ਅਤੇ ਮਿਹਨਤ ਨਾਲ ਪ੍ਰਾਪਤ ਹੋਈ ਸਫਲਤਾ ਦਾ ਆਪਣਾ ਵੱਖਰਾ ਹੀ ਮਹੱਤਵ ਹੈ ਸਬਰ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ

ਅਨੀਤੀ ਦਾ ਸਾਮਰਾਜ ਦੇਰ ਤੱਕ ਨਹੀਂ ਟਿਕਦਾ ਧਰਮ-ਅਧਰਮ ਦੀ ਲੜਾਈ ’ਚ ਅਖੀਰ ਜਿੱਤ ਹਮੇਸ਼ਾ ਧਰਮ ਦੀ ਹੁੰਦੀ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਫ਼ਲਤਾ ਪ੍ਰਾਪਤੀ ਦਾ ਰਸਤਾ ਨੈਤਿਕਤਾ ਅਤੇ ਧਰਮ ਦੀ ਹੱਦ ’ਚ ਭਲੇ ਹੀ ਟੇਢਾ-ਮੇਢਾ ਕਿਉਂ ਨਾ ਹੋਵੇ ਪਰ ਮਿਹਨਤ ਅਤੇ ਯਤਨ ਦਾ ਪ੍ਰਤੀਫਲ ਹੋਵੇ ਨੈਤਿਕ ਪਤਨ, ਚਰਿੱਤਰ ਘਾਣ ਅਤੇ ਇਮਾਨ ਵੇਚ ਕੇ ਕੰਮ ਸਿੱਧ ਕਰਨਾ ਸਫਲਤਾ ਨਹੀਂ ਮੰਨੀ ਜਾ ਸਕਦੀ ਪਰ ਅੱਜ ਸਫਲਤਾ ਹਾਸਲ ਕਰਨ ਲਈ ਹਰ ਕੋਈ ਸ਼ਾਰਟਕੱਟ ਵਾਲਾ ਰਸਤਾ ਪਸੰਦ ਕਰ ਰਿਹਾ ਹੈ ਕਿਸੇ ਵੀ ਕੀਮਤ ’ਤੇ ਹਰ ਕੋਈ ਸਫਲਤਾ ਚਾਹੁੰਦਾ ਹੈ ਸਫਲਤਾ ਲਈ ਜ਼ਲਦਬਾਜ਼ੀ ਕੋਈ ਨਵੀਂ ਗੱਲ ਨਹੀਂ

ਜਲਦਬਾਜ਼ੀ ’ਚ ਅਸੀਂ ਨੈਤਿਕਤਾ ਭੁੱਲ ਜਾਂਦੇ ਹਾਂ ਸਮਝੌਤਾ ਕਰਨਾ ਮਾੜਾ ਨਹੀਂ ਮਾੜਾ ਹੈ ਮੌਕਾਪ੍ਰਸਤੀ ਦੀ ਆੜ ’ਚ ਸਵਾਰਥ ਸਿੱਧੀ ਲਈ ਕੀਤਾ ਗਿਆ ਸਮਝੌਤਾ, ਸਿਰਫ ਖੁਦ ਦੇ ਸੁੱਖ ਲਈ ਸੋਚਣਾ ਅਤੇ ਉਸ ਦੇ ਅਨੁਸਾਰ ਕੰਮ ਕਰਨਾ ਅਤੇ ਸਬੰਧ ਬਣਾਉਣਾ ਸਿਧਾਂਤਹੀਣ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ -ਰਾਜਿੰਦਰ ਕੁਮਾਰ ਮਿਸ਼ਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ