Yoga

Yoga: ਦੁਨੀਆ ਨੂੰ ਸਿਹਤਮੰਦ ਜੀਵਨ ਦਾ ਰਸਤਾ ਦਿਖਾ ਰਿਹਾ‘ਯੋਗ’

ਯੋਗ ਜ਼ੀਰੋ ਬਜ਼ਟ ਹੈਲਥ ਇੰਸ਼ੋਰੈਂਸ ਹੈ 5000 ਸਾਲ ਪੁਰਾਣਾ ਇਹ ਵਿਗਿਆਨ ਅੱਜ ਪੂਰੀ ਦੁਨੀਆਂ ਨੂੰ ਸਿਹਤਮੰਦ ਜੀਵਨ ਦਾ ਰਸਤਾ ਦਿਖਾ ਰਿਹਾ ਹੈ 21 ਜੂਨ ਨੂੰ ਯੋਗ ਦਿਵਸ ਸਿਰਫ ਇੱਕ ਦਿਨ ਨਹੀਂ, ਸਗੋਂ ਹਰ ਦਿਨ ਯੋਗ ਨੂੰ ਅਪਨਾਉਣ ਦਾ ਸੰਕਲਪ ਲੈਣ ਦਾ ਦਿਨ ਹੈ ਕਿਉਂਕਿ ਸਿਹਤਮੰਦ ਸਰੀਰ ’ਚ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਅਨਮੋਲ ਤੋਹਫਾ ਹੈ ਇਹ ਮਨ ਅਤੇ ਸਰੀਰ, ਵਿਚਾਰ ਅਤੇ ਕਰਮ, ਸੰਜਮ ਅਤੇ ਪੂਰਨਤਾ ਦੀ ਏਕਤਾ ਦਾ ਪ੍ਰਤੀਕ ਹੈ

ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਇਸ ਦੀ ਨੀਂਹ 27 ਸਤੰਬਰ 2014 ਨੂੰ ਰੱਖੀ ਗਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ’ਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸਿਰਫ ਤਿੰੰਨ ਮਹੀਨਿਆਂ ’ਚ ਰਿਕਾਰਡ 177 ਦੇਸ਼ਾਂ ਨੇ ਇਸ ਪ੍ਰਸਤਾਵ ਦਾ ਸਮੱਰਥਨ ਕੀਤਾ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨ ਕਰ ਦਿੱਤਾ 21 ਜੂਨ ਇਸ ਲਈ ਚੁਣਿਆ ਗਿਆ,

ਕਿਉਂਕਿ ਇਹ ਉੱਤਰੀ ਗੋਲਾਰਧ ’ਚ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ ਯੋਗ ਪਰੰਪਰਾ ’ਚ ਇਸ ਦਾ ਖਾਸ ਮਹੱਤਵ ਹੈ ਅੱਜ ਯੋਗ 190 ਤੋਂ ਵੱਧ ਦੇਸ਼ਾਂ ਤੱਕ ਪਹੁੰਚ ਚੁੱਕਾ ਹੈ ਅਮਰੀਕਾ, ਚੀਨ, ਜਰਮਨੀ, ਫਰਾਂਸ, ਬ੍ਰਿਟੇਨ, ਰੂਸ, ਜਪਾਨ, ਆਸਟਰੇਲੀਆ, ਬ੍ਰਾਜ਼ੀਲ, ਦੱਖਣੀ ਅਫਰੀਕਾ ਸਮੇਤ ਲਗਭਗ ਹਰ ਦੇਸ਼ ’ਚ ਯੋਗ ਕੇਂਦਰ ਚੱਲ ਰਹੇ ਹਨ ਸਾਲ 2015 ’ਚ ਰਾਜਪੱਥ ’ਤੇ 35,985 ਲੋਕਾਂ ਨੇ ਇਕੱਠਿਆਂ ਯੋਗ ਕਰਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਸੀ 2018 ’ਚ 177 ਦੇਸ਼ਾਂ ਦੇ ਡਿਪਲੋਮੈਟਾਂ ਨੇ ਯੂਐੱਨ ਹੈੱਡ ਕੁਆਰਟਰ ’ਚ ਯੋਗ ਕੀਤਾ ਅੱਜ ਯੋਗ ਦਿਵਸ ’ਤੇ ਟਾਈਮਸ ਸਕਵਾਇਰ ਤੋਂ ਲੈ ਕੇ ਐਫਿਲ ਟਾਵਰ ਤੱਕ ਲੋਕ ਯੋਗ ਕਰਦੇ ਦਿਸਦੇ ਹਨtake full advantage of yoga SACHI SHIKSHA PUNJABI

Table of Contents

ਯੋਗ ਸਿਰਫ ਐਕਸਰਸਾਈਜ਼ ਨਹੀਂ, ਇੱਕ ਸੰਪੂਰਨ ਇਲਾਜ ਵਿਧੀ

ਆਧੁਨਿਕ ਵਿਗਿਆਨ ਵੀ ਮੰਨਦਾ ਹੈ ਕਿ ਯੋਗ ਸਿਰਫ ਐਕਸਰਸਾਈਜ਼ ਨਹੀਂ, ਇੱਕ ਸੰਪੂਰਨ ਇਲਾਜ ਵਿਧੀ ਹੈ ਯੋਗ ਨਾਲ ਸਰੀਰ ਦੇ ਹਰ ਅੰਗ ਤੱਕ ਆਕਸੀਜ਼ਨ ਅਤੇ ਖੂਨ ਦਾ ਸੰਚਾਰ ਵਧਦਾ ਹੈ ਖਿਚਾਅ ਵਾਲੇ ਆਸਣਾਂ ਨਾਲ ਲਿਵਰ, ਕਿਡਨੀ, ਅੰਤੜੀਆਂ ਦੀ ਸਫਾਈ ਹੁੰਦੀ ਹੈ
ਸ਼ੀਰਸ ਆਸਣ ਨਾਲ ਦਿਮਾਗ ’ਚ ਖੂਨ ਦਾ ਸੰਚਾਰ ਵਧਦਾ ਹੈ ਯੋਗ ਐਂਡੋਕ੍ਰਾਈਨ ਗਲੈਂਡਸ ਨੂੰ ਐਕਟਿਵ ਕਰਦਾ ਹੈ ਥਾਇਰਾਈਡ, ਪਿਟਊਟਰੀ, ਐਡ੍ਰਿਨਿਲ ਗਲੈਂਡ ਸਹੀ ਕੰਮ ਕਰਦੇ ਹਨ ਤਾਂ ਮੂਡ ਸਵਿੰਗ, ਥਕਾਵਟ, ਮੋਟਾਪਾ ਕੰਟਰੋਲ ਹੁੰਦਾ ਹੈ ਯੋਗ ਪੈਰਾਸਿੰਪੈਥੈਟਿਕ ਨਰਵਸ ਸਿਸਟਮ ਨੂੰ ਐਕਟਿਵ ਕਰਦਾ ਹੈ ਇਸ ਨਾਲ ਸਰੀਰ ਰੈਸਟ ਐਂਡ ਡਾਈਜੈਸਟ ਮੋਡ ’ਚ ਆਉਂਦਾ ਹੈ ਤਣਾਅ ਦਾ ਫਾਈਟ ਜਾਂ ਫਲਾਈਟ ਮੋਡ ਬੰਦ ਹੁੰਦਾ ਹੈ ਹਾਰਵਰਡ ਦੀ ਰਿਸਰਚ ਕਹਿੰਦੀ ਹੈ ਕਿ ਯੋਗ ਕਰਨ ਵਾਲਿਆਂ ਦੇ ਟੇਲੋਮੇਅਰ ਲੰਮੇ ਹੁੰਦੇ ਹਨ ਟੈਲੋਮੇਅਰ ਕੋਸ਼ਿਕਾਵਾਂ ਦੀ ਉਮਰ ਤੈਅ ਕਰਦੇ ਹਨ ਭਾਵ ਯੋਗ ਨਾਲ ਬੁਢਾਪਾ ਦੇਰ ਨਾਲ ਆਉਂਦਾ ਹੈ

Also Read:  ਸਵੀਟਕਾੱਰਨ ਪਕੌੜੇ

ਅੱਠ ਹਫਤੇ ਯੋਗ ਨਾਲ ਬਦਲੀ 111 ਜੀਨਸ ਦੀ ਐਕਟੀਵਿਟੀ

ਨਾਰਵੇ ਦੀ ਸਟੱਡੀ ’ਚ ਸਾਹਮਣੇ ਆਇਆ ਕਿ ਅੱਠ ਹਫਤੇ ਯੋਗ ਕਰਨ ਨਾਲ 111 ਜੀਨਸਾਂ ਦੀ ਐਕਟੀਵਿਟੀ ਬਦਲ ਗਈ ਇਨ੍ਹਾਂ ’ਚ ਇਮਿਊਨਿਟੀ ਵਧਾਉਣ ਅਤੇ ਸੋਜ ਘਟਾਉਣ ਵਾਲੇ ਜੀਨ ਸ਼ਾਮਲ ਸਨ ਯੋਗ ਹਮੇਸ਼ਾ ਖਾਲੀ ਪੇਟ ਕਰੋ ਸਵੇਰ ਦਾ ਸਮਾਂ ਸਭ ਤੋਂ ਵਧੀਆ ਹੈ ਕਿਸੇ ਯੋਗ ਗੁਰੂ ਤੋਂ ਸਿੱਖ ਕੇ ਹੀ ਮੁਸ਼ਕਿਲ ਆਸਣ ਕਰੋ ਸਲਿੱਪ ਡਿਸਕ, ਹਾਰਟ ਸਰਜਰੀ, ਗਰਭ ਅਵਸਥਾ ’ਚ ਡਾਕਟਰ ਤੋਂ ਪੁੱਛੋ ਜ਼ਬਰਦਸਤੀ ਸਰੀਰ ਨੂੰ ਨਾ ਮੋੜੋ ਗਰਭਵਤੀ ਔਰਤਾਂ ਡਾਕਟਰ ਦੀ ਸਲਾਹ ਨਾਲ ਤਾੜ ਆਸਣ, ਬੁੱਧਕੋਣ ਆਸਣ, ਕੈਟ-ਕਾਊ ਸਟਰੈੱਚ ਕਰਨ ਪਹਿਲੇ ਤਿੰਨ ਮਹੀਨਿਆਂ ’ਚ ਸਾਵਧਾਨੀ ਵਰਤੋ

ਯੋਗ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ

ਵਿਸ਼ਵ ਸਿਹਤ ਸੰਗਠਨ ਨੇ ਵੀ ਮੰਨਿਆ ਹੈ ਕਿ ਯੋਗ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਜ਼ਰੂਰੀ ਹੈ ਇਸ ਦੇ ਕਈ ਸਰੀਰਕ ਫਾਇਦੇ ਹਨ ਲਗਾਤਾਰ ਯੋਗ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਲਚਕੀਲਾ ਹੁੰਦਾ ਹੈ ਕਮਰ ਦਰਦ, ਗਰਦਨ ਦਰਦ, ਗਠੀਆ ’ਚ ਸੂਰਿਆ ਨਮਸਕਾਰ, ਭੁਜੰਗ ਆਸਣ, ਤਾੜ ਆਸਣ ਫਾਇਦੇਮੰਦ ਹੈ

ਪ੍ਰਾਣਾਯਾਮ ਅਤੇ ਅਨੁਲੋਮ-ਵਿਲੋਮ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ, ਕੋਲੈਸਟਰੋਲ ਘਟਦਾ ਹੈ ਕਪਾਲਭਾਤੀ ਅਤੇ ਭਸਤ੍ਰਿਕਾ ਨਾਲ ਰੋਗ ਰੋਕੂ ਸਮਰੱਥਾ ਵਧਦੀ ਹੈ ਪਾਵਰ ਯੋਗ, ਸੂਰਿਆ ਨਮਸਕਾਰ ਨਾਲ ਕੈਲੋਰੀ ਬਰਨ ਹੁੰਦੀ ਹੈ ਸ਼ਵ ਆਸਣ, ਯੋਗ ਨਿਦਰਾ ਅਤੇ ਧਿਆਨ ਨਾਲ ਕਾਰਟੀਸੋਲ ਹਾਰਮੋਨ ਘਟਦਾ ਹੈ ਏਮਜ਼ ਦਿੱਲੀ ਦੀ ਸਟੱਡੀ ਮੁਤਾਬਿਕ ਅੱਠ ਹਫ਼ਤੇ ਯੋਗ ਕਰਨ ਨਾਲ ਡਿਪ੍ਰੈਸ਼ਨ ਦੇ ਲੱਛਣ 40 ਪ੍ਰਤੀਸ਼ਤ ਤੱਕ ਘੱਟ ਹੋਏ

ਤ੍ਰਾਟਕ ਅਤੇ ਪ੍ਰਾਣਾਯਾਮ ਨਾਲ ਫੋਕਸ ਵਧਦਾ ਹੈ ਬੱਚਿਆਂ ਦੀ ਪੜ੍ਹਾਈ ’ਚ ਮੱਦਦ ਮਿਲਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਵਜਰ ਆਸਣ ਅਤੇ ਭ੍ਰਾਮਰੀ ਪ੍ਰਾਣਾਯਾਮ ਨਾਲ ਨੀਂਦ ਚੰਗੀ ਆਉਂਦੀ ਹੈ

ਵਿਦੇਸ਼ਾਂ ’ਚ ਯੋਗ ਨੂੰ ਅਪਣਾਉਂਦੇ ਹਨ ਲੋਕ

ਅਮਰੀਕਾ ’ਚ 36 ਮਿਲੀਅਨ ਤੋਂ ਵੱਧ ਲੋਕ ਯੋਗ ਕਰਦੇ ਹਨ ਸਕੂਲਾਂ ਅਤੇ ਫੌਜ ’ਚ ਵੀ ਯੋਗ ਸ਼ਾਮਲ ਹੈ ਚੀਨ ’ਚ 10 ਹਜ਼ਾਰ ਤੋਂ ਵੱਧ ਯੋਗ ਸਕੂਲ ਹਨ ਸਾਊਦੀ ਅਰਬ ’ਚ 2017 ’ਚ ਯੋਗ ਨੂੰ ਖੇਡ ਗਤੀਵਿਧੀ ਦੇ ਰੂਪ ’ਚ ਮਾਨਤਾ ਮਿਲੀ ਯੂਰਪ ’ਚ ਜਰਮਨੀ ’ਚ 30 ਲੱਖ ਲੋਕ ਲਗਾਤਾਰ ਯੋਗ ਕਰਦੇ ਹਨ ਮੁਸਲਿਮ ਦੇਸ਼ਾਂ ਯੂਏਈ, ਓਮਾਨ, ਇੰਡੋਨੇਸ਼ੀਆ ’ਚ ਵੀ ਯੋਗ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ

Also Read:  ਬੇਟਾ, ਤੁਹਾਡੇ ਘਰ ਖੁਸ਼ੀਆਂ ਆਉਣਗੀਆਂ -ਸਤਿਸੰਗੀਆਂ ਦੇ ਅਨੁਭਵ

ਬਿਮਾਰੀਆਂ ’ਚ ਵੀ ਲਾਭਦਾਇਕ ਹੈ ਯੋਗ

  • ਡਾਇਬਿਟੀਜ਼: ਮੰਡੂਕ ਆਸਣ, ਅਰਧਮਤਸਯੇਂਦਰ ਆਸਣ ਨਾਲ ਪੈਨਕ੍ਰਿਆਜ ਐਕਟਿਵ ਹੁੰਦਾ ਹੈ
  • ਅਸਥਮਾ: ਅਨੁਲੋਮ-ਵਿਲੋਮ, ਭਸਤ੍ਰਿਕਾ ਨਾਲ ਫੇਫੜਿਆਂ ਦੀ ਸਮਰੱਥਾ ਵਧਦੀ ਹੈ
  • ਥਾਇਰਾਈਡ: ਸਰਵਾਂਗ ਆਸਣ, ਹਲ ਆਸਣ ਫਾਇਦੇਮੰਦ
  • ਪੀਸੀਓਡੀ: ਬਟਰਫਲਾਈ ਆਸਣ, ਸੁਪਤ ਬੱਧ ਕੋਣ ਆਸਣ ਨਾਲ ਹਾਰਮੋਨ ਬੈਲੈਂਸ ਹੁੰਦੇ ਹਨ

ਕਿਸ ਉਮਰ ’ਚ ਕਰੀਏ ਕਿਹੜਾ ਯੋਗ ਅਤੇ ਆਸਣ

ਬੱਚੇ 5 ਤੋਂ 12 ਸਾਲ:

ਇਸ ਉਮਰ ’ਚ ਇਕਾਗਰਤਾ ਅਤੇ ਲਚਕੀਲਾਪਣ ਵਧਾਉਣ ’ਤੇ ਧਿਆਨ ਦਿਓ ਜ਼ਬਰਦਸਤੀ ਨਾ ਕਰਾਓ, ਖੇਡ-ਖੇਡ ’ਚ ਯੋਗ ਕਰਵਾਓ ਜਿਵੇਂ: ਤਾੜ ਆਸਣ, ਵਿ੍ਰਕਸ਼ ਆਸਣ, ਭੁਜੰਗ ਆਸਣ, ਮਾਜਾਰਰੀ ਆਸਣ, ਸਿੰਹ ਆਸਣ ਅਤੇ ਪ੍ਰਾਣਾਯਾਮ ’ਚ ਓਮ ਉੱਚਾਰਨ ਅਤੇ ਭ੍ਰਾਮਰੀ
ਫਾਇਦਾ: ਹਾਈਟ ਵਧਦੀ ਹੈ, ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਪੜ੍ਹਾਈ ’ਚ ਮਨ ਲੱਗਦਾ ਹੈ
ਸਮਾਂ: 15-20 ਮਿੰਟ ਕਾਫੀ ਹਨ

ਕਿਸ਼ੋਰ 13 ਤੋਂ 19 ਸਾਲ:

ਹਾਰਮੋਨਲ ਬਦਲਾਅ ਅਤੇ ਪੜ੍ਹਾਈ ਦੇ ਤਣਾਅ ਨਾਲ ਨਜਿੱਠਣ ਲਈ ਯੋਗ ਜ਼ਰੂਰੀ
ਆਸਣ: ਸੂਰਿਆ ਨਮਸਕਾਰ, ਪਦਮ ਆਸਣ, ਪੱਛਮੋਤਾਨ ਆਸਣ, ਧਨੁਰ ਆਸਣ, ਚਕਰ ਆਸਣ
ਪ੍ਰਾਣਾਯਾਮ: ਅਨੁਲੋਮ-ਵਿਲੋਮ, ਕਪਾਲਭਾਤੀ
ਫਾਇਦਾ: ਮੁੰਹਾਸੇ ਘੱਟ, ਮੋਟਾਪਾ ਕੰਟਰੋਲ, ਗੁੱਸਾ ਸ਼ਾਂਤ, ਯਾਦ ਸ਼ਕਤੀ ਤੇਜ਼
ਸਮਾਂ: 30-45 ਮਿੰਟ

ਨੌਜਵਾਨ 20 ਤੋਂ 40 ਸਾਲ:

ਕੰਮ ਦਾ ਪ੍ਰੈਸ਼ਰ, ਗਲਤ ਲਾਈਫਸਟਾਈਲ ਤੋਂ ਬਚਣ ਲਈ ਯੋਗ ਸੰਜੀਵਨੀ ਹੈ
ਆਸਣ: ਸੂਰਿਆ ਨਮਸਕਾਰ ਦੇ 12 ਪੜਾਅ, ਨੌਕਾ ਆਸਣ, ਸੇਤੂਬੰਧ ਆਸਣ, ਸ਼ੀਰਸ ਆਸਣ, ਮਯੂਰ ਆਸਣ
ਪ੍ਰਾਣਾਯਾਮ: ਭਸਤ੍ਰਿਕਾ, ਉੱਜਾਈ, ਕਪਾਲਭਾਤੀ
ਫਾਇਦਾ: ਸਟੈਮਿਨਾ ਵਧਦਾ ਹੈ, ਬੈਕਪੇਨ ਨਹੀਂ ਹੁੰਦਾ ਮੈਟਾਬਾਲਿਜਮ ਤੇਜ਼
ਸਮਾਂ: 45-60 ਮਿੰਟ

ਅਧਖੜ ਉਮਰ 40 ਤੋਂ 60 ਸਾਲ

ਬੀਪੀ, ਸ਼ੂਗਰ, ਜੋੜਾਂ ਦੇ ਦਰਦ ਦੀ ਸ਼ੁਰੂਆਤ ਹੁੰਦੀ ਹੈ ਹੌਲੀ ਪਰ ਨਿਯਮਤ ਯੋਗ ਕਰੋ
ਆਸਣ: ਵਜਰ ਆਸਣ, ਮੰਡੂਕ ਆਸਣ, ਪਵਨਮੁਕਤ ਆਸਣ, ਅਰਧਮਤੱਸਯੇਂਦਰ ਆਸਣ, ਸ਼ਵ ਆਸਣ
ਪ੍ਰਾਣਾਯਾਮ: ਅਨੁਲੋਮ-ਵਿਲੋਮ, ਭ੍ਰਾਮਰੀ, ਉਦੀਰਥ
ਫਾਇਦਾ: ਸ਼ੂਗਰ ਕੰਟਰੋਲ, ਪਾਚਣ ਠੀਕ, ਨੀਂਦ ਵਧੀਆ, ਹੱਡੀਆਂ ਮਜ਼ਬੂਤ
ਧਿਆਨ ਦਿਓ: ਹਾਈ ਬੀਪੀ ਵਾਲੇ ਸ਼ੀਰਸ ਆਸਣ ਨਾ ਕਰਨ

ਬਜ਼ੁਰਗ 60 ਸਾਲ ਤੋਂ ਉੱਪਰ:

ਸਰੀਰ ਦੀ ਸਮਰੱਥਾ ਦੇਖ ਕੇ ਹੀ ਯੋਗ ਕਰੋ ਕੁਰਸੀ ਜਾਂ ਕੰਧ ਦਾ ਸਹਾਰਾ ਲੈ ਸਕਦੇ ਹੋ
ਆਸਣ: ਤਾੜ ਆਸਣ, ਕਟੀਚੱਕਰ ਆਸਣ, ਵਜਰ ਆਸਣ, ਸ਼ਵ ਆਸਣ, ਕੁਰਸੀ ਯੋਗ
ਪ੍ਰਾਣਾਯਾਮ: ਲੰਮੇ ਸਾਹ, ਭ੍ਰਾਮਰੀ, ਅਨੁਲੋਮ-ਵਿਲੋਮ ਹੌਲੀ-ਹੌਲੀ
ਫਾਇਦਾ: ਸੰਤੁਲਨ ਬਿਹਤਰ, ਕਬਜ਼ ਦੂਰ, ਜੋੜਾਂ ’ਚ ਅਕੜਾਅ ਘੱਟ, ਇਕੱਲਾਪਣ ਦੂਰ
ਸਮਾਂ: 20-30 ਮਿੰਟ, ਦਿਨ ’ਚ ਦੋ ਵਾਰ ਵੀ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ