Children's Story

Children’s Story ਬਾਲ ਕਹਾਣੀ: ਪ੍ਰਭਾਵਸ਼ਾਲੀ ਜਵਾਬ

ਗੋਂਦਾਵਨ ਰਾਜ ਦਾ ਮੁੱਖ ਮੰਤਰੀ ਬਾਘ ਬਹੁਤ ਹੀ ਨਿਆਂ-ਪਸੰਦ ਅਤੇ ਦਿਆਲੂ ਸੀ ਉਸ ਦੀਆਂ ਸਾਰੀਆਂ ਨੀਤੀਆਂ ਸਾਰੇ ਜਾਨਵਰਾਂ ਦੀ ਸਲਾਹ ਨਾਲ ਬਣਾਈਆਂ ਜਾਂਦੀਆਂ ਸਨ ਅਤੇ ਉਹ ਸਭ ਨੂੰ ਮੰਨਣੀਆਂ ਪੈਂਦੀਆਂ ਸਨ ਗਲਤੀ ਕਰਨ ’ਤੇ ਸਖ਼ਤ ਸਜ਼ਾ ਵੀ ਮਿਲਦੀ ਸੀ ਭਾਵੇਂ ਗੈਂਡਾ ਹੋਵੇ ਜਾਂ ਕੀੜੀ, ਉੱਥੇ ਸਭ ਨੂੰ ਇੱਕ ਬਰਾਬਰ ਹੀ ਸਮਝਿਆ ਜਾਂਦਾ ਸੀ ਨਿਆਂ ਦੇ ਮਾਮਲੇ ’ਚ ਕੋਈ ਭੇਦਭਾਵ ਨਹੀਂ ਹੁੰਦਾ ਸੀ ਇਹੀ ਕਾਰਨ ਸੀ ਕਿ ਮੰਤਰੀ ਅਤੇ ਪੁਲਿਸ ਵਾਲੇ ਵੀ ਕਿਸੇ ਛੋਟੇ ਜਾਨਵਰ ’ਤੇ ਜ਼ੁਲਮ ਕਰਨ ਦੀ ਹਿੰਮਤ ਨਹੀਂ ਕਰਦੇ ਸਨ

ਮੁੱਖ ਮੰਤਰੀ ਬਾਘ ਦੇ ਪ੍ਰਬੰਧ ਚੰਗੇ ਹੋਣ ਕਾਰਨ ਹੀ ਗੋਂਦਾਵਨ ਰਾਜ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ ਖੇਤੀਬਾੜੀ ਵਧੀਆ ਹੁੰਦੀ ਸੀ ਖਾਣ-ਪੀਣ ਲਈ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸਭ ਜਾਨਵਰ ਦਿਲ ਲਾ ਕੇ ਮਿਹਨਤ ਕਰਦੇ ਅਤੇ ਆਪਣੇ ਜੰਗਲ ’ਚ ਹਮੇਸ਼ਾ ਸੁੱਖ-ਸ਼ਾਂਤੀ ਬਣਾਈ ਰੱਖਣ ਦਾ ਯਤਨ ਕਰਦੇ ਕਿਸੇ ਡਰ ਜਾਂ ਕਾਨੂੰਨੀ ਡਰ ਕਾਰਨ ਹੀ ਉੱਥੋਂ ਦੇ ਜਾਨਵਰ ਆਪਸ ’ਚ ਮੇਲ-ਜੋਲ ਨਹੀਂ ਰੱਖਦੇ ਸਨ ਸਗੋਂ ਉਹ ਅਸਲ ’ਚ ਇੱਕ-ਦੂਜੇ ਦੀ ਮੱਦਦ ਕਰਨ ਲਈ ਸਦਾ ਤਿਆਰ ਰਹਿੰਦੇ

ਜੋ ਜਾਨਵਰ ਬੁੱਢੇ ਹੋ ਜਾਂਦੇ ਜਾਂ ਕੋਈ ਕੰਮ ਕਰਨ ’ਚ ਅਸਮਰੱਥ ਹੋ ਜਾਂਦੇ, ਉਨ੍ਹਾਂ ਨੂੰ ‘ਮੁੱਖ ਮੰਤਰੀ ਸਹਾਇਤਾ ਫੰਡ’ ’ਚੋਂ ਖਾਣ-ਪੀਣ ਦਾ ਸਾਮਾਨ ਮੁਫਤ ਮਿਲ ਜਾਂਦਾ ਇਸ ਤਰ੍ਹਾਂ ਗੋਂਦਾਵਨ ਰਾਜ ’ਚ ਸਾਰੇ ਜਾਨਵਰ ਖੁਸ਼ੀ-ਖੁਸ਼ੀ ਆਪਣਾ ਜੀਵਨ ਬਿਤਾਉਂਦੇ ਸਨ ਗੋਂਦਾਵਨ ਰਾਜ ਦੇ ਜਾਨਵਰਾਂ ਦੀ ਵਧੀਆ ਜੀਵਨਸ਼ੈਲੀ ਕਾਰਨ ਹੀ ਆਂਢ-ਗੁਆਂਢ ਦੇ ਰਾਜਾਂ ਦੇ ਜੰਗਲੀ ਜਾਨਵਰ ਉੱਥੇ ਆ ਕੇ ਰਹਿਣਾ ਪਸੰਦ ਕਰਦੇ ਸਨ ਪਰ ਮੁੱਖ ਮੰਤਰੀ ਬਾਘ ਆਪਣੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਸੇ ਨਵੇਂ ਜਾਨਵਰ ਨੂੰ ਜੰਗਲ ’ਚ ਰਹਿਣ ਦੀ ਆਗਿਆ ਦੇਣ ਤੋਂ ਪਹਿਲਾਂ ਉਸ ਦੀ ਪ੍ਰੀਖਿਆ ਲੈਂਦੇ ਅਤੇ ਚੰਗੀ ਤਰ੍ਹਾਂ ਨਾਲ ਜਾਂਚ-ਪੜਤਾਲ ਕਰਦੇ ਜੋ ਪ੍ਰੀਖਿਆ ’ਚ ਖਰਾ ਉੱਤਰਦਾ, ਉਸਨੂੰ ਹੀ ਗੋਂਦਾਵਨ ਰਾਜ ’ਚ ਰਹਿਣ ਦੀ ਆਗਿਆ ਮਿਲਦੀ ਸੀ ਜੇਕਰ ਕੋਈ ਚੋਰੀ-ਛੁਪੇ ਆ ਕੇ ਰਹਿੰਦਾ ਤਾਂ ਉਸ ਨੂੰ ਸਖ਼ਤ ਸਜ਼ਾ ਮਿਲਦੀ

Also Read:  500 years old painting: ਬਹੁਤ ਕੁਝ ਸਮਝਾਉਂਦੀ ਹੈ 500 ਸਾਲ ਪੁਰਾਣੀ ਪਂੇਟਿੰਗ

ਗੋਂਦਾਵਨ ਰਾਜ ’ਚ ਦਾਖਲ ਹੋਣ ਦੀ ਪ੍ਰੀਖਿਆ ਆਮ ਨਹੀਂ ਹੁੰਦੀ ਸੀ, ਨਾ ਹੀ ਇਸ ਦਾ ਕੋਈ ਪੱਕਾ ਰੂਪ ਹੁੰਦਾ ਸੀ ਮੁੱਖ ਮੰਤਰੀ ਬਾਘ ਹਰ ਨਵੇਂ ਜਾਨਵਰ ਤੋਂ ਨਵੇਂ-ਨਵੇਂ ਸਵਾਲ ਪੁੱਛਿਆ ਕਰਦੇ ਇਸ ਲਈ ਐਰੇ-ਗੈਰੇ ਦੀ ਤਾਂ ਹਿੰਮਤ ਹੀ ਨਹੀਂ ਪਂੈਦੀ ਸੀ ਕਿ ਉੱਥੇ ਆ ਕੇ ਰਹਿਣ ਲਈ ਅਰਜ਼ੀ ਦੇਵੇ ਇੱਕ ਵਾਰ ਗੁਆਂਢੀ ਰਾਜ ਦੇ ਜੰਗਲ ਤੋਂ ਇੱਕ ਭਾਲੂ, ਇੱਕ ਭੇਡ ਅਤੇ ਇੱਕ ਚੂਹਾ ਤਿੰਨਾਂ ਨੇ ਗੋਂਦਾਵਨ ਰਾਜ ’ਚ ਰਹਿਣ ਲਈ ਬਾਇਓਡਾਟੇ ਨਾਲ ਅਰਜ਼ੀ ਭੇਜੀ

ਮੁੱਖ ਮੰਤਰੀ ਬਾਘ ਨੇ ਨਿਸ਼ਚਿਤ ਸਮੇਂ ’ਤੇ ਉਨ੍ਹਾਂ ਨੂੰ ਵਿਧਾਨ ਸਭਾ ’ਚ ਪ੍ਰੀਖਿਆ ਲਈ ਬੁੁਲਾਇਆ ਸਦਾ ਵਾਂਗ ਵਿਧਾਨ ਸਭਾ ’ਚ ਬਹੁਤ ਸਾਰੇ ਜਾਨਵਰ ਮੌਜੂਦ ਸਨ ਸਭ ਇਹ ਜਾਣਨ ਲਈ ਕਾਹਲੇ ਸਨ ਕਿ ਇਸ ਵਾਰ ਮੁੱਖ ਮੰਤਰੀ ਬਾਘ ਕੀ ਸਵਾਲ ਪੁੱਛਦਾ ਹੈ ‘‘ਹੁਣ ਮੁੱਖ ਮੰਤਰੀ ਜੀ ਇੱਕ ਸਵਾਲ ਪੁੱਛਣਗੇ ਤੁਸੀਂ ਤਿੰਨਾਂ ਨੇ ਉਸ ਦਾ ਜਵਾਬ ਦੇਣਾ ਹੈ ਜਿਸ ਦਾ ਜਵਾਬ ਸਭ ਤੋਂ ਜ਼ਿਆਦਾ ਸਹੀ ਅਤੇ ਪ੍ਰਭਾਵਸ਼ਾਲੀ ਹੋਵੇਗਾ, ਉਸ ਨੂੰ ਹੀ ਗੋਂਦਾਵਨ ਰਾਜ ’ਚ ਰਹਿਣ ਦੀ ਆਗਿਆ ਦਿੱਤੀ ਜਾਵੇਗੀ’’, ਰੱਖਿਆ ਮੰਤਰੀ ਚੀਤੇ ਨੇ ਰਿਵਾਜ਼ ਦੇ ਮੁਤਾਬਿਕ ਐਲਾਨ ਕੀਤਾ

ਇਸ ਤੋਂ ਬਾਅਦ ਮੁੱਖ ਮੰਤਰੀ ਬਾਘ ਨੇ ਸਵਾਲ ਕੀਤਾ, ‘‘ਜੇਕਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਪੰਜ ਸਾਲ ਬਾਅਦ ਇਸ ਜੰਗਲ ’ਚ ਕਾਲ ਪੈਣ ਵਾਲਾ ਹੈ ਤਾਂ ਤੁਸੀਂ ਕੀ ਕਰੋਗੇ?’’ ਸਵਾਲ ਸੁਣਦੇ ਹੀ ਭੇਡ ਨੇ ਜਵਾਬ ਦਿੱਤਾ, ‘‘ਸਰ, ਪੰਜ ਸਾਲ ਬਾਅਦ ਹੋਣ ਵਾਲੀ ਗੱਲ ’ਤੇ ਵਿਚਾਰ ਕਰਨਾ ਵਿਅਰਥ ਹੈ ਜਦੋਂ ਕਾਲ ਪਵੇਗਾ, ਤਾਂ ਕੋਈ ਨਾ ਕੋਈ ਰਸਤਾ ਲੱਭ ਲਵਾਂਗੇ’’ ਤਾਂ ਭਾਲੂ ਨੇ ਕਿਹਾ, ‘‘ਅਤੇ ਉਸ ਸਮੇਂ ਵੀ ਸੋਚਣਾ ਕੀ ਹੈ, ਸਰ, ਜੇਕਰ ਇੱਥੇ ਕਾਲ ਪਿਆ ਤਾਂ ਅਸੀਂ ਕਿਸੇ ਦੂਜੇ ਰਾਜ ਦੇ ਜੰਗਲ ’ਚ ਜਾ ਕੇ ਰਹਿਣ ਲੱਗ ਜਾਵਾਂਗੇ’’

‘‘ਨਹੀਂ, ਮੁੱਖ ਮੰਤਰੀ ਜੀ, ਸਾਨੂੰ ਆਉਣ ਵਾਲੇ ਕੱਲ੍ਹ ਲਈ ਹੁਣ ਤੋਂ ਕੁਝ ਸੋਚਣਾ ਚਾਹੀਦਾ ਹੈ ਅੱਜ ਰੋਟੀ ਚਾਹੀਦੀ ਹੈ ਤਾਂ ਅੱਜ ਹੀ ਬੀਜ ਪਾ ਕੇ ਅੰਨ ਨਹੀਂ ਪੈਦਾ ਕੀਤਾ ਜਾ ਸਕਦਾ ਅਤੇ ਨਾ ਹੀ ਡਰ ਕੇ ਭੱਜ ਜਾਣ ਨਾਲ ਕੰਮ ਚੱਲਦਾ ਹੈ ਮੇਰੀ ਰਾਏ ’ਚ ਤਾਂ ਹੁਣੇ ਤੋਂ ਸਾਨੂੰ ਜੰਗਲ ’ਚ ਇੱਕ ਨਹਿਰ ਬਣਾਉਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਾਲ ਹੀ ਵੱਡੇ-ਵੱਡੇ ਤਲਾਬ ਵੀ ਪੁੱਟਣੇ ਚਾਹੀਦੇ ਹਨ ਇਨ੍ਹਾਂ ਤੋਂ ਮੁਸ਼ਕਿਲ ਸਮੇਂ ’ਚ ਪਾਣੀ ਲਿਆ ਜਾ ਸਕੇਗਾ’’ ਚੂਹੇ ਨੇ ਜਵਾਬ ਦਿੱਤਾ

Also Read:  Avatar Day... ਆਏ ਦੁਨੀਆ 'ਤੇ ਧਾਰ ਅਵਤਾਰ ਜੀ

ਚੂਹੇ ਦਾ ਜਵਾਬ ਸੁਣ ਕੇ ਉੱਥੇ ਮੌਜੂਦ ਸਾਰੇ ਜਾਨਵਰ ਹੈਰਾਨ ਰਹਿ ਗਏ ਸਭ ਦੇ ਚਿਹਰੇ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਚੂਹੇ ਦਾ ਜਵਾਬ ਸਭ ਤੋਂ ਜ਼ਿਆਦਾ ਸਹੀ ਅਤੇ ਕਾਰਗਰ ਸੀ ਮੁੱਖ ਮੰਤਰੀ ਬਾਘ ਨੇ ਕੁਝ ਦੇਰ ਦੀ ਚੁੱਪ ਤੋਂ ਬਾਅਦ ਕਿਹਾ, ‘‘ਮੈਨੂੰ ਖੁਸੀ ਹੈ ਕਿ ਐਨਾ ਛੋਟਾ ਹੋਣ ’ਤੇ ਵੀ ਚੂਹੇ ਨੇ ਆਪਣੀ ਸਿਆਣਪ ਦਾ ਪ੍ਰਮਾਣ ਦਿੱਤਾ ਹੈ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਚੂਹੇ ਦੇ ਮਨ ’ਚ ਮਿਹਨਤ ਦੇ ਪ੍ਰਤੀ ਆਸਥਾ ਹੈ ਗੋਂਦਾਵਨ ਰਾਜ ’ਚ ਸਿਰਫ ਅਜਿਹੇ ਹੀ ਜਾਨਵਰਾਂ ਨੂੰ ਰਹਿਣ ਦੀ ਆਗਿਆ ਦਿੱਤੀ ਜਾ ਸਕਦੀ ਹੈ

ਇਸ ਲਈ ਲਾਪਰਵਾਹ ਭੇਡ ਅਤੇ ਮੌਕਾਪ੍ਰਸਤ ਭਾਲੂ ਨੂੰ ਸਾਡੇ ਜੰਗਲ ’ਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਚੂਹੇ ਲਈ ਆਪਣੇ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ’’ ਮੁੱਖ ਮੰਤਰੀ ਬਾਘ ਦਾ ਫੈਸਲਾ ਸੁਣਦਿਆਂ ਹੀ ਭੇਡ ਅਤੇ ਭਾਲੂ ਮੂੰਹ ਲਟਕਾ ਕੇ ਚਲੇ ਗਏ ਅਤੇ ਚੂਹੇ ਨੇ ਮੁੱਖ ਮੰਤਰੀ ਬਾਘ ਦਾ ਧੰਨਵਾਦ ਪ੍ਰਗਟ ਕੀਤਾ ਗੋਂਦਾਵਨ ਰਾਜ ਦੇ ਸਾਰੇ ਜਾਨਵਰਾਂ ਨੇ ਛੋਟੇ ਜਿਹੇ ਚੂਹੇ ਦਾ ਦਿਲੋਂ ਸਵਾਗਤ ਕੀਤਾ -ਨਰਿੰਦਰ ਦੇਵਾਂਗਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ