Mosquitoes: ਮੱਛਰਾਂ ਤੋਂ ਛੁਟਕਾਰਾ ਦਿਵਾਉਣਗੇ ਘਰੇਲੂ ਤਰੀਕੇ
ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ, ਗਰਮੀ ਅਤੇ ਪਸੀਨੇ ਨਾਲ ਇੱਕ ਹੋਰ ਸਮੱਸਿਆ, ਜੋ ਹਰ ਘਰ ’ਚ ਦਸਤਕ ਦਿੰਦੀ ਹੈ, ਉਹ ਹੈ ਮੱਛਰਾਂ ਦਾ ਖੌਫ਼ ਨਾ ਸਿਰਫ ਇਹ ਛੋਟੇ ਜਿਹੇ ਜੀਵ ਰਾਤ ਦੀ ਨੀਂਦ ਹਰਾਮ ਕਰਦੇ ਹਨ,
ਸਗੋਂ ਡੇਂਗੂ, ਮਲੇਰੀਆ ਅਤੇ ਚਿਕਣਗੁਨੀਆ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦੇ ਹਨ ਬਜ਼ਾਰ ’ਚ ਮੱਛਰ ਭਜਾਉਣ ਲਈ ਕਈ ਤਰ੍ਹਾਂ ਦੇ ਕੁਆਇਲ, ਲਿਕਵਿਡ ਅਤੇ ਸਪਰੇਅ ਉਪਲਬੱਧ ਹਨ, ਪਰ ਇਨ੍ਹਾਂ ’ਚ ਮੌਜ਼ੂਦ ਰਸਾਇਣ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ ਅਜਿਹੇ ’ਚ ਕਿਉਂ ਨਾ ਕੁਝ ਘਰੇਲੂ ਤਰੀਕੇ ਅਪਣਾਏ ਜਾਣ, ਜੋ ਸੁਰੱਖਿਅਤ, ਕਿਫਾਇਤੀ ਅਤੇ ਪ੍ਰਭਾਵਸ਼ਾਲੀ ਹੋਣ?
Table of Contents
ਆਓ! ਜਾਣਦੇ ਹਾਂ ਕੁਝ ਅਸਾਨ ਘਰੇਲੂ ਤਰੀਕੇ, ਜਿਨ੍ਹਾਂ ਨਾਲ ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ
ਨਿੰਮ ਦਾ ਜਾਦੂ:
ਨਿੰਮ ਨੂੰ ਪ੍ਰਾਚੀਨ ਕਾਲ ਤੋਂ ਹੀ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ ਇਸਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਮੱਛਰਾਂ ਨੂੰ ਭਜਾਉਣ ’ਚ ਵੀ ਕਾਰਗਰ ਹਨ ਨਿੰਮ ਦੇ ਤੇਲ ਨੂੰ ਨਾਰੀਅਲ ਤੇਲ ’ਚ ਮਿਲਾ ਕੇ ਸਰੀਰ ’ਤੇ ਲਾਓ ਇਸ ਨਾਲ ਮੱਛਰ ਨੇੜੇ ਨਹੀਂ ਆਉਣਗੇ ਨਿੰਮ ਦੇ ਸੁੱਕੇ ਪੱਤਿਆਂ ਨੂੰ ਸਾੜ ਕੇ ਧੂੰਆਂ ਕਰੋ ਇਹ ਧੂੰਆਂ ਮੱਛਰਾਂ ਨੂੰ ਘਰ ਤੋਂ ਦੂਰ ਰੱਖਦਾ ਹੈ
ਕਪੂਰ ਦਾ ਕਮਾਲ:
ਕਪੂਰ ਨਾ ਸਿਰਫ ਧਾਰਮਿਕ ਕਾਰਜਾਂ ’ਚ ਲਾਹੇਵੰਦ ਹੈ, ਸਗੋਂ ਮੱਛਰ ਭਜਾਉਣ ਦਾ ਵੀ ਇੱਕ ਸ਼ਾਨਦਾਰ ਤਰੀਕਾ ਹੈ ਇਸ ਦੀ ਤਿੱਖੀ ਗੰਧ ਮੱਛਰਾਂ ਨੂੰ ਬਿਲਕੁਲ ਪਸੰਦ ਨਹੀਂ ਹੁੰਦੀ ਇੱਕ ਛੋਟੀ ਕਟੋਰੀ ’ਚ ਕਪੂਰ ਦੀਆਂ ਕੁਝ ਗੋਲੀਆਂ ਰੱਖੋ ਅਤੇ ਇਸ ਨੂੰ ਕਮਰੇ ਦੇ ਕਿਸੇ ਕੋਨੇ ’ਚ ਰੱਖ ਦਿਓ ਕੁਝ ਹੀ ਮਿੰਟਾਂ ’ਚ ਮੱਛਰ ਗਾਇਬ ਹੋ ਜਾਣਗੇ ਜੇਕਰ ਕਪੂਰ ਦਾ ਧੂੰਆਂ ਕਰਨਾ ਚਾਹੋ, ਤਾਂ ਇਸ ਨੂੰ ਇੱਕ ਦੀਵੇ ’ਚ ਬਾਲ ਕੇ ਕਮਰੇ ’ਚ ਰੱਖੋ, ਪਰ ਸਾਵਧਾਨੀ ਵਰਤੋ
ਲਸਣ ਦੀ ਗੰਧ:
ਲਸਣ ਦੀ ਤੇਜ਼ ਗੰਧ ਮੱਛਰਾਂ ਲਈ ਇੱਕ ਵੱਡਾ ਹਥਿਆਰ ਹੈ ਇਹ ਨਾ ਸਿਰਫ ਮੱਛਰਾਂ ਨੂੰ ਭਜਾਉਂਦੀ ਹੈ, ਸਗੋਂ ਲੰਮੇ ਸਮੇਂ ਤੱਕ ਇਸ ਦੀ ਗੰਧ ਦਾ ਅਸਰ ਰਹਿੰਦਾ ਹੈ ਲਸਣ ਦੀਆਂ ਕੁਝ ਤੁਰ੍ਹੀਆਂ ਨੂੰ ਪੀਸ ਕੇ ਪਾਣੀ ’ਚ ਉਬਾਲ ਲਓ ਇਸ ਪਾਣੀ ਨੂੰ ਇੱਕ ਸਪਰੇਅ ਬੋਤਲ ’ਚ ਭਰ ਕੇ ਘਰ ਦੇ ਕੋਨਿਆਂ, ਬਾਰੀਆਂ ਤੇ ਬੂਹਿਆਂ ’ਤੇ ਛਿੜਕੋ ਇਹ ਤਰੀਕਾ ਘਰ ਤੋਂ ਹੋਰ ਕੀੜਿਆਂ ਨੂੰ ਵੀ ਦੂਰ ਰੱਖਣ ’ਚ ਮੱਦਦ ਕਰਦਾ ਹੈ
ਤੁਲਸੀ ਦਾ ਸੁਰੱਖਿਆ ਕਵਚ:
ਤੁਲਸੀ ਦਾ ਬੂਟਾ ਹਰ ਭਾਰਤੀ ਘਰ ’ਚ ਅਸਾਨੀ ਨਾਲ ਮਿਲ ਜਾਂਦਾ ਹੈ ਇਹ ਨਾ ਸਿਰਫ ਧਾਰਮਿਕ ਮਹੱਤਵ ਰੱਖਦਾ ਹੈ, ਸਗੋਂ ਮੱਛਰਾਂ ਨੂੰ ਭਜਾਉਣ ’ਚ ਵੀ ਪ੍ਰਭਾਵਸ਼ਾਲੀ ਹੈ ਆਪਣੇ ਘਰ ਦੇ ਆਸ-ਪਾਸ ਜਾਂ ਬਾਰੀਆਂ ਕੋਲ ਤੁਲਸੀ ਦੇ ਬੂਟੇ ਲਾਓ ਤੁਲਸੀ ਦੀ ਗੰਧ ਮੱਛਰਾਂ ਨੂੰ ਦੂਰ ਰੱਖਦੀ ਹੈ ਤੁਲਸੀ ਦੇ ਪੱਤਿਆਂ ਨੂੰ ਸੁਕਾ ਕੇ ਕਮਰੇ ’ਚ ਸਾੜੋ ਇਸ ਦਾ ਧੂੰਆਂ ਮੱਛਰਾਂ ਨੂੰ ਭਜਾਉਣ ’ਚ ਕਾਰਗਰ ਹੈ
ਲੇਵੈਂਡਰ ਦੀ ਖੁਸ਼ਬੂ:
ਲੇਵੈਂਡਰ ਦੀ ਖੁਸ਼ਬੂ ਇਨਸਾਨਾਂ ਲਈ ਤਾਂ ਚੰਗੀ ਹੁੰਦੀ ਹੈ, ਪਰ ਮੱਛਰ ਇਸ ਨੂੰ ਬਿਲਕੁਲ ਸਹਿਣ ਨਹੀਂ ਕਰ ਸਕਦੇ ਲੇਵੈਂਡਰ ਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ ’ਚ ਮਿਲਾ ਕੇ ਸਪਰੇਅ ਕਰੋ ਜਾਂ ਇਸ ਨੂੰ ਰੂੰ ’ਚ ਭਿਉਂ ਕੇ ਕਮਰੇ ’ਚ ਰੱਖੋ ਲੇਵੈਂਡਰ ਦੇ ਫੁੱਲਾਂ ਨੂੰ ਸਜਾਵਟ ਲਈ ਘਰ ’ਚ ਰੱਖਣ ਨਾਲ ਵੀ ਮੱਛਰ ਦੂਰ ਰਹਿੰਦੇ ਹਨ
ਪੁਦੀਨਾ: ਤਾਜ਼ਗੀ ਦੇ ਨਾਲ ਸੁਰੱਖਿਅ:
ਪੁਦੀਨੇ ਦੀ ਤਾਜ਼ੀ ਖੁਸ਼ਬੂ ਮੱਛਰਾਂ ਨੂੰ ਭਜਾਉਣ ’ਚ ਬਹੁਤ ਪ੍ਰਭਾਵਸ਼ਾਲੀ ਹੈ ਇਹ ਅਸਾਨੀ ਨਾਲ ਉਪਲਬੱਧ ਵੀ ਹੁੰਦਾ ਹੈ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਰਸ ਕੱਢੋ ਅਤੇ ਇਸ ਨੂੰ ਪਾਣੀ ’ਚ ਮਿਲਾ ਕੇ ਸਪਰੇਅ ਕਰੋ ਪੁਦੀਨੇ ਦੇ ਪੱਤਿਆਂ ਨੂੰ ਸੁਕਾ ਕੇ ਕਮਰੇ ’ਚ ਸਾੜੋ ਜਾਂ ਗਮਲੇ ’ਚ ਪੁਦੀਨੇ ਦਾ ਬੂਟਾ ਲਾਓ
ਸਾਫ-ਸਫਾਈ ਦਾ ਧਿਆਨ
ਮੱਛਰਾਂ ਤੋਂ ਬਚਾਅ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਆਪਣੇ ਘਰ ਅਤੇ ਆਸ-ਪਾਸ ਦੀ ਸਾਫ਼-ਸਫਾਈ ਮੱਛਰ ਗੰਦੇ ਅਤੇ ਠਹਿਰੇ ਪਾਣੀ ’ਚ ਪੈਦਾ ਹੁੰਦੇ ਹਨ ਘਰ ’ਚ ਕੂਲਰ, ਗਮਲਿਆਂ ਅਤੇ ਟੈਂਕੀਆਂ ’ਚ ਪਾਣੀ ਜਮ੍ਹਾ ਨਾ ਹੋਣ ਦਿਓ ਨਾਲੀਆਂ ਨੂੰ ਲਗਾਤਾਰ ਸਾਫ ਕਰੋ ਕੂੜੇ ਨੂੰ ਢੱਕ ਕੇ ਰੱਖੋ ਅਤੇ ਸਮੇਂ -ਸਮੇਂ ’ਤੇ ਉਸ ਨੂੰ ਹਟਾਓ ਰਾਤ ਨੂੰ ਸੌਣ ਤੋਂ ਪਹਿਲਾਂ ਬਾਰੀਆਂ ਅਤੇ ਬੂਹਿਆਂ ’ਤੇ ਜਾਲੀ ਦਾ ਇਸਤੇਮਾਲ ਕਰੋ
ਨਿੰਬੂ ਅਤੇ ਲੌਂਗ ਦਾ ਮਿਸ਼ਰਣ:
ਨਿੰਬੂ ਅਤੇ ਲੌਂਗ ਦਾ ਮਿਸ਼ਰਣ ਮੱਛਰਾਂ ਲਈ ਇੱਕ ਕੁਦਰਤੀ ਰਿਪੇਲੈਂਟ ਵਾਂਗ ਕੰਮ ਕਰਦਾ ਹੈ ਇੱਕ ਨਿੰਬੂ ਨੂੰ ਦੋ ਹਿੱਸਿਆਂ ’ਚ ਕੱਟੋ ਅਤੇ ਹਰੇਕ ਹਿੱਸੇ ’ਚ 8-10 ਲੌਂਗ ਲਾ ਦਿਓ ਇਸ ਨੂੰ ਕਮਰੇ ਦੀਆਂ ਨੁੱਕਰਾਂ ’ਚ ਰੱਖੋ ਮੱਛਰ ਇਸ ਗੰਧ ਤੋਂ ਦੂਰ ਭੱਜਦੇ ਹਨ ਇਹ ਤਰੀਕਾ ਘਰ ਨੂੰ ਤਾਜ਼ਾ ਖੁਸ਼ਬੂ ਵੀ ਦਿੰਦਾ ਹੈ
ਘਰ ’ਚ ਬਣਾਓ ਕੁਦਰਤੀ ਮਾਸਕਿਟੋ ਟਰੈਪ:
ਇੱਕ ਆਮ ਮਾਸਕਿਟੋ ਟਰੈਪ ਵੀ ਮੱਛਰਾਂ ਨੂੰ ਘੱੱਟ ਕਰਨ ’ਚ ਮੱਦਦ ਕਰ ਸਕਦਾ ਹੈ ਇੱਕ ਪਲਾਸਟਿਕ ਬੋਤਲ ਨੂੰ ਵਿਚਕਾਰੋਂ ਕੱਟੋ ਉੱਪਰਲੇ ਹਿੱਸੇ ਨੂੰ ਉਲਟਾ ਕਰਕੇ ਹੇਠਲੇ ਹਿੱਸੇ ’ਚ ਪਾਓ ਇਸ ’ਚ ਪਾਣੀ, ਖੰਡ ਤੇ ਯੀਸਟ ਮਿਲਾ ਕੇ ਰੱਖੋ ਮੱਛਰ ਇਸ ਮਿਸ਼ਰਣ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਟਰੈਪ ’ਚ ਫਸ ਜਾਂਦੇ ਹਨ ਇਹ ਤਰੀਕਾ ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ

































































