Energy Drinks: ਐਨਰਜ਼ੀ ਡਰਿੰਕਸ ਤੋਂ ਬਚੋ, ਪੀਓ ਦੇਸੀ ਪੀਣ ਵਾਲੇ ਪਦਾਰਥ
ਐਨਰਜ਼ੀ: ਰਸਾਇਣਿਕ ਨਹੀਂ, ਤਰੋ-ਤਾਜ਼ਗੀ ਲਈ ਸਭ ਤੋਂ ਉੱਤਮ ਹੈ ਦੇਸੀ ਪੀਣ ਵਾਲੇ ਪਦਾਰਥ
ਆਧੁਨਿਕ ਦੌਰ ’ਚ ਨੌਜਵਾਨ ਅਕਸਰ ਖੁਦ ਨੂੰ ਮਿੰਟਾਂ ’ਚ ਤਰੋ-ਤਾਜ਼ਾ ਕਰਨ ਲਈ ਐਨਰਜ਼ੀ ਡਰਿੰਕਸ ਦੀ ਵਰਤੋਂ ਕਰਦੇ ਹਨ ਉਂਜ ਵੀ ਅੱਜ-ਕੱਲ੍ਹ ਰਸਾਇਣਿਕ ਐਨਰਜੀ ਡਰਿੰਕਸ ਦਾ ਰੁਝਾਨ ਖਾਸਾ ਵਧ ਗਿਆ ਹੈ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਹ ਐਨਰਜ਼ੀ ਡਰਿੰਕਸ ਸਿਹਤ ਲਈ ਖਤਰਨਾਕ ਵੀ ਸਾਬਤ ਹੋ ਸਕਦੇ ਹਨ ਇੱਕ ਅਧਿਐਨ ’ਚ ਦਾਅਵਾ ਕੀਤਾ ਗਿਆ ਕਿ ਐਨਰਜ਼ੀ ਡਰਿੰਕਸ ਦੇ ਲਗਾਤਾਰ ਸੇਵਨ ਨਾਲ ਬੇਚੈਨੀ ਅਤੇ ਤੇਜ਼ ਧੜਕਨ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ, ਜੋ ਲੰਬੇ ਸਮੇਂ ’ਚ ਗੰਭੀਰ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀਆਂ ਪੈਦਾ ਕਰ ਸਕਦੀਆਂ ਹਨ
ਉੱਥੇ ਦੂਜੇ ਪਾਸੇ ਦੇਸੀ ਪੀਣ ਵਾਲੇ ਪਦਾਰਥ ਜਿਵੇਂ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ, ਗਰੀਨ ਟੀ, ਫਲ-ਸਬਜ਼ੀਆਂ ਦੇ ਜੂਸ ਪੀਣ ਨਾਲ ਸਿਹਤ ’ਚ ਸਥਾਈ ਫੁਰਤੀ ਮਿਲਦੀ ਹੈ, ਦੂਜੇ ਪਾਸੇ ਸਿਹਤ ’ਤੇ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ ਤਮਿਲਨਾਡੂ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਨਾਲ ਜੁੜੇ ਡਾ. ਸੁਧੀਰ ਕੁਮਾਰ ਵੱਲੋਂ ਕੀਤੀ ਗਈ ਇੱਕ ਰਿਸਰਚ ’ਚ ਇਹ ਸਪੱਸ਼ਟ ਹੋਇਆ ਹੈ ਕਿ ਐਨਰਜ਼ੀ ਡਰਿੰਕਸ ’ਚ ਕੈਫੀਨ ਤੋਂ ਇਲਾਵਾ ਬਹੁਤ ਜ਼ਿਆਦਾ ਮਾਤਰਾ ’ਚ ਖੰਡ ਅਤੇ ਵਾਧੂ ਸਿਟਮੁਲੈਂਟਸ ਜਿਵੇਂ ਟਾਰਿਨ, ਗੁਆਰਾਨਾ ਅਤੇ ਜਿਨਸੇਂਗ ਮਿਲਾਏ ਜਾਂਦੇ ਹਨ
ਇਹ ਤੁਰੰਤ ਊਰਜਾ ਤਾਂ ਦਿੰਦੇ ਹਨ, ਪਰ ਹੌਲੀ-ਹੌਲੀ ਨੀਂਦ ਦੀ ਲੈਅ ਵਿਗਾੜਦੇ ਹਨ ਅਤੇ ਦਿਲ ਅਤੇ ਦਿਮਾਗ ’ਤੇ ਦਬਾਅ ਪਾਉਂਦੇ ਹਨ ਲਗਾਤਾਰ ਸੇਵਨ ਨਾਲ ਬੇਚੈਨੀ ਅਤੇ ਤੇਜ਼ ਧੜਕਨ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ, ਜੋ ਲੰਮੇ ਸਮੇਂ ’ਚ ਗੰਭੀਰ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀਆਂ ਪੈਦਾ ਕਰ ਸਕਦੀਆਂ ਹਨ ਇਸ ਰਿਸਰਚ ’ਚ ਦੇਸ਼ ਭਰ ਦੇ 226 ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ’ਚ 62 ਪ੍ਰਤੀਸ਼ਤ ਵਿਦਿਆਰਥੀਆਂ ਨੇ ਇਸ ਐਨਰਜ਼ੀ ਡਰਿੰਕ ਦਾ ਸੇਵਨ ਕੀਤਾ ਰਿਸਰਚ ’ਚ ਸਾਹਮਣੇ ਆਇਆ ਕਿ ਐਨਰਜੀ ਡਰਿੰਕਸ ਅੰਤੜੀਆਂ ਦੇ ਚੰਗੇ ਬੈਕਟੀਰੀਆ ਭਾਵ ਮਾਈਕ੍ਰੋਬਾਓਮ ’ਤੇ ਨਕਾਰਾਤਮਕ ਅਸਰ ਪਾਉਂਦੇ ਹਨ
ਇਨ੍ਹਾਂ ਦੇ ਲਗਾਤਾਰ ਸੇਵਨ ਨਾਲ ਬੈਕਟੀਰੀਆ ਦੀ ਵਿਭਿੰਨਤਾ ਘਟਦੀ ਹੈ ਅਤੇ ਜੀਨਸ ਘੱਟ ਸਰਗਰਮ ਹੋ ਜਾਂਦੇ ਹਨ, ਜਿਸ ਨਾਲ ਮੂੜ ਪ੍ਰਭਾਵਿਤ ਹੋ ਕੇ ਚਿੜਚਿੜਾਪਣ, ਚਿੰਤਾ ਜਾਂ ਟੈਨਸ਼ਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ ਰਿਸਰਚਕਰਤਾਵਾਂ ਨੇ ਵਿਦਿਆਰਥੀ ਜੀਵਨ ’ਚੋਂ ਲੰਘ ਰਹੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਰੂਟੀਨ ਨੂੰ ਨਿਯਮਤ ਕਰਦੇ ਹੋਏ ਸੱਤ ਤੋਂ ਅੱਠ ਘੰਟਿਆਂ ਦੀ ਨੀਂਦ ਜ਼ਰੂਰ ਲੈਣ ਦੂਜੇ ਪਾਸੇ ਧਿਆਨ, ਯੋਗ, ਸਾਹ ਦੀ ਕਸਰਤ ਜਾਂ ਹਲਕੀ ਸੈਰ ਤਣਾਅ ਨੂੰ ਦੂਰ ਕਰਨ ’ਚ ਮੱਦਦਗਾਰ ਸਾਬਤ ਹੁੰਦੀ ਹੈ
































































