Examination

ਪ੍ਰੀਖਿਆ ਕੇਂਦਰ ’ਚ ਤਣਾਅ ਮੁਕਤ ਰਹੋ Examination

ਪੇਪਰਾਂ ਦੇ ਦਿਨਾਂ ’ਚ ਵਿਦਿਆਰਥੀ ਆਮ ਤੌਰ ’ਤੇ ਤਣਾਅਗ੍ਰਸਤ ਹੋ ਜਾਂਦੇ ਹਨ

ਜਿਸ ਦੇ ਕਾਰਨ ਜਾਣਦੇ ਹੋਏ ਵੀ ਉਹ ਪੇਪਰਾਂ ’ਚ ਆਪਣਾ ਸਹੀ ਪੱਧਰ ਨਹੀਂ ਦਿਖਾ ਸਕਦੇ ਇਹ ਨਹੀਂ ਕਿ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਨਾ ਪਤਾ ਹੋਣ ਪਰ ਉਹ ਤਣਾਅ ਕਾਰਨ ਆਪਣਾ ਸਹੀ ਗਿਆਨ ਪ੍ਰਦਰਸ਼ਿਤ ਨਹੀਂ ਕਰ ਸਕਦੇ

ਆਓ! ਦੇਖਦੇ ਹਾਂ ਕਿ ਤਣਾਅ ਨੂੰ ਆਪਣੇ ਦਿਮਾਗ ਤੋਂ ਦੂਰ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ:- Examination

  • ਪੇਪਰਾਂ ਵਾਲੀ ਥਾਂ ’ਤੇ ਸਮੇਂ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਪਹੁੰਚੋ ਤਾਂ ਕਿ ਆਪਣੀ ਸੀਟ ਅਤੇ ਕਮਰਾ ਲੱਭਣ ’ਚ ਪ੍ਰੇਸ਼ਾਨੀ ਨਾ ਹੋਵੇ ਜੋ ਵਿਦਿਆਰਥੀ ਦੇਰੀ ਨਾਲ ਭੱਜਦੇ-ਦੌੜਦੇ ਪੇਪਰ ਵਾਲੀ ਥਾਂ ’ਤੇ ਪਹੁੰਚਦੇ ਹਨ ਉਹ ਪੇਪਰਾਂ ਨਾਲ ਨਿਆਂ ਨਹੀਂ ਕਰ ਸਕਦੇ
  • ਪੇਪਰ ਸ਼ੁਰੂ ਹੋਣ ਤੋਂ ਪੰਜ ਮਿੰਟ ਪਹਿਲਾਂ ਆਪਣੀ ਥਾਂ ’ਤੇ ਬੈਠ ਜਾਓ ਅਤੇ ਵਰਤੋਂ ’ਚ ਲਿਆਂਦੇ ਜਾਣ ਵਾਲੇ ਪੈੱਨ ਕੱਢ ਕੇ ਰੱਖ ਲਓ ਆਪਣੇ ਦਿਮਾਗ ਨੂੰ ਸ਼ਾਂਤ ਰੱਖੋ
  • ਧਿਆਨਪੂਰਵਕ ਨਿਰਦੇਸ਼ ਸੁਣੋ ਅਤੇ ਉਸ ’ਤੇ ਅਮਲ ਕਰੋ
  • ਪ੍ਰਸ਼ਨ-ਪੱਤਰ ਧਿਆਨ ਨਾਲ, ਸ਼ਾਂਤ ਮਨ ਨਾਲ ਪੜ੍ਹੋ ਪ੍ਰਸ਼ਨ-ਪੱਤਰ ਪੜ੍ਹਨ ਤੋਂ ਬਾਅਦ ਸੋਚ-ਵਿਚਾਰ ਕਰਕੇ ਇਹ ਤੈਅ ਕਰ ਲਓ ਕਿ ਪਹਿਲਾਂ ਕਿਸ ਦਾ ਅਤੇ ਬਾਅਦ ’ਚ ਕਿਸ ਦਾ ਜਵਾਬ ਦੇਣਾ ਹੈ ਪ੍ਰਸ਼ਨ-ਪੱਤਰ ’ਚ ਦਿੱਤੇ ਗਏ ਨਿਰਦੇਸ਼ ਚੰਗੀ ਤਰ੍ਹਾਂ ਸਮਝ ਲਓ ਪ੍ਰਸ਼ਨ-ਪੱਤਰ ਨੂੰ ਸਮੇਂ ਅਨੁਸਾਰ ਵੰਡ ਲਓ ਅਖੀਰਲੇ ਦਸ-ਪੰਦਰਾਂ ਮਿੰਟ ਦੁਹਰਾਉਣ ਲਈ ਰੱਖੋ ਤਾਂ ਕਿ ਅਣਜਾਣੇ ’ਚ ਕੀਤੀ ਗਈ ਗਲਤੀ ਨੂੰ ਸੁਧਾਰ ਸਕੋ ਅਖੀਰ ’ਚ ਨਾਂਅ ਅਤੇ ਰੋਲ ਨੰਬਰ ਨੂੰ ਫਿਰ ਤੋਂ ਜਾਂਚ ਲਓ ਸ਼ੁਰੂ ਦਾ ਸਮਾਂ ਉਨ੍ਹਾਂ ਸਵਾਲਾਂ ’ਤੇ ਬਰਬਾਦ ਨਾ ਕਰੋ ਜੋ ਚੰਗੀ ਤਰ੍ਹਾਂ ਨਾ ਆਉਂਦੇ ਹੋਣ ਅਜਿਹੇ ਸਵਾਲਾਂ ਦੇ ਜਵਾਬ ’ਚ ਖੁਦ ਨੂੰ ਨਾ ਉਲਝਾਓ ਅਖੀਰ ’ਚ ਸਮਾਂ ਬਚਣ ’ਤੇ ਸੋਚ-ਵਿਚਾਰ ਕਰਕੇ ਲਿਖੋ
    ਲ ਆਪਣਾ ਟੀਚਾ ਰੱਖੋ ਕਿ ਸਾਰੇ ਸਵਾਲਾਂ ਦੇ ਜਵਾਬ ਤੁੁਸੀਂ ਦੇਣੇ ਹਨ
  • ਆਪਣੇ ਤਣਾਅ ਨੂੰ ਘੱਟ ਕਰਨ ਲਈ ਪ੍ਰੀਖਿਆ ਕੇਂਦਰ ’ਚ ਤੁਸੀਂ ਆਪਣੀਆਂ ਲੱਤਾਂ ਥੋੜ੍ਹੀਆਂ ਫੈਲਾ ਸਕਦੇ ਹੋ ਇੱਕ ਅੱਧਾ ਮਿੰਟ ਲਈ ਆਪਣੀਆਂ ਅੱਖਾਂ ਬੰਦ ਕਰਕੇ, ਲੰਮੇ ਸਾਹ ਲੈਣ ਨਾਲ ਵੀ ਕੁਝ ਤਣਾਅ ਘੱਟ ਹੋ ਸਕਦਾ ਹੈ
  • ਆਸ-ਪਾਸ ਤਾਕ-ਝਾਕ ਨਾ ਕਰੋ ਤਾਂ ਕਿ ਤੁਹਾਡਾ ਕੀਮਤੀ ਸਮਾਂ ਬਰਬਾਦ ਨਾ ਹੋਵੇ ਅਤੇ ਅਖੀਰ ’ਚ ਤੁਸੀਂ ਤਣਾਅਗ੍ਰਸਤ ਨਾ ਹੋ ਜਾਓ
  • ਦੂਜੇ ਵਿਦਿਆਰਥੀ ਕੀ ਕਰ ਰਹੇ ਹਨ, ਇਸ ’ਤੇ ਧਿਆਨ ਨਾ ਦਿਓ
  • ਜਿਹੜੇ ਸਵਾਲਾਂ ਦੇ ਜ਼ਿਆਦਾ ਅੰਕ ਹੋਣ, ਉਨ੍ਹਾਂ ਨੂੰ  ਜ਼ਿਆਦਾ ਸਮਾਂ ਦਿਓ ਅਤੇ ਪਹਿਲਾਂ ਕਰੋਂ ਜਿਹੜੇ ਸਵਾਲਾਂ ਦੇ ਅੰਕ ਘੱਟ ਹੋਣ, ਉਨ੍ਹਾਂ ਨੂੰ ਘੱਟ ਸਮਾਂ ਦਿਓ
  • ਪ੍ਰਸ਼ਨ-ਪੱਤਰ ਔਖਾ ਲੱਗਣ ’ਤੇ ਨਿਰਾਸ਼ ਨਾ ਹੋਵੋ ਕਿਉਂਕਿ ਇਹ ਮੁਸ਼ਕਿਲ ਸਾਰੇ ਵਿਦਿਆਰਥੀਆਂ ਨੂੰ  ਮਹਿਸੂਸ ਹੋ ਰਹੀ ਹੋਵੇਗੀ
    -ਸੁਨੀਤਾ ਗਾਬਾ
Also Read:  ਹਵਾਈ ਸੈਨਾ ਦੇ ਜਾਂਬਾਜ ਜੋ ਫਰਾਂਸ ਤੋਂ ਸਵਦੇਸ਼ ਲਿਆਏ ਰਾਫੇਲ

ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਟਿਪਸ Examination

  • ਪੇਪਰਾਂ ਦੇ ਸਮੇਂ ਚਿੰਤਾ ਨਾ ਕਰੋ, ਸਗੋਂ ਇਸਨੂੰ ਚੈਲੰਜ ਦੀ ਤਰ੍ਹਾਂ ਲਓ ਅਤੇ ਹਿੰਮਤ ਨਾਲ ਅੱਗੇ ਵਧੋ
  • ਪੇਪਰ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਕਿਤਾਬਾਂ ਛੱਡ ਦਿਓ ਇਸ ਸਮੇਂ ਸਿਮਰਨ ਕਰੋ, ਤਾਂ ਕਿ ਤੁਹਾਡੇ ਮਾਇੰਡ ਨੂੰ ਤਾਜ਼ਗੀ ਅਤੇ ਸ਼ਾਂਤੀ ਮਿਲੇ
  • ਪੇਪਰਾਂ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸਮੇਂ ’ਤੇ ਸੋੋਵੋ ਘੱਟ ਤੋਂ ਘੱਟ ਪੰਜ ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ
  • ਪੇਪਰਾਂ ’ਚ ਕੋਈ ਵੀ ਸਵਾਲ ਨਾ ਛੱਡੋ, ਭਾਵੇਂ ਤੁਸੀਂ ਉਸਦਾ ਉੱਤਰ ਜਾਣਦੇ ਹੋ ਜਾਂ ਨਹੀਂ ਜੋ ਸਵਾਲ ਚੰਗੀ ਤਰ੍ਹਾਂ ਨਾਲ ਆਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਕਰੋ ਅਤੇ ਜੋ ਨਹੀਂ ਆਉਂਦੇ, ਉਨ੍ਹਾਂ ਨੂੰ ਵੀ ਨਾ ਛੱਡੋ, ਸਗੋਂ ਅਖੀਰ ’ਚ ਜ਼ਰੂਰ ਕਰੋ