Happy Holi: ਸੋਹਣੇ ਰੰਗਾਂ ਨਾਲ ਰੰਗ ਲਓਜੀਵਨ
ਭਾਰਤ ’ਚ ਤੀਜ-ਤਿਉਹਾਰਾਂ ਦਾ ਬਹੁਤ ਮਹੱਤਵ ਹੈ, ਇਸ ਵਿਚ ਚਾਰ ਮੁੱਖ ਤਿਉਹਾਰ ਮੰਨੇ ਗਏ ਹਨ, ਫੱਗਣ ਮਹੀਨੇ ’ਚ ਆਉਣ ਵਾਲਾ ਹੋਲੀ ਦਾ ਤਿਉਹਾਰ ਵੀ ਉਨ੍ਹਾਂ ’ਚੋਂ ਇੱਕ ਹੈ, ਜਿਸ ਨੂੰ ਏਕਤਾ, ਆਨੰਦ ਅਤੇ ਪਰੰਪਰਾਵਾਂ ਦੇ ਸ਼ਾਨਦਾਰ ਤਿਉਹਾਰ ਦੇ ਰੂਪ ’ਚ ਲੋਕ ਮਨਾਉਂਦੇ ਹਨ, ਹੋਲੀ ਸਭ ਤੋਂ ਅਨੰਦਮਈ ਤਿਉਹਾਰਾਂ ’ਚੋਂ ਇੱਕ ਹੈ, ਇਹੀ ਹੋਲੀ ਸਾਰਿਆਂ ਦੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦੀ ਹੈ ਅਤੇ ਗਲੀਆਂ ਨੂੰ ਰੰਗਾਂ ਨਾਲ ਸਜ਼ਾ ਦਿੰਦੀ ਹੈ ਨਾਲ ਹੀ ਇਨ੍ਹਾਂ ਰੰਗਾਂ ਦੀ ਮਸਤੀ ਅਤੇ ਖੁਸ਼ੀ ਵਾਲੇ ਤਿਉਹਾਰਾਂ ਦੇ ਪਿੱਛੇ ਇੱਕ ਡੂੰਘਾ ਅਧਿਆਤਮਕ ਸੁਨੇਹਾ ਲੁਕਿਆ ਹੈ, ਇੱਕ ਅਜਿਹਾ ਸੁਨੇਹਾ ਜੋ ਸਾਡੇ ਜੀਵਨ ਨੂੰ ਬਦਲਣ ਦੀ ਤਾਕਤ ਰੱਖਦਾ ਹੈ
ਹੋਲੀ ਸਿਰਫ ਰੰਗਾਂ ਨਾਲ ਖੇਡਣ ਬਾਰੇ ਨਹੀਂ ਹੈ, ਸਗੋਂ ਸਾਡੇ ਜੀਵਨ ਨੂੰ ਚੰਗੇ ਗੁਣਾਂ ਨਾਲ ਰੰਗਣ ਬਾਰੇ ’ਚ ਵੀ ਹੈ ਇਹ ਤਿਉਹਾਰ ਸਿਰਫ ਹੋਲਿਕਾ ਦਹਿਨ ਬਾਰੇ ਨਹੀਂ ਹੈ, ਸਗੋਂ ਸਾਡੇ ਅੰਦਰ ਦੀਆਂ ਬੁਰਾਈਆਂ ਨੂੰ ਸਾੜਨ ਬਾਰੇ ਵੀ ਹੈ ਆਓ! ਹੋਲੀ ਦੇ ਡੂੰਘੇ ਅਧਿਆਤਮਕ ਮਹੱਤਵ ਨੂੰ ਸਮਝੀਏ ਕਿ ਅਸੀਂ ਕਿਵੇਂ ਇਸ ਤਿਉਹਾਰ ਨੂੰ ਇਸ ਦੇ ਸਭ ਤੋਂ ਸ਼ੁੱਧ ਰੂਪ ’ਚ ਮਨਾ ਸਕਦੇ ਹਾਂ ਹੋਲੀ ਦੋ ਦਿਨਾਂ ਤੱਕ ਮਨਾਈ ਜਾਂਦੀ ਹੈ ਛੋਟੀ ਹੋਲੀ (ਹੋਲਿਕਾ ਦਹਿਨ) ਅਤੇ ਧੁਲੰਡੀ ਛੋਟੀ ਹੋਲੀ ਦੀ ਰਾਤ ਹੋਲਿਕਾ ਦਹਿਨ ਕੀਤਾ ਜਾਂਦਾ ਹੈ, ਜੋ ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਹੈ ਇਹ ਪਰੰਪਰਾ ਰਾਜਾ ਹਰਨਾਕਸ਼ ਅਤੇ ਉਨ੍ਹਾਂ ਦੇ ਪੁੱਤਰ ਪ੍ਰਹਿਲਾਦ ਦੀ ਕਥਾ ਨਾਲ ਜੁੜੀ ਹੋਈ ਹੈ
ਰਾਜਾ ਹਰਨਾਕਸ਼, ਹੰਕਾਰ ’ਚ ਅੰਨ੍ਹਾ ਹੋ ਗਿਆ ਸੀ ਅਤੇ ਆਪਣੇ ਪੁੱਤਰ ਪ੍ਰਹਿਲਾਦ ਦੀ ਵਿਸ਼ਨੂੰ ਦੇਵਤਾ ਪ੍ਰਤੀ ਅਟੁੱਟ ਭਗਤੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ ਉਸਨੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦ ’ਚ ਲੈ ਕੇ ਅੱਗ ’ਚ ਬੈਠੇ, ਕਿਉਂਕਿ ਹੋਲਿਕਾ ਕੋਲ ਇੱਕ ਅਜਿਹਾ ਕੱਪੜਾ ਸੀ ਜੋ ਅੱਗ ’ਚ ਸੜਨ ਤੋਂ ਬਚਾਉਂਦਾ ਸੀ ਹੋਲਿਕਾ ਇਹ ਸੋਚ ਕੇ, ਕਿ ਇਹ ਕੱਪੜਾ ਉਸ ਨੂੰ ਬਚਾ ਲਵੇਗਾ, ਪ੍ਰਹਿਲਾਦ ਨੂੰ ਲੈ ਕੇ ਅੱਗ ਦੀ ਚਿਤਾ ’ਤੇ ਬੈਠ ਗਈ ਪਰ ਈਸ਼ਵਰ ਦੀ ਲੀਲ੍ਹਾ ਕੁਝ ਹੋਰ ਹੀ ਸੀ ਉਸ ਕੱਪੜੇ ਨੇ ਉੱਡ ਕੇ ਪ੍ਰਹਿਲਾਦ ਨੂੰ ਢੱਕ ਲਿਆ, ਜਿਸ ਨਾਲ ਉਹ ਸੁਰੱਖਿਅਤ ਰਿਹਾ ਅਤੇ ਹੋਲਿਕਾ ਖੁਦ ਸੜ ਕੇ ਸੁਆਹ ਹੋ ਗਈ ਹੋਲਿਕਾ ਦਹਿਨ ਦੀ ਪ੍ਰਥਾ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਅਤੇ ਅੰਨਿਆਂ ਭਾਵੇਂ ਜਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਸੱਚੀ ਆਸਥਾ ਅਤੇ ਪ੍ਰਭੂ ਪ੍ਰੇਮ ਦੇ ਸਾਹਮਣੇ ਉਹ ਨਸ਼ਟ ਹੋ ਜਾਂਦਾ ਹੈ
Table of Contents
ਹੋਲੀ ਦੇ ਸੱਚੇ ਰੰਗ:
ਹੋਲੀ ਦੇ ਦਿਨ ਅਸੀਂ ਰੰਗ ਲਾਉਣ, ਹਾਸਿਆਂ ਤੇ ਖੁਸ਼ੀਆਂ ’ਚ ਡੁੱਬ ਜਾਂਦੇ ਹਾਂ ਪਰ ਇਨ੍ਹਾਂ ਬਾਹਰੀ ਰੰਗਾਂ ਤੋਂ ਵੀ ਗੂੜ੍ਹਾ ਇੱਕ ਅਧਿਆਤਮਕ ਅਰਥ ਹੈ ਕਿ ਪਰਮਾਤਮਾ ਸਾਡੀ ਆਤਮਾ ਨੂੰ ਗੁਣਾਂ ਦੇ ਰੰਗਾਂ ਨਾਲ ਰੰਗਦਾ ਹੈ
- ਸ਼ਾਂਤੀ ਦਾ ਰੰਗ: ਜਿਵੇਂ ਨੀਲਾ ਅਸਮਾਨ ਸਭ ਨੂੰ ਸੀਤਲਤਾ ਦਿੰਦਾ ਹੈ, ਉਵੇਂ ਹੀ ਪਰਮਾਤਮਾ ਦਾ ਗਿਆਨ ਸਾਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੰਦਾ ਹੈ
- ਸੁਖ ਦਾ ਰੰਗ: ਰੱਬ ਦੀ ਯਾਦ ਹਰ ਦੁੱਖ ਨੂੰ ਮਿਟਾ ਕੇ ਜੀਵਨ ਨੂੰ ਖੁਸ਼ੀ ਨਾਲ ਭਰ ਦਿੰਦੀ ਹੈ ਜਦੋਂ ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ ਉਹੀ ਸੱਚਾ ਤਿਉਹਾਰ ਹੈ
- ਸ਼ਕਤੀ ਦਾ ਰੰਗ: ਅਸਲ ਸ਼ਕਤੀ ਅੰਦਰੂਨੀ ਪਵਿੱਤਰਤਾ ਨਾਲ ਆਉਂਦੀ ਹੈ ਜਦੋਂ ਅਸੀਂ ਕਮਜ਼ੋਰੀਆਂ ਨੂੰ ਸਾੜਦੇ ਹਾਂ, ਤਾਂ ਅਸੀਂ ਹੋਰਾਂ ਨੂੰ ਵੀ ਮਜ਼ਬੂਤ ਬਣਾ ਸਕਦੇ ਹਾਂ
- ਪ੍ਰੇਮ ਦਾ ਰੰਗ: ਸੱਚਾ ਪ੍ਰੇਮ ਸ਼ਰਤਾਂ ਅਤੇ ਉਮੀਦਾਂ ਤੋਂ ਮੁਕਤ ਹੁੰਦਾ ਹੈ ਜਦੋਂ ਅਸੀਂ ਪਰਮਾਤਮਾ ਨਾਲ ਜੁੜਦੇ ਹਾਂ, ਤਾਂ ਸਾਡਾ ਪਿਆਰ ਨਿਸਵਾਰਥ ਅਤੇ ਦਿਵ ਬਣ ਜਾਂਦਾ ਹੈ
ਹੋਲੀ ਸਿਰਫ ਬਾਹਰੀ ਰੰਗ ਲਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਅਧਿਆਤਮਕ ਰੰਗਾਂ ਵਿੱਚ ਰੰਗਣ ਦਾ ਵੀ ਤਿਉਹਾਰ ਹੈ ਪਰਮਾਤਮਾ ਸਾਨੂੰ ਸਿਖਾਉਂਦਾ ਹੈ ਕਿ ਸੱਚੇ ਰੰਗ ਉਹ ਹਨ, ਜੋ ਆਤਮਾ ਨੂੰ ਸ਼ਕਤੀ, ਪ੍ਰੇਮ, ਆਨੰਦ ਅਤੇ ਪਵਿੱਤਰਤਾ ਨਾਲ ਭਰ ਦੇਣ ਆਓ! ਇਸ ਸਾਲ ਸੱਚੇ ਅਰਥਾਂ ’ਚ ਹੋਲੀ ਮਨਾਈਏ ਅਜਿਹੀ ਹੋਲੀ ਜੋ ਸਾਡੇ ਜੀਵਨ ’ਚ ਸੱਚੀ ਖੁਸ਼ੀ, ਪਵਿੱਤਰਤਾ ਅਤੇ ਏਕਤਾ ਲਿਆਵੇ ਕਿਉਂਕਿ ਅੰਤ ’ਚ ਸਾਡੇ ਚਿਹਰਿਆਂ ਦੇ ਰੰਗ ਫਿੱਕੇ ਪੈ ਜਾਣਗੇ, ਪਰ ਚੰਗੇ ਗੁੁਣਾਂ ਦੇ ਰੰਗ ਹਮੇਸ਼ਾ ਬਣੇ ਰਹਿਣਗੇ
ਹੋਲੀ ਖੇਡਣ ਤੋਂ ਪਹਿਲਾਂ ਹੀ ਜੇਕਰ ਆਪਣੇ ਚਿਹਰੇ ਅਤੇ ਹੱਥਾਂ-ਪੈਰਾਂ ’ਤੇ ਕੋਈ ਕੋਲਡ ਕਰੀਮ ਅਤੇ ਸਰ੍ਹੋਂ ਜਾਂ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਲਗਾ ਲਓ ਤਾਂ ਕਿਸੇ ਵੀ ਤਰ੍ਹਾਂ ਦਾ ਰੰਗ ਸੌਖਿਆਂ ਲੱਥ ਜਾਵੇਗਾ ਅਤੇ ਰੰਗਾਂ ’ਚ ਮਿਲੇ ਹਾਨੀਕਾਰਕ ਰਸਾਇਣਾਂ ਤੋਂ ਵੀ ਚਮੜੀ ਸੁਰੱਖਿਅਤ ਰਹੇਗੀ
ਇੰਜ ਉਤਾਰੋ ਹੋਲੀ ਦੇ ਰੰਗ
- ਸਰੀਰ ਦਾ ਰੰਗ ਲਾਹੁਣ ਤੋਂ ਪਹਿਲਾਂ ਕਲੀਜਿੰਗ ਮਿਲਕ ਨਾਲ ਚਮੜੀ ਨੂੰ ਸਾਫ ਕਰ ਲਓ
- ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ’ਚ ਕੋਈ ਵੀ ਹੇਅਰ ਆਇਲ ਚੰਗੀ ਤਰ੍ਹਾਂ ਲਾ ਲਓ ਤਾਂ ਕਿ ਰੰਗ ਲਾਹੁਣ ’ਚ ਸੁਵਿਧਾ ਰਹੇ ਹੋਲੀ ਖੇਡਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਕਰਕੇ ਰੰਗ ਲਾਹ ਦਿਓ
- ਰੰਗ ਲਾਹੁਣ ਲਈ ਠੰਢੇ ਪਾਣੀ ਦੀ ਵਰਤੋਂ ਕਰੋ ਗਰਮ ਪਾਣੀ ਦੀ ਵਰਤੋਂ ਨਾ ਕਰੋ ਕਿਉਂਕਿ ਗਰਮ ਪਾਣੀ ਦੇ ਸੰਪਰਕ ’ਚ ਆ ਕੇ ਰੰਗ ਹੋਰ ਪੱਕੇ ਹੋ ਜਾਂਦੇ ਹਨ ਤੇ ਅਸਾਨੀ ਨਾਲ ਨਹੀਂ ਉੱਤਰਦੇ
- ਰੰਗ ਲਾਹੁਣ ਲਈ ਸਕਰੱਬ ਦੀ ਵਰਤੋਂ ਵੀ ਸੁਰੱਖਿਅਤ ਰਹਿੰਦੀ ਹੈ ਇੱਕ ਚਮਚ ਵੇਸਣ ਜਾਂ ਆਟੇ ’ਚ ਇੱਕ ਚਮਚ ਤੇਲ ਦੇ ਅਨੁਪਾਤ ’ਚ ਸਕਰੱਬ ਬਣਾ ਕੇ ਇਸ ਨੂੰ ਰੰਗ ਲੱਗੀਆਂ ਥਾਵਾਂ ’ਤੇ ਲਾਓ ਇਹ ਕਿਰਿਆ ਕਈ ਵਾਰ ਕਰਨ ’ਤੇ ਰੰਗ ਪੂਰੀ ਤਰ੍ਹਾਂ ਲੱਥ ਜਾਂਦਾ ਹੈ ਅਤੇ ਚਿਹਰੇ ’ਤੇ ਚਮਕ ਆ ਜਾਂਦੀ ਹੈ
- ਰੰਗ ਲਾਹੁਣ ਲਈ ਕਿਸੇ ਡਿਟਰਜੈਂਟ ਦੀ ਬਜਾਏ ਸਿਰਫ ਨਹਾਉਣ ਵਾਲੇ ਸਾਬਣ ਦੀ ਵਰਤੋਂ ਕਰੋ ਸਾਬਣ ਦੀ ਝੱਗ ਨੂੰ ਕਿਸੇ ਕੱਪੜੇ ’ਚ ਲਾ ਕੇ ਪੂੰਝਦੇ ਜਾਓ ਤਾਂ ਕਿ ਰੰਗ ਕੱਪੜੇ ’ਤੇ ਲਹਿੰਦਾ ਜਾਵੇ
- ਜੇਕਰ ਚਮੜੀ ’ਤੇ ਸਿੱਧੇ ਰੰਗ ਲਾਇਆ ਗਿਆ ਹੋਵੇ ਤਾਂ ਇਸ ਨੂੰ ਹਲਕਾ ਕਰਨ ਲਈ ਪਹਿਲਾਂ ਨਿੰਬੂ ਨਾਲ ਰਗੜ ਕੇ ਸਾਫ ਕਰ ਲਓ, ਇਸ ਤੋਂ ਬਾਅਦ ਆਟੇੇ ਤੇਲ ਦਾ ਵਟਣਾ ਲਾਓ
-ਰੌਸ਼ਨੀ ਸਾਹੂ
ਰੰਗਾਂ ਦੇ ਤਿਉਹਾਰ ਹੋਲੀ ਨੂੰ ਇਸ ਤਰ੍ਹਾਂ ਮਨਾਓ ਕਿ ਮਨ ਤੁਹਾਡੇ ’ਤੇ ਹਾਵੀ ਨਾ ਹੋਵੇ ਅਤੇ ਆਤਮਾ ਦੀ ਆਵਾਜ਼ ਬੁਲੰਦੀਆਂ ’ਤੇ ਜਾ ਚੜ੍ਹੇ ਸੇਵਾ-ਸਿਮਰਨ ਨੂੰ ਗਹਿਣਾ ਬਣਾਓ, ਦੀਨਤਾ-ਨਿਮਰਤਾ ਨੂੰ ਆਪਣੀ ਜ਼ਿੰਦਗੀ ’ਚ ਲਾਜ਼ਮੀ ਅਪਣਾਓ ਇਸ ਤਿਉਹਾਰ ਦਾ ਆਪਣਾ ਹੀ ਵੱਖਰਾ ਨਜ਼ਾਰਾ ਹੁੰਦਾ ਹੈ, ਪਰ ਇਸ ਦਿਨ ਲੋਕ ਨਜਾਇਜ਼ ਫਾਇਦਾ ਵੀ ਚੁੱਕਦੇ ਹਨ, ਗਲਤ ਹਰਕਤਾਂ ਕਰਦੇ ਹਨ, ਗਲਤ ਪਾਸੇ ਧਿਆਨ ਜਾਂਦਾ ਹੈ ਇਨ੍ਹਾਂ ਸਭ ਤੋਂ ਬਚ ਕੇ ਸਾਫ ਹੋਲੀ ਖੇਡਣਾ ਹੀ ਸਹੀ ਹੁੰਦਾ ਹੈ ਹੋਲੀ ’ਤੇ ਜੋ ਰੰਗ ਲਾਉਂਦੇ ਹੋ, ਉਹ ਕੈਮੀਕਲ ਮੁਕਤ ਹੋਣਾ ਚਾਹੀਦਾ ਹੈ ਹੋਲੀ ਵਾਲੇ ਦਿਨ ਕਿਤੇ ਗੋਹਾ ਪਾਇਆ ਜਾਂਦਾ ਹੈ, ਕਿਤੇ ਕਾਲਾ ਤੇਲ ਲਾਇਆ ਜਾਂਦਾ ਹੈ, ਇਹ ਸਹੀ ਨਹੀਂ ਹੈ ਸਾਰੇ ਧਰਮਾਂ ਦੇ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਹੁੰਦੇ ਹਨ ਇਸ ਲਈ ਖੁਸ਼ੀ ਦੇ ਇਸ ਤਿਉਹਾਰ ਨੂੰ ਸਿਹਤਮੰਦ ਤਰੀਕੇ ਨਾਲ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ
































































