Teenagers ਟੀਨਏਜਰਸ ਬੱਚਿਆਂ ਦੇ ਬਣੋ ਮੱਦਦਗਾਰ

ਮਾਤਾ-ਪਿਤਾ ਹਮੇਸ਼ਾ ਆਪਣੇ ਬੱਚੇ ਨੂੰ ਬੜੇ ਲਾਡ-ਪਿਆਰ ਨਾਲ ਪਾਲਦੇ ਹਨ ਪਰ ਟੀਨਏਜ਼ ਦੀ ਉਮਰ ’ਚ ਪਹੁੰਚਣ ਤੋਂ ਬਾਅਦ ਅਕਸਰ ਬੱਚਿਆਂ ਦੀ ਇਹ ਸ਼ਿਕਾਇਤ ਹੋਣ ਲੱਗਦੀ ਹੈ ਕਿ ਉਨ੍ਹਾਂ ਦੇ ਪੇਰੈਂਟਸ ਉਨ੍ਹਾਂ ਨੂੰ ਸਮਝਦੇ ਨਹੀਂ ਹਨ ਅਜਿਹੇ ’ਚ ਸ਼ੁਰੂਆਤ ਹੁੰਦੀ ਹੈ ਆਪਸ ’ਚ ਟਕਰਾਅ ਦੀ ਜੇਕਰ ਪੇਰੈਂਟਸ ਕੁਝ ਗੱਲਾਂ ’ਤੇ ਧਿਆਨ ਦੇਣ ਤਾਂ ਟੀਨਏਜ਼ ਬੱਚਿਆਂ ਨਾਲ ਚੰਗੇੇੇ ਸਬੰਧ ਰੱਖਣ ’ਚ ਮੱਦਦ ਮਿਲ ਸਕਦੀ ਹੈ

ਬੱਚੇ ਨਾਲ ਦੋਸਤੀ ਕਰੋ:

ਟੀਨਏਜ਼ ਉਮਰ ਦਾ ਉਹ ਪੜਾਅ ਹੁੰਦਾ ਹੈ, ਜਿੱਥੇ ਬੱਚੇ ’ਚ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਬਦਲਾਅ ਹੁੰਦੇ ਹਨ ਅਜਿਹੇ ’ਚ ਬੱਚੇ ਨੂੰ ਸਮਝਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ ਤੁਸੀਂ ਆਪਣੇ ਬੱਚੇ ਦੇ ਨਾਲ ਹਰ ਵਿਸ਼ੇ ’ਤੇ ਖੁੱਲ੍ਹ ਕੇ ਗੱਲ ਕਰੋ, ਤਾਂ ਕਿ ਉਹ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਤੁਹਾਡੇ ਤੋਂ ਜਾਣ ਸਕਣ ਪੇਰੈਂਟਸ ਆਪਣੇ ਟੀਨਏਜ਼ ਬੱਚਿਆਂ ਨਾਲ ਖੂਬ ਸਮਾਂ ਬਿਤਾਉਣ, ਜਿਸ ਨਾਲ ਤੁਹਾਡੇ ਦੋਵਾਂ ਚ ਚੰਗੀ ਸਮਝ ਬਣੇ ਜਦੋਂ ਤੁਸੀਂ ਉਸ ਨਾਲ ਹਰ ਵਿਸ਼ੇ ’ਤੇ ਗੱਲ ਕਰੋਗੇ ਅਤੇ ਉਸਨੂੰ ਚੰਗਾ ਫੀਲ ਕਰਵਾਓਗੇ ਤਾਂ ਉਹ ਤੁਹਾਡੇ ਨਾਲ ਇੱਕ ਦੋਸਤ ਵਾਂਗ ਸਭ ਕੁਝ ਸ਼ੇਅਰ ਕਰੇਗਾ

ਖੁਦ ਨੂੰ ਢਾਲ਼ੋ:

Responsibility in Childrenਬੱਚਿਆਂ ਦੀ ਪਸੰਦ ਦਾ ਧਿਆਨ ਰੱਖੋ ਉਨ੍ਹਾਂ ਦੇ ਖਾਣੇ ਦੀ ਪਸੰਦ ਦਾ ਧਿਆਨ ਰੱਖੋ, ਖੇਡਣ ਅਤੇ ਪਹਿਨਣ ਦੀ ਪਸੰਦ ਦਾ ਧਿਆਨ ਰੱਖੋ ਆਪਣੀ ਸੋਚ ਕਿ ਕੀ ਬਣਨਾ ਹੈ, ਬੱਚਿਆਂ ਨੂੰ ਇਹ ਗੇਮ ਖੇਡਣੀ ਚਾਹੀਦੀ ਜਾਂ ਇਸ ਤਰ੍ਹਾਂ ਦੀ ਡਰੈੱਸ ਪਹਿਨਣੀ ਚਾਹੀਦੀ ਹੈ, ਉਨ੍ਹਾਂ ’ਤੇ ਨਾ ਥੋਪੋ ਬੱਸ ਉਨ੍ਹਾਂ ਨੂੰ ਇਹ ਦੱਸੋ ਕਿ ਇਹ ਠੀਕ ਹੈ ਜਾਂ ਨਹੀਂ ਫੈਸਲਾ ਉਨ੍ਹਾਂ ’ਤੇ ਛੱਡ ਦਿਓ ਉਨ੍ਹਾਂ ਦੀ ਪਸੰਦ ਨੂੰ ਸਮਝੋ ਅਤੇ ਘਰ ਦਾ ਮਾਹੌਲ ਉਸ ਦੇ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕਰੋ ਤਾਂ ਕਿ ਘਰ ’ਚ ਸ਼ਾਂਤ ਵਾਤਾਵਰਨ ਬਣਿਆ ਰਹੇ

Also Read:  ਨਕਲੀ ਅਤੇ ਮਿਲਾਵਟੀ ਖਾਦ ਦੀ ਕਰੋ ਪਹਿਚਾਣ

ਹੌਂਸਲਾ ਵਧਾਓ:

ਟੀਨਏਜ਼ ਇੱਕ ਅਜਿਹੀ ਉਮਰ ਹੁੰਦੀ ਹੈ ਜਦੋਂ ਬੱਚੇ ਆਪਣੀ ਪੜ੍ਹਾਈ ਅਤੇ ਅੱਗੇ ਦੇ ਕਰੀਅਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਹਨ ਅਜਿਹੇ ’ਚ ਤੁਸੀਂ ਬੱਚੇ ਦੀ ਮੱਦਦ ਕਰੋ ਅਤੇ ਉਸ ਦਾ ਸਾਥ ਦਿਓ ਟੀਨਏਜ ਬੱਚੇ ਨੂੰ ਅੱਗੇ ਵਧਣ ਲਈ ਮੋਟੀਵੇਟ ਕਰਦੇ ਰਹੋ ਧਿਆਨ ਰੱਖੋ ਕਿ ਤੁਸੀਂ ਕਦੇ ਵੀ ਆਪਣੇ ਬੱਚੇ ਦੀ ਤੁਲਨਾ ਕਿਸੇ ਹੋਰ ਬੱਚੇ ਨਾਲ ਨਾ ਕਰੋ ਅਜਿਹਾ ਕਰਨ ਨਾਲ ਬੱਚੇ ’ਚ ਨਿਰਾਸ਼ਾ ਦਾ ਭਾਵ ਆਉਂਦਾ ਹੈ

ਥੋੜ੍ਹੀ ਛੂਟ ਦਿਓ:

ਬੱਚਿਆਂ ਨੂੰ ਵੀ ਸਪੇਸ ਚਾਹੀਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਥੋੜ੍ਹਾ ਸਮਾਂ ਅਤੇ ਛੂਟ ਦਿਓ ਤਾਂ ਕਿ ਉਹ ਸਮਾਜ ’ਚ ਜਗ੍ਹਾ ਬਣਾ ਸਕਣ ਇਸ ਦਾ ਅਰਥ ਇਹ ਵੀ ਨਹੀਂ ਕਿ ਉਨ੍ਹਾਂ ਨੂੰ ਐਨੀ ਆਜ਼ਾਦੀ ਦਿਓ ਕਿ ਉਹ ਆਪਣੀ ਮਰਜੀ ਦੇ ਮਾਲਕ ਬਣ ਜਾਣ, ਅਤੇ ਚੰਗਾ-ਮਾੜਾ ਨਾ ਪਹਿਚਾਨਣ ਆਜ਼ਾਦੀ ਦਿਓ ਪਰ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖੋ ਜਿੱਥੇ ਗਲਤੀ ਕਰਨ, ਪਿਆਰ ਨਾਲ ਉਨ੍ਹਾਂ ਨੂੰ ਸਮਝਾਓ ਤਾਂ ਕਿ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਮਾਤਾ-ਪਿਤਾ ਠੀਕ ਕਹਿ ਰਹੇ ਹਨ ਆਪਣੀ ਮਰਜੀ  ਥੋਪੋ ਨਾ ਸਗੋਂ ਉਨ੍ਹਾਂ ਦੇ ਚੰਗੇ-ਮਾੜੇ ਤੋਂ ਵਾਕਿਫ ਕਰਵਾਓ

ਭਰੋਸਾ ਕਰੋ:

ਜੇਕਰ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ ਤਾਂ ਵਿਸ਼ਵਾਸ ਕਰੋ ਕਿ ਉਹ ਕੁਝ ਗਲਤ ਨਹੀਂ ਕਰਨਗੇ ਬੱਚਿਆਂ ਨੂੰ ਕੁਝ ਆਜ਼ਾਦੀ ਦਿਓ ਕਿ ਉਹ ਲਾਈਫ ’ਚ ਅੱਗੇ ਵਧਣ ਪਰ ਸਹੀ ਰਸਤਾ ਅਪਣਾ ਕੇ ਮਾਤਾ-ਪਿਤਾ ਦਾ ਸਾਥ ਹਮੇਸ਼ਾ ਉਨ੍ਹਾਂ ਦੇ ਨਾਲ ਹੈ, ਇਸ ਦਾ ਭਰੋਸਾ ਉਨ੍ਹਾਂ ਨੂੰ ਦਿਵਾਓ

ਮੱਦਦ ਕਰੋ:

ਕਈ ਵਾਰ ਬੱਚੇ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਅਤੇ ਗਲਤੀ ਕਰ ਬੈਠਦੇ ਹਨ ਅਜਿਹੇ ’ਚ ਮਾਤਾ-ਪਿਤਾ ਨੂੰ ਸਬਰ ਵਰਤਦੇ ਹੋਏ ਉਨ੍ਹਾਂ ਦੀ ਮੱਦਦ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਡਾਂਟੋ- ਫਿਟਕਾਰੋ ਨਾ, ਸਹੀ ਰਸਤਾ ਦਿਖਾਓ ਰਸਤਾ ਇਸ ਤਰ੍ਹਾਂ ਦਿਖਾਓ ਕਿ ਉਨ੍ਹਾਂ ਨੂੰ ਸਹੀ-ਗਲਤ ਦੀ ਪਹਿਚਾਣ ਹੋ ਸਕੇ ਅਤੇ ਤੁਹਾਡੇ ਸਹੀ ਮਾਰਗਦਰਸ਼ਨ ’ਤੇ ਉਹ ਮਾਣ ਮਹਿਸੂਸ ਕਰ ਸਕਣ

Also Read:  ਨੌਜਵਾਨ ਪੀੜ੍ਹੀ ਦੀਆਂ ਦੁਸ਼ਮਣ ਹਨ ਇਹ ਆਦਤਾਂ