ਜੇਕਰ ਤੁਸੀਂ ਚਾਹੁੰਦੇ ਹੋ ਅਧਿਆਤਮਿਕ ਵਿਕਾਸ
ਜੀਵਨ ’ਚ ਹਰ ਇਨਸਾਨ ਇੱਕ ਖਾਸ ਉਮਰ ਤੋਂ ਬਾਅਦ ਅਧਿਆਤਮ ਨਾਲ ਜੁੜਦਾ ਚਲਿਆ ਜਾਂਦਾ ਹੈ ਉਦੋਂ ਉਸਨੂੰ ਖੁਸ਼ੀ, ਠਹਿਰਾਅ, ਸ਼ਾਂਤੀ ਚਾਹੀਦੀ ਹੈ ਇਨ੍ਹਾਂ ਚੀਜ਼ਾਂ ਨੂੰ ਲੱਭਣ ਲਈ ਉਹ ਅਧਿਆਤਮ ਦਾ ਸਹਾਰਾ ਲੈਂਦਾ ਹੈ ਜਿਵੇਂ ਅਧਿਆਤਮਿਕ ਕਿਤਾਬਾਂ ਦਾ ਪੜ੍ਹਨਾ, ਸਤਿਸੰਗ ਸੁਣਨਾ, ਮੈਡੀਟੇਸ਼ਨ ਕਰਨਾ ਜਾਂ ਕਿਸੇ ਧਾਰਮਿਕ ਸੰਸਥਾ ਨਾਲ ਜੁੜਾਅ ਕਰ ਲੈਂਦਾ ਹੈ ਤਾਂ ਕਿ ਉਸ ਦਾ ਅਧਿਆਤਮਿਕ ਵਿਕਾਸ ਹੋਵੇ ਅਤੇ ਤੇਰੀ-ਮੇਰੀ ਤੋਂ ਦੂਰ ਵੱਖਰੀ ਦੁਨੀਆਂ ’ਚ ਵਿਚਰੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਅਧਿਆਤਮਿਕ ਵਿਕਾਸ ਹੋਵੇ ਤਾਂ ਗੌਰ ਕਰੋ ਕੁਝ ਗੱਲਾਂ ’ਤੇ:-
Table of Contents
ਬਿਨਾਂ ਸ਼ਰਤ ਦੇ ਮੁਆਫ ਕਰੋ:
ਗਲਤੀ ਤਾਂ ਸਭ ਤੋਂ ਹੁੰਦੀ ਹੈ ਜੇਕਰ ਦੂਜੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਸਨੂੰ ਬਿਨਾਂ ਕਿਸੇ ਸ਼ਰਤ ਦੇ ਮੁਆਫ ਕਰੋ ਉਸਨੂੰ ਗਲੇ ਲਾਓ ਅਤੇ ਫਿਰ ਉਸਦੀਆਂ ਗਲਤੀਆਂ ’ਤੇ ਚਾਨਣਾ ਨਾ ਪਾਓ ਬੱਸ ਉਸਨੂੰ ਐਵੇਂ ਹੀ ਮੁਆਫ ਕਰ ਦਿਓ ਜੇਕਰ ਇਨਸਾਨ ਗਲਤੀ ਨੂੰ ਵਾਰ-ਵਾਰ ਨਾ ਦੁਹਰਾਵੇ ਤਾਂ ਰੱਬ ਵੀ ਉਸਨੂੰ ਮੁਆਫ ਕਰ ਦਿੰਦਾ ਹੈ ਜੇਕਰ ਤੁਸੀਂ ਉਸਨੂੰ ਮੁਆਫ ਕਰ ਦਿਓ ਪਰ ਉਸ ਦੀਆਂ ਗਲਤੀਆਂ ਨੂੰ ਭੁੱਲੋ ਨਾ ਤਾਂ ਇਹ ਮੁਆਫੀ ਨਹੀਂ ਹੋਵੇਗੀ ਮੁਆਫ ਕਰਕੇ ਉਸ ਦੀਆਂ ਗਲਤੀਆਂ ਨੂੰ ਭੁੱਲਣਾ ਹੀ ਦਿਲੋਂ ਮੁਆਫ਼ ਕਰਨਾ ਹੈ।
ਦੂਜਿਆਂ ਦੀ ਤਾਰੀਫ ਕਰੋ:
ਦੂਜਿਆਂ ਦੀ ਤਾਰੀਫ ਕਰਨਾ ਇੱਕ ਕਲਾ ਹੈ ਜਦੋਂ ਤੁਸੀਂ ਦੂਜਿਆਂ ਦੀ ਤਾਰੀਫ ਦਿਲੋਂ ਕਰਦੇ ਹੋ ਤਾਂ ਬ੍ਰਹਿਮੰਡ ਦਾ ਹਰ ਹਿੱਸਾ ਤੁਹਾਡੀ ਤਾਰੀਫ ਕਰਦਾ ਹੈ ਜਿਵੇਂ ਮਾਂ-ਧੀ ਤਾਂ ਇੱਕ ਦੂਜੇ ਦੀ ਤਾਰੀਫ ਕਰਦੀਆਂ ਨਹੀਂ ਥੱਕਦੀਆਂ, ਉਸੇ ਤਰ੍ਹਾਂ ਸੱਸ-ਨੂੰਹ ਵੀ ਇੱਕ-ਦੂਜੇ ਦੀ ਤਾਰੀਫ ਕਰਨ ਤਾਂ ਸਾਰਾ ਮਾਹੌਲ ਖੁਸ਼ਨੁਮਾ ਰਹੇਗਾ ਅਧਿਆਪਕ ਵਿਦਿਆਰਥੀ ਦੀ ਅਤੇ ਵਿਦਿਆਰਥੀ ਅਧਿਆਪਕ ਦੀ ਤਾਰੀਫ ਕਰੇ ਤਾਂ ਪੜ੍ਹਨ ਦਾ ਮਾਹੌਲ ਹੀ ਕੁਝ ਹੋਰ ਹੋਵੇਗਾ ਗੁਆਂਢੀ ਗੁਆਂਢੀ ਦੀ ਤਾਰੀਫ ਕਰੇ ਤਾਂ ਵਾਤਾਵਰਨ ਖੁਸ਼ਨੁਮਾ ਹੋ ਜਾਵੇਗਾ ਅਤੇ ਬ੍ਰਹਿਮੰਡ ਖੁਸ਼ੀਆਂ ਨੂੰ ਕਈ ਗੁਣਾ ਕਰਕੇ ਵਾਪਸ ਮਾਹੌਲ ’ਚ ਭੇਜੇਗਾ।
ਮੱਦਦ ਕਰਨਾ ਸਿੱਖੋ:
ਜੇਕਰ ਤੁਸੀਂ ਕਿਸੇ ਦੀ ਮੱਦਦ ਕਰ ਸਕਦੇ ਹੋ ਤਾਂ ਬਿਨਾਂ ਸੰਕੋਚ ਦੇ ਮੱਦਦ ਕਰੋ ਮੱਦਦ ਕਰਨ ਲਈ ਕਿਸੇ ਕਾਰਨ ਨੂੰ ਨਾ ਲੱਭੋ ਬੱਸ ਮੱਦਦ ਇਸ ਲਈ ਕਰੋ ਕਿ ਸਾਹਮਣੇ ਵਾਲੇ ਨੂੰ ਮੱਦਦ ਦੀ ਲੋੜ ਹੈ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ ਇੱਕ ਵਾਰ ਇੱਕ ਵਿਅਕਤੀ ਨੇ 8 ਸਾਲ ਦੇ ਬੱਚੇ ਨੂੰ ਡੁੱਬਣ ਤੋਂ ਬਚਾਇਆ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਦੀ ’ਚ ਛਾਲ ਮਾਰ ਕੇ ਉਸਨੂੰ ਬਚਾਇਆ ਜਦੋਂ ਮਾਂ ਨੂੰ ਉਸਦਾ ਬੱਚਾ ਸਹੀ-ਸਲਾਮਤ ਸੌਂਪਿਆ ਗਿਆ ਤਾਂ ਮਾਂ ਉਸ ਵਿਅਕਤੀ ਦਾ ਧੰਨਵਾਦ ਕਰਨਾ ਭੁੱਲ ਗਈ ਦੇਖਣ ਵਾਲਿਆਂ ’ਚੋਂ ਇੱਕ ਨੇ ਉਸ ਵਿਅਕਤੀ ਤੋਂ ਪੁੱਛਿਆ ਤੁਹਾਨੂੰ ਕੀ ਮਿਲਿਆ ਉਸਨੂੰ ਬਚਾ ਕੇ? ਉਸਦਾ ਜਵਾਬ ਸੀ, ਬੱਚੇ ਦੀ ਮਾਂ ਦੇ ਚਿਹਰੇ ਦੀ ਮੁਸਕਰਾਹਟ ਅਤੇ ਸੰਤੋਸ਼ ਨੇ ਮੈਨੂੰ ਸਭ ਕੁਝ ਦੇ ਦਿੱਤਾ ਇਸ ਲਈ ਮੱਦਦ ਕਰ ਸਕਣ ਦੀ ਪੁਜੀਸ਼ਨ ’ਚ ਪਿੱਛੇ ਨਾ ਹਟੋ।
ਰੱਬ ਨਾਲ ਹੈ ਤਾਂ ਡਰ ਕਾਹਦਾ:
ਭਗਵਾਨ ਸਰਵ ਵਿਆਪਕ ਹੈ ਹਰ ਪਾਸੇ ਹੈ ਬੱਸ ਇਸ ਗੱਲ ’ਤੇ ਧਿਆਨ ਰੱਖੋ ਕਹਿੰਦੇ ਹਨ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਆਪਣੇ ਦਿਮਾਗ ਅਤੇ ਮਨ ’ਚ ਹਮੇਸ਼ਾ ਭਗਵਾਨ ਦੇ ਧਿਆਨ ਨੂੰ ਭਰੀ ਰੱਖੋ ਤਾਂ ਤੁਸੀਂ ਦੇਖੋਗੇ ਤੁਹਾਡਾ ਮਨ ਸ਼ਾਂਤ ਰਹੇਗਾ ਅਤੇ ਡਰ ਤਾਂ ਰਹੇਗਾ ਹੀ ਨਹੀਂ।
-ਸੁਨੀਤਾ ਗਾਬਾ

































































