ਧੂਮਧਾਮ ਨਾਲ ਮਨਾਇਆ ਐੱਮਐੱਸਜੀ ਪਵਿੱਤਰ ਅਵਤਾਰ ਦਿਵਸ ਭੰਡਾਰਾ MSG Bhandara

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ 134ਵਾਂ ਪਵਿੱਤਰ ਅਵਤਾਰ ਦਿਵਸ ਡੇਰਾ ਸੱਚਾ ਸੌਦਾ ’ਚ 5 ਨਵੰਬਰ ਨੂੰ ਧੂਮਧਾਮ ਨਾਲ ਮਨਾਇਆ ਗਿਆ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਦੇ ਸ਼ੁੱਭ ਭੰਡਾਰੇ ’ਤੇ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ, ਸਰਸਾ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ

ਸ਼ੁਰੂਆਤ ’ਚ ਸਤਿਸੰਗ ਪੰਡਾਲ ’ਚ ਸਜੀ ਸਾਧ-ਸੰਗਤ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ ਸਮੁੱਚਾ ਪੰਡਾਲ ਪਵਿੱਤਰ ਨਾਅਰੇ ਨਾਲ ਗੂੰਜ ਉੱਠਿਆ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਪੂਰੇ ਤਨ-ਮਨ ਨਾਲ ਸਰਵਣ ਕੀਤਾ ਕਵੀਰਾਜ ਵੀਰਾਂ ਨੇ ਭਗਤਮਈ ਭਜਨਾਂ ਜ਼ਰੀਏ ਸਤਿਗੁਰੂ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ

ਇਸ ਦਰਮਿਆਨ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ ਜਿਸ ’ਚ ਗੁਰੂ ਮਹੱਤਵ ’ਤੇ ਖਾਸ ਚਰਚਾ ਹੋਈ, ਇਸਦੇ ਨਾਲ ਹੀ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਦੇ ਗੀਤ ਵੀ ਸੁਣਾਏ ਗਏ ਇਸ ਮੌਕੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਤਿੰਨ ਜੋੜੇ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਦੇ ਬੰਧਨ ’ਚ ਬੱਝੇ ਨਾਮਚਰਚਾ ਸਤਿਸੰਗ ’ਚ ਪੁੱਜੀ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਗੁਲਦਾਨਾ ਪ੍ਰਸ਼ਾਦ ਅਤੇ ਲੰਗਰ ਭੋਜਨ ਛਕਾਇਆ ਗਿਆ

ਇਸ ਮੌਕੇ ਕਰਵਾਈ ਨਾਮਚਰਚਾ ਸਤਿਸੰਗ ’ਚ ਮਾਨਵਤਾ ਭਲਾਈ ਦੇ ਕੰਮਾਂ ਦੀ ਮੁਹਿੰਮ ਦੇ ਤਹਿਤ ਸਰਦੀ ਦੇ ਮੌਸਮ ਦੇ ਚੱਲਦਿਆਂ 134 ਪਰਿਵਾਰਾਂ ਨੂੰ ਕੰਬਲ ਵੰਡੇ ਗਏ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫਤ ਲੋਕ ਭਲਾਈ ਪਰਮਾਰਥੀ ਇਲਾਜ ਜਾਂਚ ਕੈਂਪ ਲਗਾਇਆ, ਜਿਸ ’ਚ 1212 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਦੌਰਾਨ 220 ਤੋਂ ਵੱਧ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਵੀ ਕੀਤਾ

Also Read:  Watermelon Mojito: ਵਾਟਰਮੈਲਨ ਮੋਜ਼ਿਤੋ

ਬਰਨਾਵਾ ’ਚ ਵੀ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਗਿਆ ਪਵਿੱਤਰ ਅਵਤਾਰ ਦਿਵਸ

ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ ਬਰਨਾਵਾ (ਉੱਤਰ ਪ੍ਰਦੇਸ਼) ’ਚ 2 ਨਵੰਬਰ ਨੂੰ ਧਰਮ ਅਤੇ ਸੱਭਿਆਚਾਰ ਦਾ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ’ਤੇ ਇੱਥੇ ਵੱਡੀ ਗਿਣਤੀ ’ਚ ਯੂਪੀ ਅਤੇ ਉੱਤਰਾਖੰਡ ਦੀ ਸਾਧ-ਸੰਗਤ ਪਹੁੰਚੀ

ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਥੇ ਵੀ 134 ਕੰਬਲ ਵੰਡੇ ਗਏ ਸਵੇਰੇ 11 ਵਜੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲਾਹੀ ਨਾਅਰੇ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੇ ਭੰਡਾਰੇ ਦੀ ਵਧਾਈ ਦਿੱਤੀ ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਜਨਾਂ ਜ਼ਰੀਏ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਤੋਂ ਬਾਅਦ ਫੂਡ ਬੈਂਕ ਮੁਹਿੰਮ ਨਾਲ ਜੁੜੀ ਇੱਕ ਰੌਚਕ ਡਾਕਿਊਮੈਂਟਰੀ ਦਿਖਾਈ ਗਈ ਭੰਡਾਰੇ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਪ੍ਰਸ਼ਾਦ ਅਤੇ ਲੰਗਰ-ਭੋਜਨ ਛਕਾਇਆ ਗਿਆ