experiences of satsangis

ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ -ਸਤਿਸੰਗੀਆਂ ਦੇ ਅਨੁਭਵ – ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਮੈਂ ਚਰਨ ਦਾਸ ਪੁੱਤਰ ਸ੍ਰੀ ਗੰਗਾ ਸਿੰਘ ਪਿੰਡ ਕਬਰ ਵਾਲਾ ਨਜ਼ਦੀਕ ਮਲੋਟ ਹੁਣ ਮੌਕੇ ’ਤੇ ਪਿੰਡ ਢੰਡੀ ਕਦੀਮ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹਾਂ ਮੈਂ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਅੱਖੀਂ ਦੇਖੇ ਕਰਿਸ਼ਮੇ ਦਾ ਵਰਣਨ ਇਸ ਤਰ੍ਹਾਂ ਕਰ ਰਿਹਾ ਹਾਂ

ਸੰਨ 1958 ਦੀ ਗੱਲ ਹੈ ਕਿ ਉਨ੍ਹੀਂ ਦਿਨੀਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸ਼ਹਿਰ ਅਬੋਹਰ ’ਚ ਸਤਿਸੰਗ ਕੀਤਾ ਫਿਰ ਉਸ ਤੋਂ ਬਾਅਦ ਕਬਰਵਾਲੇ ਨੂੰ ਵੀ ਸਤਿਸੰਗ ਦੀ ਬਖਸ਼ਿਸ਼ ਕੀਤੀ ਜਦੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਕਬਰ ਵਾਲੇ ਸਤਿਸੰਗ ਕਰਨ ਲਈ ਪਿੰਡ ’ਚ ਪਧਾਰੇ ਤਾਂ ਰਸਤੇ ’ਚ ਇਸੇ ਪਿੰਡ ਦੇ ਅੱਡੇ ’ਤੇ ਇੱਕ ਸੇਠ ਦੀ ਪਰਚੂਨ ਦੀ ਦੁਕਾਨ ਸੀ ਪਿੰਡ ’ਚ ਸਤਿੰਸਗ ਹੋਣ ਕਾਰਨ ਉਸ ਦੁਕਾਨਦਾਰ ਨੇ ਆਪਣੀ ਦੁਕਾਨ ’ਚ ਸ਼ਹਿਰ ਤੋਂ ਖਾਣਪੀਣ ਦਾ (ਜਿਵੇਂ ਮਠਿਆਈ ਆਦਿ) ਕਾਫੀ ਸਮਾਨ ਲਿਆ ਕੇ ਰੱਖਿਆ ਹੋਇਆ ਸੀ

ਭਾਵ ਸਮਾਨ ਨਾਲ ਦੁਕਾਨ ਭਰੀ ਹੋਈ ਸੀ ਜਦੋਂ ਪੂਜਨੀਕ ਮਸਤਾਨਾ ਜੀ ਮਹਾਰਾਜ ਉੱਥੋਂ ਲੰਘਣ ਲੱਗੇ ਤਾਂ ਦੁਕਾਨ ਦੇ ਸਾਹਮਣੇ ਜਾ ਕੇ ਰੁਕ ਗਏ ਅਤੇ ਦੁਕਾਨਦਾਰ ਤੋਂ ਪੁੱਛਿਆਂ ਕਿ ਇਹ ਦੁਕਾਨ ਕਿਸਦੀ ਹੈ  ਦੁਕਾਨਦਾਰ ਨੇ ਜਵਾਬ ਦਿੱਤਾ, ਬਾਬਾ ਜੀ! ਇਹ ਦੁਕਾਨ ਮੇਰੀ ਹੀ ਹੈ ਉਸ ਸਮੇਂ ਸੱਚੇ ਦਾਤਾਰ ਜੀ ਦੇ ਨਾਲ ਕਰੀਬ 60-70 ਸੇਵਾਦਾਰ ਅਤੇ ਕੁਝ ਹੋਰ ਆਦਮੀ ਉੱਥੇ ਖੜ੍ਹੇ ਸਨ ਸਰਵ-ਸਮਰੱਥ ਸਤਿਗੁਰੂ ਜੀ ਨੇ ਸੰਗਤ ਨੂੰ ਹੁਕਮ ਕੀਤਾ ਕਿ ਬਈ! ਇਹ ਦੁਕਾਨ ਲੁੱਟ ਲਓ’’ ਹੁਕਮ ਮਿਲਣ ਦੀ ਦੇਰ ਸੀ ਕਿ ਸਾਰੇ ਦੁਕਾਨ ਦੇ ਸਮਾਨ ‘ਤੇ ਟੁੱਟ ਪਏ ਬਸ, ਕੁਝ ਹੀ ਦੇਰ ’ਚ ਸਾਰੀ ਦੁਕਾਨ ਖਾਲੀ ਕਰ ਦਿੱਤੀ

ਦੁਕਾਨਦਾਰ ਦੇ ਇਹ ਅਨੋਖੀ ਖੇਡ ਸਮਝ ’ਚ ਨਹੀਂ ਆਈ ਉਸਨੇ ਸੋਚਿਆ ਕਿ ਮੈਂ ਤਾਂ ਲੁੱਟ ਗਿਆ ਅਤੇ ਆਪਣੀ ਦੁਕਾਨ ਦਾ ਇਹ ਹਾਲ ਦੇਖ ਕੇ ਰੋਣ ਲੱਗਿਆ ਉਹ ਰੋਂਦੇ-ਰੋਂਦੇ ਬੇਪਰਵਾਹ ਜੀ ਨੂੰ ਅਰਜ ਕਰਨ ਲੱਗਿਆ ਕਿ ਬਾਬਾ ਜੀ! ਸਾਡੇ ਪਰਿਵਾਰ ਦਾ ਰੁਜ਼ਗਾਰ ਤਾਂ ਇਹੀ ਦੁਕਾਨ ਹੀ ਹੈ ਜੇਕਰ ਦੁਕਾਨ ਦੀ ਪੂੰਜੀ ਹੀ ਖ਼ਤਮ ਹੋ ਗਈ ਤਾਂ ਮੈਂ ਦੁਕਾਨ ਕਿਸ ਤਰ੍ਹਾਂ ਚਲਾਵਾਂਗਾ ਸਾਡੇ ਬੱਚੇ ਭੁੱਖੇ ਮਰ ਜਾਣਗੇ ਮੈਂ ਤਾਂ ਉੱਜੜ ਗਿਆ ਹਾਂ

Also Read:  ਗੁਰੂ ਕਰ ਲਿਆ ਇਕ ਸਮਾਨ

ਪੂਜਨੀਕ ਪਰਮ ਦਿਆਲੂ ਦਾਤਾਰ ਜੀ ਨੇ ਉਸ ਦੁਕਾਨਦਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਪੁੱਟਰ! ਘਬਰਾਉਣਾ ਨਾ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਪੂਰਨ ਫਕੀਰ ਕਿਸੇ ਨੂੰ ਜ਼ਰਾ ਵੀ ਦੁੱਖ ਨਹੀਂ ਦਿੰਦੇ ਸਗੋਂ ਉਨ੍ਹਾਂ ਦੀ ਹਰ ਖੇਡ ਇੱਕ ਵੱਡੇ ਰਾਜ਼ ਛੁਪੇ ਹੁੰਦੇ ਹਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਦੁਕਾਨਦਾਰ ਤੋਂ ਪੁੱਛਿਆ ਕਿ ਪੁੱਟਰ! ਤੁਹਾਡੀ ਦੁਕਾਨ ’ਚ ਕਿੰਨੇ ਰੁਪਏ ਦਾ ਮਾਲ ਸੀ ਉਹ ਘਬਰਾਇਆ ਹੋਇਆ ਬੋਲਿਆ, ਸਾਈਂ ਜੀ! ਸੱਠ ਰੁਪਇਆ ਦਾ ਇਸ ’ਤੇ ਪਿਆਰੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਬੰਦ ਮੁੱਠੀ ’ਚ ਉਸਨੂੰ ਕੁਝ ਰੁਪਏ ਦਿੱਤੇ ਅਤੇ ਫਰਮਾਇਆ, ਕਿ ਇਨ੍ਹਾਂ ਨੂੰ ਗਿਣ ਆਪਣੇ ਸਮਾਨ ਦੇ ਪੈਸੇ ਗਿਣ ਕੇ ਰੱਖ ਲੈ ਅਤੇ ਬਾਕੀ ਜੋ ਬਚੇ ਸਾਨੂੰ ਵਾਪਸ ਕਰ ਦੇ’ ਦੁਕਾਨਦਾਰ ਨੇ ਜਦੋਂ ਪੈਸੇ ਗਿਣੇ ਤਾਂ ਉਹ ਪੂਰੇ ਅੱਸੀ ਰੁਪਏ ਸਨ ਜ਼ਿਆਦਾ ਪੈਸੇ ਦੇਖ ਕੇ ਉਸਦਾ ਮਨ ਬੇਈਮਾਨ ਹੋ ਗਿਆ

ਫਿਰ ਸਤਿਗੁਰੂ ਜੀ ਨੇ ਪੁੱਛਿਆ ਕਿ ਦੱਸ ਬਈ! ਕਿੰਨੇ ਰੁਪਏ ਹਨ  ਉਸਨੇ ਜਵਾਬ ਦਿੱਤਾ, ਬਾਬਾ ਜੀ! ਪੂਰੇ ਸੱਠ ਰੁਪਏ ਹਨ ਉਸਨੇ ਸੋਚਿਆ ਕਿ ਬਾਬਾ ਜੀ ਨੂੰ ਕਿਹੜਾ ਪਤਾ ਹੈ ਕਿ ਕਿੰਨੇ ਰੁਪਏ ਹਨ  ਅੰਤਰਯਾਮੀ ਦਾਤਾਰ ਜੀ ਨੇ ਉਸਨੂੰ ਫਿਰ ਹੁਕਮ ਕੀਤਾ ਕਿ ਇਨ੍ਹਾਂ ਨੂੰ ਦੁਬਾਰਾ ਗਿਣ
ਜਦੋਂ ਦੁਕਾਨਦਾਰ ਨੇ ਦੁਬਾਰਾ ਗਿਣੇ ਤਾਂ ਉਹ ਗਿਣਤੀ ’ਚ ਚਾਲੀ ਰੁਪਏ ਹੋਏ ਭਾਵ ਅੱਸੀ ਤੋਂ ਚਾਲੀ ਬਣ ਗਏ ਉਸ ਹੈਰਾਨੀ ਜਨਕ ਕਰਿਸ਼ਮੇ ਨੂੰ ਦੇਖ ਕੇ ਦੁਕਾਨਦਾਰ ਹੱਕਾ-ਬੱਕਾ ਰਹਿ ਗਿਆ ਕਿ ਐਨਾ ਫਰਕ ਕਿਵੇਂ ਪੈ ਸਕਦਾ ਹੈ ਇਹ ਤਾਂ ਕੋਈ ਹੋਰ ਹੀ ਖੇਡ ਹੈ ਉਦੋਂ ਜਾ ਕੇ ਉਸਨੇ ਆਪਣੀ ਗਲਤੀ ਦੀ ਮੁਆਫੀ ਮੰਗਦੇ ਹੋਏ ਬੇਪਰਵਾਹ ਜੀ ਅੱਗੇ ਅਰਜ਼ ਕੀਤੀ, ਬਾਬਾ ਜੀ ਮੈਨੂੰ ਮੁਆਫ ਕਰੋ, ਮੈਂ ਤਾਂ ਮੂਰਖ ਇਨਸਾਨ ਹਾਂ ਜੋ ਆਪ ਜੀ ਨੇ ਪੈਸੇ ਦਿੱਤੇ ਸਨ, ਉਹ ਪੂਰੇ ਅੱਸੀ ਸਨ ਪਰ ਮੈਂ ਆਪ ਜੀ ਦੇ ਅੱਗੇ ਸੱਠ ਹੀ ਦੱਸ ਕੇ ਵੀਹ ਦਾ ਝੂਠ ਬੋਲਿਆ ਸੀ ਮੈਨੂੰ ਕੀ ਪਤਾ ਸੀ ਕਿ ਆਪ ਖੁਦ-ਖੁਦਾ, ਪਰਮਾਤਮਾ, ਰੱਬ ਖੁਦ ਹੀ ਹੋ

Also Read:  ਨਾਰੀਅਲ ਬਰੈੱਡ ਰੋਲ | Coconut Bread Roll

ਪਰਉਪਕਾਰੀ ਦਾਤਾਰ ਜੀ ਨੇ ਉਸ ’ਤੇ ਰਹਿਮਤ ਕਰਦਿਆਂ ਬਚਨ ਫਰਮਾਇਆ, ਪੁੱਟਰ! ਫਿਰ ਦੁਬਾਰਾ ਗਿਣ’ ਜਦੋਂ ਉਸ ਦੁਕਾਨਦਾਰ ਨੇ ਸ਼ਹਿਨਸ਼ਾਹੀ ਹੁਕਮ ਅਨੁਸਾਰ ਉਹੀ ਪੈਸੇ ਤੀਜੀ ਵਾਰ ਗਿਣੇ ਤਾਂ ਉਹ ਪੂਰੇ ਸੱਠ ਹੋਏ ਜਿੰਨੇ ਕਿ ਦੁਕਾਨਦਾਰ ਨੇ ਆਪਣੇ ਸਮਾਨ ਦੇ ਮੰਗੇ ਸਨ ਪੂਜਨੀਕ ਬੇਪਰਵਾਹ ਮਸਤਾਨਾ ਜੀ ਨੇ ਫਰਮਾਇਆ ਕਿ ਅੱਜ ਤੂੰ ਜੋ ਵੀ ਮੰਗਦਾ ਮਿਲ ਜਾਂਦਾ ਪਰ ਫਿਰ ਵੀ ਠੀਕ ਹੀ ਰਹਿੰਦਾ ਐਨਾ ਕਹਿ ਕੇ ਚੋਜ਼ੀ ਦਾਤਾਰ ਜੀ ਸਤਿਸੰਗ ਕਰਨ ਲਈ ਚਲੇ ਗਏ ਉਸ ਦੁਕਾਨਦਾਰ ਨੇ ਦੁੁਕਾਨ ਤੋਂ ਫਾਰਿਗ ਹੋ ਕੇ ਸਤਿਗੁਰੂ ਦੀ ਦਇਆ-ਮਿਹਰ ਨਾਲ ਪਰਿਵਾਰ ਸਮੇਤ ਸਤਿਸੰਗ ਸੁਣਿਆ ਅਤੇ ਸਾਰੇ ਪਰਿਵਾਰ ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰ ਲਿਆ

 ਪੂਰਨ ਸਤਿਗੁਰੂ ਤਾਂ ਅੰਤਰਯਾਮੀ ਹੁੰਦਾ ਹੈ ਇਹ ਸੰਸਾਰੀ ਜੀਵ ਉਸਦੀ ਖੇਡ ਨੂੰ ਕੀ ਸਮਝ ਸਕਦਾ ਹੈ ਜਿਵੇਂ ਇੱਥੇ ਵੀ ਉਸ ਦੇ ਪਰਿਵਾਰ ਸਮੇਤ ਸਾਰੀਆਂ ਰੂਹਾਂ ਦਾ ਉਧਾਰ ਕਰਨ ਲਈ ਇਹ ਚੋਝ ਖੇਡਿਆ ਜੇਕਰ ਪਰਉਪਕਾਰੀ ਦਾਤਾਰ ਜੀ ਉਸ ਦੁਕਾਨਦਾਰ ਦੀ ਦੁਕਾਨ ਦਾ ਸਮਾਨ ਨਾ ਖਰੀਦਦੇ ਤਾਂ ਉਸਨੇ ਸਤਿਸੰਗ ਦੇ ਸਮੇਂ ਆਪਣਾ ਸਮਾਨ ਗਾਹਕਾਂ ਨੂੰ ਵੇਚਣ ’ਚ ਹੀ ਲੱਗਿਆ ਰਹਿਣਾ ਸੀ ਸਗੋਂ ਜ਼ਿਆਦਾ ਗਾਹਕਾਂ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਮਾਨ ਵੇਚਣ ’ਚ ਹੀ ਲਗਾਏ ਰੱਖਣਾ ਸੀ ਉਨ੍ਹਾਂ ਨੇ ਸੋਚਿਆ ਸੀ ਕਿ ਜੋ ਆਮਦਨ ਅੱਜ ਕਰ ਲਵਾਂਗੇ ਇਹੀ ਸਾਡੀ ਕਮਾਈ ਹੈ ਅਸੀਂ ਸਤਿਸੰਗ ਸੁਣ ਕੇ ਕੀ ਲੈਣਾ ਹੈ, ਸਾਡਾ ਤਾਂ ਇਹੀ ਸਤਿਸੰਗ ਹੈ,

ਪਰ ਪੂਰੇ ਸਤਿਗੁਰੂ ਕੁੱਲ ਮਾਲਕ ਨੂੰ ਸਭ ਪਤਾ ਹੈ, ਉਸ ਤੋਂ ਕੋਈ ਗੱਲ ਛੁਪੀ ਨਹੀਂ ਇਸ ਲਈ ਉਹ ਆਪਣੀਆਂ ਅਧਿਕਾਰੀ ਰੂਹਾਂ ਲਈ ਕੋਈ ਨਾ ਕੋਈ ਵਿਧੀ ਬਣਾ ਕੇ ਆਪਣੀ ਸ਼ਰਨ ’ਚ ਲਿਆ ਕੇ ਨਾਮ-ਦਾਨ ਬਖ਼ਸ਼ ਦਿੰਦੇ ਹਨ ਪੂਜਨੀਕ ਬੇਪਰਵਾਹ ਜੀ ਫਰਮਾਇਆ ਕਰਦੇ ਸਤਿਗੁਰੂ ਨੂੰ ਆਪਣੀ ਇੱਕ ਰੂਹ ਨੂੰ ਨਾਮਦਾਨ ਦੇਣ ਲਈ ਕਿੰਨਾ ਵੀ ਖਰਚ ਕਿਉਂ ਨਾ ਕਰਨਾ ਪਵੇ, ਇਸਦੀ ਉਸਨੂੰ ਕੋਈ ਪਰਵਾਹ ਨਹੀਂ