ਸਟਫ਼ਡ ਪਟੈਟੋ ਵਿਦ ਗ੍ਰੇਵੀ stuffed potato gravy
Table of Contents
ਸਮੱਗਰੀ
250 ਗ੍ਰਾਮ ਆਲੂ, 80 ਗ੍ਰਾਮ ਕਸਿਆ ਹੋਇਆ ਪਨੀਰ, 1 ਵੱਡਾ ਚਮਚ ਕੱਟਿਆ ਹੋਇਆ ਕਾਜੂ, 1 ਵੱਡਾ ਚਮਚ ਕਿਸ਼ਮਿਸ਼, 1 ਵੱਡਾ ਚਮਚ ਦਹੀ, 70 ਗ੍ਰਾਮ ਖਸਖਸ , 2 ਹਰੀ ਮਿਰਚ, 1 ਬਾਰੀਕ ਕੱਟਿਆ ਹੋਇਆ ਪਿਆਜ਼, 1 ਚਮਚ ਲਸਣ ਦਾ ਪੇਸਟ, ਅੱਧਾ ਛੋਟਾ ਚਮਚ ਹਲਦੀ, ਅੱਧਾ ਛੋਟਾ ਚਮਚ ਕਾਲੀ ਮਿਰਚ, ਅੱਧਾ ਚਮਚ ਪਿਸੀ ਹੋਈ ਲਾਲ ਮਿਰਚ,ਇੱਕ ਵੱਡਾ ਚਮਚ ਗਰਮ ਮਸਾਲਾ, ਅੱਧਾ ਵੱਡਾ ਚਮਚ ਹਰਾ ਧਨੀਆਂ, ਚੀਨੀ ਤੇ ਨਮਕ ਸਵਾਦ ਅਨੁਸਾਰ
ਵਿਧੀ
ਆਲੂ ਨੂੰ ਅੱਧਕੱਚਾ ਉਬਾਲ ਲਓ ਫਿਰ ਛਿਲ ਕੇ ਵਿਚੋਂ ਦੀ ਇੱਕ ਹੋਲ ਬਣਾ ਲਓ (ਦੋਵੇਂ ਪਾਸੇ ਛੇਦ ਹੋ ਜਾਣ) ਹੁਣ ਇੱਕ ਬਾਊਲ ਵਿੱਚ ਪਨੀਰ, ਹਰਾ ਧਨੀਆ, ਹਰੀ ਮਿਰਚ, ਕਟੇ ਹੋਏ ਪਿਆਜ਼ ਤੇ ਨਮਕ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ, ਫਿਰ ਛੇਦ ਕੀਤੇ ਹੋਏ ਆਲੂ ਨੂੰ ਦੋਵੇਂ ਪਾਸਿਓਂ ਭਰ ਲਓ ਹੁਣ ਕੜਾਈ ਵਿੱਚ ਤੇਲ ਗਰਮ ਕਰੋ ਉਸ ਵਿੱਚ ਪਿਆਜ, ਲਸਣ ਦਾ ਪੇਸਟ ਪਾ ਕੇ 2 ਮਿੰਟ ਤੱਕ ਭੁੰਨੋ ਇਸ ਵਿੱਚ ਹਲਦੀ ਪਾਊੁਡਰ, ਲਾਲ ਪੀਸੀ ਮਿਰਚ, ਧਨੀਆ ਪਾਊਡਰ, ਨਮਕ , ਦਹੀ , ਖੰਡ , ਕਾਜੂ ਖਸਖਸ ਦਾ ਪੇਸਟ ਪਾਓ ਤੇ ਇਸ ਨੂੰ ਸੁਨਹਿਰਾ ਹੋਣ ਤੱਕ ਭੁੰਨੋ ਹਲਕਾ ਜਿਹਾ ਪਾਣੀ ਪਾ ਕੇ ਗ੍ਰੇਵੀ ਨੂੰ ਪਕਣ ਤੋਂ ਬਾਅਦ ਤਿਆਰ ਕੀਤੇ ਹੋਏ ਆਲੂ ਦੇ ਰੋਲ ਨੂੰ ਉਸ ਵਿੱਚ ਮਿਲਾ ਦਿਓ ਤੇ 10-15 ਮਿੰਟ ਤੱਕ ਧੀਮੀ ਆਂਚ ‘ਤੇ ਪੱਕਣ ਦਿਓ ਤੇ ਹੁਣ ਇਸ ਨੂੰ ਗਰਮ ਨਾਨ ਨਾਲ ਪਰੋਸੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.