sour sweet bitter gourdਖੱਟਾ-ਮਿੱਠਾ ਕਰੇਲਾ
Table of Contents
ਸਮੱਗਰੀ:
- ਅੱਧਾ ਕਿ.ਗ੍ਰਾ. ਕਰੇਲੇ,
- ਅੱਧਾ ਕਿ.ਗ੍ਰਾ. ਪਿਆਜ,
- ਇਕ ਚਮਚ ਸੌਂਫ,
- ਇੱਕ ਚਮਚ ਸਾਬਤ ਧਨੀਆ,
- 3-4 ਹਰੀਆਂ ਮਿਰਚਾਂ,
- ਇਮਲੀ ਚਟਣੀ ਲਈ,
- ਸਵਾਦ ਅਨੁਸਾਰ ਨਮਕ,
- ਮਿਰਚ ਅਤੇ ਚੀਨੀ
sour sweet bitter gourd ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ ਇਮਲੀ ਨੂੰ ਭਿਓਂ ਕੇ ਰੱਖ ਦਿਓ ਦੂਜੇ ਪਾਸੇ, ਕਰੇਲੇ ਨੂੰ ਧੋ ਕੇ ਅਤੇ ਛਿੱਲ ਕੇ ਛੋਟੇ-ਛੋਟੇ ਟੁਕੜੇ ਕਰ ਲਓ ਇਨ੍ਹਾਂ ਨੂੰ ਡੀਪ ਫ੍ਰਾਈ ਕਰੋ ਅਤੇ ਬਾਅਦ ਵਿੱਚ ਇੱਕ ਪਲੇਟ ‘ਚ ਕੱਢ ਲਓ ਹੁਣ ਕੜਾਹੀ ‘ਚ ਸੌਂਫ, ਧਨੀਆ, ਕੱਟੀ ਹਰੀ ਮਿਰਚ ਪਾਓ ਥੋੜ੍ਹਾ-ਜਿਹਾ ਭੁੰਨਣ ਤੋਂ ਬਾਅਦ ਉਸ ‘ਚ ਕੱਟਿਆ ਪਿਆਜ ਪਾਓ ਤੇ ਹਿਲਾਉਂਦੇ ਰਹੋ
Also Read :-
ਪਿਆਜ ਨੂੰ ਭੂਰਾ ਨਹੀਂ ਕਰਨਾ ਹੈ ਹੁਣ ਪਿਆਜ ‘ਚ ਚੀਨੀ, ਇਮਲੀ ਦਾ ਪਾਣੀ ਕਰੇਲੇ ਅਤੇ ਨਮਕ-ਮਿਰਚ ਪਾ ਕੇ ਥੋੜ੍ਹੀ ਦੇਰ ਪੱਕਣ ਦਿਓ
ਖੱਟਾ-ਮਿੱਠਾ ਕਰੇਲਾ ਤਿਆਰ ਹੈ ਹੁਣ ਤੁਸੀਂ ਇਸ ਨੂੰ ਪੂੜੀਆਂ, ਪਰੌਂਠੇ ਜਾਂ ਸਾਦੀ ਰੋਟੀ ਨਾਲ ਗਰਮਾ-ਗਰਮ ਸਰਵ ਕਰੋ
ਮੋਨਿਕਾ ਇੰਸਾਂ, ਸ਼ਾਹ ਸਤਿਨਾਮ ਜੀ ਨਗਰ, ਸਰਸਾ