sour-sweet-bitter-gourd

sour sweet bitter gourdਖੱਟਾ-ਮਿੱਠਾ ਕਰੇਲਾ

ਸਮੱਗਰੀ:

  • ਅੱਧਾ ਕਿ.ਗ੍ਰਾ. ਕਰੇਲੇ,
  • ਅੱਧਾ ਕਿ.ਗ੍ਰਾ. ਪਿਆਜ,
  • ਇਕ ਚਮਚ ਸੌਂਫ,
  • ਇੱਕ ਚਮਚ ਸਾਬਤ ਧਨੀਆ,
  • 3-4 ਹਰੀਆਂ ਮਿਰਚਾਂ,
  • ਇਮਲੀ ਚਟਣੀ ਲਈ,
  • ਸਵਾਦ ਅਨੁਸਾਰ ਨਮਕ,
  • ਮਿਰਚ ਅਤੇ ਚੀਨੀ

sour sweet bitter gourd ਬਣਾਉਣ ਦੀ ਵਿਧੀ:

ਸਭ ਤੋਂ ਪਹਿਲਾਂ ਇਮਲੀ ਨੂੰ ਭਿਓਂ ਕੇ ਰੱਖ ਦਿਓ ਦੂਜੇ ਪਾਸੇ, ਕਰੇਲੇ ਨੂੰ ਧੋ ਕੇ ਅਤੇ ਛਿੱਲ ਕੇ ਛੋਟੇ-ਛੋਟੇ ਟੁਕੜੇ ਕਰ ਲਓ ਇਨ੍ਹਾਂ ਨੂੰ ਡੀਪ ਫ੍ਰਾਈ ਕਰੋ ਅਤੇ ਬਾਅਦ ਵਿੱਚ ਇੱਕ ਪਲੇਟ ‘ਚ ਕੱਢ ਲਓ ਹੁਣ ਕੜਾਹੀ ‘ਚ ਸੌਂਫ, ਧਨੀਆ, ਕੱਟੀ ਹਰੀ ਮਿਰਚ ਪਾਓ ਥੋੜ੍ਹਾ-ਜਿਹਾ ਭੁੰਨਣ ਤੋਂ ਬਾਅਦ ਉਸ ‘ਚ ਕੱਟਿਆ ਪਿਆਜ ਪਾਓ ਤੇ ਹਿਲਾਉਂਦੇ ਰਹੋ

Also Read :-

ਪਿਆਜ ਨੂੰ ਭੂਰਾ ਨਹੀਂ ਕਰਨਾ ਹੈ ਹੁਣ ਪਿਆਜ ‘ਚ ਚੀਨੀ, ਇਮਲੀ ਦਾ ਪਾਣੀ ਕਰੇਲੇ ਅਤੇ ਨਮਕ-ਮਿਰਚ ਪਾ ਕੇ ਥੋੜ੍ਹੀ ਦੇਰ ਪੱਕਣ ਦਿਓ
ਖੱਟਾ-ਮਿੱਠਾ ਕਰੇਲਾ ਤਿਆਰ ਹੈ ਹੁਣ ਤੁਸੀਂ ਇਸ ਨੂੰ ਪੂੜੀਆਂ, ਪਰੌਂਠੇ ਜਾਂ ਸਾਦੀ ਰੋਟੀ ਨਾਲ ਗਰਮਾ-ਗਰਮ ਸਰਵ ਕਰੋ
ਮੋਨਿਕਾ ਇੰਸਾਂ, ਸ਼ਾਹ ਸਤਿਨਾਮ ਜੀ ਨਗਰ, ਸਰਸਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!