ਮੂਲੀ ਦੀ ਸਬਜ਼ੀ
Table of Contents
Radish Dish ਸਮਗੱਰੀ:
- ਤਿੰਨ ਮੂਲੀਆਂ ਟੁਕੜਿਆਂ ’ਚ ਕੱਟੀਆਂ ਹੋਈਆਂ,
- ਦੋ ਟਮਾਟਰ ਬਰੀਕ ਕੱਟੇ ਹੋਏ,
- ਇੱਕ ਪਿਆਜ ਬਰੀਕ ਕੱਟਿਆ ਹੋਇਆ,
- ਇੱਕ ਛੋਟਾ ਚਮਚ ਜੀਰਾ,
- 1/8 ਛੋਟਾ ਚਮਚ ਹਿੰਗ ਪਾਊਡਰ,
- 1/2 ਛੋਟਾ ਚਮਚ ਹਲਦੀ ਪਾਊਡਰ,
- ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ,
- ਇੱਕ ਛੋਟਾ ਚਮਚ ਧਨੀਆ ਪਾਊਡਰ,
- ਇੱਕ ਛੋਟਾ ਚਮਚ ਗਰਮ ਮਸਾਲਾ ਪਾਊਡਰ,
- ਇੱਕ ਵੱਡਾ ਚਮਚ ਅਦਰਕ ਲਸਣ ਪੇਸਟ,
- ਇੱਕ ਵੱਡਾ ਚਮਚ ਸਰ੍ਹੋਂ ਦਾ ਤੇਲ,
- ਸਵਾਦ ਅਨੁਸਾਰ ਨਮਕ,
- ਇੱਕ ਵੱਡਾ ਚਮਚ ਧਨੀਆ ਪੱਤਾ ਬਰੀਕ ਕੱਟਿਆ ਹੋਇਆ
Radish Dish ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਮੂਲੀ ਨੂੰ ਛਿੱਲ ਕੇ ਟੁਕੜਿਆਂ ’ਚ ਗੋਲ-ਗੋਲ ਕੱਟ ਲਓ ਅਤੇ ਪਿਆਜ ਅਤੇ ਟਮਾਟਰ ਨੂੰ ਵੀ ਕੱਟ ਲਓ ਹੁਣ ਇੱਕ ਪੈਨ ’ਚ ਇੱਕ ਵੱਡਾ ਚਮਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰੋ ਜਦੋਂ ਤੇਲ ਪੂਰਾ ਗਰਮ ਹੋ ਜਾਵੇ ਤਾਂ ਇਸ ਵਿੱਚ ਹਿੰਗ, ਜੀਰਾ ਪਾਓ ਅਤੇ ਪਿਆਜ ਪਾ ਕੇ ਭੁੰਨ੍ਹੋ ਜਦੋਂ ਪਿਆਜ ਲਾਲ ਹੋ ਜਾਵੇ ਤਾਂ ਇਸ ਵਿੱਚ ਅਦਰਕ-ਲਸਣ ਦੇ ਪੇਸਟ ਪਾ ਕੇ ਹਿਲਾਓ ਇਸ ਵਿੱਚ ਟਮਾਟਰ ਪਾਓ, ਜਦੋਂ ਟਮਾਟਰ ਥੋੜ੍ਹਾ ਨਰਮ ਹੋ ਜਾਵੇ
ਤਾਂ ਇਸ ਵਿੱਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾਓ ਅਤੇ ਕੜਛੀ ਨਾਲ ਹਿਲਾਉਂਦੇ ਹੋਏ ਮਸਾਲਾ ਭੁੰਨ੍ਹੋ ਇਸ ਤੋਂ ਬਾਅਦ ਇਸ ਵਿੱਚ ਕੱਟੀ ਹੋਈ ਮੂਲੀ ਪਾ ਦਿਓ ਅਤੇ ਇਸ ਨੂੰ ਢੱਕ ਕੇ ਹਲਕੇ ਸੇਕੇ ’ਤੇ ਮੂਲੀ ਨਰਮ ਹੋਣ ਤੱਕ ਪਕਾਓ ਵਿੱਚ-ਵਿੱਚ ਦੀ ਢੱਕਣ ਖੋਲ੍ਹ ਕੇ ਕੜਛੀ ਨਾਲ ਹਿਲਾਓ ਜਦੋਂ ਮੂਲੀ ਗਲ਼ ਜਾਵੇ ਤਾਂ ਢੱਕਣ ਲਾਹ ਕੇ ਥੋੜ੍ਹੀ ਦੇਰ ਸਬਜ਼ੀ ਨੂੰ ਭੁੰਨ੍ਹੋ ਸਵਾਦਿਸ਼ਟ ਅਤੇ ਪੌਸ਼ਟਿਕ ਮੂਲੀ ਦੀ ਸਬਜ਼ੀ ਤਿਆਰ ਹੈ ਇਸ ਨੂੰ ਸਰਵਿੰਗ ਪਲੇਟ ’ਚ ਕੱਢ ਕੇ ਰੋਟੀ, ਪਰੌਂਠੇ ਜਾਂ ਚੌਲਾਂ ਨਾਲ ਲੰਚ ਜਾਂ ਡਿਨਰ ’ਚ ਸਰਵ ਕਰੋ































































