Diwali: ਲੋੜਵੰਦਾਂ ਦੀ ਮਦਦ ਕਰਕੇ ਮਨਾਈਏ ਦੀਵਾਲੀ
ਦੀਵਾਲੀ ਸਿਰਫ ਦੀਵੇ ਜਗਾਉਣ, ਮਠਿਆਈਆਂ ਵੰਡਣ ਅਤੇ ਘਰ ਸਜਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਕਿਸੇ ਦੇ ਜੀਵਨ ’ਚ ਖੁਸ਼ੀਆਂ ਦਾ ਚਾਨਣ ਲਿਆਉਣ ਦਾ ਮੌਕਾ ਵੀ ਹੈ ਜਦੋਂ ਸਾਡੇ ਘਰ ਰੌਸ਼ਨੀ ਨਾਲ ਜਗਮਗਾ ਰਹੇ ਹੋਣ, ਤਾਂ ਸਾਨੂੰ ਉਨ੍ਹਾਂ ਪਰਿਵਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਨ੍ਹਾਂ ਦੇ ਘਰ ਆਰਥਿਕ ਤੰਗੀ ਕਾਰਨ ਤਿਉਹਾਰ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਜ਼ਰਾ ਸੋਚੋ, ਜੇਕਰ ਸਾਡੀ ਛੋਟੀ ਜਿਹੀ ਮਦਦ ਕਿਸੇ ਬੱਚੇ ਦੇ ਚਿਹਰੇ ’ਤੇ ਮੁਸਕਾਨ ਲਿਆ ਦੇਵੇ ਜਾਂ ਕਿਸੇ ਪਰਿਵਾਰ ਦੇ ਘਰ ’ਚ ਖੁਸ਼ੀਆਂ ਦੇ ਦੀਪ ਜਗਾ ਦੇਵੇ, ਤਾਂ ਇਸ ਤੋਂ ਵੱਧ ਕੇ ਦੀਵਾਲੀ ਦਾ ਤੋਹਫਾ ਕੀ ਹੋਵੇਗਾ!
Table of Contents
ਕਿਸੇ ਦੀ ਮੁਸਕਾਨ ਬਣੇ ਸਾਡੀ ਖੁਸ਼ੀ:
ਇਸ ਦੀਵਾਲੀ ਦੇ ਤਿਉਹਾਰ ’ਤੇ ਲੋੜਵੰਦ ਪਰਿਵਾਰਾਂ ਨੂੰ ਭੋਜਨ, ਮਠਿਆਈਆਂ, ਕੱਪੜੇ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੇ ਕੇ ਉਨ੍ਹਾਂ ਦੀਆਂ ਖੁਸ਼ੀਆਂ ’ਚ ਸ਼ਾਮਲ ਹੋਵੋ ਬੱਚਿਆਂ ਨੂੰ ਖਿਡੌਣੇ, ਕਿਤਾਬਾਂ ਅਤੇ ਪੜ੍ਹਾਈ ਦੀ ਸਮੱਗਰੀ ਦਿਓ, ਤਾਂ ਕਿ ਉਹ ਵੀ ਦੂਜੇ ਬੱਚਿਆਂ ਵਾਂਗ ਤਿਉਹਾਰ ਦਾ ਅਨੰਦ ਲੈ ਸਕਣ ਸਾਡੇ ਵੱਲੋਂ ਦਿੱਤਾ ਗਿਆ ਇੱਕ ਛੋਟਾ ਜਿਹਾ ਤੋਹਫਾ ਕਿਸੇ ਲਈ ਬਹੁਤ ਵੱਡੀ ਖੁਸ਼ੀ ਬਣ ਸਕਦਾ ਹੈ ਮਦਦ ਕਰਦੇ ਸਮੇਂ ਉਨ੍ਹਾਂ ਦੇ ਆਤਮ-ਸਨਮਾਨ ਦਾ ਪੂਰਾ ਧਿਆਨ ਰੱਖੋ, ਕਿਉਂਕਿ ਸੱਚੀ ਸੇਵਾ ਉਹੀ ਹੈ, ਜਿਸ ਵਿੱਚ ਅਪਣਾਪਨ ਹੋਵੇ, ਦਿਖਾਵਾ ਨਹੀਂ
ਆਪਣਿਆਂ ਤੋਂ ਦੂਰ ਲੋਕਾਂ ਦਾ ਦਿਓ ਸਾਥ:
ਤਿਉਹਾਰਾਂ ’ਤੇ ਕਈ ਬਜ਼ੁਰਗ ਅਤੇ ਇਕੱਲੇ ਰਹਿਣ ਵਾਲੇ ਲੋਕ ਆਪਣਿਆਂ ਦੀ ਕਮੀ ਮਹਿਸੂਸ ਕਰਦੇ ਹਨ ਅਜਿਹੇ ’ਚ ਉਨ੍ਹਾਂ ਨੂੰ ਮਿਲਣ ਜਾਣਾ, ਉਨ੍ਹਾਂ ਦਾ ਹਾਲਚਾਲ ਪੁੱਛਣਾ ਅਤੇ ਕੁਝ ਸਮਾਂ ਉਨ੍ਹਾਂ ਦੇ ਨਾਲ ਬਿਤਾਉਣਾ ਉਨ੍ਹਾਂ ਲਈ ਅਨਮੋਲ ਤੋਹਫਾ ਹੋ ਸਕਦਾ ਹੈ ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ’ਚ ਜਾ ਕੇ ਵੀ ਪਿਆਰ ਵੰਡਿਆ ਜਾ ਸਕਦਾ ਹੈ ਕਦੇ-ਕਦੇ ਕਿਸੇ ਨੂੰ ਮਹਿੰਗੇ ਤੋਹਫਿਆਂ ਤੋਂ ਵੱਧ ਲੋੜ ਹੁੰਦੀ ਹੈ ਇੱਕ ਪਿਆਰ ਭਰੇ ਸ਼ਬਦ, ਥੋੜ੍ਹੇ ਜਿਹੇ ਸਮੇਂ ਅਤੇ ਆਪਣੇਪਨ ਦੀ
ਦਿਖਾਵੇ ਤੋਂ ਉੱਪਰ ਉੱਠ ਕੇ ਕਰੋ ਸੇਵਾ:
ਫਜ਼ੂਲਖਰਚੀ ਅਤੇ ਦਿਖਾਵੇ ਤੋਂ ਬਚ ਕੇ ਉਸ ਪੈਸੇ ਦਾ ਕੁਝ ਹਿੱਸਾ ਲੋੜਵੰਦਾਂ ਦੀ ਮਦਦ ’ਚ ਲਾਇਆ ਜਾ ਸਕਦਾ ਹੈ ਮਿਹਨਤ ਮਜ਼ਦੂਰੀ ਕਰਕੇ ਸਾਡੇ ਜੀਵਨ ਨੂੰ ਸੁਵਿਧਾਜਨਕ ਬਣਾਉਣ ਵਾਲੇ ਲੋਕਾਂ ਦਾ ਧੰਨਵਾਦ ਕਰੋ ਅਤੇ ਜਿੱਥੇ ਸੰਭਵ ਹੋਵੇ, ਉਨ੍ਹਾਂ ਦੀ ਮਦਦ ਕਰੋ ਯਾਦ ਰੱਖੋ, ਕਿਸੇ ਦੀ ਮਜ਼ਬੂਰੀ ਦਾ ਪ੍ਰਦਰਸ਼ਨ ਕਰਨਾ ਸੇਵਾ ਨਹੀਂ ਹੈ ਮਦਦ ਇਸ ਤਰ੍ਹਾਂ ਕਰੋ ਕਿ ਸਾਹਮਣੇ ਵਾਲੇ ਨੂੰ ਸਨਮਾਨ ਅਤੇ ਆਪਣਾਪਨ ਮਹਿਸੂਸ ਹੋਵੇ
ਮਿਹਨਤੀ ਲੋਕਾਂ ਦਾ ਕਰੋ ਧੰਨਵਾਦ:
ਘਰ ਬਣਾਉਣ ਵਾਲੇ ਮਜ਼ਦੂਰਾਂ, ਸਫਾਈ ਕਰਮਚਾਰੀਆਂ, ਘਰੇਲੂ ਸਹਾਇਕਾਂ ਤੇ ਹੋਰ ਮਿਹਨਤੀ ਲੋਕਾਂ ਦੇ ਯੋਗਦਾਨ ਨੂੰ ਨਾ ਭੁੱਲੋ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਨੂੰ ਮਠਿਆਈ, ਉਪਯੋਗੀ ਤੋਹਫੇ ਜਾਂ ਆਰਥਿਕ ਮਦਦ ਦਿਓ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰੋ ਅਤੇ ਉਨ੍ਹਾਂ ਨਾਲ ਸਨਮਾਨਪੂਰਵਕ ਵਿਹਾਰ ਕਰੋ
ਲੋੜਵੰਦਾਂ ਦੀ ਮਦਦ ਦਾ ਲਓ ਸੰਕਲਪ:
ਦੀਵਾਲੀ ਮਨਾਉਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਪੁਰਾਣੇ ਪਰ ਸਾਫ-ਸੁਥਰੇ ਕੱਪੜੇ, ਕੰਬਲ ਅਤੇ ਉਪਯੋਗੀ ਘਰੇਲੂ ਸਾਮਾਨ ਲੋੜਵੰਦਾਂ ’ਚ ਵੰਡ ਦਿਓ ਜੇਕਰ ਤੁਸੀਂ ਖੂਨਦਾਨ ਦੇ ਯੋਗ ਹੋ ਤਾਂ ਲੋੜਵੰਦਾਂ ਲਈ ਖੂਨਦਾਨ ਕਰੋ ਨਾਲ ਹੀ ਇਸ ਦਿਨ ਵਾਤਾਵਰਨ ਦੀ ਰੱਖਿਆ ਲਈ ਬੂਟੇ ਲਾਉਣ ਵਰਗੇ ਯਤਨ ਵੀ ਕਰ ਸਕਦੇ ਹੋ
ਸਥਾਨਕ ਕਾਰੀਗਰਾਂ ਤੇ ਦੀਵੇ ਬਣਾਉਣ ਵਾਲਿਆਂ ਦਾ ਸਮੱਰਥਨ ਕਰੋ:
ਮਾੱਲ ਜਾਂ ਵੱਡੀਆਂ ਦੁਕਾਨਾਂ ’ਤੇ ਸਜਾਵਟ ਦਾ ਅਣਗਿਣਤ ਅਤੇ ਆਕਰਸ਼ਕ ਸਾਮਾਨ ਮਿਲਦਾ ਹੈ, ਜੋ ਬਜਟ ਅਨੁਸਾਰ ਮਹਿੰਗਾ ਹੋ ਸਕਦਾ ਹੈ ਆਪਣੀ ਸਮਰੱਥਾ ਅਨੁਸਾਰ ਉੱਥੋਂ ਖਰੀਦਦਾਰੀ ਕਰੋ, ਪਰ ਉਨ੍ਹਾਂ ਨੂੰ ਨਾ ਭੁੱਲੋ, ਜਿਨ੍ਹਾਂ ਦੀ ਦੀਵਾਲੀ ਸਿਰਫ ਤੁਹਾਡੀ ਖਰੀਦਦਾਰੀ ’ਤੇ ਨਿਰਭਰ ਹੁੰਦੀ ਹੈ ਇਸ ਲਈ ਸੜਕ ਕਿਨਾਰੇ ਦੀਵੇ, ਮੋਮਬੱਤੀਆਂ ਤੇ ਮਿੱਟੀ ਦੇ ਭਾਂਡੇ ਵੇਚਣ ਵਾਲੇ ਛੋਟੇ ਕਾਰੀਗਰਾਂ ਤੋਂ ਖਰੀਦਦਾਰੀ ਕਰੋ, ਤਾਂ ਕਿ ਉਨ੍ਹਾਂ ਦੇ ਘਰ ਵੀ ਰੌਸ਼ਨੀ ਆ ਸਕੇ
ਦੀਵਾਲੀ ਦੀ ਅਸਲੀ ਸੁੰਦਰਤਾ ਮਹਿੰਗੇ ਤੋਹਫਿਆਂ ਜਾਂ ਜਗਮਗਾਉਂਦੀ ਸਜਾਵਟ ਵਿਚ ਨਹੀਂ, ਸਗੋਂ ਉਸ ਖੁਸ਼ੀ ’ਚ ਹੈ, ਜੋ ਅਸੀਂ ਦੂਜਿਆਂ ਦੇ ਜੀਵਨ ’ਚ ਲਿਆ ਸਕਦੇ ਹਾਂ ਆਓ! ਇਸ ਦੀਵਾਲੀ ਇੱਕ ਅਜਿਹਾ ਦੀਵਾ ਬਾਲ਼ੀਏ, ਜਿਸ ਦੀ ਰੌਸ਼ਨੀ ਕਿਸੇ ਲੋੜਵੰਦ ਦੇ ਮਨ ਤੱਕ ਪਹੁੰਚੇ ਕਿਸੇ ਉਦਾਸ ਚਿਹਰੇ ’ਤੇ ਮੁਸਕਾਨ ਲਿਆਵੇ, ਕਿਸੇ ਬੱਚੇ ਦੀਆਂ ਅੱਖਾਂ ’ਚ ਸੁਫਨੇ ਜਗਾਵੇ ਅਤੇ ਕਿਸੇ ਇਕੱਲੇ ਵਿਅਕਤੀ ਨੂੰ ਆਪਣੇਪਨ ਦਾ ਅਹਿਸਾਸ ਕਰਾਵੇ ਸੱਚੀ ਦੀਵਾਲੀ ਉਹੀ ਹੈ, ਜਦੋਂ ਸਾਡੇ ਘਰ ਦੇ ਨਾਲ-ਨਾਲ ਕਿਸੇ ਹੋਰ ਦਾ ਜੀਵਨ ਵੀ ਖੁਸ਼ੀਆਂ ਨਾਲ ਰੌਸ਼ਨ ਹੋਵੇ -ਸੁਸ਼ਮੀਤਾ ਸਿੰਘ
ਦੀਵਾਲੀ ਮਨਾਉਣ ਦਾ ਸਹੀ ਤਰੀਕਾ ਇਹੀ ਹੈ ਕਿ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਛੱਡੋ, ਉਨ੍ਹਾਂ ਨੂੰ ਅੱਗ ਲਾਓ ਅਤੇ ਜਿਨ੍ਹਾਂ ਦੇ ਘਰ ਦੀਵੇ ਨਹੀਂ ਬਲ਼ਦੇ, ਉਨ੍ਹਾਂ ਦੇ ਦੀਵੇ ਬਾਲ਼ੋ ਦੀਵਾਲੀ ਦੇ ਦਿਨ ਤੁਸੀਂ ਚੰਗੇ ਕੱਪੜੇ ਪਹਿਨਦੇ ਹੋ, ਖੁਸ਼ੀ ਮਨਾਉਂਦੇ ਹੋ ਉਹ ਸਹੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸੇ ਦਿਨ ਕਿੰਨੇ ਹੀ ਲੋਕ ਸੜਕਾਂ ’ਤੇ ਬਿਨਾਂ ਕੱਪੜਿਆਂ ਦੇ ਘੁੰਮਦੇ ਹਨ, ਇਸੇ ਦਿਨ ਲੋਕ ਭੁੱਖੇ-ਪਿਆਸੇ ਬੈਠੇ ਹੁੰਦੇ ਹਨ ਤਾਂ ਸ੍ਰੀ ਰਾਮ ਜੀ ਵਾਲਾ ਰਸਤਾ ਇਹੀ ਹੈ ਕਿ ਉਨ੍ਹਾਂ ਭੁੱਖਿਆਂ ਨੂੰ ਖਾਣਾ ਖੁਆਓ, ਪਿਆਸੇ ਨੂੰ ਪਾਣੀ ਪਿਆਓ, ਲੋੜਵੰਦਾਂ ਨੂੰ ਕੱਪੜੇ ਦਿਓ ਕੋਈ ਦੁਖੀ, ਬਿਮਾਰ ਹੈ, ਉਸ ਦਾ ਇਲਾਜ ਕਰਵਾਓ ਦੀਵਾਲੀ ’ਤੇ ਆਪਣਾ ਘਰ ਰੌਸ਼ਨ ਕਰੋ ਅਤੇ ਜਿਹੜੇ ਘਰਾਂ ’ਚ ਰੌਸ਼ਨੀ ਨਹੀਂ ਹੈ, ਉਨ੍ਹਾਂ ਨੂੰ ਵੀ ਰੌਸ਼ਨ ਕਰੋ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ
…ਤਾਂ ਕਿ ਖੁਸ਼ੀਆਂ ਨਾਲ ਭਰੀ ਹੋਵੇ ਤੁਹਾਡੀ ਦੀਵਾਲੀ
ਦੀਵਾਲੀ ਖੁਸ਼ੀਆਂ, ਰੌਸ਼ਨੀ ਅਤੇ ਉਤਸ਼ਾਹ ਦਾ ਤਿਉਹਾਰ ਹੈ ਇਸ ਦਿਨ ਘਰਾਂ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਂਦਾ ਹੈ, ਮਠਿਆਈਆਂ ਵੰਡੀਆਂ ਜਾਂਦੀਆਂ ਹਨ ਅਤੇ ਪਰਿਵਾਰ ਦੇ ਮੈਂਬਰ ਮਿਲ ਕੇ ਤਿਉਹਾਰ ਦਾ ਅਨੰਦ ਲੈਂਦੇ ਹਨ ਹਾਲਾਂਕਿ, ਇਸ ਤਿਉਹਾਰ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਟਾਕਿਆਂ ਨਾਲ ਹੋਣ ਵਾਲੇ ਹਾਦਸਿਆਂ, ਅੱਗ ਲੱਗਣ ਦੀਆਂ ਘਟਨਾਵਾਂ ਅਤੇ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਜ਼ਰੂਰੀ ਹੈ ਕਿ ਦੀਵਾਲੀ ਮਨਾਉਂਦੇ ਸਮੇਂ ਸੁਰੱਖਿਆਂ ਦਾ ਖਾਸ ਧਿਆਨ ਰੱਖਿਆ ਜਾਵੇ
ਦੀਵੇ ਜਗਾਉਂਦੇ ਸਮੇਂ ਰਹੋ ਚੌਕਸ:
ਦੀਵਾਲੀ ’ਤੇ ਦੀਵੇ ਅਤੇ ਮੋਮਬੱਤੀਆਂ ਜਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਨੂੰ ਹਮੇਸ਼ਾ ਸੁਰੱਖਿਅਤ ਸਥਾਨ ’ਤੇ ਰੱਖੋ ਦੀਵੇ ਪਰਦਿਆਂ, ਕਾਗਜ਼, ਕੱਪੜਿਆਂ ਤੇ ਹੋਰ ਬਲ਼ਣਸ਼ੀਲ ਚੀਜ਼ਾਂ ਤੋਂ ਦੂਰ ਹੋਣੇ ਚਾਹੀਦੇ ਹਨ ਮਾਚਿਸ ਅਤੇ ਲਾਈਟਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਬਿਜਲੀ ਦੀ ਸਜਾਵਟ ਕਰਦੇ ਸਮੇਂ ਚੰਗੀ ਗੁਣਵੱਤਾ ਵਾਲੀਆਂ ਲਾਈਟਾਂ ਦਾ ਇਸਤੇਮਾਲ ਕਰੋ ਅਤੇ ਖਰਾਬ ਤਾਰਾਂ ਜਾਂ ਖੁੱਲੇ੍ਹ ਸਾਕਟ ਤੋਂ ਬਚੋ
ਪਟਾਕੇ ਚਲਾਉਂਦੇ ਸਮੇਂ ਵਰਤੋ ਸਾਵਧਾਨੀ:
ਪਟਾਕੇ ਚਲਾਉਣ ਲਈ ਖੁੱਲ੍ਹੇ ਅਤੇ ਸੁਰੱਖਿਅਤ ਸਥਾਨ ਦੀ ਚੋਣ ਕਰੋ ਉਨ੍ਹਾਂ ਨੂੰ ਹਮੇਸ਼ਾ ਵੱਡਿਆਂ ਦੀ ਨਿਗਰਾਨੀ ’ਚ ਹੀ ਚਲਾਓ ਪਟਾਕੇ ਚਲਾਉਂਦੇ ਸਮੇਂ ਸਹੀ ਦੂਰੀ ਬਣਾਏ ਰੱਖੋ ਅਤੇ ਸੂਤੀ ਕੱਪੜੇ ਪਹਿਨੋ ਢਿੱਲੇ ਕੱਪੜੇ, ਸਿੰਥੈਟਿਕ ਕੱਪੜੇ ਅਤੇ ਅਜਿਹੀਆਂ ਪੋਸ਼ਾਕਾਂ ਤੋਂ ਬਚੋ, ਜਿਨ੍ਹਾਂ ਨੂੰ ਅੱਗ ਜਲਦੀ ਫੜ ਸਕਦੀ ਹੈ ਪਟਾਕਿਆਂ ਨੂੰ ਹੱਥ ’ਚ ਫੜ ਕੇ ਨਾ ਚਲਾਓ ਅਤੇ ਨਾ ਹੀ ਸੜਦੇ ਹੋਏ ਪਟਾਕੇ ਕੋਲ ਜਾਓ ਜੇਕਰ ਕੋਈ ਪਟਾਕਾ ਨਹੀਂ ਚੱਲਦਾ, ਤਾਂ ਉਸ ਦੇ ਕੋਲ ਤੁਰੰਤ ਜਾ ਕੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਨਾ ਕਰੋ ਪਟਾਕਿਆਂ ਨੂੰ ਜੇਬ੍ਹ ’ਚ ਰੱਖਣ ਜਾਂ ਘਰ ਦੇ ਅੰਦਰ ਚਲਾਉਣ ਤੋਂ ਵੀ ਬਚੋ
ਪ੍ਰਦੂਸ਼ਣ ਤੋਂ ਬਚਾਅ ਵੀ ਜ਼ਰੂਰੀ:
ਪਟਾਕਿਆਂ ਤੋਂ ਨਿੱਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਇਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸਾਹ ਸਬੰਧੀ ਪ੍ਰੇਸ਼ਾਨੀ ਵਾਲੇ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ ਤੇਜ਼ ਆਵਾਜ ਵਾਲੇ ਪਟਾਕੇ ਸ਼ੋਰ ਪ੍ਰਦੂਸ਼ਣ ਵੀ ਵਧਾਉਂਦੇ ਹਨ ਇਸ ਲਈ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਦੀਵਾਲੀ ਮਨਾਉਣਾ ਬਿਹਤਰ ਹੈ ਮਿੱਟੀ ਦੇ ਦੀਵੇ, ਸਜਾਵਟੀ ਲਾਈਟਾਂ, ਰੰਗੋਲੀ ਅਤੇ ਫੁੱਲਾਂ ਨਾਲ ਘਰ ਸਜਾਓ
ਮੁੱਢਲੇ ਇਲਾਜ ਦਾ ਰੱਖੋ ਪ੍ਰਬੰਧ:
ਦੀਵਾਲੀ ਦੌਰਾਨ ਘਰ ’ਚ ਮੁੱਢਲੇ ਇਲਾਜ ਦਾ ਸਾਮਾਨ ਅਤੇ ਸਾਫ ਪਾਣੀ ਉਪਲੱਬਧ ਰੱਖੋ ਅੱਗ ਜਾਂ ਸੜਨ ਦੀ ਸਥਿਤੀ ’ਚ ਪ੍ਰਭਾਵਿਤ ਹਿੱਸੇ ਨੂੰ ਤੁਰੰਤ ਠੰਢੇ ਵਗਦੇ ਪਾਣੀ ਦੇ ਹੇਠਾਂ ਲਗਭਗ 20 ਮਿੰਟਾਂ ਤੱਕ ਰੱਖੋ ਸੜੀ ਹੋਈ ਜਗ੍ਹਾ ’ਤੇ ਬਰਫ, ਟੁੱਥਪੇਸਟ ਜਾਂ ਘਿਓ ਨਾ ਲਾਓ ਗੰਭੀਰ ਸਾੜ, ਅੱਖਾਂ ’ਚ ਸੱਟ ਜਾਂ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਡਾਕਟਰੀ ਮਦਦ ਲਓ ਅੱਗ ਲੱਗਣ ਦੀ ਸਥਿਤੀ ’ਚ ਘਬਰਾਉਣ ਦੀ ਬਜਾਏ ਸੁਰੱਖਿਅਤ ਜਗ੍ਹਾ ’ਤੇ ਪਹੁੰਚੋ ਅਤੇ ਲੋੜ ਪੈਣ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰੋ
ਬੱਚਿਆਂ ਅਤੇ ਪਾਲਤੂ ਜਾਨਵਰਾਂ ਦਾ ਰੱਖੋ ਧਿਆਨ:
ਪਟਾਕਿਆਂ ਦੀ ਤੇਜ਼ ਆਵਾਜ਼ ਤੋਂ ਛੋਟੇ ਬੱਚਿਆਂ ਅਤੇ ਪਾਲਤੂ ਜਾਨਵਰਾਂ ’ਚ ਡਰ ਪੈਦਾ ਹੋ ਸਕਦਾ ਹੈ ਉਨ੍ਹਾਂ ਨੂੰ ਪਟਾਕੇ ਚਲਾਉਣ ਵਾਲੀ ਜਗ੍ਹਾ ਤੋਂ ਦੂਰ ਰੱਖੋ ਅਤੇ ਸੁਰੱਖਿਅਤ ਮਾਹੌਲ ਉਪਲੱਬਧ ਕਰਵਾਓ ਬੱਚਿਆਂ ਨੂੰ ਸਮਝਾਓ ਕਿ ਪਟਾਕਿਆਂ ਨਾਲ ਖੇਡਣਾ ਜਾਂ ਉਨ੍ਹਾਂ ਨੂੰ ਇੱਕ-ਦੂਜੇ ਵੱਲ ਸੁੱਟਣਾ ਖਤਰਨਾਕ ਹੈ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਸੁਵਿਧਾ ਦਾ ਵੀ ਧਿਆਨ ਰੱਖੋ




































































