Gaurav Diwas

Gaurav Diwas: ਗਰਵ ਦਿਵਸ ’ਤੇ ਦੋ ਰੋਜ਼ਾ ਕੌਮੀ ਖੇਡਾਂ ਦਾ ਹੋਇਆ ਸ਼ਾਨਦਾਰ ਪ੍ਰੋਗਰਾਮ ਹਰਿਆਣਾ ਦੇ ਸੇਵਾਦਾਰ ਬਣੇ ਓਵਰਆਲ ਚੈਂਪੀਅਨ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਗਰਵ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸੇਵਾਦਾਰਾਂ ਨੂੰ ਸਿਹਤਮੰਦ, ਤੰਦਰੁਸਤ ਅਤੇ ਖੇਡਾਂ ਪ੍ਰਤੀ ਜਾਗਰੂਕ ਰੱਖਣ ਦੇ ਉਦੇਸ਼ ਨਾਲ 28-29 ਅਗਸਤ ਨੂੰ ਦੋ ਰੋਜ਼ਾ ਕੌਮੀ ਖੇਡ ਮੁਕਾਬਲਿਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਸਰਸਾ ਦੇ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਹੋਏ

ਵੱਖ-ਵੱਖ ਮੁਕਾਬਲਿਆਂ ’ਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਵੱਖ-ਵੱਖ ਸੂਬਿਆਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਕਿਡਸ ਏਜ਼ ਵਾੱਰੀਅਰ, ਟੀਨ ਏਜ਼ ਵਾੱਰੀਅਰ ਸੇਵਾਦਾਰ ਮਹਿਲਾ ਅਤੇ ਪੁਰਸ਼ਾਂ ਨੇ ਹਿੱਸਾ ਲਿਆ ਮੁਕਾਬਲਿਆਂ ’ਚ ਮੁੱਖ ਖੇਡ ਗੁਲਸਟਿੱਕ, ਬਾਸਕਿਟਬਾਲ, ਅੰਨ੍ਹਾ ਝੋਟਾ, ਜੈਵਲਿਨ ਥ੍ਰੋਅ ਅਤੇ ਵਨ ਲੈੱਗ ਰੇਸ ਦੇ ਮੁਕਾਬਲੇ ਕਰਵਾਏ ਗਏ ਕਿਡਸ ਏਜ਼ ਵਾੱਰੀਅਰ ਵਰਗ ’ਚ ਲੜਕੇ ਅਤੇ ਲੜਕੀਆਂ ਦੀ 4ਗੁਣਾ50 ਮੀਟਰ ਰਿਲੇ ਰੇਸ ਅਤੇ ਵਨ ਲੈੱਗ ਰੇਸ ਕਰਵਾਈ ਗਈ ਦੂਜੇ ਪਾਸੇ ਟੀਨ ਏਜ਼ ਵਾੱਰੀਅਰ ਵਰਗ ’ਚ 4ਗੁਣਾ100 ਮੀਟਰ ਰਿਲੇ ਰੇਸ, ਵਨ ਲੈੱਗ ਰੇਸ ਅਤੇ 800 ਮੀਟਰ ਦੌੜ ਹੋਈ

ਸਾਰੇ ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਟਰਾਫੀਆਂ ਅਤੇ ਟੋਕਨ ਆੱਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹੋਈਆਂ ਇਨ੍ਹਾਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੇ ਅਥਾਹ ਰਹਿਮਤਾਂ ਹਾਸਲ ਕੀਤੀਆਂ ਪੂਜਨੀਕ ਗੁਰੂ ਜੀ ਇਨ੍ਹਾਂ ਖੇਡਾਂ ਨਾਲ ਸਮਾਜ ਨੂੰ ਸਿਹਤਮੰਦ ਬਣਾਉਣ ਦਾ ਸੁਨੇਹਾ ਦੇ ਰਹੇ ਹਨ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ’ਚ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਪ੍ਰਸ਼ਾਸਕੀ ਮੰਡਲ ਅਤੇ ਵੱਖ-ਵੱਖ ਖੇਡਾਂ ਦੇ ਕੋਚ ਸਾਹਿਬਾਨਾਂ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ

Table of Contents

ਖਿਡਾਰੀਆਂ ਨੇ ਦਿਖਾਇਆ ਦਮ

ਮਹਿਲਾ ਵਰਗ ਦੇ ਕਿਡਸ ਏਜ਼ ਵਾੱਰੀਅਰਜ਼ ਦੀ 30 ਮੀਟਰ ਵਨ ਲੈੱਗ ਰੇਸ ’ਚ ਲਿਟਲ ਰੋਜ਼ਿਜ਼ ਦੀ ਆਰੋਹੀ ਪਹਿਲੇ ਸਥਾਨ ’ਤੇ ਰਹੀ, ਜਦਕਿ ਹਰਿਆਣਾ ਦੀ ਮੰਨਤ ਦੂਜੇ ਸਥਾਨ ’ਤੇ ਰਹੀ 4ਗੁਣਾ50 ਮੀਟਰ ਰਿਲੇ ਰੇਸ ’ਚ ਲਿਟਲ ਰੋਜ਼ਿਜ਼ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਟੀਨ ਏਜ਼ ਵਾੱਰੀਅਰਜ਼ ਦੀ 50 ਮੀਟਰ ਵਨ ਲੈੱਗ ਰੇਸ ’ਚ ਲਿਟਲ ਰੋਜ਼ਿਜ਼ ਬਲਾਕ ਦੀ ਸਮੀਧੀ ਪਹਿਲੇ ਅਤੇ ਪੰਜਾਬ ਦੀ ਤਰਨਪ੍ਰੀਤ ਦੂਜੇ ਸਥਾਨ ’ਤੇ ਰਹੀ

ਦੂਜੇ ਪਾਸੇ 4ਗੁਣਾ100 ਮੀਟਰ ਰਿਲੇ ਰੇਸ ’ਚ ਲਿਟਲ ਰੋਜ਼ਿਜ਼ ਬਲਾਕ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਮਹਿਲਾ ਵਰਗ ਦੀ 800 ਮੀਟਰ ਦੌੜ ’ਚ ਦੋਵੇਂ ਚੋਟੀ ਦੇ ਸਥਾਨਾਂ ’ਤੇ ਹਰਿਆਣਾ ਦਾ ਕਬਜ਼ਾ ਰਿਹਾ ਹਰਿਆਣਾ ਦੀ ਕੋਮਲ ਪਹਿਲੇ ਅਤੇ ਸਮ੍ਰਿਤੀ ਦੂਜੇ ਸਥਾਨ ’ਤੇ ਰਹੀ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ) ’ਚ 800 ਮੀਟਰ ਦੌੜ ’ਚ ਪੰਜਾਬ ਦੀ ਤਰਮਨ ਕੌਰ ਪਹਿਲੇ ਅਤੇ ਦਿੱਲੀ ਦੀ ਸਿਮਰਨ ਦੂਜੇ ਸਥਾਨ ’ਤੇ ਰਹੀ

Also Read:  ਘਰੇਲੂ ਝਗੜੇ ਨਾਲ ਨਾ ਖਿੰਡੇ ਘਰ-ਪਰਿਵਾਰ

ਵਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੀ ਆਂਚਲ ਪਹਿਲੇ ਅਤੇ ਹਰਿਆਣਾ ਦੀ ਨੀਸ਼ੂ ਦੂਜੇ ਸਥਾਨ ’ਤੇ ਰਹੀ 4ਗੁਣਾ100 ਮੀਟਰ ਰਿਲੇ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਅਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੈਵਲਿਨ ਥ੍ਰੋਅ ਦੇ ਮਹਿਲਾ ਵਰਗ ’ਚ ਪੰਜਾਬ ਦੀ ਸੁਖਦੀਪ ਨੇ ਪਹਿਲਾ ਅਤੇ ਹਰਿਆਣਾ ਦੀ ਵੰਸ਼ਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਮਹਿਲਾ ਸੀਨੀਅਰ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਪੰਜਾਬ ਦੀ ਟੀਮ ਜੇਤੂ ਰਹੀ, ਜਦਕਿ ਹਰਿਆਣਾ ਦੀ ਟੀਮ ਉੱਪ ਜੇਤੂ ਬਣੀ

  • ਅੰਨ੍ਹਾ ਝੋਟਾ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ
  • ਪੁਰਸ਼ ਵਰਗ ’ਚ ਖੇਡੇ ਗਏ ਗੁਲਸਟਿੱਕ ਮੁਕਾਬਲੇ ’ਚ ਪੰਜਾਬ ਦੀ ਟੀਮ ਪਹਿਲੇ ਅਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ਸਥਾਨ ’ਤੇ ਰਹੀ

ਪੁਰਸ਼ ਵਰਗ ਦੇ ਕਿਡਸ ਏਜ਼ ਵਾੱਰੀਅਰਸ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ 4ਗੁਣਾ50 ਮੀਟਰ ਰਿਲੇ ਰੇਸ ’ਚ ਬਟਰ ਲਾਇਨ ਬਲਾਕ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਵਨ ਲੈੱਗ ਰੇਸ ’ਚ ਬਟਰ ਲਾਇਨ ਦੇ ਕਾਰਤਿਕ ਨੇ ਪਹਿਲਾ ਅਤੇ ਹਰਿਆਣਾ ਦੇ ਕੁਸ਼ਮੀਤ ਨੇ ਦੂਜਾ ਸਥਾਨ ਹਾਸਲ ਕੀਤਾ

ਟੀਨਏਜ਼ ਵਾਰੀਅਰਸ ਦੀ 4ਗੁਣਾ100 ਮੀਟਰ ਰਿਲੇ ਰੇਸ ’ਚ ਉੱਤਰ ਪ੍ਰਦੇਸ਼ ਦੀ ਟੀਮ ਪਹਿਲੇ ਅਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਵਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੇ ਗੁਰਵੰਸ਼ ਪਹਿਲੇ ਅਤੇ ਦਿੱਲੀ ਦੇ ਇਵਿਆਨ ਦੂਜੇ ਸਥਾਨ ’ਤੇ ਰਹੇ 800 ਮੀਟਰ ਦੌੜ ’ਚ ਬਟਰ ਲਾਇਨ ਦੇ ਜੀਵਨ ਨੇ ਪਹਿਲਾਂ, ਜਦੋਂਕਿ ਪੰਜਾਬ ਦੇ ਸੁਖਵਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ) ਦੀ 800 ਮੀਟਰ ਦੌੜ ’ਚ ਹਰਿਆਣਾ ਦੇ ਬੰਟੀ ਪਹਿਲੇ ਅਤੇ ਪੰਜਾਬ ਦੇ ਕਰਨਵੀਰ ਦੂਜੇ ਸਥਾਨ ’ਤੇ ਰਹੇ

ਵਨ ਲੈੱਗ ਰੇਸ ’ਚ ਹਰਿਆਣਾ ਦੇ ਮਨੋਜ ਪਹਿਲੇ ਅਤੇ ਰਾਜਸਥਾਨ ਦੇ ਅਸ਼ਵਨੀ  ਦੂਜੇ ਸਥਾਨ ’ਤੇ ਰਹੇ 4ਗੁਣਾ100 ਮੀਟਰ ਰਿਲੇ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਅਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੈਵਲਿਨ ਥ੍ਰੋਅ ਦੇ ਪੁਰਸ਼ ਵਰਗ ਮੁਕਾਬਲੇ ’ਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਇਕਬਾਲ ਅਤੇ ਸੁਖਬੀਰ ਨੇ ਲੜੀਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਪੁਰਸ਼ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ ’ਤੇ ਰਹੀ

ਸੰਦੀਪ ਇੰਸਾਂ ਦੇ ‘ਦਸਿਆਂ’ ਨਾਲ ਪੰਜਾਬ ਦੀ ਬੱਲੇ-ਬੱਲੇ

ਕ੍ਰਿਕਟ ’ਚ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਸੁਣੀਆਂ ਹੋਣਗੀਆਂ, ਪਰ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ‘ਦਸਿਆਂ’ ਦੀ ਧੁੰਮ ’ਚ ਦਰਸ਼ਕ ਝੂਮ ਉੱਠੇ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਕਾਰ ਗੁਲਸਟਿੱਕ ਦਾ ਫਾਈਨਲ ਮੁਕਾਬਲਾ ਬੜਾ ਰੌਚਕ ਰਿਹਾ ਪੰਜਾਬ ਵੱਲੋਂ ਧਿੰਗੜ ਪਿੰਡ ਦੇ ਸੰਦੀਪ ਇੰਸਾਂ ਨੇ ਸ਼ਾਨਦਾਰ ਖੇਡ ਦਿਖਾਈ ਟਾੱਸ ਜਿੱਤ ਕੇ ਓਪਨਰ ਦੇ ਰੂਪ ’ਚ ਮੈਦਾਨ ’ਚ ਉੱਤਰੇ ਸੰਦੀਪ ਇੰਸਾਂ ਨੇ ਪਹਿਲੇ ਹੀ ਪੈਕ ’ਚ ‘ਦੱਸਾ’ ਜੜ੍ਹ ਦਿੱਤਾ

Also Read:  Happy Dussehra: ਅਹਿੰਸਾ ਦੀ ਜਿੱਤ ਹੈ ਦਸਹਿਰਾ

ਸੰਦੀਪ ਨੇ ਪੂਰੇ ਮੈਚ ਦੌਰਾਨ 4 ‘ਦਸੇ’ ਲਾਉਣ ਤੋਂ ਇਲਾਵਾ ਅੱਠੇ, ਛੱਕੇ ਅਤੇ ਚੌਕੇ ਲਾ ਕੇ ਆਪਣੀ ਟੀਮ ਲਈ 78 ਰਸ਼ ਦਾ ਅਹਿਮ ਯੋਗਦਾਨ ਦਿੱਤਾ ਦੂਜੇ ਪਾਸੇ ਯੂਪੀ ਦੀ ਟੀਮ ਦੇ ਦੋ ਖਿਡਾਰੀਆਂ ਨੂੰ ਲਗਾਤਾਰ ‘ਈਟ ਆਊਟ’ ਕਰਕੇ ਮੈਚ ਦਾ ਰੁਖ ਹੀ ਪਲਟ ਦਿੱਤਾ ਜਵਾਬ ’ਚ ਯੂਪੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਵੀ ਪਹਿਲੇ ਹੀ ਪੈਕ ’ਚ ‘ਦਸਾ’ ਜੜ੍ਹ ਦਿੱਤਾ ਪਰ ਉਹ ਜ਼ਿਆਦਾ ਸਮਾਂ ਟਿੱਕ ਨਹੀਂ ਸਕੇ ਪੰਜਾਬ ਦੇ ਕਪਤਾਨ ਪੁਸ਼ਪਿੰਦਰ ਸਿੰਘ ਰੋਮੀ ਇੰਸਾਂ ਨੇ ਦੱਸਿਆ ਕਿ ਗੁਲਸਟਿੱਕ ਖੇਡਦੇ ਸਮੇਂ ਉਨ੍ਹਾਂ ਨੂੰ ਆਪਣੇ ਨਾਨਕੇ ਪਿੰਡ ਰੰਘੜਿਆਲ ਦੀਆਂ ਉਹ ਗਲੀਆਂ ਯਾਦ ਆ ਜਾਂਦੀਆਂ ਹਨ, ਜਿੱਥੇ ਉਹ ਆਪਣੇ ਦੋਸਤਾਂ ਨਾਲ ਗੁੱਲੀ-ਡੰਡਾ ਖੇਡਿਆ ਕਰਦੇ ਸਨ

ਗੁੱਲੀ-ਡੰਡੇ ਨਾਲ ਬਣਿਆ ‘ਗੁਲਸਟਿੱਕ’

‘ਗੁਲਸਟਿੱਕ’ ਦਰਅਸਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੁਰਾਤਨ ਖੇਡ ਗੁੱਲੀ-ਡੰਡੇ ਨੂੰ ਆਧੁਨਿਕਤਾ ਦੇ ਰੰਗ ’ਚ ਰੰਗਦਿਆਂ ਨਵੇਂ ਨਿਯਮਾਂ ਨਾਲ ਨਵੀਂ ਖੇਡ ਇਜ਼ਾਦ ਕੀਤੀ ਹੈ ਇਹ ਨਵੀਂ ਖੇਡ ਬੇਸਬਾਲ, ਕ੍ਰਿਕਟ ਅਤੇ ਗੁੱਲੀ ਡੰਡੇ ਦਾ ਰਲਵਾਂ-ਮਿਲਵਾਂ ਰੂਪ ਹੈ ਖੇਡ ਨੂੰ ਰੋਮਾਂਚਕ ਬਣਾਉਣ ਲਈ ਇਸ ਵਿਚ ਅਜਿਹੇ ਨਿਯਮ ਬਣਾਏ ਗਏ ਜਿਸ ਨੂੰ ਦਰਸ਼ਕਾਂ ਨੇ ਵੀ ਖੂਬ ਪਸੰਦ ਕੀਤਾ ਹੈ

ਜਿਵੇਂ ਕ੍ਰਿਕਟ ’ਚ ਗੇਂਦ ਸੁੱਟਣ ਵਾਲੇ ਨੂੰ ਬਾਲਰ ਬੋਲਿਆ ਜਾਂਦਾ ਹੈ ਅਤੇ ਉਸੇ ਤਰਜ਼ ’ਤੇ ਇਸ ਖੇਡ ’ਚ ਗੁੱਲੀ ਸੁੱਟਣ ਵਾਲੇ ਨੂੰ ਗੁੱਲਰ ਕਿਹਾ ਜਾਂਦਾ ਹੈ ਗੁੱਲਰ ਦਾ ਸਾਹਮਣਾ ਕਰਨ ਵਾਲੇ ਵਿਰੋਧੀ ਟੀਮ ਦੇ ਖਿਡਾਰੀ ਨੂੰ ਯੋਧਾ ਕਿਹਾ ਜਾਂਦਾ ਹੈ ਗੁੱਲਰ ਯੋਧੇ ਨੂੰ ਆਊਟ ਕਰਨ ਲਈ ਲੇਪੋਲ ਨੂੰ ਨਿਸ਼ਾਨਾ ਬਣਾ ਕੇ ਗੁੱਲੀ ਨੂੰ ਸੁੱਟਦਾ ਹੈ ਅਤੇ ਯੋਧਾ ਗੁੱਲੀ ਨੂੰ ਹਿੱਟ ਕਰਦਾ ਹੈ ਅਤੇ ਜੀਐੱਸ ਏਰੀਏ ’ਚ ਦੌੜ ਕੇ ਅੰਕ ਜੋੜਦਾ ਹੈ ਜਿਸ ਨੂੰ ਰਸ਼ ਕਹਿੰਦੇ ਹਨ ਮੈਦਾਨ ’ਚ ਤੈਨਾਤ ਨੌਂ ਖਿਡਾਰੀ, ਜਿਨ੍ਹਾਂ ਨੂੰ ਰਸ਼ ਸੇਵਰ ਕਿਹਾ ਜਾਂਦਾ ਹੈ, ਗੁੱਲੀ ਨੂੰ ਰੋਕਦੇ ਹਨ ਇਸ ’ਚ ਗੁੱਲੀ ਨੂੰ ਹਿੱਟ ਕਰਕੇ ਚੌਕਾ, ਛੱਕਾ, ਅੱਠਾ ਅਤੇ ਦੱਸਾ (ਦਸ ਰਸ਼) ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਯੋਧੇ ਕੋਲ ਦੋ ਸਟਿੱਕ ਹੁੰਦੀਆਂ ਹਨ

ਕ੍ਰਿਕਟ ਦੇ ਓਵਰ ਦੀ ਥਾਂ ਇਸ ’ਚ ਪੈਕ ਹੁੰਦੇ ਹਨ ਇਸ ਖੇਡ ’ਚ ਯੋਧਾ ਗੁੱਲਰ ਵੱਲੋਂ ਸੁੱਟੀ ਗੁੱਲੀ ਨੂੰ ਹਿੱਟ ਕਰਦਾ ਹੈ ਅਤੇ ਭੱਜ ਕੇ ਰਸ਼ ਬਣਾਉਂਦਾ ਹੈ ਜਿੱਥੇ ਗੁੱਲ ਸੇਵਰ ਗੁੱਲੀ ਨੂੰ ਰੋਕਦਾ ਹੈ ਉੱਥੇ ਫਿਰ ਤੋਂ ਗੁੱਲੀ ਰੱਖੀ ਜਾਂਦੀ ਹੈ ਅਤੇ ਇਸ ਵਾਰ ਯੋਧਾ ਐਸ ਸਟਿੱਕ ਨਾਲ ਗੁੱਲੀ ਨੂੰ ਹਿੱਟ ਕਰਕੇ ਰਸ਼ ਬਟੋਰਦਾ ਹੈ ਖੇਡ ’ਚ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੇ ਨੂੰ ਡਿਸਾਈਡਰ ਕਿਹਾ ਜਾਂਦਾ ਹੈ ਜਿਸ ਵਿੱਚ ਦੋ ਡਿਸਾਈਡਰ ਮੈਦਾਨ ’ਚ ਅਤੇ ਤੀਜਾ ਥਰਡ ਡਿਸਾਈਡਰ ਦੀ ਭੂਮਿਕਾ ਨਿਭਾਉਂਦਾ ਹੈ ਜ਼ਿਕਰਯੋਗ ਹੈ

ਕਿ ਨਵੀਂ ਅਤੇ ਪੁਰਾਣੀ ਪੀੜ੍ਹੀ ਦੋਵਾਂ ਨੂੰ ਪੁਰਾਤਨ ਅਤੇ ਆਧੁਨਿਕਤਾ ਦੇ ਮਿਸ਼ਰਣ ਵਾਲੀ ਖੇਡ ਖੂਬ ਪਸੰਦ ਆ ਰਹੀ ਹੈ ਇਸ ਤਰ੍ਹਾਂ ਪੁਰਾਤਨ ਖੇਡ ਅੰਨ੍ਹਾ ਝੋਟਾ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ ਪੂਜਨੀਕ ਗੁਰੂ ਜੀ ਨੇ ਕਬੱਡੀ, ਦੌੜ, ਕੁਸ਼ਤੀ ਅਤੇ ਜਿਮਨਾਸਟਿਕ ਦੇ ਮਿਸਰਣ ਦਾ ਨਵਾਂ ਰੂਪ ਰੁਮਾਲ ਛੂਹ ਖੇਡ ਵੀ ਬਣਾਈ ਹੈ, ਜੋ ਬਹੁਤ ਹਰਮਨਪਿਆਰੀ ਹੋ ਰਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ