Bitter gourd cultivation ਕਰੇਲੇ ਦੀ ਖੇਤੀ ਕਰਕੇ ਕਿਸਾਨ ਕਮਾ ਰਹੇ ਮੁਨਾਫ਼ਾ

ਸਬਜ਼ੀਆਂ ਦੀ ਖੇਤੀ ਕਰਨ ਲਈ ਕਈ ਸੂਬਾ ਸਰਕਾਰਾਂ ਕਿਸਾਨਾਂ ਨੂੰ ਫੰਡ ਵੀ ਮੁਹੱਈਆ ਕਰਵਾ ਰਹੀਆਂ ਹਨ ਸਬਜ਼ੀਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੁੱਖ ਕਾਰਨ ਇਹ ਹਨ ਕਿ ਸਬਜ਼ੀਆਂ ਦੀ ਫਸਲ ਘੱਟ ਸਮੇਂ ’ਚ ਤਿਆਰ ਹੋ ਜਾਂਦੀ ਹੈ ਜਿਸ ਨੂੰ ਵੇਚ ਕੇ ਕਿਸਾਨ ਛੇਤੀ ਪੈਸਾ ਕਮਾ ਸਕਦੇ ਹਨ ਇਸ ਲਈ ਕਿਸਾਨਾਂ ਨੂੰ ਹਾੜ੍ਹੀ ਦੀਆਂ ਮੁੱਖ ਫਸਲਾਂ ਦੇ ਨਾਲ ਹੀ ਸਬਜ਼ੀਆਂ ਦੀ ਖੇਤੀ ਲਈ ਉਤਸ਼ਾਹ ਦਿੱਤਾ ਜਾਂਦਾ ਹੈ ਅਜਿਹੀਆਂ ਕਈ ਸਬਜ਼ੀਆਂ ਹਨ ਜਿਨ੍ਹਾਂ ਤੋਂ ਘੱਟ ਸਮੇਂ ’ਚ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਪਰ ਇਨ੍ਹਾਂ ’ਚੋਂ ਕਰੇਲਾ ਇੱਕ ਖਾਸ ਅਜਿਹੀ ਸਬਜ਼ੀ ਹੈ ਜੋ ਸਦਾਬਹਾਰ ਚੱਲਦੀ ਹੈ ਅਤੇ ਬਾਜ਼ਾਰ ਭਾਅ ਵੀ ਕਾਫੀ ਚੰਗਾ ਮਿਲ ਜਾਂਦਾ ਹੈ

ਕਿਸਾਨ ਕਰੇਲੇ ਦੀ ਖੇਤੀ ਤੋੋਂ ਬਹੁਤ ਘੱਟ ਲਾਗਤ ’ਚ ਵਧੀਆ ਮੁਨਾਫਾ ਕਮਾ ਸਕਦੇ ਹਨ ਮੰਨਿਆ ਜਾਂਦਾ ਹੈ ਕਿ ਇੱਕ ਏਕੜ ਖੇਤ ’ਚ ਕਰੇਲੇ ਦੀ ਖੇਤੀ ਕਰਨ ’ਤੇ ਲਗਭਗ 30 ਹਜ਼ਾਰ ਰੁਪਏ ਤੱਕ ਦੀ ਲਾਗਤ ਆਉਂਦੀ ਹੈ ਜਦੋਂਕਿ ਮੁਨਾਫਾ ਕਰੀਬ ਤਿੰਨ ਲੱਖ ਰੁਪਏ ਪ੍ਰਤੀ ਏਕੜ ਤੱਕ ਹੁੰਦਾ ਹੈ ਇਸ ਤਰ੍ਹਾਂ ਇਸ ਦੀ ਖੇਤੀ ਲਾਗਤ ਤੋਂ 10 ਗੁਣਾ ਤੱਕ ਕਮਾਈ ਦੇ ਸਕਦੀ ਹੈ

ਕਰੇਲੇ ਦੀ ਖੇਤੀ ਘੱਟ ਲਾਗਤ ’ਚ ਜ਼ਿਆਦਾ ਮੁਨਾਫਾ ਦੇਣ ਵਾਲੀ ਫਸਲ ਹੈ ਸਮੇਂ ’ਤੇ ਦੇਖਭਾਲ ਕਰੋ ਅਤੇ ਸਭ ਤੋਂ ਵਧੀਆ ਉਪਜ ਪਾਓ

Table of Contents

ਕਰੇਲੇ ਦੀ ਬਿਜਾਈ ਲਈ ਉੱਨਤ ਕਿਸਮਾਂ

ਕਰੇਲੇ ਦੀ ਬਿਜਾਈ ਲਈ ਕਈ ਉੱਨਤ ਕਿਸਮਾਂ ਉਪਲੱਬਧ ਹਨ ਕਿਸਾਨ ਆਪਣੇ ਇਲਾਕੇ ਦੇ ਅਨੁਸਾਰ ਇਸ ਦੀ ਚੋਣ ਕਰ ਸਕਦੇ ਹਨ ਕਰੇਲੇ ਦੀਆਂ ਜੋ ਉੱਨਤ ਕਿਸਮਾਂ ਜ਼ਿਆਦਾ ਚਲਣ ’ਚ ਹਨ ਉਨ੍ਹਾਂ ’ਚ ਕਲਿਆਣਪੁਰ ਬਾਰਾਂਮਾਸੀ,  ਪੂਸਾ ਵਿਸ਼ੇਸ਼, ਹਿਸਾਰ ਸਿਲੈਕਸ਼ਨ, ਕੋਇੰਬਟੂਰ ਲੌਂਗ, ਅਰਕਾ ਹਰਿਤ, ਪੂਸਾ ਹਾਈਬ੍ਰਿਡ-2, ਪੂਸਾ ਔਸ਼ਧੀ, ਪੂਸਾ ਦੋ ਮੌਸਮੀ, ਪੰਜਾਬ ਕਰੇਲਾ-1, ਪੰਜਾਬ-14, ਸੋਲਨ ਹਰਾ ਅਤੇ ਸੋਲਨ ਸਫੈਦ, ਪ੍ਰੀਆ ਕੋ-1, ਐੱਸਡੀਯੂ-1, ਕਲਿਆਣਪੁਰ ਸੋਨਾ, ਪੂਸਾ ਸ਼ੰਕਰ-1 ਆਦਿ ਉੱਨਤ ਕਿਸਮਾਂ ਸ਼ਾਮਲ ਹਨBitter gourd cultivation

Also Read:  ਘਰਾਂ ’ਚ ਆ ਗਿਆ ਹੈ ਪ੍ਰਦੂਸ਼ਣ

ਕਰੇਲੇ ਦੀ ਬਿਜਾਈ ਦਾ ਸਹੀ ਸਮਾਂ

ਉਂਜ ਤਾਂ ਕਰੇਲੇ ਦੀ ਖੇਤੀ ਬਾਰਾਂ ਮਹੀਨੇ ਕੀਤੀ ਜਾ ਸਕਦੀ ਹੈ ਕਿਉਂਕਿ ਵਿਗਿਆਨੀਆਂ ਨੇ ਕਰੇਲੇ ਦੀਆਂ ਅਜਿਹੀਆਂ ਹਾਈਬ੍ਰਿਡ ਕਿਸਮਾਂ ਵਿਕਸਤ ਕਰ ਦਿੱਤੀਆਂ ਹਨ ਜਿਸ ਨਾਲ ਤੁਸੀਂ ਕਰੇਲੇ ਦੀ ਖੇਤੀ ਸਾਲ ਭਰ ਕਰ ਸਕਦੇ ਹੋ ਇਸ ਦੀ ਬਿਜਾਈ ਨੂੰ ਅਸੀਂ ਤਿੰਨ ਤਰ੍ਹਾਂ ਨਾਲ ਵੰਡ ਸਕਦੇ ਹਾਂ ਗਰਮੀ ਦੇ ਮੌਸਮ ਦੀ ਫਸਲ ਲਈ ਜਨਵਰੀ ਤੋਂ ਮਾਰਚ ਤੱਕ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ਮੈਦਾਨੀ ਇਲਾਕਿਆਂ ’ਚ ਮੀਂਹ ਦੇ ਮੌਸਮ ’ਚ ਇਸ ਦੀ ਬਿਜਾਈ ਅਗਸਤ ਤੱਕ ਕੀਤੀ ਜਾਂਦੀ ਹੈ ਅਤੇ ਤੀਜੇ ਪੜਾਅ ’ਚ ਤੁਸੀਂ ਕਦੇ ਵੀ ਆਪਣੀ ਸੁਵਿਧਾ ਅਨੁਸਾਰ ਕਰੇਲੇ ਦੀ ਬਿਜਾਈ ਕਰ ਸਕਦੇ ਹੋ

ਵੇਲ ਨੂੰ ਦਿਓ ਸਹਾਰਾ, ਫਲ ਰਹਿਣਗੇ ਸੁਰੱਖਿਅਤ

ਕਰੇਲਾ ਵੱਲ ਦੇ ਰੂਪ ’ਚ ਵਧਦਾ ਹੈ ਜੇਕਰ ਇਸ ਨੂੰ ਸਹਾਰਾ ਨਾ ਦਿੱਤਾ ਜਾਵੇ ਤਾਂ ਇਸ ਨਾਲ ਸਾਰੀ ਫਸਲ ਖਰਾਬ ਹੋਣ ਦਾ ਡਰ ਰਹਿੰਦਾ ਹੈ ਜਦੋਂ ਕਰੇਲੇ ਦੀ ਵੇਲ ਥੋੜ੍ਹੀ ਹੀ ਵੱਡੀ ਹੋਵੇ ਤਾਂ ਇਸ ਨੂੰ ਲੱਕੜ, ਬਾਂਸ, ਲੋਹੇ ਦੇ ਸਰੀਏ ਆਦਿ ਦਾ ਸਹਾਰਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਇੱਕ ਨਿਸ਼ਚਿਤ ਦਿਸ਼ਾ ’ਚ ਵਧ ਸਕੇ

ਕਰੇਲੇ ਦੀ ਖੇਤੀ ’ਚ ਸਿੰਚਾਈ ਦੀ ਲੋੜ

ਉਂਜ ਤਾਂ ਕਰੇਲੇ ਦੀ ਫਸਲ ’ਚ ਘੱਟ ਹੀ ਸਿੰਚਾਈ ਦੀ ਲੋੜ ਹੁੰਦੀ ਹੈ, ਬੱਸ ਖੇਤ ’ਚ ਨਮੀ ਬਣੀ ਰਹਿਣੀ ਚਾਹੀਦੀ ਹੈ ਇਸ ਲਈ ਇਸ ਦੀ ਹਲਕੀ ਸਿੰਚਾਈ ਕੀਤੀ ਜਾ ਸਕਦੀ ਹੈ ਫੁੱਲ ਅਤੇ ਫਲ ਬਣਨ ਦੀ ਅਵਸਥਾ ’ਚ ਇਸ ਦੀ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ’ਚ ਪਾਣੀ ਨਹੀਂ ਰੁਕਣਾ ਚਾਹੀਦਾ ਇਸ ਲਈ ਖੇਤ ’ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਤਾਂ ਕਿ ਫਸਲ ਖਰਾਬ ਨਾ ਹੋਵੇ

ਕਦੋਂ ਕਰੀਏ ਗੋਡੀ

ਕਰੇਲੇ ਦੀ ਫਸਲ ਦੇ ਸ਼ੁਰੂਆਤੀ ਦੌਰ ’ਚ ਗੋਡੀ ਦੀ ਲੋੜ ਹੁੰਦੀ ਹੈ ਇਸ ਸਮੇਂ ਇਸ ਦੇ ਬੂਟਿਆਂ ਦੇ ਨਾਲ ਹੀ ਬੇਲੋੜੇ ਦੂਜੇ ਬੂਟੇ ਉੱਗ ਆਉਂਦੇ ਹਨ ਇਸ ਲਈ ਖੇਤ ਦੀ ਗੋਡੀ ਕਰਕੇ ਇਨ੍ਹਾਂ ਨਦੀਨਾਂ ਨੂੰ ਪੁੱਟ ਕੇ ਖੇਤ ਤੋਂ ਦੂਰ ਸੁੱਟ ਦੇਣਾ ਚਾਹੀਦਾ ਹੈ ਸ਼ੁਰੂਆਤੀ ਦੌਰ ’ਚ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣ ’ਤੇ ਕਰੇਲੇ ਦੀ ਵਧੀਆ ਫਸਲ ਪ੍ਰਾਪਤ ਹੁੰਦੀ ਹੈ –   -ਰਾਜੇਸ਼ ਕੁਮਾਰ

Also Read:  ਬਣਨਾ ਚਾਹੁੰਦੇ ਹੋ ਸਮਾਰਟ ਪੈਕੇਜ਼

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ