caution is safety

ਸਾਵਧਾਨੀ ਹੀ ਸੁਰੱਖਿਆ ਹੈ

ਆਮ ਜਨਤਾ ਲਈ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੋਵਿਡ ਦਾ ਸੰਕਟ ਖ਼ਤਮ ਨਹੀਂ ਹੋਇਆ ਹੈ ਇਹ ਨਵੇਂ-ਨਵੇਂ ਵੈਰੀਅੰਟਾਂ ਨਾਲ ਹਾਲੇ ਵੀ ਸਾਨੂੰ ਆਪਣੀ ਆਗੋਸ਼ ’ਚ ਲੈਣ ਨੂੰ ਤਿਆਰ ਹੈ ਹਾਲ ਹੀ ’ਚ ਇਸ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਦਾ ਪਤਾ ਚੱਲਿਆ ਹੈ ਇਸ ਲਈ ਸਾਨੂੰ ਹਾਲੇ ਵੀ ਹਰ ਕਦਮ ਬਹੁਤ ਸੋਚ-ਸੋਚ ਕੇ ਚੱਲਣਾ ਚਾਹੀਦਾ ਹੈ

ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲਣਾ ਸਹੀ ਹੈ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਕਦੇ ਤਿਉਂਹਾਰੀ ਸੀਜ਼ਨ ਤਾਂ ਕਦੇ ਰਿਸ਼ਤੇਦਾਰੀਆਂ ਨਿਭਾਉਣ ਦੀ ਜੁਗਤ ਅਤੇ ਕਦੇ ਜ਼ਰੂਰੀ ਕੰਮ ਦਾ ਬਹਾਨਾ, ਲੋਕ ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਕਰਦੇ ਨਜ਼ਰ ਆਉਂਦੇ ਹਨ, ਜਦਕਿ ਇਹ ਸਾਵਧਾਨੀਆਂ ਉਨ੍ਹਾਂ ਖੁਦ ਦੇ ਭਲੇ ਲਈ ਜ਼ਰੂਰੀ ਹਨ

ਜ਼ਿੰਦਗੀ ’ਚ ਸਿਹਤਮੰਦ ਬਣੇ ਰਹਿਣ ਤੋਂ ਜ਼ਰੂਰੀ ਕੁਝ ਨਹੀਂ ਹੁੰਦਾ ਜੇਕਰ ਲੋਕ ਕਈ ਵਾਰ ਆਪਣੀ ਇਸੇ ਸਿਹਤ ਨੂੰ ਨਜਰਅੰਦਾਜ਼ ਕਰ ਦਿੰਦੇ ਹਨ, ਜਦਕਿ ਇਹ ਸਾਵਧਾਨੀਆਂ ਉਨ੍ਹਾਂ ਦੇ ਖੁਦ ਦੇ ਭਲੇ ਜ਼ਰੂਰੀ ਹਨ ਜ਼ਿੰਦਗੀ ’ਚ ਸਿਹਤਮੰਦ ਬਣੇ ਰਹਿਣ ਤੋਂ ਜ਼ਰੂਰੀ ਕੁਝ ਨਹੀਂ ਹੁੰਦਾ ਪਰ ਲੋਕ ਕਈ ਵਾਰ ਆਪਣੀ ਇਸੇ ਸਿਹਤ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ

Also Read :-

ਕਦੇ ਜਾਣ ਕੇ ਅਤੇ ਕਦੇ ਅਨਜਾਣੇ ’ਚ,ਕਦੇ ਅਗਿਆਨਤਾ ’ਚ ਅਤੇ ਕਦੇ ਮਜ਼ਬੂਰੀ ’ਚ, ਉਹ ਅਜਿਹਾ ਕਰਦੇ ਜਾਂਦੇ ਹਨ ਅਤੇ ਬਾਅਦ ’ਚ ਪਛਤਾਉਂਦੇ ਹਨ

ਕੋਰੋਨਾ ਨੂੰ ਸੱਦਾ ਦੇ ਰਹੀ ਭੀੜ

ਕੋਰੋਨਾ ਦੇ ਮਾਮਲਿਆਂ ’ਚ ਕਮੀ ਨੂੰ ਕਈ ਲੋਕ ਇਸ ਦਾ ਖ਼ਤਮ ਹੋਣਾ ਵੀ ਮੰਨ ਬੈਠੇ ਹਨ ਇਹੀ ਵਜ੍ਹਾ ਹੈ ਕਿ ਇੱਥੇ-ਉੱਥੇ ਲੋਕ ਬਿਨਾਂ ਮਾਸਕ ਨਿਕਲ ਜਾਂਦੇ ਹਨ ਅਤੇ ਭੀੜ ਦਾ ਹਿੱਸਾ ਵੀ ਬਣਦੇ ਹਨ ਲੋਕ ਅੱਜ ਵੀ ਬਾਜ਼ਾਰਾਂ ’ਚ ਜਾ ਕੇ ਖੂਬ ਸ਼ਾਪਿੰਗ ਕਰ ਰਹੇ ਹਨ, ਉਹ ਭੀੜ ਤੋਂ ਬਿਲਕੱਲ ਵੀ ਨਹੀਂ ਡਰ ਰਹੇ ਉਹ ਇਹ ਭੁੱਲ ਗਏ ਕਿ ਬਿਨਾਂ ਮਾਸਕ ਅਤੇ ਭੀੜ ’ਚ ਖੜ੍ਹੇ ਹੋ ਕੇ ਉਹ ਕੋਰੋਨਾ ਸੰਕਰਮਣ ਨੂੰ ਫਿਰ ਤੋਂ ਸੱਦਾ ਦੇਣ ਲੱਗੇ ਹਨ ਯਾਦ ਰੱਖੋ ਵੈਕਸੀਨ ਯਕੀਨਨ ਕੋਰੋਨਾ ਵਾਇਰਸ ਨਾਲ ਲੜਨ ਲਈ ਵੱਡਾ ਹਥਿਆਰ ਹੈ, ਪਰ ਕੋਵਿਡ ਸਾਨੂੰ ਚਪੇਟ ’ਚ ਨਹੀਂ ਲਵੇਗਾ, ਇਹ ਸੋਚਣਾ ਬਿਲਕੁਲ ਗਲਤ ਹੈ

ਭੀੜ ’ਚ ਜਾਣ ਦੀ ਜ਼ਰੂਰਤ ਕੀ ਹੈ

ਸ਼ਾਮ ਤੋਂ ਰਾਤ ਤੱਕ ਦੇ ਸਮੇਂ ’ਚ ਬਾਜ਼ਾਰਾਂ ’ਚ ਭੀੜ ਬਹੁਤ ਜ਼ਿਆਦਾ ਰਹਿੰਦੀ ਹੈ ਹੁਣ ਦੇ ਸਮੇਂ ’ਚ ਉਸ ਭੀੜ ’ਚ ਜਾ ਕੇ ਖਰੀਦਦਾਰੀ ਕਰਨਾ ਸੁਰੱਖਿਅਤ ਨਹੀਂ ਹੈ ਕਿਉਂਕਿ ਉਸ ਧੱਕਾ-ਮੁੱਕੀ ਵਾਲੀ ਭੀੜ ’ਚ ਦੋ ਗਜ਼ ਕੀ ਦੋ ਇੰਚ ਦੀ ਵੀ ਦੂਰੀ ਨਹੀਂ ਰਹਿ ਜਾਂਦੀ ਫਿਰ ਵੀ ਲੋਕ ਇਸ ਸਮੇਂ ਘਰ ਤੋਂ ਨਿਕਲਦੇ ਹਨ ਦਰਅਸਲ ਆਫਿਸ ਜਾਣ ਵਾਲਿਆਂ ਨੂੰ ਸ਼ਾਮ ਤੋਂ ਬਾਅਦ ਹੀ ਨਿਕਲਣ ਦਾ ਸਮਾਂ ਮਿਲਦਾ ਹੈ ਜੋ ਮਹਿਲਾਵਾਂ ਘਰ ਰਹਿੰਦੀਆਂ ਉਹ ਵੀ ਸੋਚਦੀਆਂ ਹਨ ਕਿ ਸ਼ਾਮ ਨੂੰ ਪਤੀ ਆ ਜਾਏ ਤਾਂ ਮਿਲ ਕੇ ਸ਼ਾੱਪਿੰਗ ਕਰਾਂਗੇ ਵੈਸੇ ਵੀ ਲੋਕ ਸ਼ਾਮ ਨੂੰ ਹੀ ਫ੍ਰੀ ਹੁੰਦੇ ਹਨ ਨਹੀਂ ਤਾਂ ਦਿਨ ’ਚ ਕਦੇ ਬੱਚਿਆਂ ਦੀ ਪੜ੍ਹਾਈ, ਕਦੇ ਰਿਸ਼ਤੇਦਾਰਾਂ ਦਾ ਆਉਣਾ ਅਤੇ ਕਦੇ ਘਰ ਦੇ ਕੰਮਾਂ ’ਚ ਔਰਤਾਂ ਬਿਜ਼ੀ ਰਹਿੰਦੀਆਂ ਹਨ ਸ਼ਾਮ ਨੂੰ ਮੌਸਮ ਵੀ ਚੰਗਾ ਹੋ ਜਾਂਦਾ ਹੈ ਅਤੇ ਬਾਹਰ ਨਿਕਲਣਾ ਸੁਵਿਧਾਜਨਕ ਲੱਗਦਾ ਹੈ ਪਰ ਯਾਦ ਰੱਖੋ ਭੀੜ ’ਚ ਜਾਣਾ ਕੁਝ ਇਸ ਤਰ੍ਹਾਂ ਖ਼ਤਰਨਾਕ ਹੋ ਸਕਦਾ ਹੈ

ਬਾਜਾਰ ’ਚ ਭੁੱਲ ਜਾਂਦੇ ਹਾਂ ਸਭ ਨਿਯਮ

ਮਹਿਲਾਵਾਂ ਅਕਸਰ ਬੱਚਿਆਂ ਨੂੰੇ ਨਾਲ ਲੈ ਕੇ ਬਾਜ਼ਾਰ ਜਾਂਦੀਆਂ ਹਨ ਛੋਟੇ ਬੱਚੇ ਮਾਸਕ ਹੇਠਾਂ ਖਿਸਕਾ ਕੇ ਇੱਧਰ-ਉੱਧਰ ਚੀਜ਼ਾਂ ਛੂਹਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਮੂੰਹ ’ਚ ਵੀ ਪਾ ਲੈਂਦੇ ਹਨ ਉਹ ਆਪਣੇ ਹੱਥਾਂ ਨਾਲ ਵੀ ਵਾਰ-ਵਾਰ ਦੁਕਾਨ ਦੇ ਸਮਾਨ, ਗੇਟ, ਦਰਵਾਜੇ ਜਾਂ ਦੂਸਰੀਆਂ ਚੀਜ਼ਾਂ ਨੂੰ ਛੂਹਦੇ ਹਨ ਅਤੇ ਫਿਰ ਉਨ੍ਹਾਂ ਹੱਥਾਂ ਨੂੰ ਅੱਖਾਂ ਜਾਂ ਮੂੰਹ ਨਾਲ ਲਾ ਲੈਂਦੇ ਹਨ ਮਹਿਲਾਵਾਂ ਖੁਦ ਵੀ ਸਾਵਧਾਨ ਨਹੀਂ ਰਹਿ ਪਾਉਂਦੀਆਂ ਕਈ ਵਾਰ ਉਹ ਮਾਸਕ ਭੁੱਲ ਜਾਂਦੀਆਂ ਹਨ ਤਾਂ ਦੁਪੱਟੇ ਨਾਲ ਮੂੰਹ ਢਕਣ ਦਾ ਯਤਨ ਕਰਦੀਆਂ ਹਨ ਕੋਈ ਸਹੇਲੀ ਮਿਲ ਜਾਵ ਤਾਂ ਦੂਰੀ ਬਰਕਰਾਰ ਰੱਖਣਾ ਛੱਡ, ਗਲੇ ਮਿਲ ਲੈਂਦੀਆਂ ਹਨ ਜਾਂ ਵਾਰ-ਵਾਰ ਦੂਸਰਿਆਂ ਦੇ ਹੱਥਾਂ ਨੂੰ, ਕੱਪੜਿਆਂ ਜਾਂ ਦੂਸਰੀਆਂ ਚੀਜ਼ਾਂ ਨੂੰ ਛੂਹਣ ਲਗਦੀਆਂ ਹਨ ਭੀੜ ’ਚ ਨਾ ਚਾਹੁੰਦੇ ਹੋਏ ਵੀ ਲੋਕ ਇੱਕ-ਦੂਸਰੇ ਨਾਲ ਟੱਚ ਹੁੰਦੇ ਹੀ ਰਹਿੰਦੇ ਹਨ ਅਜਿਹੇ ’ਚ ਤੁਹਾਨੂੰ ਪਤਾ ਵੀ ਨਹੀਂ ਚਲਦਾ ਕਿ ਕਿਸ ਨੇ ਵਾਇਰਸ ਦੀ ਸੌਗਾਤ ਤੁਹਾਨੂੰ ਦੇ ਦਿੱਤੀ

ਬਿਮਾਰ ਨਾ ਕਰ ਦੇਣ ਇਹ ਸ਼ੌਂਕ

ਕਈ ਮਹਿਲਾਵਾਂ ਬਾਜ਼ਾਰ ਜਾਂਦੀਆਂ ਹਨ ਤਾਂ ਗੋਲਗੱਪੇ, ਸਮੋਸੇ, ਚਾਟ ਵਰਗੀਆਂ ਆਈਟਮਾਂ ਖਾਧੇ ਬਿਨਾਂ ਨਹੀਂ ਰਹਿ ਸਕਦੀਆਂ ਉਨ੍ਹਾਂ ਦੀ ਇਹ ਆਦਤ ਹੁਣ ਵੀ ਨਹੀਂ ਛੁਟੀ ਹੈ ਭੀੜ ਲਗਾ ਕੇ ਠੇਲੇ ਵਾਲਿਆਂ ਤੋਂ ਗੋਲਗੱਪੇ ਖਾਣ ਦੇ ਚੱਕਰ ’ਚ ਉਹ ਕਿਸ ਆਫ਼ਤ ਨੂੰ ਗਲੇ ਲਗਾ ਰਹੀਆਂ ਹਨ ਉਨ੍ਹਾਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜਦੋਂ ਤੁਸੀਂ ਭੀੜ ਦੇ ਸਮੇਂ ਨਿਕਲਦੇ ਹੋ ਤਾਂ ਪਬਲਿਕ ਟਰਾਂਸਪੋਰਟ ਦੀ ਹਾਲਤ ਵੀ ਬੁਰੀ ਰਹਿੰਦੀ ਹੈ ਤੁਹਾਡੇ ਕੋਲ ਆਪਣੀ ਗੱਡੀ ਹੈ ਤਦ ਤਾਂ ਠੀਕ ਹੈ, ਪਰ ਜਦੋਂ ਤੁਸੀਂ ਬਾਜ਼ਾਰ ਜਾਣ ਲਈ ਬੱਸ, ਮੈਟਰੋ, ਆਟੋ ਆਦਿ ਦਾ ਇਸਤੇਮਾਲ ਕਰਦੇ ਹੋ ਤਾਂ ਭੀੜ ਦੇ ਸਮੇਂ ਖਾਸ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ ਬਾਹਰ ਖਾਣ-ਪੀਣ ਦਾ ਸ਼ੌਂਕ ਸਭ ਨੂੰ ਹੁੰਦਾ ਹੈ ਦੂਸਰਿਆਂ ਨੂੰ ਬਾਹਰ ਖਾਂਦਾ ਦੇਖ ਕੇ ਤੁਸੀਂ ਵੀ ਖੁਦ ਨੂੰ ਰੋਕ ਨਹੀਂ ਪਾਉਂਦੇ ਪਰ ਇਹ ਸ਼ੌਂਕ ਤੁਹਾਨੂੰ ਬਿਮਾਰ ਕਰ ਸਕਦਾ ਹੈ

ਮਹਿਲਾਵਾਂ ਆਪਣੀ ਜ਼ਿੰਮੇਵਾਰੀ ਸਮਝਣ

ਮਹਿਲਾਵਾਂ ਘਰ ਦੀ ਧੁਰੀ ਹੁੰਦੀਆਂ ਹਨ ਉਨ੍ਹਾਂ ਨੂੰ ਹੀ ਸਾਰਾ ਘਰ ਸੰਭਾਲਣਾ ਹੁੰਦਾ ਹੈ ਖਾਣਾ ਬਣਾਉਣਾ ਹੁੰਦਾ ਹੈ ਅਤੇ ਬੱਚਿਆਂ ਦੀ ਦੇਖਭਾਲ ਵੀ ਕਰਨੀ ਹੁੰਦੀ ਹੈ ਅਜਿਹੇ ’ਚ ਜੇਕਰ ਉਹ ਕੋਵਿਡ-19 ਦਾ ਸ਼ਿਕਾਰ ਹੁੰਦੀਆਂ ਹਨ ਤਾਂ ਪੂਰਾ ਘਰ ਉਸ ਦੀ ਚਪੇਟ ’ਚ ਆ ਜਾਏਗਾ ਇਸ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਖਿਆਲ ਰੱਖਣ ਜ਼ਿਆਦਾ ਬਾਹਰ ਨਿਕਲਣ ਤੋਂ ਬਚਣ ਅਤੇ ਖੁਦ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਣ

ਸਾਵਧਾਨੀ ਰੱਖੋ:

ਬਿਹਤਰ ਹੋਵੇਗਾ ਕਿ ਭੀੜ ਦੇ ਸਮੇਂ ਨਿਕਲਣਾ ਬੰਦ ਕਰੋੋ ਬੱਚਿਆਂ ਨੂੰ ਨਾਲ ਲੈ ਕੇ ਨਾ ਜਾਓ ਅਤੇ ਜਿੰਨਾ ਹੋ ਸਕੇ ਆਪਣੇ ਵਾਹਨ ਦਾ ਇਸਤੇਮਾਲ ਕਰੋ ਕੋਵਿਡ ਦੇ ਡਰ ਨੂੰ ਹਾਲੇ ਆਪਣੇ ਮਨ ’ਚ ਜਿਉਂਦਾ ਰੱਖੋ ਜੇਕਰ ਬੱਚੇ ਜਿਦ ਕਰ ਰਹੇ ਹਨ ਤਾਂ ਵੀ ਮਾਤਾ-ਪਿਤਾ ਭੀੜ-ਭਾੜ ਨੂੰ ਬਿਲਕੁਲ ਅਣਵੇਖਿਆ ਨਾ ਕਰਨ

  • ਕੋਸ਼ਿਸ਼ ਕਰਨ ਕਿ ਦੁਪਹਿਰ ’ਚ ਹੀ ਖਰੀਦਦਾਰੀ ਦੇ ਸਾਰੇ ਕੰਮ ਨਿਪਟਾ ਲੈਣ ਵੈਸੇ ਵੀ ਉਸ ਸਮੇਂ ਸਾਰਾ ਕੰਮ ਘੱਟ ਸਮੇਂ ’ਚ ਆਸਾਨੀ ਨਾਲ ਹੋ ਜਾਂਦਾ ਹੈ ਦੇਰ ਸ਼ਾਮ ਭੀੜ-ਭਾੜ ’ਚ ਨਾ ਨਿਕਲੋ
  • ਸਿਰਫ ਇੱਕ ਮਾਸਕ ਪਹਿਨਣਾ ਕਾਫੀ ਨਹੀਂ ਹੈ ਸਗੋਂ ਡਬਲ ਮਾਸਕ ਦਾ ਇਸਤੇਮਾਲ ਕਰੋ
  • ਬਾਹਰ ਨਿਕਲਦੇ ਸਮੇਂ ਹੱਥ ’ਚ ਸੈਨੇਟਾਈਜ਼ਰ ਜ਼ਰੂਰ ਰੱਖੋ ਅਤੇ ਸਮੇਂ-ਸਮੇਂ ’ਤੇ ਇਸ ਦਾ ਇਸਤੇਮਾਲ ਜ਼ਰੂਰ ਕਰੋ
  • ਖੁੱਲ੍ਹੀਆਂ ਥਾਵਾਂ ’ਤੇ ਜਾਓ ਅਤੇ 1-2 ਘੰਟਿਆਂ ਅੰਦਰ ਵਾਪਸ ਆਓ ਬੱਚਿਆਂ ’ਤੇ ਖਾਸ ਧਿਆਨ ਦਿਓ 10 ਸਾਲ ਤੋਂ ਹੇਠਾਂ ਦੀ ਉਮਰ ਦੇ ਬੱਚਿਆਂ ਨੂੰ ਨਾਲ ਲੈ ਕੇ ਨਾ ਜਾਓ
  • ਫਿਲਹਾਲ ਖੁੱਲ੍ਹੀਆਂ ਥਾਵਾਂ ’ਤੇ ਖਾਣ-ਪੀਣ ਤੋਂ ਬਚੋ
  • ਗੈਰ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਨਾ ਕਰੋ ਤਾਂ ਹੀ ਬਿਹਤਰ ਹੋਵੇਗਾ
  • ਵੱਖ-ਵੱਖ ਥਾਵਾਂ ਤੋਂ ਜ਼ਿਆਦਾ ਖਰੀਦਦਾਰੀ ਕਰਨੀ ਹੋਵੇ ਤਾਂ ਦਸਤਾਨਿਆਂ ਦਾ ਇਸਤੇਮਾਲ ਜ਼ਰੂਰ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!