Sweet Vermicelli

ਰੈਸਟੋਰੈਂਟ ਸਟਾਈਲ ਮਿੱਠੀਆਂ ਸੇਵੀਆਂ

ਲੋੜੀਂਦੀ ਸਮੱਗਰੀ:

  • ਸੇਵੀਆਂ: 150 ਗ੍ਰਾਮ (ਬਰੀਕ)
  • ਦੇਸੀ ਘਿਓ: 3-4 ਵੱਡੇ ਚਮਚ
  • ਖੰਡ: ਅੱਧੇ ਤੋਂ ਪੌਣਾ ਕੱਪ (ਸਵਾਦ ਅਨੁਸਾਰ)
  • ਦੁੱਧ: 1.5 ਕੱਪ (ਗਰਮ)
  • ਡਰਾਈ ਫਰੂਟਸ: 4 ਵੱਡੇ ਚਮਚ (ਕੱਟੇ ਹੋਏ ਕਾਜੂ, ਬਾਦਾਮ, ਕਿਸ਼ਮਿਸ਼, ਪਿਸਤਾ)
  • ਇਲਾਇਚੀ ਪਾਊਡਰ: ਅੱਧਾ ਛੋਟਾ ਚਮਚ
  • ਮੈਲਟੇਡ ਮਾਵਾ ਜਾਂ ਕੰਡੈਸਡ ਮਿਲਕ: ਇੱਕ ਚਮਚ
  • ਕੇਵੜਾ ਜਲ ਜਾਂ ਗੁਲਾਬ ਜਲ: ਇੱਕ ਛੋਟਾ ਚਮਚ (ਖੁਸ਼ਬੂ ਲਈ, ਜੇ ਚਾਹੋ ਤਾਂ)

ਬਣਾਉਣ ਦਾ ਤਰੀਕਾ:

ਇੱਕ ਭਾਰੀ ਥੱਲੇ ਵਾਲੀ ਕੜਾਹੀ ’ਚ ਦੋ ਚਮਚ ਦੇਸੀ ਘਿਓ ਗਰਮ ਕਰੋ ਇਸ ’ਚ ਕੱਟੇ ਹੋਏ ਕਾਜੂ ਅਤੇ ਬਾਦਾਮ ਪਾ ਕੇ ਹਲਕਾ ਸੁਨਹਿਰਾ ਹੋਣ ਤੱਕ ਭੁੰਨ੍ਹੋ, ਫਿਰ ਕੱਢ ਕੇ ਵੱਖ ਰੱਖ ਲਓ ਹੁਣ ਉਸੇ ਕੜਾਹੀ ’ਚ ਬਚਿਆ ਹੋਇਆ ਘਿਓ ਪਾਓ ਅਤੇ ਸੇਵੀਆਂ ਨੂੰ ਮੱਧਮ ਸੇਕੇ ’ਤੇ ਲਗਾਤਾਰ ਸੁਨਹਿਰਾ ਹੋਣ ਤੱਕ ਭੁੰਨ੍ਹੋ ਇਸ ਵਿਚ ਖੰਡ ਪਾ ਕੇ ਮਿਲਾਓ ਹੁਣ ਇਸ ’ਚ ਦੁੱਧ ਪਾਓ ਅਤੇ ਉਬਾਲ ਆਉਣ ਦਿਓ ਇਸ ’ਚ ਵਧੀਆ ਫਲੇਵਰ ਲਿਆਉਣ ਲਈ ਇਲਾਇਚੀ ਪਾਊਡਰ ਮਿਲਾਓ ਹੁਣ

ਇਸ ਵਿੱਚ ਇੱਕ ਚਮਚ ਮਾਵਾ ਜਾਂ ਕੰਡੈਸਡ ਮਿਲਕ ਮਿਲਾਓ ਉੱਪਰੋਂ ਭੁੰਨ੍ਹੇ ਹੋਏ ਡਰਾਈ ਫਰੂਟਸ ਅਤੇ ਕੇਵੜਾ ਜਲ ਪਾ ਕੇ ਪੋਲੇ ਹੱਥਾਂ ਨਾਲ ਮਿਲਾਓ ਹੁਣ ਕੜਾਹੀ ਨੂੰ ਢੱਕ ਕੇ ਹਲਕੇ ਸੇਕੇ ’ਤੇ ਛੇ ਤੋਂ ਅੱਠ ਮਿੰਟਾਂ ਤੱਕ ਪਕਾਓ, ਜਦੋਂ ਤੱਕ ਸੇਵੀਆਂ ਸਾਰਾ ਦੁੱਧ ਸੋਖ ਨਾ ਲੈਣ ਅਤੇ ਨਰਮ ਨਾ ਹੋ ਜਾਣ ਗੈਸ ਬੰਦ ਕਰ ਦਿਓ ਅਤੇ ਦੋ ਮਿੰਟ ਢੱਕ ਕੇ ਰੱਖਣ ਤੋਂ ਬਾਅਦ ਗਰਮਾ-ਗਰਮ ਪਰੋਸੋ ਜਾਂ 2-3  ਘੰਟਿਆਂ ਬਾਅਦ ਠੰਢੀਆਂ-ਠੰਢੀਆਂ ਸੇਵੀਆਂ ਸਰਵ ਕਰੋ।

Also Read:  ਕੇਸਰ ਪਿਸਤਾ ਆਈਸਕ੍ਰੀਮ | Saffron Pistachio ice Cream

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ