Editorial

ਸੱਚੀ ਸ਼ਿਕਸ਼ਾ ਲਈ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਹਨ ਕਿ ‘ਇਹ ਮਹੀਨੇ ਭਰ ਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ ਘਰ ’ਚ ਹਰ ਪ੍ਰੇਮੀ ਨੂੰ ਸੱਚੀ ਸ਼ਿਕਸ਼ਾ ਆਪਣੇ ਘਰ ਲਗਵਾਉਣੀ ਚਾਹੀਦੀ ਹੈ ਇਸ ’ਚ ਪ੍ਰਕਾਸ਼ਿਤ ਰੂਹਾਨੀ ਬਚਨਾਂ ਨੂੰ ਪੜ੍ਹਨ-ਸੁਣਨ ਦਾ ਕੁਝ ਨਾ ਕੁਝ ਫਲ ਲਾਜ਼ਮੀ ਮਿਲਦਾ ਹੈ ਫਲਸਵਰੂਪ ਸੱਚੀ ਸ਼ਿਕਸ਼ਾ ’ਚ ਦਿੱਤੇ ਗਏ ਰੂਹਾਨੀ ਸਤਿਸੰਗ ਦੇ ਪ੍ਰਕਾਸ਼ ਦਾ ਮਨ ’ਤੇ ਅਸਰ ਨਾ ਹੋਵੇ, ਅਜਿਹਾ ਹੋ ਨਹੀਂ ਸਕਦਾ ਇਹ ਸਾਡੀ ਭਾਵਨਾ ’ਤੇ ਨਿਰਭਰ ਹੁੰਦਾ ਹੈ ਸਾਡਾ ਜਿਹੋ-ਜਿਹਾ ਭਾਵ, ਵਿਸ਼ਵਾਸ, ਸਾਨੂੰ ਉਹੋ-ਜਿਹਾ ਹੀ ਫਲ ਮਿਲਦਾ ਹੈ।

ਪਿਆਰੇ ਪਾਠਕੋ ਬੜੇ ਮਾਣ ਦੀ ਗੱਲ ਹੈ ਕਿ ਮਹੀਨੇਵਾਰ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਦਾ ਸੁਹਾਣਾ ਸਫ਼ਰ ਆਪਣੇ 29ਵੇਂ ਸਾਲ ’ਚ ਦਾਖ਼ਲ ਹੋ ਚੁੱਕਾ ਹੈ ਤੁਹਾਡੇ ਪਿਆਰ ਅਤੇ ਸਨਮਾਨ ਨਾਲ ਭਰਪੂਰ ਬੀਤੇ 28 ਸਾਲਾਂ ’ਚ ਸੱਚੀ ਸ਼ਿਕਸ਼ਾ ਨੇ ਘਰ-ਘਰ ਰੂਹਾਨੀ ਮਹਿਕ ਦੇ ਕੇ ਇੱਕ ਅਮਿੱਟ ਛਾਪ ਛੱਡੀ ਹੈ ਆਪਣੇ ਪਾਠਕਾਂ ਨਾਲ ਇੱਕ ਬੇਮਿਸਾਲ ਰਿਸ਼ਤਾ ਕਾਇਮ ਕੀਤਾ ਹੈ ਇਹ ਜੁੜਾਅ ਕਿਸੇ ਬਾਹਰੀ ਦਿਖਾਵੇ ਨਾਲ ਨਹੀਂ ਸਗੋਂ ਅੰਤਰ-ਹਿਰਦੇ ਨਾਲ ਹੈ ਕਿਸੇ ਨਾਲ ਅੰਦਰੂਨੀ ਤੌਰ ’ਤੇ ਜੁੜਾਅ ਹੋਣਾ ਆਤਮ-ਸੰਤੁਸ਼ਟੀ ਦਾ ਸਬੱਬ ਹੁੰਦਾ ਹੈ ਜਿੱਥੇ ਆਤਮ-ਸੰਤੁਸ਼ਟੀ ਦਾ ਭਾਵ ਪੈਦਾ ਹੋਵੇ ਉਸ ਤੋਂ ਵਧ ਕੇ ਕੁਝ ਹੋ ਨਹੀਂ ਸਕਦਾ ਫਿਰ ਸੱਚੀ ਸ਼ਿਕਸ਼ਾ ਤਾਂ ਆਤਮ-ਸੰਤੁਸ਼ਟੀ ਦਾ ਨਿਰੋਲ ਕੇਂਦਰ ਹੈ।

ਇਸ ਦਾ ਅਧਿਆਤਮਿਕ ਅਧਿਐਨ, ਅਧਿਆਤਮਿਕ ਮਾਰਗਦਰਸ਼ਨ ਇਸ ਦੀ ਵਿਲੱਖਣਤਾ ਹੈ ਰੂਹਾਨੀਅਤ, ਇਨਸਾਨੀਅਤ ਦੀ ਸਿੱਖਿਆ ਹੀ ਇਸ ਦੀ ਪਹਿਚਾਣ ਹੈ ਰੂਹਾਨੀ ਪਿਆਰ ਇਸ ਦੀ ਅਨਮੋਲ ਪੂੰਜੀ ਹੈ ਇਹੀ ਇਸ ਦੀ ਦੌਲਤ ਹੈ ਇਹੀ ਇਸ ਦਾ ਖ਼ਜ਼ਾਨਾ ਹੈ ਇਸ ਦਾ ਇਹੀ ਜਲਵਾ ਪਾਠਕਾਂ ਦੇ ਦਿਲਾਂ ’ਚ ਵੱਸਦਾ ਹੈ ਆਪਣੇ ਪਾਠਕਾਂ ਨਾਲ ਐਨੇ ਲੰਬੇ ਸਾਲਾਂ ਦਾ ਸੁਹਾਵਣਾ ਸਫਰ ਇੱਕ ਬੇਜੋੜ ਦਾਸਤਾਂ ਹੈ ਜ਼ਿਕਰਯੋਗ ਹੈ ਕਿ ਸਤੰਬਰ 1998 ਨੂੰ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ ਸੀ ਪੂਜਨੀਕ ਗੁਰੂ ਜੀ ਦੇ ਪਾਕ-ਪਵਿੱਤਰ ਕਰ-ਕਮਲਾਂ ’ਚ ਇਸ ਦਾ ਪ੍ਰਕਾਸ਼ਨ ਹੋਣਾ ਪਿਆਰੇ ਪਾਠਕਾਂ ਲਈ ਸੰਜੀਵਨੀ ਤੋਂ ਘੱਟ ਨਹੀਂ ਹੈ।

Also Read:  criteria of scholarship: ਵਿਦਵਾਨਤਾ ਦਾ ਮਾਪਦੰਡ

ਕਿਸੇ ਮੈਗਜ਼ੀਨ ਤੋਂ ਸਮਾਜ ਨੂੰ ਰੂਹਾਨੀਅਤ ਦਾ ਗਿਆਨ ਮਿਲੇ ਅਤੇ ਇਨਸਾਨੀਅਤ ਦਾ ਸੰਦੇਸ਼ ਮਿਲੇ, ਸਮਾਜ ਲਈ ਇਸ ਤੋਂ ਵੱਡੀ ਨਿਆਮਤ ਹੋਰ ਕੀ ਹੋ ਸਕਦੀ ਹੈ ਅਜਿਹੀ ਮੈਗਜ਼ੀਨ ਦਾ ਪ੍ਰਕਾਸ਼ਨ ਪੂਜਨੀਕ ਗੁਰੂ ਜੀ ਦੀ ਮਿਹਰਬਾਨੀ ਹੈ ਅਤੇ ਪਾਠਕਾਂ ਦੀ ਖੁਸ਼ਕਿਸਮਤੀ ਕਿੰਨੇ ਖੁਸ਼ਕਿਸਮਤ ਹਨ ਉਹ ਪਾਠਕ ਜੋ ਇਸ ਦੇ ਜ਼ਰੀਏ ਘਰ ਬੈਠੇ ਹੀ ਰੂਹਾਨੀ ਸੰਦੇਸ਼ ਅਤੇ ਰੂਹਾਨੀ ਪਿਆਰ ਨਾਲ ਲਬਾਲਬ ਹੋ ਰਹੇ ਹਨ ਉਨ੍ਹਾਂ ਨੂੰ ਜਿਉਣ ਦੇ ਢੰਗ ਸਿਖਾ ਰਹੀ ਹੈ ਸੱਚੀ ਸ਼ਿਕਸ਼ਾ ਉੱਚੇ ਸੰਸਕਾਰਾਂ ਦੇ ਧਾਰਨੀ ਬਣਾ ਰਹੀ ਹੈ ਉਨ੍ਹਾਂ ਨੂੰ ਗੁਣਵਾਨ ਅਤੇ ਸੰਸਕਾਰਵਾਨ ਹੋਣਾ ਮਜ਼ਬੂਤ ਸਮਾਜ ਲਈ ਬੇਹੱਦ ਜ਼ਰੂਰੀ ਹੈ ਵਰਤਮਾਨ ਦਾ ਜੋ ਦੌਰ ਹੈ, ਅਜਿਹੇ ’ਚ ਸੱਚੀ ਸ਼ਿਕਸ਼ਾ ਦਾ ਪ੍ਰਕਾਸ਼ਨ ਸੋਨੇ ’ਤੇ ਸੁਹਾਗਾ ਹੈ ਜਿਸ ਤਰ੍ਹਾਂ ਅੱਜ ਦੇ ਸਮੇਂ ’ਚ ਕਈ ਲੱਚਰ ਸਮੱਗਰੀਆਂ ਰੁਝਾਨ ’ਚ ਹਨ ਅਜਿਹੇ ’ਚ ਸਮਾਜ ਨੂੰ ਸਾਫ-ਸੁਥਰਾ ਸਾਹਿਤ ਉਪਲੱਬਧ ਕਰਵਾਉਣ ’ਚ ਸਿਰਮੌਰ ਹੈ ਸੱਚੀ ਸ਼ਿਕਸ਼ਾ ਇਸ ਦਾ ਇਹੀ ਖਾਸ ਗੁਣ ਪਾਠਕਾਂ ਲਈ ਮਾਣ ਦੀ ਗੱਲ ਹੈ।

ਸਮਾਜ ਦੇ ਪ੍ਰਤੀ ਆਪਣਾ ਫਰਜ਼ ਨਿਭਾਉਣ ’ਚ ਅੱਵਲ ਹੈ ਸੱਚੀ ਸ਼ਿਕਸ਼ਾ ਇਸ ਦੇ ਪ੍ਰਕਾਸ਼ਨ ਦਾ ਜੋ ਮਕਸਦ ਸੀ, ਉਹ ਸਫਲ ਸਿੱਧ ਹੋ ਰਿਹਾ ਹੈ ਘਰ-ਘਰ ’ਚ ਇਸ ਦਾ ਜਲਵਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਦੇ ਪ੍ਰਤੀ ਪਾਠਕਾਂ ਦੀ ਦੀਵਾਨਗੀ ਬੇਮਿਸਾਲ ਹੈ ਸੱਚੀ ਸ਼ਿਕਸ਼ਾ ਦੇ ਪ੍ਰਤੀ ਬੇਪਨਾਹ ਪਿਆਰ ਦੀ ਤਸਵੀਰ ਉਨ੍ਹਾਂ ਦੇ ਘਰਾਂ ’ਚ ਦੇਖੀ ਜਾ ਸਕਦੀ ਹੈ ਸੱਚੀ ਸ਼ਿਕਸ਼ਾ ਨੂੰ ਪਾ ਕੇ ਉਨ੍ਹਾਂ ਦੇ ਚਿਹਰੇ ਖਿੜ ਜਾਂਦੇ ਹਨ ਉਨ੍ਹਾਂ ਲਈ ਇਹ ਕਦੇ ਵੀ ਪੁਰਾਣੀ ਹੋਣ ਵਾਲੀ ਨਹੀਂ ਹੈ ਅੰਕ-ਦਰ-ਅੰਕ ਸਾਂਭ ਕੇ ਰੱਖੇ ਜਾਂਦੇ ਹਨ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਅੰਕਾਂ ਦਾ ਭੰਡਾਰ ਸੱਜਿਆ ਹੋਇਆ ਹੈ ਘਰਾਂ ’ਚ ਜਦੋਂ ਜੀ ਚਾਹੇ ਕੋਈ ਵੀ ਅੰਕ ਕੱਢਿਆ ਅਤੇ ਪੜ੍ਹ ਕੇ ਤਨ-ਮਨ ਨੂੰ ਖੁਸ਼ੀ ਨਾਲ ਭਰ ਲੈਂਦੇ ਹਨ।

Also Read:  ਚੈੱਕ ਭਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ

ਉਹ ਹਰ ਅੰਕ ਅਨਮੋਲ ਹੈ ਉਨ੍ਹਾਂ ਲਈ ਇਸ ਨਾਲ ਉਨ੍ਹਾਂ ਨੂੰ ਜੋ ਅਨੰਦ ਮਿਲਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਰੂਹਾਨੀ ਊਰਜਾ ਦਾ ਇੱਕ ਅਨੋਖਾ ਸਰੋਤ ਹੈ ਇਹ ਉਨ੍ਹਾਂ ਲਈ ਇਸੇ ਊਰਜਾ ਦੀ ਬਦੌਲਤ ਉਨ੍ਹਾਂ ਦਾ ਐਨਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਸ ਨਾਲ ਉਨ੍ਹਾਂ ਨੂੰ ਜੋ ਮਿਲਦਾ ਹੈ ਉਹ ਕਿਸੇ ਹੋਰ ਮੈਗਜ਼ੀਨ, ਰਸਾਲੇ ਜਾਂ ਹੋਰ ਸਾਧਨਾਂ ਤੋਂ ਨਹੀਂ ਮਿਲ ਸਕਦਾ ਉਨ੍ਹਾਂ ਲਈ ਜ਼ਿੰਦਗੀ ਦਾ ਬੇਸ਼ਕੀਮਤੀ ਤੋਹਫ਼ਾ ਹੈ ਇਹ ਰੂਹਾਨੀ ਪ੍ਰਕਾਸ਼ ਦੀ ਇਹ ਲੌਅ ਸੱਚੀ ਸ਼ਿਕਸ਼ਾ ਦੇ ਜ਼ਰੀਏ ਹਰ ਘਰ ’ਚ ਜਗਮਗ ਹੈ ਹਰ ਘਰ ਇਸ ਨਾਲ ਸੰਵਰ ਰਿਹਾ ਹੈ, ਚਮਕ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਸੱਚੀ ਸ਼ਿਕਸ਼ਾ ਆਪ ਜੀ ਦੀ ਪਵਿੱਤਰ ਹਜ਼ੂਰੀ ’ਚ ਇੰਜ ਹੀ ਸਮਾਜ ਨੂੰ ਸਹੀ ਅਤੇ ਨਵੀਂ ਦਿਸ਼ਾ ਦੇਣ ’ਚ ਮੋਹਰੀ ਰਹੇ ਸਦਾ ਪਿਆਰੇ ਪਾਠਕਾਂ ਦੇ ਦਿਲਾਂ ’ਤੇ ਰਾਜ਼ ਕਰਦੀ ਰਹੇ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ