God’s CCTV camera: ਈਸ਼ਵਰ ਦਾ ਸੀਸੀਟੀਵੀ ਕੈਮਰਾ bhagwan sab dekh raha hai
ਪੂਰੇ ਬ੍ਰਹਿਮੰਡ ’ਤੇ ਚੌਵੀ ਘੰਟੇ ਈਸ਼ਵਰ ਦੀ ਨਜ਼ਰ ਰਹਿੰਦੀ ਹੈ ਹਰ ਸਮੇਂ, ਹਰ ਪਲ ਅਸੀਂ ਸਾਰੇ ਉਸ ਦੀ ਦਿੱਬ ਦ੍ਰਿਸ਼ਟੀ ’ਚ ਰਹਿੰਦੇ ਹਾਂ ਉਸ ਦੀ ਨਜ਼ਰ ਐਨੀ ਤੇਜ਼ ਹੈ ਕਿ ਕੋਈ ਵੀ ਜੀਵ ਉਸ ਤੋਂ ਬਚ ਨਹੀਂ ਸਕਦਾ ਇਸ ਸੰਸਾਰ ਦੇ ਵਾਸੀ, ਧਰਤੀ ਵਾਸੀ ਕਿੰਨੇ ਵੀ ਸੀਸੀਟੀਵੀ ਕੈਮਰੇ ਲਾ ਲੈਣ, ਉਸ ਮਾਲਕ ਦਾ ਮੁਕਾਬਲਾ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੀ ਦਿੱਬ ਦ੍ਰਿਸ਼ਟੀ ਕਦੇ ਖਰਾਬ ਨਹੀਂ ਹੁੰਦੀ, ਨਾ ਹੀ ਉਸ ਦੇ ਬੰਦ ਹੋਣ ਦੀ ਕੋਈ ਉਮੀਦ ਹੁੰਦੀ ਹੈ ਅਤੇ ਨਾ ਹੀ ਕਿਸੇ ਦੇ ਕੰਟਰੋਲ ’ਚ ਆ ਕੇ ਕੋਈ ਪੱਖਪਾਤ ਕਰ ਸਕਦਾ ਹੈ ਦੂਜੇ ਸ਼ਬਦਾਂ ’ਚ ਕਹੀਏ ਤਾਂ ਬਚਣ ਦਾ ਕੋਈ ਵੀ ਤਰੀਕਾ ਕਾਰਗਰ ਸਾਬਤ ਨਹੀਂ ਹੋ ਸਕਦਾ
ਈਸ਼ਵਰ ਦਾ ਸੀਸੀਟੀਵੀ ਕੈਮਰਾ ਇੱਕ ਨੈਤਿਕ ਅਤੇ ਅਧਿਆਤਮਿਕ ਧਾਰਨਾ ਹੈ ਜੋ ਸਮਝਾਉਂਦੀ ਹੈ ਕਿ ਮਨੁੱਖ ਦੇ ਹਰ ਚੰਗੇ ਜਾਂ ਮਾੜੇ ਕਰਮ ’ਤੇ ਈਸ਼ਵਰ ਦੀ ਸੂਖਮ ਨਜ਼ਰ ਬਣੀ ਰਹਿੰਦੀ ਹੈ ਇਹ ਸੱਚ ਹੈ ਕਿ ਈਸ਼ਵਰ ਦੇ ਕੈਮਰੇ ਸਦਾ ਕੰਮ ਕਰਦੇ ਹਨ ਇਨ੍ਹਾਂ ਦੇ ਦੋਸ਼ਪੂਰਨ ਹੋਣ ਦੀ ਕਦੇ ਸੰਭਾਵਨਾ ਨਹੀਂ ਹੁੰਦੀ ਈਸ਼ਵਰੀ ਕੈਮਰਿਆਂ ਦੀ ਟੈਕਨਾਲੋਜੀ ਮਨੁੱਖਾਂ ਦੇ ਬਣਾਏ ਕੈਮਰਿਆਂ ਤੋਂ ਬਹੁਤ ਜ਼ਿਆਦਾ ਐਡਵਾਂਸ ਹੈ ਹਰ ਵਿਅਕਤੀ ਦੇ ਕੰਮਾਂ ਦਾ ਹਿਸਾਬ-ਕਿਤਾਬ ਇਸ ’ਚ ਕੈਦ ਹੋ ਰਿਹਾ ਹੁੰਦਾ ਹੈ ਇਹ ਵਿਚਾਰਧਾਰਾ ਨੈਤਿਕ ਆਚਰਨ ਅਤੇ ਇਮਾਨਦਾਰੀ ਲਈ ਮਨੁੱਖ ਨੂੰ ਪ੍ਰੇਰਿਤ ਕਰਦੀ ਹੈ
ਸਾਡੇ ਛੋਟੇ ਤੋਂ ਛੋਟੇ ਗੁਣ-ਦੋਸ਼ ਵੀ ਉਸ ਦੀ ਪਾਰਖੂ ਨਜ਼ਰ ਤੋਂ ਛੁੱਟ ਨਹੀਂ ਸਕਦੇ ਸਗੋਂ ਉਸ ਦੇ ਕੈਮਰੇ ’ਚ ਸਦਾ ਲਈ ਕੈਦ ਹੋ ਜਾਂਦੇ ਹਨ ਫਿਰ ਕਿੰਨੇ ਵੀ ਯਤਨ ਕਿਉਂ ਨਾ ਕੀਤੇ ਜਾਣ, ਉਨ੍ਹਾਂ ਨੂੰ ਉੱਥੋਂ ਡਲੀਟ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਦਾ ਕੈਮਰਾ ਐਨੀ ਚੰਗੀ ਕੁਆਲਟੀ ਦਾ ਹੈ ਜੋ ਯੁਗਾਂ-ਯੁਗਾਂਤਰਾਂ ਤੱਕ ਠੀਕ ਤਰ੍ਹਾਂ ਕੰਮ ਕਰਦਾ ਰਹਿੰਦਾ ਹੈ ਇਸ ’ਚ ਕਦੇ ਖਰਾਬੀ ਨਹੀਂ ਆਉਂਦੀ ਇਸ ਲਈ ਇਸ ਨੂੰ ਸੁਧਾਰਨ ਦੀ ਕਦੇ ਵੀ ਕੋਈ ਲੋੜ ਨਹੀਂ ਪੈਂਦੀ
ਕਿੰਨੇ ਵੀ ਗੁਪਤ ਰੂਪ ਨਾਲ ਜਾਂ ਲੁਕ ਕੇ ਕਿਉਂ ਨਾ ਅਪਰਾਧ ਕਰ ਲਏ ਜਾਣ, ਉਸ ਪ੍ਰਭੂ ਦੀ ਨਜ਼ਰ ਤੋਂ ਬਚਣਾ ਅਸੰਭਵ ਹੈ ਉਨ੍ਹਾਂ ਮਾੜੇ ਕਰਮਾਂ ਦੇ ਅਪਰਾਧ ਦੀ ਸਜ਼ਾ ਭੋਗਣ ਤੋਂ ਕਿਸੇ ਵੀ ਸ਼ਰਤ ’ਤੇ ਜੀਵ ਨੂੰ ਬਿਲਕੁਲ ਵੀ ਕਨਸੈਸ਼ਨ ਜਾਂ ਛੁਟਕਾਰਾ ਨਹੀਂ ਮਿਲ ਸਕਦਾ ਉੱਥੇ ਕਿਸੇ ਦੀ ਸਿਫਾਰਿਸ਼, ਉੱਚਾ ਅਹੁਦਾ, ਰੁਤਬਾ, ਦੌਲਤ ਆਦਿ ਸਭ ਬੇਮਾਇਨੇ ਹੋ ਜਾਂਦੇ ਹਨ, ਉਹ ਕਿਸੇ ਕੰਮ ਨਹੀਂ ਆਉਂਦੇ ਉੱਥੇ ਜੇਕਰ ਮਿਲਦਾ ਹੈ ਤਾਂ ਸਿਰਫ ਕੀਤੇ ਗਏ ਕਰਮਾਂ ਦੇ ਫਲ ਦਾ ਭੋਗ ਭਾਵੇਂ ਉਹ ਕਰਮਫਲ ਸੁੱਖ-ਖੁਸ਼ਹਾਲੀ ਦੇ ਰੂਪ ’ਚ ਮਿਲੇ ਜਾਂ ਦੁੱਖਾਂ-ਪ੍ਰੇਸ਼ਾਨੀਆਂ ਦੇ ਰੂਪ ’ਚ ਉਨ੍ਹਾਂ ਨੂੰ ਭੋਗਣਾ ਹੀ ਪੈਂਦਾ ਹੈ
ਸਾਡਾ ਹਰ ਐਕਸ਼ਨ ਭਾਵੇਂ ਉਹ ਕਿਸੇ ਦੇ ਸਾਹਮਣੇ ਹੋਵੇ ਜਾਂ ਏਕਾਂਤ ’ਚ ਹੋਵੇ ਉਹ ਈਸ਼ਵਰ ਦੀ ਨਜ਼ਰ ’ਚ ਰਹਿੰਦਾ ਹੈ ਇਹ ਵਿਸ਼ਵਾਸ ਕਿ ਸਾਡੇ ਅੰਤਰ-ਹਿਰਦੇ ਅਤੇ ਬਾਹਰੀ ਕਰਮਾਂ ਦਾ ਡਿਜ਼ੀਟਲ ਰਿਕਾਰਡ ਕਿਤੇ ਨਾ ਕਿਤੇ ਮੌਜ਼ੂਦ ਹੈ ਇਹ ਧਾਰਨਾ ਈਸ਼ਵਰ ਦੇ ਪ੍ਰਤੀ ਡਰ ਅਤੇ ਵਿਸ਼ਵਾਸ ਪੈਦਾ ਕਰਦੀ ਹੈ ਜੋ ਇਨਸਾਨ ਨੂੰ ਗਲਤ ਕੰਮਾਂ ਤੋਂ ਰੋਕਦੀ ਹੈ
ਉਂਜ ਤਾਂ ਮਨੁੱਖੀ ਮਨ ਵੀ ਕਿਸੇ ਸੀਸੀਟੀਵੀ ਕੈਮਰੇ ਤੋਂ ਘੱਟ ਨਹੀਂ ਹੈ ਇਸ ਦੀ ਨਜ਼ਰ ’ਚ ਹਰ ਪਲ ਦਾ ਵੇਰਵਾ ਰਹਿੰਦਾ ਹੈ ਇਹ ਖੁਦ ਹੀ ਸਜ਼ਾ ਦੇਣ ’ਚ ਸਮਰੱਥ ਹੈ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਦੇਸ਼, ਧਰਮ, ਸਮਾਜ ਅਤੇ ਘਰ-ਪਰਿਵਾਰ ਦੇ ਨਿਯਮਾਂ ਖਿਲਾਫ ਕੰਮ ਕਰਨ ਤੋਂ ਰੋਕਦਾ ਰਹਿੰਦਾ ਹੈ ਅਤੇ ਜਦੋਂ ਤੱਕ ਉਸ ਦਾ ਪਛਤਾਵਾ ਨਾ ਕੀਤਾ ਜਾਵੇ ਤਾਂ ਚੈਨ ਨਹੀਂ ਲੈਣ ਦਿੰਦਾ
ਅਸੀਂ ਮਨੁੱਖ ਭੁੱਲ ਜਾਂਦੇ ਹਾਂ ਕਿ ਅਸੀਂ ਹਰ ਸਮੇਂ ਉਸ ਮਾਲਕ ਦੀਆਂ ਅੱਖਾਂ ਦੇ ਸੀਸੀਟੀਵੀ ਕੈਮਰੇ ਦੀ ਰੇਂਜ ਵਿੱਚ ਰਹਿੰਦੇ ਹਾਂ ਜਿੱਥੋਂ ਭੱਜ ਜਾਣਾ ਅਸੰਭਵ ਹੈ ਜੇਕਰ ਮਨੁੱਖ ਇਹ ਧਿਆਨ ਰੱਖੇ ਕਿ ਅਸੀਂ ਹਮੇਸ਼ਾ ਈਸ਼ਵਰ ਦੀ ਨਜ਼ਰ ’ਚ ਹਾਂ ਤਾਂ ਕੁਰਾਹੇ ਪੈਣ ਦੀ ਬਜਾਏ ਸਹੀ ਰਸਤੇ ਪੈ ਜਾਓਗੇ -ਚੰਦਰ ਪ੍ਰਭਾ ਸੂਦ
ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿੱਚ ਮੌਜ਼ੂਦ ਹੈ ਉਹ ਹਰ ਸਮੇਂ ਹਰ ਕਿਸੇ ਨੂੰ ਦੇਖ-ਸੁਣ ਰਿਹਾ ਹੁੰਦਾ ਹੈ ਜੀਵ ਜਿਹੋ-ਜਿਹੇ ਕਰਮ ਕਰਦਾ ਹੈ, ਉਸ ਦੇ ਅਨੁਸਾਰ ਹੀ ਭਗਵਾਨ ਉਸ ਨੂੰ ਫਲ ਦਿੰਦਾ ਹੈ ਇਨਸਾਨ ਆਪਣੇ ਜੀਵਨ ’ਚ ਚੰਗੇ ਕਰਮ ਕਰਦਾ ਹੋਇਆ ਭਗਵਾਨ ਦੇ ਨਾਮ ਦਾ ਸਿਮਰਨ ਕਰਦਾ ਹੈ, ਤਾਂ ਆਵਾਗਮਨ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਂਦਾ ਹੈ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ































































