Experiences of Satsangis

Experiences of Satsangis: ਵਾਹ ਭਈ ਵਾਹ! ਪੁੱਟਰ ਐਸੇ ਹੀ ਹੋਤਾ ਹੈ!…ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਜੀਐੱਸਐੱਮ ਅਬਦੁੱਲ ਰਹਿਮਾਨ ਸ਼ੇਰ ਸਈਦ ਇੰਸਾਂ ਪੁੱਤਰ ਸ਼ਾਦੀ ਖਾਨ ਜੀ ਜੱਦੀ ਪਿੰਡ ਹਰਸ਼ ਜ਼ਿਲ੍ਹਾ ਸੀਕਰ (ਰਾਜ.) ਪਰੰਤੂ ਹਾਲ ਆਬਾਦ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ ਦਾ ਇਸ ਤਰ੍ਹਾਂ ਨਾਲ ਵਰਣਨ ਕਰਦਾ ਹੈ ਕਿ ਸੰਨ 1955-56 ਦੀ ਗੱਲ ਹੈ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉਨ੍ਹੀਂ ਦਿਨੀਂ ਸਾਡੇ ਪਿੰਡ ’ਚ ਪ੍ਰੇਮੀ ਗੋਪੀ ਗੁੱਜਰ ਦੇ ਘਰ ਆਏ ਹੋਏ ਸਨ ਉਸ ਸਮੇਂ ਮੈਂ ਕਰੀਬ ਸੱਤ ਸਾਲ ਦਾ ਸੀ ਸਾਡਾ ਘਰ ਵੀ ਪ੍ਰੇਮੀ ਗੋਪੀ ਜੀ ਦੇ ਘਰ ਦੇ ਕੋਲ ਹੀ ਸੀ

ਮੈਂ ਆਪਣੇ ਸਾਥੀ ਬੱਚਿਆਂ ਨਾਲ ਖੇਡਦਾ-ਖੇਡਦਾ ਉਨ੍ਹਾਂ ਦੇ ਘਰ ਚਲਿਆ ਗਿਆ ਸਤਿਗੁਰੂ-ਦਾਤਾ ਦੀ ਅਜਿਹੀ ਰਹਿਮਤ ਹੋਈ ਕਿ ਈਸ਼ਵਰੀ ਸਵਰੂਪ ਪੂਜਨੀਕ ਸਾਈਂ ਜੀ ਦੇ ਪ੍ਰੇਮ ਨੇ ਮੰਨੋ ਮੈਨੂੰ ਫੜ ਲਿਆ ਖੁਦ ਸਾਈਂ ਜੀ ਮੇਰੇ ਨਾਲ ਪ੍ਰੇਮਮਈ ਗੱਲਾਂ ਕਰਨ ਲੱਗੇ ਇੱਕ ਲੜਕਾ ਉੱਥੇ ਹੋਰ ਵੀ ਸੀ ਉਹ ਗੁੱਜ਼ਰਾਂ ਦਾ ਲੜਕਾ ਸੀ ਸਾਈਂ ਜੀ ਨੇ ਉਸਨੂੰ ਵੀ ਮੇਰੇ ਕੋਲ ਬਿਠਾ ਲਿਆ ਸਾਈਂ ਜੀ ਨੇ ਆਪਣੀ ਕ੍ਰਿਪਾ ਨਾਲ ਸਾਨੂੰ ਦੋਵਾਂ ਨੂੰ ਨਾਮ-ਸ਼ਬਦ ਵੀ ਬਖ਼ਸ਼ ਦਿੱਤਾ ਅਤੇ ਨਾਲ ਹੀ ਇਹ ਵਚਨ ਵੀ ਕਰ ਦਿੱਤੇ

ਕਿ ‘ਆਨੇ ਵਾਲੇ ਸਮੇਂ ਮੇਂ ਸਰਕਾਰ ਖੁਦ ਨਾਮ ਦੇਗੀ, ਹਮ ਤੋ ਨਾਮ ਕਾ ਬੀਜ ਬਿਖੇਰ ਰਹੇ ਹੈਂ’ ਪੂਜਨੀਕ ਸਾਈਂ ਜੀ ਉਸ ਤੋਂ ਬਾਅਦ ਵੀ ਗੁੱਜ਼ਰ ਪ੍ਰੇਮੀ ਜੀ ਦੇ ਘਰ ਤਿੰਨ-ਚਾਰ ਵਾਰ ਪਧਾਰੇ ਸਾਈਂ ਜੀ ਉੱਥੇ ਜਦੋਂ ਵੀ ਜਾਂਦੇ ਤਾਂ ਕੋਈ ਨਾ ਕੋਈ ਲੜਕਾ ਭੇਜ ਕੇ ਮੈਨੂੰ ਵੀ ਆਪਣੇ ਕੋਲ ਬੁਲਾ ਲੈਂਦੇ ਪੂਜਨੀਕ ਸਾਈਂ ਜੀ ਮੈਨੂੰ ਖੁਦ ਆਪਣੇ ਕੋਲ ਬਿਠਾ ਕੇ ਪ੍ਰੇਮਮਈ ਗੱਲਾਂ ਕਰਦੇ ਮੇਰੇ ਸਿਰ ’ਤੇ ਆਪਣਾ ਪਵਿੱਤਰ ਹੱਥ ਰੱਖ ਕੇ ਅਸ਼ੀਰਵਾਦ ਦਿੰਦੇ ਅਤੇ ਮੈਨੂੰ ਪ੍ਰਸ਼ਾਦ ਦਿੰਦੇ ਅਤੇ ਇਸ ਤਰ੍ਹਾਂ ਇੱਕ ਵਾਰ ਲੱਡੂ ਵੀ ਖੁਆਏ ਸਾਈਂ ਜੀ ਨੇ ਉੱਥੇ ਗੁੱਜਰ ਭਾਈਚਾਰੇ ਦੇ ਪ੍ਰੇਮੀਆਂ ਨੂੰ ਕਿਹਾ ਕਿ ਇਸ ਲੜਕੇ ਨੂੰ ਪਰਦੇ ਨਾਲ ਸਤਿਸੰਗ ’ਚ ਲੈ ਆਇਆ ਕਰੋ ਤਾਂ ਕਿ ਇਸਦੇ ਘਰ ਵਾਲਿਆਂ ਨੂੰ ਪਤਾ ਨਾ ਲੱਗੇ ਸਾਈਂ ਜੀ ਨੇ ਮੈਨੂੰ ਸਮਝਾਇਆ ਕਿ ਤੂੰ ਘਰ ’ਚ ਇਹ ਬੋਲ ਦਿਆ ਕਰ ਕਿ ਮੈਂ ਜਮਾਤ ’ਚ ਜਾ ਰਿਹਾ ਹਾਂ ਅਤੇ ਤੂੰ ਫਿਰ ਸਰਸਾ ’ਚ ਡੇਰਾ ਸੱਚਾ ਸੌਦਾ ਦਰਬਾਰ ’ਚ ਸਤਿਸੰਗ ’ਤੇ ਆ ਜਾਇਆ ਕਰਨਾ ਅਤੇ ਸਿਮਰਨ ਕਰਦੇ ਰਹਿਣਾ ਹੈ

ਮਾਲਕ-ਸਤਿਗੁਰੂ ਦੀ ਰਹਿਮਤ ਨਾਲ ਮੈਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬਹੁਤ ਸਿਮਰਨ ਕਰਨ ਲੱਗਿਆ ਅਤੇ ਮੇਰਾ ਸਿਮਰਨ ਤੇਜ਼ ਗਤੀ ਨਾਲ ਸਫਲਤਾਪੂਰਵਕ ਚੱਲਣ ਲੱਗਿਆ ਉਸ ਸਮੇਂ ਦੌਰਾਨ ਇੱਕ ਰਾਤ ਬਹੁਤ ਗਰਮੀ ਸੀ ਮੈਂ ਘਰ ਤੋਂ ਬਾਹਰ ਆ ਕੇ ਇੱਕ ਥੜ੍ਹੇ ’ਤੇ ਲੇਟ ਗਿਆ ਉਸ ਰਾਤ ਨੀਂਦ ਦੀ ਅਵਸਥਾ ’ਚ ਮੈਨੂੰ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਹੋਏ ਉਨ੍ਹਾਂ ਨਾਲ ਬਾਲ ਸਵਰੂਪ ਅਜ਼ਨਬੀ ਜਿਹਾ ਲੜਕਾ ਵੀ ਸੀ, ਉਸਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਪੂਜਨੀਕ ਸਾਈਂ ਜੀ ਨੇ ਉਸ ਲੜਕੇ ਦੀ ਉਂਗਲੀ ਫੜੀ ਹੋਈ ਸੀ ਅਤੇ ਦੂਜੀ ਸਾਈਡ ’ਚ ਇੱਕ ਕਾਫੀ ਲੰਬੇ ਕੱਦ ਦਾ ਜਿਸਦੀ ਕਾਲੀ ਦਾੜੀ ਸੀ ਇੱਕ ਹੋਰ ਅਜ਼ਨਬੀ ਆਦਮੀ ਵੀ ਖੜ੍ਹਾ ਸੀ

Also Read:  ਕਿਤੇ ਸਮੇਂ ਤੋਂ ਪਿੱਛੇ ਨਾ ਰਹਿ ਜਾਇਓ

ਉਸ ਆਦਮੀ ਨੇ ਉਸ ਲੜਕੇ ਦੀ ਦੂਜੇ ਹੱਥ ਦੀ ਉਂਗਲੀ ਫੜੀ ਹੋਈ ਸੀ ਉਸ ਸਮੇਂ ਮੈਂ ਸਾਈਂ ਜੀ ਤੋਂ ਪੁੱਛਿਆ ਕਿ ਸਾਈਂ ਜੀ ਇਹ ਕੌਣ ਹੈ? ਤਾਂ ਸਾਈਂ ਜੀ ਨੇ ਫਰਮਾਇਆ ਕਿ ‘ਪੁੱਟਰ! ਆਨੇ ਵਾਲੇ ਸਮੇਂ ਮੇਂ ਹੀ ਪਤਾ ਚਲੇਗਾ’ ਤਾਂ ਉਹ ਸਮਾਂ ਵੀ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਸਾਈਡ ’ਚ ਖੜ੍ਹੇ ਖੁਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹੀ ਸਨ ਅਤੇ ਵਿੱਚ ਵਾਲਾ ਉਹ ਛੋਟਾ ਜਿਹਾ ਲੜਕਾ ਖੁਦ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਨ ਪਰ ਸੱਚਾਈ ਇਹ ਵੀ ਸੀ ਕਿ ਉਸ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਦਾ ਜਨਮ ਵੀ ਨਹੀਂ ਹੋਇਆ ਸੀ ਪਰ ਪੂਜਨੀਕ ਸਾਈਂ ਜੀ ਨੇ ਉਨ੍ਹਾ ਨੂੰ ਨੰਨੇ੍ਹ ਬਾਲ ਸਵਰੂਪ ’ਚ ਮੈਨੂੰ ਦਿਖਾ ਦਿੱਤਾ ਸੀ,

ਇਹੀ ਮੰਨ ਲਓ ਕਿ ਮੇਰੇ ’ਤੇ ਖੁਦ ਮੇਰੇ ਸਤਿਗੁਰੂ ਦੀ ਰਹਿਮਤ ਸੀ ਉਸ ਸਮੇਂ ਤਿੰਨੋਂ ਪਵਿੱਤਰ ਬਾਡੀਆ ਦੇ ਹੀ ਸਫੈਦ ਕੱਪੜੇ ਪਹਿਨੇ ਹੋਏ ਸਨ ਤਾਂ ਉਦੋਂ ਸਾਈਂ ਜੀ ਨੇ ਮੈਨੂੰ ਕਿਹਾ, ਪੁੱਟਰ ਤੂ ਸਰਸੇ ਆ ਜਾ ਤਾਂ ਮੈਂ ਅਰਜ਼ ਕੀਤੀ ਕਿ ਸਾਈਂ ਜੀ, ਮੇਰੇ ਕੋਲ ਤਾਂ ਕਿਰਾਏ ਲਈ ਪੈਸੇ ਹੀ ਨਹੀਂ ਹਨ ਤਾਂ ਮੈਂ ਸਰਸਾ ’ਚ ਕਿਵੇਂ ਆ ਸਕਦਾ ਹਾਂ ਇਸ ’ਤੇ ਸਰਵ-ਸਮਰੱਥ ਪੂਜਨੀਕ ਸਾਈਂ ਜੀ ਨੇ ਮੇਰੇ ਸਾਹਮਣੇ ਮੇਰੇ ਸਿਰਹਾਣੇ ਦੇ ਹੇਠਾਂ ਢਾਈ ਰੁਪਏ ਰੱਖ ਦਿੱਤੇ ਜਦੋਂ ਮੈਂ ਉੱਠਿਆ ਤਾਂ ਸਾਈਂ ਜੀ ਅਦ੍ਰਿਸ਼ ਹੋ ਗਏ ਸਨ

ਇਹ ਅਤਿ ਅਦਭੁੱਤ ਅਤੇ ਦਿਲਚਸਪ ਨਜ਼ਾਰਾ ਮੈਂ ਉਸ ਰਾਤ ਜਾਗੋ ਮੀਟੀ ਦੀ ਅਵਸਥਾ ’ਚ ਉਸ ਸੁਫਨੇ ’ਚ ਹੀ ਦੇਖਿਆ ਸੀ ਮੈਂ ਸਿਰਹਾਣੇ ਦੇ ਹੇਠਾਂ ਦੇਖਿਆ ਤਾਂ ਸੱਚਮੁੱਚ ਹੀ ਦੋ ਸਿੱਕੇ ਇੱਕ-ਇੱਕ ਰੁਪਏ ਵਾਲੇ ਅਤੇ ਇੱਕ ਸਿੱਕਾ ਪੰਜਾਹ ਪੈਸੇ ਦਾ ਰੱਖਿਆ ਹੋਇਆ ਸੀ ਉਨ੍ਹਾਂ ਦਿਨਾਂ ’ਚ ਹੀ ਡੇਰਾ ਸੱਚਾ ਸੌਦਾ ਸਰਸਾ ’ਚ ਮਹੀਨਾਵਰੀ ਸਤਿਸੰਗ ਸੀ ਪਿੰਡ ਦੀ ਸੰਗਤ ਨੇ ਮੈਨੂੰ ਵੀ ਆਪਣੇ ਨਾਲ ਲੈ ਲਿਆ ਅਤੇ ਸਰਸਾ ਦਰਬਾਰ ਵੱਲ ਚੱਲ ਪਈ ਮੇਰੇ ਪਿੰਡ ਵਾਲੇ ਮੈਨੂੰ ਕਹਿਣ ਲੱਗੇ ਕਿ ਤੇਰਾ ਕਿਰਾਇਆ ਅਸੀਂ ਦੇਵਾਂਗੇ

ਮੈਂ ਕਿਹਾ ਕਿ ਨਹੀਂ ਮੈਂ ਆਪਣਾ ਕਿਰਾਇਆ ਆਪ ਦੇਵਾਂਗਾ ਸੰਗਤ ਦੇ ਕੁਝ ਪ੍ਰੇਮੀਆਂ ਨੇ ਮੇਰੇ ਤੋਂ ਪੁੱਛਿਆ ਕਿ ਤੇਰੇ ਕੋਲ ਪੈਸੇ ਕਿੱਥੋਂ ਆ ਗਏ ਹਨ ਮੈਂ ਝੂਠ ਕਹਿ ਦਿੱਤਾ ਕਿ ਮੈਂ ਘਰ ਤੋਂ ਚੋਰੀ ਕਰਕੇ ਲਿਆਇਆ ਹਾਂ ਤਾਂ ਜਦੋਂ ਅਸੀਂ ਸਰਸਾ ਦਰਬਾਰ ’ਚ ਪਹੁੰਚੇ ਤਾਂ ਸਾਈਂ ਜੀ ਉਦੋਂ ਤੇਰਾਵਾਸ ਤੋਂ ਬਾਹਰ ਹੀ ਵਿਰਾਜਮਾਨ ਸਨ ਅਤੇ ਸਾਨੂੰ ਦੇਖਦੇ ਹੀ ਕਹਿਣ ਲੱਗੇ-‘ਵਾਹ ਭਈ ਵਾਹ! ਆ ਗਏ ਰਾਜਸਥਾਨ ਵਾਲੇ’ ਇਸ ਦਰਮਿਆਨ ਸੰਗਤ ਨੇ ਪੂਜਨੀਕ ਸਾਈਂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮੇਰੀ ਸ਼ਿਕਾਇਤ ਕਰ ਦਿੱਤੀ ਕਿ ਸਾਈਂ ਜੀ, ਇਹ ਲੜਕਾ ਆਪਣੇ ਘਰ ਤੋਂ ਪੈਸੇ ਚੋਰੀ ਕਰਕੇ ਲਿਆਇਆ ਹੈ ਦਇਆ-ਰਹਿਮਤ ਦੇ ਦਾਤਾ ਖੁਦ ਸਭ ਕੁਝ ਜਾਣਨਹਾਰ ਸਤਿਗੁਰੂ ਸਾਈਂ ਜੀ ਮੈਨੂੰ ਮੁਖਾਤਿਬ ਕਰਕੇ ਬੋਲੇ- ‘ਵਾਹ ਭਈ ਵਾਹ! ਪੁੱਟਰ ਐਸੇ ਹੀ ਹੋਤਾ ਹੈ! ਇਸਨੇ ਤੋ ਡਾਕਾ ਡਾਲਾ ਹੈ’ ਪੂਜਨੀਕ ਸਾਈਂ ਜੀ ਬਹੁਤ ਹੀ ਖੁਸ਼ ਹੋਏ ਅਤੇ ਸੰਗਤ ਨੂੰ ਵੀ ਬੇਅੰਤ ਖੁਸ਼ੀਆਂ ਦਿੱਤੀਆਂ ਡਾਕੇ ਵਾਲੀ ਗੱਲ ਦਾ ਜਾਂ ਮੈਨੂੰ ਪਤਾ ਸੀ ਜਾਂ ਖੁਦ ਸਾਈਂ ਜੀ ਨੂੰ ਅਤੇ ਕਿਸੇ ਨੂੰ ਕੀ ਪਤਾ ਸੀ

Also Read:  ਕਣਕ ਹੀ ਨਹੀਂ ਮਲਟੀਗੇ੍ਰਨ ਆਟਾ ਖਾਣ ਦੀ ਆਦਤ ਪਾਓ

ਦੂਜੀ ਦਿਲਚਸਪ ਘਟਨਾ ਇਹ ਸੀ ਕਿ ਪੂਜਨੀਕ ਸਾਈਂ ਜੀ ਦੇ ਹੁਕਮ ਅਨੁਸਾਰ ਮੈਂ ਆਪਣੇ ਪਿੰਡ ਦੇ ਦੋ ਹੋਰ ਲੜਕਿਆਂ ਨਾਲ ਇਕੱਠੇ ਬੈਠ ਕੇ ਸਿਮਰਨ ਕਰਿਆ ਕਰਦਾ ਸੀ ਸਾਡਾ ਪਿੰਡ ਇੱਕ ਪਹਾੜ ’ਤੇ ਹੈ ਉਸ ਦਿਨ ਪੂਜਨੀਕ ਸਾਈਂ ਜੀ ਨੇ ਮੈਨੂੰ ਸੁਫਨੇ ’ਚ ਪਹਾੜ ਦੀ ਢੱਲਾਣ ’ਤੇ ਬਣਿਆ ਇੱਕ ਖੱਡਾ ਦਿਖਾਇਆ ਅਤੇ ਆਦੇਸ਼ ਫਰਮਾਇਆ ਕਿ ਇਸ ਗੱਢੇ ਮੇਂ ਬੈਠਕਰ ਸੁਮਿਰਨ ਕੀਆ ਕਰੇਂ ਉਹ ਖੱਡਾ ਪਹਾੜ ਦੇ ਉੱਪਰਲੇ ਹਿੱਸੇ ਵੱਲ ਸੀ ਅਸੀਂ ਤਿੰਨੋਂ ਲੜਕੇ ਉਸ ਖੱਡੇ ’ਚ ਹੀ ਬੈਠ ਕੇ ਸਿਮਰਨ ਕਰਿਆ ਕਰਦੇ

ਇੱਕ ਦਿਨ ਕੁਝ ਸ਼ਰਾਰਤੀ ਲੜਕਿਆਂ ਨੇ ਉਸ ਖੱਡੇ ’ਚ ਸਾਨੂੰ ਦੇਖ ਲਿਆ ਅਤੇ ਉਹ ਲੜਕੇ ਸਾਨੂੰ ਪੱਥਰ ਮਾਰਨ ਲੱਗੇ ਅਸੀਂ ਉਨ੍ਹਾਂ ਨੂੰ ਕੁਝ ਨਾ ਕਿਹਾ ਅਤੇ ਚੁੱਪਚਾਪ ਆਪਣੇ ਘਰਾਂ ਨੂੰ ਆ ਗਏ ਕੁਝ ਦਿਨਾਂ ਬਾਅਦ ਜਦੋਂ ਅਸੀਂ ਤਿੰਨੋਂ ਲੜਕੇ ਆਪਣੇ ਪਿੰਡ ਦੀ ਸੰਗਤ ਨਾਲ ਸਤਿਸੰਗ ’ਤੇ ਸਰਸਾ ਦਰਬਾਰ ’ਚ ਆਏ ਤਾਂ ਸਾਈਂ ਜੀ ਸਾਨੂੰ ਦੇਖਦੇ ਹੀ ਬੋਲੇ ਕਿ ਆ ਗਏ ਭਈ ਰਾਜਸਥਾਨ ਵਾਲੇ ਫਿਰ ਸਾਨੂੰ ਤਿੰਨਾਂ ਲੜਕਿਆਂ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਅਤੇ ਸਾਨੂੰ ਸਭ ਤੋਂ ਅੱਗੇ ਭਾਵ ਆਪਣੇ ਮੂਹੜੇ ਕੋਲ ਬਿਠਾ ਲਿਆ ਘਟ-ਘਟ ਦੀ ਜਾਣਨਹਾਰ ਪੂਜਨੀਕ ਸਾਈਂ ਜੀ ਨੇ ਸਾਨੂੰ ਮੁਖਾਤਿਬ ਕਰਕੇ ਫਰਮਾਇਆ-‘ਪੁੱਟਰ! ਪਹਾੜ ਕੇ ਨੀਚੇ ਕੀ ਤਰਫ ਜਾਕਰ ਸੁਮਿਰਨ ਕੀਆ ਕਰੋ ਕਿਸੀ ਕੋ ਪਤਾ ਨਹੀਂ ਚੱਲਣਾ ਚਾਹੀਏ’

ਉਸ ਤੋਂ ਬਾਅਦ ਫਿਰ ਅਸੀਂ ਪਹਾੜੇ ਦੇ ਹੇਠਾਂ ਵੱਲ ਜਾ ਕੇ ਇੱਕ ਖੱਡੇ ’ਚ ਬੈਠ ਕੇ ਸਿਮਰਨ ਕਰਨ ਲੱਗੇ ਤਾਂ ਪੂਜਨੀਕ ਸਾਈਂ ਜੀ ਦੇ ਸਮੇਂ ’ਚ ਮੈਂ ਪੰਜ ਸਾਲ ਤੱਕ ਸਾਧ-ਸੰਗਤ ਦੇ ਨਾਲ ਲਗਾਤਾਰ ਸਤਿਸੰਗ ’ਚ ਆਉਂਦਾ ਰਿਹਾ ਪੂਜਨੀਕ ਸਾਈਂ ਜੀ ਦਾ ਮੈਨੂੰ ਇਹ ਹੁਕਮ ਸੀ ਕਿ ਤੂੰ ਡੇਰਾ ਸੱਚਾ ਸੌਦਾ ਦੀ ਸੇਵਾ ਕਰਨੀ ਹੈ ਅਤੇ ਇਸ ਦਰ ਨੂੰ ਨਹੀਂ ਛੱਡਣਾ ਸਾਈਂ ਜੀ ਦੇ ਹੁਕਮ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਦੇ ਸਮੇਂ ਹੀ ਆਪਣੇ ਘਰ-ਬਾਰ, ਪਰਿਵਾਰ ਦਾ ਮੋਹ ਜਾਲ ਆਦਿ ਛੱਡ ਕੇ

ਮੈਂ ਆਪਣਾ ਤਨ-ਮਨ ਆਦਿ ਸਭ ਕੁਝ ਡੇਰਾ ਸੱਚਾ ਸੌਦਾ ਨੂੰ ਸਮਰਪਿਤ ਕਰ ਦਿੱਤਾ ਅਤੇ ਹੁਕਮ ਅਨੁਸਾਰ ਜੀਐੱਸਐੱਮ ਸੇਵਾਦਾਰ ਦੇ ਤੌਰ ’ਤੇ ਸੇਵਾ ਕਰਨ ਲੱਗਿਆ ਮਾਲਕ ਦੀ ਦਇਆ-ਮਿਹਰ ਨਾਲ ਮੈਨੂੰ ਸਤਿਗੁਰੂ ਜੀ ਦੀਆਂ ਤਿੰਨੋਂ ਪਾਤਸ਼ਾਹੀਆਂ ਦੀ ਸੋਹਬਤ ਨਸੀਬ ਹੋਈ ਹੈ ਸਤਿਗੁਰੂ ਜੀ ਨੇ ਮੈਨੂੰ ਦਿਖਾ ਦਿੱਤਾ ਕਿ ਤਿੰਨੋਂ ਪਵਿੱਤਰ ਬਾਡੀਆਂ ਉਸੇ ਇੱਕ ਹੀ ਮਾਲਕ ਦਾ ਨੂਰ ਹਨ ਸਤਿਗੁਰੂ ਜੀ ਦੇ ਮੌਜੂਦਾ ਤੀਜੇ ਪ੍ਰਤੱਖ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਹੇ ਸਤਿਗੁਰੂ, ਮੇਰਾ ਦ੍ਰਿੜਵਿਸ਼ਵਾਸ ਐਵੇਂ ਹੀ ਬਣਾਏ ਰੱਖਣਾ ਅਤੇ ਸੇਵਾ ਸਿਮਰਨ ਕਰਦੇ-ਕਰਦੇ ਹੀ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ