Happiness: ਖੁਸ਼ਮਿਜ਼ਾਜੀ ਨਾਲ ਜੀਓ ਹਰ ਪਲ
ਅੱਜ ਵਿਅਕਤੀ ਹਰ ਸਟੇਜ ’ਤੇ ਐਨੇ ਤਣਾਵਾਂ ’ਚੋਂ ਲੰਘ ਰਿਹਾ ਹੈ ਕਿ ਉਹ ਖੁਸ਼ ਰਹਿਣਾ, ਹੱਸਣਾ, ਮੁਸਕੁਰਾਉਣਾ ਤਾਂ ਜਿਵੇਂ ਭੁੱਲ ਹੀ ਚੱਲਿਆ ਹੈ ਮੁਸ਼ਕਿਲ ਹਾਲਾਤਾਂ ’ਚ ਵੀ ਹਿੰਮਤ ਨਾ ਹਾਰ ਕੇ ਹੌਂਸਲਾ ਬਣਾਈ ਰੱਖਣ ਦਾ ਜ਼ਜ਼ਬਾ ਜਿਹੜੇ ਲੋਕਾਂ ’ਚ ਹੁੰਦਾ ਹੈ ਉਹ ਆਪਣੀਆਂ ਤਕਲੀਫਾਂ ਨੂੰ ਅਸਾਨੀ ਨਾਲ ਪਾਰ ਕਰਕੇ ਦੂਜਿਆਂ ਲਈ ਪ੍ਰੇਰਨਾ ਬਣ ਜਾਂਦੇ ਹਨ
ਕਹਾਵਤ, ‘ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ’ ਸੱਚ ਹੈ ਇਹ ਆਤਮਬਲ ਹੀ ਤਾਂ ਹੈ ਜੋ ਸਾਨੂੰ ਜਿਉਣ ਲਈ ਹੌਂਸਲਾ ਅਤੇ ਉਮੀਦ ਵੀ ਦਿੰਦਾ ਹੈ, ਜਿਉਣ ਦਾ ਰਾਹ ਵੀ ਦੱਸਦਾ ਹੈ। ਪਹਿਲਾਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਆਉਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਨਿਰਾਸ਼ ਮਹਿਸੂਸ ਕਰਦੇ ਹੋ ਅਤੇ ਜ਼ਿੰਦਗੀ ਬੋਰਿੰਗ ਅਤੇ ਉਦਾਸ ਨਜ਼ਰ ਆਉਣ ਲੱਗੇ ਤਾਂ ਕੁਝ ਦੇਰ ਸ਼ਾਂਤ ਚਿੱਤ ਹੋ ਕੇ ਸੋਚੋ ਕਿ ਇਸ ਤਰ੍ਹਾਂ ਜ਼ਿੰਦਗੀ ਕਿਵੇਂ ਕੱਟੇਗੀ ਕੀ ਤੁਸੀਂ ਇਸੇ ਤਰ੍ਹਾਂ ਆਪਣਾ ਅਨਮੋਲ ਜੀਵਨ ਬਰਬਾਦ ਕਰ ਦਿਓਗੇ, ਜਾਂ ਇਸ ਨੂੰ ਹਰਾ ਕੇ ਜੀਵਨ ’ਚ ਉੱਚਾਈਆਂ ਤੱਕ ਪਹੁੰਚਣਾ ਆਪਣਾ ਉਦੇਸ਼ ਬਣਾਓਗੇ ਤੁਹਾਡੀ ਪਾਜ਼ੀਟਿਵ ਸੋਚ ਤੁਹਾਨੂੰ ਊਰਜਾ ਅਤੇ ਉਤਸ਼ਾਹ ਨਾਲ ਭਰ ਦੇਵੇਗੀ।
Table of Contents
ਖੁਦ ਨੂੰ ਨਕਾਰੋ ਨਾ
ਨਿਮਰਤਾ ਇੱਕ ਅਜਿਹਾ ਗੁਣ ਹੈ ਜਿਸ ਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ, ਪਰ ਇੱਕ ਹੱਦ ਤੱਕ, ਮੌਕਾ ਅਤੇ ਜਗ੍ਹਾ ਦੇਖਦੇ ਹੋਏ ਖੁਸ਼ ਰਹਿਣ ਦਾ ਸਾਰਿਆਂ ਨੂੰ ਜਮਾਂਦਰੂ ਅਧਿਕਾਰ ਹੈ, ਜਿਸ ਨੂੰ ਕੋਈ ਵੀ ਤੁਹਾਡੇ ਤੋਂ ਨਹੀਂ ਖੋਹ ਸਕਦਾ। ਤੁਸੀਂ ਜ਼ਿੰਦਗੀ ਦਾ ਮਜ਼ਾ ਉਦੋਂ ਲੈ ਸਕਦੇ ਹੋ ਜਦੋਂ ਤੁਸੀਂ ਆਪਣੇ-ਆਪ ਦਾ ਬੇਲੋੜੇ ਤੌਰ ’ਤੇ ਸ਼ੋਸ਼ਣ ਨਾ ਹੋਣ ਦਿਓ, ਕਿਉਂਕਿ ਆਪਣੇ ਸ਼ੋਸ਼ਣ ਲਈ ਵੀ ਤੁਸੀਂ ਅਕਸਰ ਖੁਦ ਜ਼ਿੰਮੇਵਾਰ ਹੁੰਦੇ ਹੋ।
ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜ਼ਿੰਦਗੀ ’ਚ ਮੌਜ-ਮਸਤੀ ਕਰਨਾ ਕੋਈ ਗੁਨਾਹ ਨਹੀਂ। ਮਿਊਜ਼ਿਕ ਡਾਂਸ ਬਹੁਤ ਵਧੀਆ ਮਨੋਰੰਜਨ ਹੈ। ਜੇਕਰ ਤੁਸੀਂ ਇਸ ’ਚ ਦਿਲਚਸਪੀ ਰੱਖਦੇ ਹੋ ਤਾਂ ਨਥਿੰਗ ਲਾਈਕ ਦੈਟ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ੌਂਕ ਹਨ ਜੋ ਤੁਹਾਨੂੰ ਖੁਸ਼ੀ ਦਿੰਦੇ ਹਨ। ਲਿਖਣਾ-ਪੜ੍ਹਨਾ ਤੁਹਾਡੀ ਗ੍ਰੋਥ ਲਈ ਵਧੀਆ ਹੈ। ਘੰੁਮਣਾ-ਫਿਰਨਾ, ਪਿਕਨਿਕ ’ਤੇ ਜਾਣਾ ਅਤੇ ਦੇਸ਼-ਵਿਦੇਸ਼ ਦੀ ਸੈਰ ਕਰਨਾ ਮਨ ਨੂੰ ਉਤਸ਼ਾਹਿਤ ਰੱਖਦੇ ਹਨ
ਇਸ ਤੋਂ ਇਲਾਵਾ ਦੋਸਤਾਂ ਅਤੇ ਸੱਜਣਾਂ ਨਾਲ ਮੇਲ-ਮਿਲਾਪ ਵੀ ਤੁਹਾਨੂੰ ਜ਼ਿੰਦਾਦਿਲ ਰੱਖਦੇ ਹਨ ਕਦੇ ਨਾ ਕਦੇ ਸਭ ਨੂੰ ਇਕੱਲੇਪਣ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕ ਇਕੱਲੇਪਣ ਤੋਂ ਬਹੁਤ ਡਰਦੇ ਹਨ। ਇਕੱਲੇਪਣ ਦੇ ਡਰ ਨੂੰ ਮਨ ’ਚੋਂ ਕੱਢ ਕੇ ਇਸ ਨੂੰ ਆਜ਼ਾਦੀ ਮੰਨ ਕੇ ਉਸ ਨੂੰ ਇੰਜੁਆਏ ਵੀ ਕੀਤਾ ਜਾ ਸਕਦਾ ਹੈ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਯਾਦ ਕਰਨ ਦਾ ਇਹ ਸੁਨਹਿਰੀ ਸਮਾਂ ਹੁੰਦਾ ਹੈ।
ਮਨ ਦੀ ਉਦਾਰਤਾ
ਜੇਕਰ ਤੁਸੀਂ ਦਾਨ ਦੇਣ ਦੀ ਖੁਸ਼ੀ ਦਾ ਅਨੁਭਵ ਨਹੀਂ ਕੀਤਾ ਤਾਂ ਜ਼ਿੰਦਗੀ ’ਚ ਮਿਲਣ ਵਾਲੀ ਇੱਕ ਡੂੰਘੀ ਖੁਸ਼ੀ ਤੋਂ ਤੁਸੀਂ ਵਾਂਝੇ ਰਹਿ ਜਾਂਦੇ ਹੋ। ਕਿਸੇ ਦੇ ਕੰਮ ਆਉਣਾ, ਕਿਸੇ ਲਈ ਅਜਿਹਾ ਕਰਨਾ ਜੋ ਤੁਹਾਡੇ ਵੱਸ ’ਚ ਹੈ ਅਤੇ ਜੋ ਦੂਜੇ ਦੀ ਜ਼ਿੰਦਗੀ ਸਵਾਰ ਦੇਵੇ, ਇਹ ਤੁਹਾਨੂੰ ਅਥਾਹ ਖੁਸ਼ੀ ਦੇਵੇਗਾ
ਆਪਣੇ-ਆਪ ਨਾਲ ਪਿਆਰ
ਹਰ ਪਲ ਜਿਉਣ ਲਈ ਖੁਦ ਨਾਲ ਪਿਆਰ ਕਰਨਾ ਵੀ ਜ਼ਰੂਰੀ ਹੈ ਖੁਦ ਨਾਲ ਪਿਆਰ ਕਰਨ ਦਾ ਮਤਲਬ ਆਤਮ-ਕੇਂਦਰਿਤ ਹੋਣਾ, ਖੁਦਗਰਜ਼ ਹੋਣਾ ਬਿਲਕੁਲ ਨਹੀਂ ਹੈ ਬੱਸ ਖੁਸ਼ੀ ਦਾ ਬੇਸ ਹੈ ਭਾਵ ਕਿ ਆਪਣੇ-ਆਪ ਨਾਲ ਪਿਆਰ ਕਰਨਾ ਕਦੇ ਵੀ ਆਪਣੇ ਅੰਦਰ ਹੀਣ ਭਾਵਨਾ ਨਾ ਪੈਦਾ ਹੋਣ ਦਿਓ ਹਮੇਸ਼ਾ ਇਹੀ ਸੋਚ ਕੇ ਚੱਲੋ ਕਿ ਤੁਸੀਂ ਅਦਭੁੱਤ ਹੋ ਆਪਣਾ ਹਾਈ ਬਣਾਈ ਰੱਖੋ ਅਤੇ ਕਿਸੇ ਦੇ ਵੀ ਕੁਝ ਬੁਰਾ ਕਹਿਣ-ਸੁਣਨ ਨਾਲ ਲੋਅ ਫੀਲ ਨਾ ਕਰੋ
ਖੁਸ਼ਮਿਜ਼ਾਜ ਬਣੋ
ਹਰ ਸਮੇਂ ਠਹਾਕੇ ਲਾਉਣਾ, ਮੁਸਕੁਰਾਉਂਦੇ ਰਹਿਣਾ ਕਿਸੇ ਲਈ ਵੀ ਸੰਭਵ ਨਹੀਂ ਪਰ ਹਰ ਸਮੇਂ ਗੰਭੀਰ ਬਣੇ ਰਹਿਣ ਦੀ ਆਦਤ ਬਹੁਤਿਆਂ ’ਚ ਮਿਲੇਗੀ ਹਰ ਸਮੇਂ ਗੰਭੀਰਤਾ ਭਲਾ ਕਿਸ ਨੂੰ ਚੰਗੀ ਲੱਗੇਗੀ ਇਹ ਤਾਂ ਜ਼ਿੰਦਗੀ ਦਾ ਅਪਮਾਨ ਹੋਵੇਗਾ ਖੁਸ਼ਮਿਜ਼ਾਜ ਵਿਅਕਤੀ ਨੂੰ ਹੀ ਸਭ ਲੋਕ ਪਸੰਦ ਕਰਦੇ ਹਨ, ਉਨ੍ਹਾਂ ਦੇ ਦੋਸਤ ਵੀ ਜ਼ਿਆਦਾ ਹੁੰਦੇ ਹਨ ਉਨ੍ਹਾਂ ਦੀ ਜ਼ਿੰਦਾਦਿਲੀ ਮੁਰਦਾਦਿਲਾਂ ’ਚ ਵੀ ਜਾਨ ਫੂਕ ਦਿੰਦੀ ਹੈ
ਕਿਸੇ ਨੇ ਕੀ ਖੂਬ ਜਿਉਣ ਦਾ ਤਰੀਕਾ ਦੱਸਿਆ ਹੈ ‘ਜਿੰਦਗੀ ਜੀਓ ਭਰਪੂਰ’ ਸਰੂਰ ਦਿਲ ’ਚ ਹਰ ਪਲ ਹੋਵੇ’ ਹਰ ਵਿਅਕਤੀ ਗਿਣਤੀ ਦੇ ਪਲ ਅਤੇ ਸਾਹ ਲੈ ਕੇ ਆਉਂਦਾ ਹੈ ਇਸ ਲਈ ਹਰ ਸਾਹ, ਹਰ ਪਲ ਸਾਡੇ ਲਈ ਕੀਮਤੀ ਹਨ ਇਸ ਨੂੰ ਬੋਰੀਅਤ ਅਤੇ ਡਲਨੈੱਸ ’ਚ ਨਾ ਗੁਆ ਕੇ ਸ਼ਿੱਦਤ ਨਾਲ ਜਿਉਣਾ ਹੀ ਸਾਡੇ ਸਾਰਿਆਂ ਲਈ ਚੰਗਾ ਹੋਵੇਗਾ -ਊਸ਼ਾ ਜੈਨ ‘ਸ਼ੀਰੀਂ’

































































