Daughters: ਘਰ ਦਾ ਨੂਰ ਹੁੰਦੀਆਂ ਹਨ ਬੇਟੀਆਂ
ਸਮਾਜ ’ਚ ਧੀਆਂ ਨੂੰ ਹਰ ਖੇਤਰ ’ਚ ਪੁੱਤਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਡੇਰਾ ਸੱਚਾ ਸੌਦਾ ਨੇ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਦਾ ਸੁਖਦਾਈ ਨਤੀਜਾ ਅੱਜ ਸਮਾਜ ’ਚ ਦਿਖਾਈ ਦੇਣ ਲੱਗਾ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਨੇ ਧੀਆਂ ਦੇ ਵਿਕਾਸ ਅਤੇ ਸਨਮਾਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਹਨ

ਸਮਾਜ ’ਚ ਧੀ ਦੇ ਰੂਪ ’ਚ ਪੈਦਾ ਹੋਣਾ ਕੋਈ ਗੁਨਾਹ ਜਾਂ ਪਾਪ ਨਹੀਂ ਹੈ, ਸਗੋਂ ਇਹ ਕੁਦਰਤ ਦਾ ਇੱਕ ਬਹੁਤ ਸੋਹਣਾ ਅਸ਼ੀਰਵਾਦ ਹੈ ਕਿਉਂਕਿ ਵਿਗਿਆਨ ਦੇ ਵਿਚਾਰ ਅਨੁਸਾਰ Çਲੰਗ ਦਾ ਨਿਰਧਾਰਨ ਸਿਰਫ ਪਿਤਾ ਦੇ ਗੁਣਸੂਤਰਾਂ ’ਤੇ ਨਿਰਭਰ ਕਰਦਾ ਹੈ, ਇਸ ਲਈ ਇਸ ’ਚ ਮਾਂ ਜਾਂ ਬੱਚੀ ਦਾ ਕੋਈ ਦੋਸ਼ ਨਹੀਂ ਹੁੰੰਦਾ ਫਿਰ ਵੀ ਬਦਕਿਸਮਤੀ ਨਾਲ, ਸਮਾਜ ’ਚ ਵਿਆਪਤ ਰੂੜੀਵਾਦਿਤਾ, ਦਾਜ ਪ੍ਰਥਾ ਅਤੇ ਮੁੰਡਿਆਂ ਨੂੰ ਪਹਿਲ ਦੇਣ ਦੀ ਮਾਨਸਿਕਤਾ ਕਾਰਨ ਧੀਆਂ ਨੂੰ ਬੋਝ ਜਾਂ ਹੀਣ ਸਮਝਿਆ ਜਾਂਦਾ ਹੈ

ਅਜਿਹੀ ਹੀ ਸੋਚ ਨੂੰ ਬਦਲਣ ਦਾ ਬੀੜਾ ਚੁੱਕਿਆ ਹੈ ਡੇਰਾ ਸੱਚਾ ਸੌਦਾ ਨੇ ਸਮਾਜ ’ਚ ਧੀਆਂ ਨੂੰ ਹਰ ਖੇਤਰ ’ਚ ਪੁੱਤਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਡੇਰਾ ਸੱਚਾ ਸੌਦਾ ਨੇ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਦਾ ਸੁਖਦਾਈ ਨਤੀਜਾ ਅੱਜ ਸਮਾਜ ’ਚ ਦਿਖਾਈ ਦੇਣ ਲੱਗਾ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਨੇ ਧੀਆਂ ਦੇ ਵਿਕਾਸ ਅਤੇ ਸਨਮਾਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਹਨ ਡਾ. ਐੱਮਐੱਸਜੀ ਨੇ ਜਿੱਥੇ ਸਮਾਜ ’ਚ ਧੀਆਂ ਦੇ ਪ੍ਰਤੀ ਜਾਗਰੂਕਤਾ ਲਿਆਉਣ ਦਾ ਬੇਮਿਸਾਲ ਕੰਮ ਕੀਤਾ ਹੈ, ਉੱਥੇ ਸਮਾਜ ’ਚ ਪੁੱਤਾਂ ਨਾਲ ਵੰਸ਼ ਦੀ ਪੁਰਾਤਨ ਵਿਚਾਰਧਾਰਾ ਨੂੰ ਬਦਲਦੇ ਹੋਏ ਹੁਣ ਧੀਆਂ ਤੋਂ ਵੰਸ਼ ਚਲਾਉਣ ਦੀ ਨਵੀਂ ਪਰੰਪਰਾ ਦਾ ਆਗਾਜ਼ ਵੀ ਕੀਤਾ ਹੈUntitled 4

ਡੇਰਾ ਸੱਚਾ ਸੌਦਾ ਦੀ ‘ਕੁੱਲ ਕਾ ਕਰਾਊਨ’ ਮੁਹਿੰਮ ਦੇ ਤਹਿਤ ਦਰਜ਼ਨਾਂ ਅਜਿਹੇ ਵਿਆਹ ਹੋ ਚੁੱਕੇ ਹਨ, ਜਿਨ੍ਹਾਂ ’ਚ ਕੁੜੀ ਲਾੜਾ ਬਣ ਕੇ ਆਉਂਦੀ ਹੈ ਅਤੇ ਮੁੰਡੇ ਨਾਲ ਵਿਆਹ ਕਰਕੇ ਉਸ ਨੂੰ ਆਪਣੇ ਘਰ ਲੈ ਜਾਂਦੀ ਹੈ ਇਹੀ ਨਹੀਂ, ‘‘ਕੁੱਲ ਕਾ ਕਰਾਊਨ’’ ਮੁਹਿੰਮ ’ਚ ਹੋਏ ਵਿਆਹ ਤੋਂ ਬਾਅਦ ਬੱਚਿਆਂ ਦਾ ਵੰਸ਼ ਧੀ ਦੇ ਗੋਤ ਨਾਲ ਹੀ ਅੱਗੇ ਚੱਲਦਾ ਹੈ ਸਮਾਜ ’ਚ ਡਿੱਗਦੇ Çਲੰਗ ਅਨੁਪਾਤ ਨੂੰ ਸੁਧਾਰਨ ਲਈ ਡੇਰਾ ਸੱਚਾ ਸੌਦਾ ਨੇ ਅਜਿਹੇ ਮਹਾਨ ਪੰਜ ਮੋਤੀ ਸਮਾਜ ਦੀ ਸੇਵਾ ਨੂੰ ਸਮਰਪਿਤ ਕੀਤੇ ਹਨ ਜਿਨ੍ਹਾਂ ’ਚ ਭਰੂਣ ਹੱਤਿਆ ਰੋਕਣਾ, ਦਾਜ ਪ੍ਰਥਾ ਨੂੰ ਖ਼ਤਮ ਕਰਨਾ, ਮੁੰਡੇ-ਕੁੜੀ ’ਚ ਭੇਦਭਾਵ ਨਹੀਂ ਕਰਨਾ, ਧੀਆਂ ਨੂੰ ਪੁੱਤਾਂ ਦੇ ਬਰਾਬਰ ਪਰਵਰਿਸ਼-ਸ਼ਿਕਸ਼ਾ ਦੇਣਾ ਅਤੇ ਧੀਆਂ ਤੋਂ ਵੰਸ਼ ਚਲਾਉਣਾ ਸ਼ਾਮਲ ਹੈ

Table of Contents

ਲੰਗ ਅਨੁਪਾਤ ਸੁਧਾਰ ’ਚ ਡੇਰਾ ਸੱਚਾ ਸੌਦਾ ਦੀ ਅਨੋਖੀ ਪਹਿਲ

ਕੰਨਿਆ ਭਰੂਣ ਹੱਤਿਆ ਖਿਲਾਫ ਚੁੱਕੀ ਆਵਾਜ਼

ਡੇਰਾ ਸੱਚਾ ਸੌਦਾ ਵੱਲੋਂ ਆਪਣੀ ਸਥਾਪਨਾ ਭਾਵ ਸੰਨ 1948 ਤੋਂ ਹੀ ਕੰਨਿਆ ਭਰੂਣ ਹੱਤਿਆ ਵਰਗੇ ਘੋਰ ਅਪਰਾਧ ਨੂੰ ਰੋਕਣ ਦਾ ਯਤਨ ਸ਼ੁਰੂ ਕਰ ਦਿੱਤਾ ਗਿਆ ਸੀ ਉਸ ਸਮੇਂ ਸਮਾਜ ’ਚ ਧੀਆਂ ਨੂੰ ਸਰਾਪ ਦੇ ਤੌਰ ’ਤੇ ਦੇਖਿਆ ਜਾਂਦਾ ਸੀ, ਜਿਸ ਦੇ ਚੱਲਦਿਆਂ ਬਹੁਤੇ ਲੋਕ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ’ਚ ਮਰਵਾ ਦਿੰਦੇ ਸਨ ਇਹੀ ਨਹੀਂ, ਜਿਸ ਘਰ ’ਚ ਧੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਸੇਵਾ ਦੇ ਸਮੇਂ ਦੌਰਾਨ ਸਤਿਸੰਗਾਂ ’ਚ ਇਸ ਸਮਾਜਿਕ ਬੁਰਾਈ ਖਿਲਾਫ ਆਵਾਜ਼ ਬੁਲੰਦ ਕੀਤੀ ਪੂਜਨੀਕ ਸਾਈਂ ਜੀ ਸਤਿਸੰਗਾਂ ’ਚ ਆਮ ਲੋਕਾਂ ਨੂੰ ਜਾਗਰੂਕ ਕਰਦੇ ਕਿ ਧੀਆਂ ਤੋਂ ਬਿਨਾਂ ਸੰਸਾਰ ਦੀ ਕਲਪਨਾ ਵਿਅਰਥ ਹੈ, ਕਿਉਂਕਿ ਧੀਆਂ ਹੀ ਤਾਂ ਹਨ ਜੋ ਵੰਸ਼ ਨੂੰ ਅੱਗੇ ਵਧਾ ਰਹੀਆਂ ਹਨ

Also Read:  ਕਰੀਅਰ ਇਨ ਫਾਰਮਾਸਿਸਟ

ਆਤਮ ਸਨਮਾਨ ਅਤੇ ਬਰਾਬਰ ਪਰਵਰਿਸ਼ ਦੇਣਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ Çਲੰਗ ਅਨੁਪਾਤ ਸੁਧਾਰ ਦੀ ਦਿਸ਼ਾ ’ਚ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮਾਪਿਆਂ ਨੂੰ ਧੀ-ਪੁੱਤ ਨੂੰ ਇੱਕੋ-ਜਿਹੀ ਪਰਵਰਿਸ਼ ਦੇਣ ਦਾ ਸੱਦਾ ਦਿੱਤਾ ਡੇਰਾ ਸੱਚਾ ਸੌਦਾ ਨਾਲ ਜੁੜੇ ਕਰੋੜਾਂ ਲੋਕ ਅੱਜ ਪੁੱਤ-ਧੀ ’ਚ ਸਿੱਖਿਆ, ਖਾਣ-ਪੀਣ, ਆਚਾਰ-ਵਿਹਾਰ ’ਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੇ, ਸਗੋਂ ਧੀਆਂ ਨੂੰ ਵਧ-ਚੜ੍ਹ ਕੇ ਪਿਆਰ-ਦੁਲਾਰ ਦਿੰਦੇ ਹਨ ਧੀਆਂ ਦਾ ਆਤਮ-ਸਨਮਾਨ ਵਧਾਉਣ ਲਈ ਸਿਲਾਈ, ਕਢਾਈ ਤੇ ਹੋਰ ਵਪਾਰਕ ਸਿਖਲਾਈ ਕੇਂਦਰ ਖੋਲ੍ਹੇ ਗਏ ਹਨ ਦੂਜੇ ਪਾਸੇ ਸਸ਼ਕਤ ਨਾਰੀ ਮੁਹਿੰਮ ਦੇ ਤਹਿਤ ਕੁੜੀਆਂ ਨੂੰ ਆਤਮ-ਰੱਖਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ

ਬਿਨਾ ਦਾਜ ਦੇ ਵਿਆਹ

ਸਮਾਜ ’ਚ ਫੈਲੀ ਦਾਜ ਦੀ ਕੁਰੀਤੀ ਨੇ ਪਤਾ ਨਹੀਂ ਹੁਣ ਤੱਕ ਕਿੰਨੀਆਂ ਹੀ ਧੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸੰਨ 1960 ’ਚ ਗੱਦੀਨਸ਼ੀਨੀ ਤੋਂ ਬਾਅਦ ਸਮਾਜ ਦੀ ਇਸ ਦੁਖਦੀ ਨਬਜ਼ ਨੂੰ ਫੜਦੇ ਹੋਏ ਇੱਕ ਪਵਿੱਤਰ ਪਰੰਪਰਾ ਦਾ ਆਗਾਜ਼ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੀ ਹਜ਼ੂਰੀ ’ਚ ਸਤਿਸੰਗੀ ਪਰਿਵਾਰਾਂ ਨੂੰ ਆਪਣੇ ਵਿਆਹਯੋਗ ਬੱਚਿਆਂ ਦੇ ਬਿਨਾਂ ਦਾਨ-ਦਹੇਜ਼ ਦੇ ਵਿਆਹ ਕਰਨ ਦਾ ਸੱਦਾ ਦਿੱਤਾ ਤਾਂ ਸੰਗਤ ਨੇ ਇਨ੍ਹਾਂ ਬਚਨਾਂ ਨੂੰ ਸਤਿਬਚਨ ਕਹਿ ਕੇ ਮੰਨਿਆ ਇਸ ਪਰੰਪਰਾ ’ਚ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਡੇਰਾ ਸੱਚਾ ਸੌਦਾ ’ਚ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਦੀ ਰਸਮ ਪੂਰੀ ਹੁੰਦੀ ਹੈ ਇਹ ਪਰੰਪਰਾ ਅੱਜ ਵੀ ਡੇਰਾ ਸੱਚਾ ਸੌਦਾ ’ਚ ਜਿਉਂ ਦੀ ਤਿਉਂ ਚੱਲ ਰਹੀ ਹੈ, ਹੁਣ ਤੱਕ ਲੱਖਾਂ ਨਹੀਂ, ਸਗੋਂ ਕਰੋੜਾਂ ਪਰਿਵਾਰ ਇਸ ਦਾ ਨਿਰਵਾਹ ਕਰਦੇ ਹੋਏ ਸੁਖਮਈ ਵਿਆਹੁਤਾ ਜੀਵਨ ਜੀਅ ਰਹੇ ਹਨ

ਬਰਾਬਰੀ ਦਾ ਅਧਿਕਾਰ (ਭੇਦਭਾਵ ਰਹਿਤ) ਦੇਣਾ

ਪੂਜਨੀਕ ਗੁਰੂ ਸੰਤ ਡਾ. ਐੱਮਐੈੱਸਜੀ ਨੇ ਧੀਆਂ ਨੂੰ ਹਰ ਸਮਾਜਿਕ ਸਰੋਕਾਰਾਂ ’ਚ ਬਰਾਬਰ ਦੀ ਹਿੱਸੇਦਾਰੀ ਦੇਣ ਦੀ ਗੱਲ ਚੁੱਕੀ ਹੈ, ਜਿਸ ਦਾ ਸਮਾਜ ’ਚ ਬੜਾ ਅਨੁਕੂਲ ਅਸਰ ਦੇਖਣ ਨੂੰ ਮਿਲਿਆ ਧੀਆਂ ਨੂੰ ਹੁਣ ਪਰਿਵਾਰ ਦੇ ਹਰ ਸਮਾਜਿਕ ਕੰਮ ’ਚ ਬਰਾਬਰ ਦੀ ਹਿੱਸੇਦਾਰੀ ਮਿਲਣ ਲੱਗੀ ਹੈ ਸਮਾਜ ’ਚ ਐਨਾ ਬਦਲਾਅ ਆਇਆ ਹੈ ਕਿ ਹੁਣ ਧੀਆਂ ਪੁੱਤਾਂ ਵਾਂਗ ਪਰਿਵਾਰਕ ਮੈਂਬਰਾਂ ਦੀ ਅੰਤਿਮ ਯਾਤਰਾ ’ਚ ਅਰਥੀ ਨੂੰ ਵੀ ਮੋਢਾ ਦੇਣ ਲੱਗੀਆਂ ਹਨ ਦੂਜੇ ਪਾਸੇ ਡੇਰਾ ਸੱਚਾ ਸੌਦਾ ਵੱਲੋਂ ਜਣਨੀ ਸੁਰੱਖਿਆ ਮੁਹਿੰਮ ਦੇ ਤਹਿਤ ਗਰੀਬ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਜਦਕਿ ਜਣਨੀ-ਸ਼ਿਸ਼ੂ ਸੁਰੱਖਿਆ ਦੇ ਤਹਿਤ ਗਰੀਬ ਜੱਚਾ-ਬੱਚਾ ਦਾ ਪਾਲਣ-ਪੋਸ਼ਣ ਕਰਨ ਵਰਗੇ ਕੰਮ ਵੀ ਬਾਦਸਤੂਰ ਚਲਾ ਰਹੇ ਹਨ ਤਾਂ ਕਿ ਸਮਾਜ ’ਚ ਧੀਆਂ ਦੇ ਪ੍ਰਤੀ ਲੋਕਾਂ ਦੀ ਸੋਚ ’ਚ ਸਕਾਰਾਤਮਕ ਬਦਲਾਅ ਹੋਵੇ

Also Read:  ਘਰੇ ਹੀ ਤਿਆਰ ਕਰੋ  ਸੁੰਦਰਤਾ ਦੇ ਉਤਪਾਦ

ਧੀ ਤੋਂ ਵੰਸ਼ ਚਲਾਉਣ ਦੀ ਸ਼ੁਰੂਆਤ

kul ka crownਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮਾਜ ’ਚ ਅਨੋਖੀ ਜਾਗਰੂਕਤਾ ਕ੍ਰਾਂਤੀ ਦਾ ਆਗਾਜ਼ ਕਰਦਿਆਂ ਧੀਆਂ ਤੋਂ ਵੰਸ਼ ਚਲਾਉਣ ਦਾ ਇਤਿਹਾਸਕ ਕੰਮ ਸ਼ੁਰੂ ਕੀਤਾ ਹੈ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸ਼ਰਧਾਲੂਆਂ ਨੇ ਇਸ ਮੁਹਿੰਮ ਨੂੰ ਅਪਣਾਇਆ ਹੈ ਹੁਣ ਜਿਹੜੇ ਪਰਿਵਾਰਾਂ ’ਚ ਇਕੱਲੀਆਂ ਧੀਆਂ ਹਨ, ਉਨ੍ਹਾਂ ਦਾ ਰਿਸ਼ਤਾ ਅਜਿਹੇ ਪਰਿਵਾਰਾਂ ’ਚ ਤੈਅ ਕੀਤਾ ਜਾਂਦਾ ਹੈ, ਜਿਹੜੇ ਪਰਿਵਾਰਾਂ ’ਚ ਦੋ ਜਾਂ ਇਸ ਤੋਂ ਵੱਧ ਮੁੰਡੇ ਹੋਣ ਉਨ੍ਹਾਂ ਮੁੰਡਿਆਂ ’ਚੋਂ ਇੱਕ ਮੁੰਡਾ ਕੁੜੀ ਦੇ ਪੇਕੇ ’ਚ ਰਹਿ ਕੇ ਸਾਰੀ ਉਮਰ ਉਸ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਸੱਸ-ਸਹੁਰੇ ਦਾ ਆਪਣੇ ਮਾਂ-ਬਾਪ ਵਾਂਗ ਸਤਿਕਾਰ ਅਤੇ ਸੰਭਾਲ ਕਰਦਾ ਹੈ ਇਸ ਮੁਹਿੰਮ ’ਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੁੜੀ ਮੁੰਡੇ ਨਾਲ ਵਿਆਹ ਰਚਾ ਕੇ ਉਸ ਨੂੰ ਆਪਣੇ ਘਰ ਲੈ ਕੇ ਆਉਂਦੀ ਹੈ ਇਸ ਜੋੜੇ ਦੀ ਔਲਾਦ ਦੀ ਪਹਿਚਾਣ ਧੀ ਦੀ ਗੋਤ ਨਾਲ ਹੀ ਹੁੰਦੀ ਹੈ ਇਸ ਮੁਹਿੰਮ ’ਚ ਹੁਣ ਤੱਕ 41 ਵਿਆਹ ਹੋ ਚੁੱਕੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ