Experiences of Satsangis: ਖੁਸ਼ ਹੈਂ ਨਾ ਭਾਈ… ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਧੰਨਾ ਰਾਮ ਗੋਦਾਰਾ, ਪਿੰਡ ਲਾਲਪੁਰਾ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਤੋਂ ਆਪਣੇ ਸੱਚੇ ਰਹਿਬਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਅਪਾਰ ਰਹਿਮਤਾਂ ਦਾ ਵਰਣਨ ਇਸ ਤਰ੍ਹਾਂ ਨਾਲ ਕਰਦੇ ਹਨ:-
ਸੰਨ 1956 ਦੀ ਗੱਲ ਹੈ ਇੱਕ ਦਿਨ ਮੈਂ ਡੇਰਾ ਸੱਚਾ ਸੌਦਾ ਸਰਸਾ ਤੋਂ ਆਪਣੇ ਪਿੰਡ ਲਾਲਪੁਰਾ ਜਾਣਾ ਸੀ ਉਸ ਦਿਨ ਮੇਰੇ ਕੋਲ ਕਿਰਾਏ ਲਈ ਕੁਝ ਪੈਸੇ ਘੱਟ ਸਨ ਮੇਰੇ ਅੰਦਰ ਹੀ ਅੰਦਰ ਵਿਚਾਰ ਚੱਲ ਰਿਹਾ ਸੀ ਕਿ ਕੀ ਕਰਾਂ! ਉਸ ਸਮੇਂ ਘਟ-ਘਟ ਦੇ ਜਾਣਨਹਾਰ ਸੱਚੇ ਪਾਤਸ਼ਾਹ ਮਸਤਾਨਾ ਜੀ ਚਲਦੇ-ਚਲਦੇ ਸਾਡੇ ਵੱਲ ਆ ਗਏ ਉਸ ਸਮੇਂ ਮੇਰਾ ਵੱਡਾ ਲੜਕਾ ਹਰਚੰਦ ਕਰੀਬ ਨੌ ਸਾਲ ਦਾ ਸੀ,
ਉਹ ਮੇਰੇ ਨਾਲ ਹੀ ਸੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਹਰਚੰਦ ਵੱਲ ਦੇਖ ਕੇ ਬੋਲੇ, ‘ਅਰੇ ਹਰਚੰਦ! ਆਜ ਨੱਚ ਕੇ ਨਹੀਂ ਦਿਖਾਇਆ ਵਰੀ…!’ ਤਾਂ ਹਰਚੰਦ ਉਸੇ ਸਮੇਂ ਉੱਠ ਕੇ ਪੂਜਨੀਕ ਸ਼ਹਿਨਸ਼ਾਹ ਜੀ ਦੀ ਪਵਿੱਤਰ ਹਜ਼ੂਰੀ ’ਚ ਨੱਚਣ ਲੱਗਿਆ ਸਤਿਗੁਰੂ ਜੀ ਨੇ ਫਰਮਾਇਆ, ‘ਵੰਝ ਭੈਣੇਆਂ! ਵਾਹ ਭਈ ਵਾਹ! ਅਤੇ ਨਾਲ ਹੀ ਦੋ ਦਸ-ਦਸ ਦੇ ਕੜ-ਕੜ ਕਰਦੇ ਨਵੇਂ-ਨਕੋਰ ਨੋਟ ਉਸਦੇ ਦੋਵੇਂ ਹੱਥਾਂ ’ਚ ਫੜਾ ਦਿੱਤੇ ਮੇਰੇ ਮਨ ਨੂੰ ਫਿਰ ਲਾਹਨਤ ਪਈ ਕਿ ਦੇਖ! ਤੂੰ ਫਜ਼ੂਲ ਦੀ ਫ਼ਿਕਰ ਕਰਦਾ ਹੈਂ ਪਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਭ ਦੇ ਦਿਲਾਂ ਦੀ ਜਾਣਨ ਵਾਲੇ ਬੇਪਰਵਾਹ ਜੀ ਕਦੇ ਕੋਈ ਚਿੰਤਾ ਤੇ ਕਮੀ ਨਹੀਂ ਰਹਿਣ ਦਿੰਦੇ
ਇੱਕ ਵਾਰ ਮੈਂ ਸਰਸਾ ਤੋਂ ਡੇਰਾ ਸੱਚਾ ਸੌਦਾ ਦਰਬਾਰ ਦੇ ਕਿਸੇ ਕੰਮ ਲਈ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਮਹਿਮਦਪੁਰਰੋਹੀ ਜ਼ਿਲ੍ਹਾ ਫਤਿਆਬਾਦ ਜਾਣਾ ਸੀ ਸ਼ਾਮ ਦੇ ਸਮੇਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੈਨੂੰ ਹੁਕਮ ਫਰਮਾਇਆ, ‘ਤੁਮਹੇਂ ਸੁਬਹ ਪਹਿਲੀ ਬੱਸ ਪਰ ਮਹਿਮਦਪੁਰਰੋਹੀ ਜਾਣਾ ਹੈ’ ਪਰ ਉਸੇ ਰਾਤ ਉਦੋਂ ਕਰੀਬ ਦੋ ਵੱਜੇ ਹੋਣਗੇ ਕਿ ਬੇਪਰਵਾਹ ਜੀ ਨੇ ਸਾਧੂ ਨਿਆਮਤ ਰਾਮ ਜੀ ਨੂੰ ਕਿਹਾ ਕਿ ਧੰਨਾ ਰਾਮ ਕੋ ਕਹਿ ਦੋ ਕਿ ਉਸਨੇ ਪਹਿਲੀ ਬੱਸ ਪਰ ਨਹੀਂ ਜਾਣਾ
ਦੂਜੀ ਬੱਸ ’ਤੇ ਜਾਣਾ ਹੈ ਤਾਂ ਮੈਂ ਆਪਣੇ ਸਤਿਗੁਰੂ ਜੀ ਦਾ ਹੁਕਮ ਮੰਨਿਆਂ ਅਤੇ ਪਹਿਲੀ ਬੱਸ ਦੀ ਬਜਾਏ ਸਰਸਾ ਤੋਂ ਦੂਜੀ ਬੱਸ ’ਤੇ ਚੜਿ੍ਹਆ ਜਦੋਂ ਸਾਡੇ ਵਾਲੀ ਉਹ ਬੱਸ ਹਿਸਾਰ ਰੋਡ ’ਤੇ ਸਰਸਾ ਸ਼ਹਿਰ ਤੋਂ ਥੋੜ੍ਹਾ ਅੱਗੇ ਗਈ ਤਾਂ ਮੈਂ ਦੇਖਿਆਂ ਕਿ ਉਸ ਪਹਿਲੀ ਬੱਸ ਦਾ ਇੱਕ ਟਰੱਕ ਦੇ ਨਾਲ ਬਹੁਤ ਭਿਆਨਕ ਐਕਸੀਡੈਂਟ ਹੋਇਆ ਪਿਆ ਸੀ ਅਤੇ ਉਸ ਹਾਦਸੇ ਵਿਚ ਕਾਫੀ ਜ਼ਿਆਦਾ ਜਾਨਮਾਲੀ ਨੁਕਸਾਨ ਹੋਇਆ ਸੀ ਤਾਂ ਇਸ ਤਰ੍ਹਾਂ ਅੰਤਰਯਾਮੀ ਸਤਿਗੁਰੂ ਜੀ ਨੇ ਦੂਜੀ ਬੱਸ ਤੋਂ ਜਾਣ ਦਾ ਵਚਨ ਕਰਕੇ ਮੈਨੂੰ ਉਸ ਜਾਨਲੇਵਾ ਹਾਦਸੇ ਤੋਂ ਬਚਾ ਲਿਆ
ਇੱਕ ਵਾਰ ਮੈਨੂੰ ਬਿਸਤਰ ਸੇਵਾਦਾਰਾਂ ਦੇ ਕਮਰੇ ’ਚ ਦਿੱਤਾ ਗਿਆ ਉਹ ਜਦੋਂ ਕਮਰੇ ਦੀ ਸਫਾਈ ਕਰਦੇ ਤਾਂ ਕੂੜਾ-ਕਰਕਟ, ਡਸਟ-ਮਿੱਟੀ ਆਦਿ ਮੇਰੇ ਬਿਸਤਰ ਨੂੰ ਉੱਪਰ ਹੇਠਾਂ ਕਰਕੇ ਰੱਖ ਦਿੰਦੇ ਸ਼ਾਇਦ ਉਹ ਇਹੀ ਸਮਝਦੇ ਹੋਣਗੇ ਕਿ ਇਹ ਅਨਪੜ੍ਹ ਬਾਗੜੀ ਸਾਡੇ ਕਮਰੇ ’ਚ ਕਿੱਥੇ ਆ ਗਿਆ ਹੈ ਜਦਕਿ ਮੈਂ ਤਾਂ ਆਪਣੇ ਸਤਿਗੁਰੂ ਜੀ ਦੇ ਹੁਕਮ ’ਚ ਹੀ ਉੱਥੇ ਸੋਇਆ ਕਰਦਾ ਸੀ ਇਸ ਤਰ੍ਹਾਂ ਮੈਂ ਅੰਦਰ ਹੀ ਅੰਦਰ ਬਹੁਤ ਦੁੱਖੀ ਹੁੰਦਾ
ਇੱਕ ਦਿਨ ਅੰਤਰਯਾਮੀ ਸੱਚੇ ਪਾਤਸ਼ਾਹ ਜੀ ਉਸੇ ਕਮਰੇ ’ਚ ਆ ਗਏ ਅਤੇ ਮੇਰਾ ਗੰਦਾ-ਮੰਦਾ ਬਿਸਤਰ ਖੁਦ ਹੀ ਵਿਛਾ ਕੇ ਅਤੇ ਉਸ ’ਤੇ ਲੇਟ ਗਏ ਜਦਕਿ ਉੱਥੇ ਸੇਵਾਦਾਰ ਦੇ ਸਾਫ ਅਤੇ ਸਜੇ ਹੋਏ ਬਿਸਤਰ ਵੀ ਪਏ ਹੋਏ ਸਨ ਤਾਂ ਅਸੀਂ ਵੀ ਸਾਰੇ ਉੱਥੇ ਆ ਗਏ ਸਤਿਗੁਰੂ ਦਾਤਾ ਜੀ ਨੇ ਫਰਮਾਇਆ, ‘ਧੰਨਾ ਰਾਮ! ਖੁਸ਼ ਹੈਂ ਨਾ! ’ ਮੈਂ ਕਿਹਾ ਸਾਈਂ ਜੀ, ਖੁਸ਼ ਹਾਂ! ਸਤਿਗੁਰੂ ਜੀ ਨੇ ਇਸ ਬਹਾਨੇ ਮੈਨੂੰ ਬੇਅੰਤ ਖੁਸ਼ੀਆਂ ਦਿੱਤੀਆਂ ਤਾਂ ਉਸ ਦਿਨ ਤੋਂ ਬਾਅਦ ਉਹ ਵੀ ਫਿਰ ਮੇਰੇ ਨਾਲ ਚੰਗਾ ਵਿਹਾਰ ਕਰਨ ਲੱਗ ਗਏ
ਪੂਰਾ ਸਤਿਗੁਰੂ ਹੀ ਅੱਲ੍ਹਾ, ਖੁਦਾ, ਰਾਮ, ਰਹੀਮ, ਰੱਬ, ਕੁੱਲ ਮਾਲਕ, ਪਰਮੇਸ਼ਵਰ, ਗੌਡ, ਵਾਹਿਗੁਰੂ ਦਾ ਜ਼ਾਹਿਰਾ ਪ੍ਰਗਟ ਸਵਰੂਪ ਇਨਸਾਨੀ ਸਰੀਰ ਧਾਰਨ ਕਰਕੇ ਜੀਵਾਂ ਦੇ ਹਿੱਤ ਲਈ ਦੁਨੀਆਂ ’ਚ ਆਉਂਦਾ ਹੈ ਉਹ ਤਿੰਨਾਂ ਕਾਲਾਂ ਨੂੰ ਜਾਣਨ ਵਾਲਾ ਅੰਤਰਯਾਮੀ ਹੁੰਦਾ ਹੈ ਭਵਿੱਖ ਦੀਆਂ ਹੋਣ ਵਾਲੀਆਂ ਸਭ ਗੱਲਾਂ ਦਾ ਉਸਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਸਤਿਗੁਰੂ ਜਿੱਥੋਂ ਤੱਕ ਜਾਣਦਾ ਹੈ
ਇਨਸਾਨ ਦੀ ਸੋਚ ਉੱਥੇ ਪਹੁੰਚ ਹੀ ਨਹੀਂ ਸਕਦੀ ਸਤਿਗੁਰੂ ਸਰਵ-ਸਮਰੱਥ ਹੈ ਸਤਿਗੁਰੂ ਸੱਚੇ ਰਹਿਬਰ ਦਾ ਕੋਈ ਦੇਣ ਦਿੱਤਾ ਨਹੀਂ ਜਾ ਸਕਦਾ ਅਤੇ ਉਹ ਜੋ ਚਾਹੇ ਕਰ ਸਕਦਾ ਹੈ ਉਹ ਜੀਵ ਦੀ ਸੱਚੀ ਤੜਫ਼ ਪਲ ’ਚ ਹੀ ਸੁਣਦਾ ਹੈ ਅਤੇ ਉਸਦੀ ਹਰ ਜਗ੍ਹਾ ਸੰਭਾਲ ਵੀ ਕਰਦਾ ਹੈ ਜਿਵੇਂ ਕਿ ਉਪਰੋਕਤ ਅਨੁਸਾਰ ਸਪੱਸ਼ਟ ਹੈ
































































