Melon

ਸਿਹਤ ਦਾ ਸਾਥੀ ਖਰਬੂਜ਼ਾ Melon ਗਰਮੀ ਦਾ ਮੌਸਮ ਆਉਂਦੇ ਹੀ ਬਜ਼ਾਰ ’ਚ ਰੰਗ-ਬਿਰੰਗੇ ਫਲਾਂ ਦੀ ਬਹਾਰ ਛਾ ਜਾਂਦੀ ਹੈ ਇਨ੍ਹਾਂ ਫਲਾਂ ’ਚ ਇੱਕ ਖਾਸ ਨਾਂਅ ਹੈ ਖਰਬੂਜ਼ਾ ਇਸ ਦਾ ਸਵਾਦ ਜਿੰਨਾ ਮਿੱਠਾ ਅਤੇ ਰਸੀਲਾ ਹੁੰਦਾ ਹੈ, ਸਿਹਤ ਦੇ ਲਿਹਾਜ਼ ਨਾਲ ਇਹ ਓਨਾ ਹੀ ਫਾਇਦੇਮੰਦ ਵੀ ਹੈ ਪਰ ਇਸ ਦੇ ਨਾਲ ਕੁਝ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਵੀ ਜਰੂਰੀ ਹਨ, ਨਹੀਂ ਤਾਂ ਇਹ ਫਾਇਦੇ ਦੀ ਥਾਂ ਨੁਕਸਾਨ ਵੀ ਪਹੁੰਚਾ ਸਕਦਾ ਹੈ ਖਰਬੂਜੇ ’ਚ ਲਗਭਗ 90 ਪ੍ਰਤੀਸ਼ਤ ਪਾਣੀ ਹੁੰਦਾ ਹੈ, ਜੋ ਗਰਮੀ ਦੇ ਮੌਸਮ ’ਚ ਸਰੀਰ ਨੂੰ ਹਾਈਡ੍ਰੇਟ ਰੱਖਣ ’ਚ ਮੱਦਦ ਕਰਦਾ ਹੈ

ਪਾਚਣ ’ਚ ਮੱਦਦਗਾਰ:

ਖਰਬੂਜੇ ’ਚ ਮੌਜ਼ੂਦ ਫਾਈਬਰ ਅਤੇ ਪਾਣੀ ਦੀ ਮਾਤਰਾ ਪਾਚਣ ਤੰਤਰ ਨੂੰ ਠੀਕ ਰੱਖਣ ’ਚ ਮੱਦਦ ਕਰਦੀ ਹੈ ਇਹ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਅਤੇ ਪੇਟ ਨੂੰ ਹੌਲਾ ਬਣਾਈ ਰੱਖਦਾ ਹੈ ਇਸਦੇ ਸੇਵਨ ਨਾਲ ਭੁੱਖ ਵੀ ਕੰਟਰੋਲ ’ਚ ਰਹਿੰਦੀ ਹੈ, ਜਿਸ ਨਾਲ ਇਹ ਵਜ਼ਨ ਘਟਾਉਣ ਵਾਲਿਆਂ ਲਈ ਵੀ ਲਾਭਕਾਰੀ ਸਾਬਤ ਹੋ ਸਕਦਾ ਹੈEat Watermelon Regularly

ਚਮੜੀ ਅਤੇ ਅੱਖਾਂ ਲਈ ਫਾਇਦੇਮੰਦ:

ਖਰਬੂਜੇ ’ਚ ਵਿਟਾਮਿਨ ਏ ਅਤੇ ਸੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਚਮੜੀ ਨੂੰ ਨਿਖਾਰਨ ਅਤੇ ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ’ਚ ਸਹਾਇਕ ਹੈ ਨਾਲ ਹੀ ਇਸ ’ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ’ਚ ਫ੍ਰੀ ਰੈਡੀਕਲਸ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ, ਜਿਸ ਨਾਲ ਏਜਿੰਗ ਪ੍ਰੋਸੈੱਸ ਹੌਲਾ ਹੁੰਦਾ ਹੈ

ਇਮਿਊਨ ਸਿਸਟਮ ਨੂੰ ਕਰਦਾ ਹੈ ਮਜ਼ਬੂਤ:

ਇਸ ਫਲ ਵਿਚ ਬੀਟਾ-ਕੈਰੋਟੀਨ, ਪੋਟਾਸ਼ੀਅਮ ਅਤੇ ਫੋਲੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ ਇਹ ਸੰਕਰਮਣਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਕਰਦਾ ਹੈ

Also Read:  Experiences of satsangis: ਬੇਟਾ, ਜਾ ਘਰ ਨੂੰ ਤੂੰ ਅਪਰੇਸ਼ਨ ਨਹੀਂ ਕਰਵਾਉਣਾ’’ -ਸਤਿਸੰਗੀਆਂ ਦੇ ਅਨੁਭਵ

ਕੁਝ ਜ਼ਰੂਰੀ ਸਾਵਧਾਨੀਆਂ:

  • ਜੇਕਰ ਖ਼ਰਬੂਜ਼ੇ ਨੂੰ ਜ਼ਿਆਦਾ ਮਾਤਰਾ ’ਚ ਖਾ ਲਿਆ ਜਾਵੇ, ਤਾਂ ਇਸ ਨਾਲ ਪੇਟ ’ਚ ਗੜਬੜੀ, ਉਲਟੀ ਜਾਂ ਇੱਥੋਂ ਤੱਕ ਕਿ ਹੈਜ਼ਾ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਖਾਸ ਕਰਕੇ ਜਿਨ੍ਹਾਂ ਦਾ ਪਾਚਣ ਕਮਜ਼ੋਰ ਹੈ, ਉਨ੍ਹਾਂ ਨੂੰ ਸੀਮਤ ਮਾਤਰਾ ’ਚ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ
  • ਖਰਬੂਜ਼ਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਹੈਜਾ ਹੋ ਸਕਦਾ ਹੈ ਖਰਬੂਜੇ ’ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਉਸ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇੇਟ ’ਚ ਜਲਣ ਅਤੇ ਗੈਸ ਬਣ ਸਕਦੀ ਹੈ, ਜੋ ਪਾਚਣ ’ਚ ਅੜਿੱਕਾ ਪੈਦਾ ਕਰਦਾ ਹੈ
  • ਖਰਬੂਜ਼ਾ ਖਾਲੀ ਪੇਟ ਖਾਣਾ ਸਹੀ ਨਹੀਂ ਮੰਨਿਆ ਜਾਂਦਾ ਇਸ ਨਾਲ ਪੇਟ ’ਚ ਵੱਟ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ ਇਸ ਨੂੰ ਹਮੇਸ਼ਾ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਹੈ, ਤਾਂ ਕਿ ਇਹ ਚੰਗੀ ਤਰ੍ਹਾਂ ਪਚ ਸਕੇ ਅਤੇ ਸਰੀਰ ਨੂੰ ਊਰਜਾ ਦੇ ਸਕੇ
    -ਡਾ. ਪੂਜਾ ਬਾਂਸਲ, ਡਾਇਟੀਸ਼ੀਅਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ