SWP

SWP (Systematic Withdrawal Plan) ਭਵਿੱਖ ’ਚ ਨਿਯਮਿਤ ਆਮਦਨ ਦਾ ਬਿਹਤਰ ਬਦਲ

ਜੇਕਰ ਤੁਸੀਂ ਚਾਹੁੰਦੇ ਹੋ ਕਿ ਹਰ ਮਹੀਨੇ ਤੁਹਾਡੇ ਕੋਲ ਇੱਕ ਨਿਸ਼ਚਿਤ ਆਮਦਨ ਆਉਂਦੀ ਰਹੇ ਅਤੇ ਉਸ ਨੂੰ ਆਪਣੀ ਲੋੜ ਅਨੁਸਾਰ ਖਰਚ ਕਰਨ ’ਚ ਅਸਾਨੀ ਹੋ ਸਕੇ ਤਾਂ ਤੁਹਾਨੂੰ ਐੱਸ.ਡਬਲਿਊ.ਪੀ. ਪਲਾਨ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।

ਭਵਿੱਖ ਵਿੱਚ ਪੈਸਿਆਂ ਦੀ ਆਉਣ ਵਾਲੀ ਘਾਟ ਤੋਂ ਬਚਣ ਲਈ ਅਜਿਹੀ ਯੋਜਨਾ ਬਣਾਉਣਾ ਜ਼ਰੂਰੀ ਹੈ। ਜ਼ਿਆਦਾਤਰ ਨਿਵੇਸ਼ ਸਾਧਨਾਂ ਜ਼ਰੀਏ ਅਖੀਰ ’ਚ ਇੱਕਮੁਸ਼ਤ ਰਕਮ ਤਾਂ ਮਿਲ ਜਾਂਦੀ ਹੈ,

ਪਰ ਸੁਚਾਰੂ ਢੰਗ ਨਾਲ ਹਰ ਮਹੀਨੇ ਇੱਕ ਨਿਸ਼ਚਿਤ ਆਮਦਨ ਪ੍ਰਾਪਤ ਕਰਨ ਦਾ ਜ਼ਰੀਆ ਜ਼ਿਆਦਾਤਰ ਲੋਕਾਂ ਨੂੰ  ਨਹੀਂ ਮਿਲਦਾ। ਕੁਝ ਅਜਿਹਾ ਹੀ ਪਲਾਨ ਹੈ ਐੱਸ.ਡਬਲਿਊ.ਪੀ. ਭਾਵ ਸਿਸਟਮੈਟਿਕ ਵਿਦਡਰਾੱਲ ਪਲਾਨ। ਇਹ ਮਿਊਚੁਅਲ ਫੰਡ ’ਚੋਂ ਤੈਅ ਰਕਮ ਨੂੰ ਨਿਯਮਿਤ ਅੰਤਰਾਲ ’ਤੇ ਕਢਵਾਉਣ ਦੀ ਇੱਕ ਬਿਹਤਰੀਨ ਸੁਵਿਧਾ ਹੈ। ਇਹ ਉਨ੍ਹਾਂ ਨਿਵੇਸ਼ਕਾਂ ਲਈ ਖਾਸ ਤੌਰ ’ਤੇ ਲਾਭਦਾਇਕ ਹੋ ਸਕਦਾ ਹੈ ਜਿਨ੍ਹਾਂ ਨੂੰ ਆਪਣੇ ਨਿਵੇਸ਼ ਤੋਂ ਅੱਗੇ ਚੱਲ ਕੇ ਨਿਯਮਿਤ ਆਮਦਨ ਦੀ ਜ਼ਰੂਰਤ ਹੋ ਸਕਦੀ ਹੈ

ਮਿਊਚੁਅਲ ਫੰਡਸ ਨਿਵੇਸ਼ ਦਾ ਤਾਂ ਇੱਕ ਬਿਹਤਰੀਨ ਵਿਕਲਪ ਹੈ ਹੀ, ਨਾਲ ਹੀ ਜੇਕਰ ਤੁਹਾਨੂੰ ਹਰ ਮਹੀਨੇ ਜਾਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਕੁਝ ਕੈਸ਼ ਚਾਹੀਦਾ ਹੈ ਤਾਂ ਵੀ ਮਿਊਚੁਅਲ ਫੰਡਸ ਇੱਕ ਬਿਹਤਰ ਬਦਲ ਹੈ। ਇਹ  ਆੱਪਸ਼ਨ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਤੋਂ ਅਲੱਗ ਹੈ। ਇਸ ਵਿੱਚ ਨਿਵੇਸ਼ਕ  ਕਿਸੇ  ਇਕਵਿਟੀ, ਡੈਬਿਟ ਜਾਂ ਹਾਈਬ੍ਰਿਡ ਮਿਊਚੁਅਲ ਫੰਡ ’ਚ ਇੱਕਮੁਸ਼ਤ ਨਿਵੇਸ਼ ਕਰ ਸਕਦਾ ਹੈ। ਫਿਰ ਨਿਵੇਸ਼ਕ ਇਹ ਤੈਅ ਕਰਦਾ ਹੈ ਕਿ ਨਿਯਮਿਤ ਵਕਫ਼ੇ ’ਤੇ ਕਿੰਨੀ ਰਕਮ ਕਢਵਾਉਣੀ ਹੈ। ਇਹ ਤੈਅਸ਼ੁਦਾ ਰਕਮ ਜਾਂ ਫਿਕਸਡ ਯੂਨਿਟਾਂ ਦੋਵੇਂ ਹੋ ਸਕਦੇ ਹਨ

ਆਖਰ ਹੈ ਕੀ ਸਿਸਟਮੈਟਿਕ ਵਿਦਡਰਾੱਲ ਪਲਾਨ:

ਜੇ ਕਿਸੇ ਨਿਵੇਸ਼ਕ ਨੂੰ ਆਪਣੇ ਫੰਡ ’ਚੋਂ ਇੱਕ ਤੈਅ ਰਕਮ ਹਰ ਮਹੀਨੇ ਜਾਂ ਤਿੰਨ ਮਹੀਨਿਆਂ ਤੋਂ ਬਾਅਦ ਜਾਂ ਸਾਲਾਨਾ ਆਧਾਰ ’ਤੇ ਚਾਹੀਦੀ ਹੈ ਤਾਂ ਐੱਸਡਬਲਿਊਪੀ ਦਾ ਸਹਾਰਾ ਲਿਆ ਜਾ ਸਕਦਾ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਕਿਸੇ ਮਿਊਚੁਅਲ ਫੰਡ ’ਚ ਇੱਕਮੁਸ਼ਤ ਨਿਵੇਸ਼ ਕੀਤਾ ਜਾਂਦਾ ਹੈ, ਫਿਰ ਤੈਅ ਮਿਤੀ ’ਤੇ ਅਸੱੈਟ ਮੈਨੇਜ਼ਮੈਂਟ ਕੰਪਨੀ (ਏਐੱਮਸੀ) ਤੁਹਾਡੇ ਬੈਂਕ ਅਕਾਊਂਟ ’ਚ ਓਨਾ ਹੀ ਪੈਸਾ ਪਾਉਂਦੀ ਰਹੇਗੀ ਤੁਹਾਨੂੰ ਕੈਸ਼ ਮੁਹੱਈਆ ਲਈ ਮਿਊਚੁਅਲ ਫੰਡ ਦੇ ਤਹਿਤ ਮਿਊਚੁਅਲ ਫੰਡ ਸਕੀਮ ਤੋਂ ਕੁਝ ਯੂਨਿਟਸ ਹਰ ਮਹੀਨੇ ਵੇਚੀਆਂ ਜਾਂਦੀਆਂ ਹਨ। ਇੱਕ ਨਿਵੇਸ਼ਕ ਉਦੋਂ ਤੱਕ ਇਸ ਨੂੰ ਜਾਰੀ ਰੱਖ ਸਕਦਾ ਹੈ ਜਦੋਂ ਤੱਕ ਕਿ ਉਸ ਵੱਲੋਂ ਦਿੱਤਾ ਗਿਆ ਪੈਸਾ ਅਤੇ ਉਸ ਤੋਂ ਖਰੀਦੀਆਂ ਮਿਊਚੁਅਲ ਫੰਡ ਯੂਨਿਟਸ ਬਾਕੀ ਹਨ।

Also Read:  ਬੱਚੇ ਦਾ ਟਿਫਨ ਹੋਵੇ ਪੋਸ਼ਕ ਤੱਤਾਂ ਨਾਲ ਭਰਪੂਰ

ਇਸ ਤਰ੍ਹਾਂ ਲਾਹੇਵੰਦ ਹੈ ਇਹ:

ਰਿਟਾਇਰਮੈਂਟ ਤੋਂ ਬਾਅਦ ਨਿਯਮਿਤ ਆਮਦਨੀ ਚਾਹੁਣ ਵਾਲੇ ਲੋਕ ਇਸ ’ਤੇ ਵਿਚਾਰ ਕਰ ਸਕਦੇ ਹਨ। ਇਸ ’ਚ ਉਹ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਇੱਕਮੁਸ਼ਤ ਰਕਮ ਜਮ੍ਹਾ ਕਰਨ ਤੋਂ ਬਾਅਦ ਉਸ ਦਾ ਨਿਯਮਤ ਇਸਤੇਮਾਲ ਕਰ ਸਕਦੇ ਹਾਂ ਬੱਚਿਆਂ ਦੀ ਪੜ੍ਹਾਈ ਜਾਂ ਰੋਜ਼ਾਨਾ ਖਰਚਿਆਂ ਲਈ ਇਸ ਨੂੰ ਆਮਦਨੀ ਦਾ ਇੱਕ ਨਿਯਮਿਤ ਸਰੋਤ ਬਣਾਇਆ ਜਾ ਸਕਦਾ ਹੈ। ਇਸ ਵਿੱਚ ਸਿਰਫ਼ ਲਾਭ ਵਾਲੇ ਹਿੱਸੇ ’ਤੇ ਹੀ ਟੈਕਸ ਲਾਗੂ ਹੁੰਦਾ ਹੈ। ਫਿਕਸਡ ਡਿਪਾਜ਼ਿਟ ਦੀ ਤੁਲਨਾ ’ਚ ਕਈ ਮਾਮਲਿਆਂ ’ਚ ਟੀਡੀਐੱਸ ਨਹੀਂ ਕੱਟਿਆ ਜਾ ਸਕਦਾ ਨਿਵੇਸ਼ਕ ਜਦੋਂ ਚਾਹੁਣ ਆਪਣੀ ਐੱਸ.ਡਬਲਿਊ.ਪੀ. ਦੀ ਰਕਮ ਨੂੰ ਵਧਾ ਜਾਂ ਘਟਾ ਸਕਦੇ ਹਨ ਰਕਮ ’ਚ ਬਦਲਾਅ ਕਰਨ ਜਾਂ ਐੱਸ.ਡਬਲਿਊ.ਪੀ. ਨੂੰ ਰੋਕਣ ਲਈ ਫੰਡ ਹਾਊਸ ਤੁਹਾਡੇ ਤੋਂ ਕੋਈ ਫੀਸ ਨਹੀਂ ਲੈਂਦਾ ਹੈ।

ਏਦਾਂ ਕਢਵਾਉਣਾ ਹੈ ਪੈਸਾ:

ਜਿਵੇਂ ਕਿ ਨਾਂਅ ਤੋਂ ਹੀ ਸਾਫ਼ ਹੁੰਦਾ ਹੈ ਕਿ ਇਸ ਵਿੱਚ ਤੁਹਾਡੇ ਪੈਸੇ ’ਤੇ ਮਿਲਿਆ ਐਪ੍ਰੀਸੀਏਸ਼ਨ ਵਿਦਡਰਾੱਲ ਹੋਵੇਗਾ ਮੰਨ ਲਓ, ਕਿਸੇ ਵਿਅਕਤੀ ਨੇ ਮਿਊਚੁਅਲ ਫੰਡ ’ਚ 20 ਲੱਖ ਰੁਪਏ ਲਾਏ ਹਨ ਜੋ ਹਰ ਮਹੀਨੇ ਔਸਤਨ 1.5 ਐਪ੍ਰੀਸ਼ੀਏਟ ਹੁੰਦਾ ਹੈ ਅਰਥਾਤ ਵਧਦਾ ਹੈ ਜੇਕਰ ਨਿਵੇਸ਼ਕ ਐਪ੍ਰੀਸੀਏਸ਼ਨ ਵਿਦਡਰਾੱਲ ਤਹਿਤ ਮਹੀਨੇ ਦੀ ਐੱਸ.ਡਬਲਿਊ.ਪੀ. ਯੋਜਨਾ ਲੈਂਦਾ ਹੈ, ਤਾਂ ਲਗਭਗ 30,000 ਰੁਪਏ ਹਰ ਮਹੀਨੇ ਉਸ ਦੇ ਬੈਂਕ ਖਾਤੇ ’ਚ ਟਰਾਂਸਫਰ ਹੋ ਜਾਣਗੇ, ਕਿਉਂਕਿ ਇਸ ’ਚ ਅਪ੍ਰੀਸੀਏਸ਼ਨ ਹੀ ਕੱਢਿਆ ਗਿਆ ਹੈ ਤਾਂ ਮੂਲ ਪੂੰਜੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਹਾਲਾਂਕਿ ਇਹ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਪ੍ਰਭਾਵਿਤ ਹੁੰਦੀ ਹੈ।

ਸਿਸਟਮੈਟਿਕ ਵਿਦਡਰਾੱਲ ਪਲਾਨ ’ਤੇ ਟੈਕਸ?

ਜੇਕਰ ਤੁਸੀਂ ਚਾਹੋ ਤਾਂ ਇੱਕ ਰਕਮ ਫਾਈਨਲ ਕਰ ਲਓ, ਜੋ ਤੁਹਾਨੂੰ ਹਰ ਨਿਸ਼ਚਿਤ ਸਮੇਂ ’ਤੇ ਚਾਹੀਦੀ ਹੈ, ਜਾਂ ਫਿਰ ਤੁਸੀਂ ਐਪ੍ਰੀਸੀਏਸ਼ਨ ਜਾਂ ਕੈਪੀਟਲ ਗੇਨ ਨੂੰ ਕਢਾਉਣ ਦਾ ਫੈਸਲਾ ਕਰ ਲਓ, ਤੁਹਾਨੂੰ ਕੈਪੀਟਲ ਗੇਨ ਟੈਕਸ ਚੁਕਾਉਣਾ ਪਵੇਗਾ। ਜੇਕਰ ਤੁਸੀਂ ਇੱਕ ਲੰਮੇ ਸਮੇਂ ਤੋਂ ਬਾਅਦ ਪੈਸਾ ਕਢਾਉਂਦੇ ਹੋ ਤਾਂ ਲੌਂਗ ਟਰਮ ਕੈਪੀਟਲ ਗੇਨ ਟੈਕਸ (ਐੱਲਟੀਸੀਜੀ) ਦੇਣਾ ਪਵੇਗਾ।

Also Read:  ਖੁਦ ਨੂੰ ਪ੍ਰਮੋਸ਼ਨ ਲਈ ਕਰੋ ਤਿਆਰ

ਫਿਰ ਵੀ ਧਿਆਨ ਰੱਖੋ:

ਜੇਕਰ ਬਾਜ਼ਾਰ ਡਿੱਗਦਾ ਹੈ ਤਾਂ ਕੀਮਤ ਘੱਟ ਹੋ ਸਕਦੀ ਹੈ। ਜੇਕਰ ਐੱਸ.ਡਬਲਿਊ.ਪੀ. ਸ਼ੁਰੂ ਕਰਨ ਤੋਂ ਤੁਰੰਤ ਬਾਅਦ ਬਜ਼ਾਰ ’ਚ ਗਿਰਾਵਟ ਆਉਂਦੀ ਹੈ ਤਾਂ ਪੂੰਜੀ ਘੱਟ ਹੋ ਸਕਦੀ ਹੈ ਰਿਟਰਨ ’ਚ ਕਮੀ ਆ ਸਕਦੀ ਹੈ ਨਿਵੇਸ਼ਕ ਨੂੰ ਆਪਣੀ ਜੋਖ਼ਮ ਸਮਰੱਥਾ ਅਤੇ ਸਮਾਂ-ਹੱਦ ਅਨੁਸਾਰ ਫੰਡ ਦੀ ਚੋਣ ਕਰਨੀ ਚਾਹੀਦੀ ਹੈ। ਜ਼ਿਆਦਾ ਨਿਕਾਸੀ ਨਾਲ ਮੂਲ ਪੂੰਜੀ ਵੀ ਪ੍ਰਭਾਵਿਤ ਹੋ ਸਕਦੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ