Editorial: ਰੂਹਾਨੀਅਤ ’ਚ ਇਹੀ ਰੀਤ ਹੈ…-ਸੰਪਾਦਕੀ
ਰੂਹਾਨੀ ਸੰਤਾਂ, ਪੀਰਾਂ-ਫ਼ਕੀਰਾਂ ਦੇ ਬਚਨ ਯੁਗਾਂ-ਯੁਗਾਂ ਸੱਚ, ਯੁਗਾਂ-ਯੁਗਾਂਤਰਾਂ ਤੱਕ ਅਟੱਲ ਰਹਿੰਦੇ ਹਨ ਯੁੱਗ ਤਾਂ ਬੇਸ਼ੱਕ ਪਲਟ ਜਾਣ ਪਰ ਮਹਾਂਪੁਰਸ਼ਾਂ ਦੇ ਬਚਨ ਜਿਉਂ ਦੇ ਤਿਉਂ ਪੂਰੇ ਹੁੰਦੇ ਹੀ ਹੁੰਦੇ ਹਨ ਇਸ ਸੱਚਾਈ ਨੂੰ ਸਾਰੇ ਇਤਿਹਾਸਕਾਰ, ਸਾਰੇ ਧਾਰਮਿਕ ਪ੍ਰਵਿਰਤੀ ਦੇ ਲੋਕ ਭਲੀ-ਭਾਂਤ ਜਾਣਦੇ ਅਤੇ ਸਮਝਦੇ ਹਨ ਇਤਿਹਾਸ ਦੇ ਅਨੁਸਾਰ ਇੱਕ ਮਹਾਨ ਤਪੱਸਵੀ ਵੱਲੋਂ ਕਿਸੇ ਸਮੇਂ ’ਚ ਅਹਿਲਿਆ ਨੂੰ ਪੱਥਰ ਬਣ ਜਾਣ ਲਈ ਦਿੱਤੇ ਗਏ ਸਰਾਪ ਅਨੁਸਾਰ ਉਸ ਦਾ ਇਨਸਾਨ ਤੋਂ ਪੱਥਰ, ਚੇਤਨ ਤੋਂ ਜੜ੍ਹ ਹੋਣਾ ਅਤੇ ਤਰੇਤਾ ਯੁੱਗ ’ਚ ਭਗਵਾਨ ਸ੍ਰੀ ਰਾਮ ਚੰਦਰ ਜੀ ਵੱਲੋਂ ਉਸ ਦਾ ਉੱਧਾਰ ਹੋਣ ਦਾ ਬਚਨ ਸੌ ਪ੍ਰਤੀਸ਼ਤ ਅਟੱਲ ਸੀ
ਅਤੇ ਸੱਚ ਹੋ ਕੇ ਹੀ ਰਿਹਾ ਪਰ ਉਸ ਜੀਵਆਤਮਾ ਵੱਲੋਂ ਆਪਣੇ ਉੱਧਾਰ ਲਈ ਕੀਤੀ ਗਈ ਅਰਦਾਸ, ਭਾਵ ਰਹਿਮ ਦੀ ਦਰਖਾਸਤ ਕਿ ‘ਕੀ ਮੈਂ ਐਨੇ ਲੰਮੇ ਸਮੇਂ ਤੱਕ ਜੜ੍ਹ ਜੂਨੀ ’ਚ ਰਹਾਂਗੀ!’ ਤਾਂ ਉਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਰਹਿਮੋ-ਕਰਮ ਦੇ ਦਰੀਆ ਤੋਂ ਉਸ ਨੂੰ ਇਹ ਬੂੰਦ ਦਿੰਦੇ ਹੋਏ ਤਰੇਤਾ ਯੁੱਗ ਦਾ ਦੁਆਵਰ ਯੁੱਗ ਤੋਂ ਪਹਿਲਾਂ ਆਉਣ ਦਾ ਬਚਨ ਦੇ ਦਿੱਤਾ ਕਿ ‘ਭਗਵਾਨ ਸ੍ਰੀ ਰਾਮਚੰਦਰ ਜੀ ਦਾ ਤਰੇਤਾ ਯੁੱਗ ਦੁਆਪਰ ਯੁੱਗ ਤੋਂ ਪਹਿਲਾਂ ਆਵੇਗਾ ਅਤੇ ਉਹ ਹੀ ਉਸ ਜੀਵਆਤਮਾ ਨੂੰ ਜੜ੍ਹ ਜੂਨੀ ’ਚੋਂ ਕੱਢ ਕੇ ਮੁਕਤੀ ਦੇਣਗੇ ਅਤੇ ਸੌ ਪ੍ਰਤੀਸ਼ਤ ਉਵੇਂ ਹੀ ਹੋਇਆ ਪਵਿੱਤਰ ਰਮਾਇਣ ਦੇ ਇੱਕ ਪ੍ਰਕਰਨ ’ਚ ਇਸ ਸੱਚਾਈ ਨੂੰ ਦੁਨੀਆਂ ਭਰ ਦੇ ਸਾਰੇ ਲੋਕਾਂ ਨੇ ਪੜਿ੍ਹਆ ਹੈ
ਅਰਥਾਤ ਸੰਤ ਗੁਰੂ ਪੀਰ-ਫ਼ਕੀਰਾਂ ਵੱਲੋਂ ਇਹ ਸਦੀਆਂ ਪਹਿਲਾਂ ਦੇ ਬਚਨ, ਸਮੇਂ-ਸਮੇਂ ’ਤੇ ਜੋ-ਜੋ ਵੀ ਅਤੇ ਜਿਵੇਂ ਵੀ ਉਨ੍ਹਾਂ ਨੇ ਆਪਣੇ ਬਚਨਾਂ ’ਚ ਬੋਲਿਆ ਸੀ, ਸੌ ਪ੍ਰਤੀਸ਼ਤ ਪੂਰੇ ਹੋਏ ਹਨ ਰੂਹਾਨੀਅਤ ਦੀ ਇਹੀ ਰੀਤ ਹੈ ਗੱਲ ਕਰ ਰਹੇ ਹਾਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਇਤਿਹਾਸ ਦੀ ਰੂਹਾਨੀ ਮਹਾਂਪੁਰਸ਼ਾਂ ਵੱਲੋਂ ਸਥਾਪਿਤ ਰੂਹਾਨੀ ਨਿਯਮ, ਉਨ੍ਹਾਂ ਵੱਲੋਂ ਨਿਸ਼ਚਿਤ ਕੀਤੀਆਂ ਗਈਆਂ ਪਰੰਪਰਾਵਾਂ (ਆਦਿਕਾਲ ਤੋਂ ਜੋ ਚੱਲੀ ਆ ਰਹੀ ਹੈ) ਅਤੇ ਉਨ੍ਹਾਂ ਵੱਲੋਂ ਰੂਹਾਨੀਅਤ ’ਚ ਬਣਾਏ ਉਹ ਸਿਧਾਂਤ ਉਹੀ ਰਹਿੰਦੇ ਹਨ ਉਹ ਕਦੇ ਬਦਲਿਆ ਨਹੀਂ ਕਰਦੇ
ਪਰ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਉਨ੍ਹਾਂ ਸਿਧਾਂਤਾਂ ’ਤੇ ਚੱਲਣ ਲਈ ਇੱਕ ਖਾਸ ਵਚਨਬੱਧਤਾ ਕੀਤੀ ਜਾਂਦੀ ਹੈ ਅਤੇ ਅਜਿਹਾ ਪਿਛਲੇ ਯੁੱਗਾਂ, ਪਿਛਲੇ ਸਮਿਆਂ ਤੋਂ ਹਮੇਸ਼ਾ ਹੁੰਦਾ ਆਇਆ ਹੈ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਮਈ 1948 ਨੂੰ ਆਪਣੇ ਮੁਰਸ਼ਿਦੇ ਕਾਮਿਲ ਦੇ ਅਟੱਲ ਬਚਨਾਂ ਅਨੁਸਾਰ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕਰਕੇ ਇਹ ਵੀ ਬਚਨ ਕੀਤੇ ਕਿ ‘ਇੱਥੇ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ ਝੁਕੇਗੀ ਦੁਨੀਆਂ ਸਾਰੀ ਕੁੱਲ ਆਲਮ ਇੱਥੇ ਝੁਕੇਗਾ ਅਤੇ ਇੱਥੇ ਲੱਖਾਂ ਕਰੋੜਾਂ ਦੁਨੀਆਂ ਦੇ ਮੇਲੇ ਲੱਗਣਗੇ’
ਆਪ ਜੀ ਨੇ ਇਹ ਵੀ ਫ਼ਰਮਾਇਆ ਕਿ ਨੇਜ਼ੀਆ-ਸਰਸਾ ਇੱਕ ਹੋ ਜਾਵੇਗਾ ਉੱਪਰੋਂ ਥਾਲੀ ਸੁੱਟੀਏ ਤਾਂ ਹੇਠਾਂ ਨਾ ਡਿੱਗੇ, ਸਿਰਾਂ ’ਤੇ ਰਹਿ ਜਾਵੇਗੀ ਹਾਥੀ ’ਤੇ ਚੜ੍ਹ ਕੇ ਦਰਸ਼ਨ ਦੇਣਗੇ, ਫਿਰ ਵੀ ਮੌਜ਼ ਦੇ ਦਰਸ਼ਨ ਮੁਸ਼ਕਿਲ ਨਾਲ ਹੋ ਸਕਣਗੇ ਅਤੇ ਇਹ ਵੀ ਫ਼ਰਮਾਇਆ ਕਿ ਇੱਥੇ ਬਹੁਤ ਕੁਝ ਬਣੇਗਾ ਇੱਥੇ ਸੱਚਖੰਡ ਦਾ ਨਮੂਨਾ ਬਣੇਗਾ ਅਤੇ ਦੁਨੀਆਂ ਖੜ੍ਹ-ਖੜ੍ਹ ਕੇ ਦੇਖੇਗੀ ਨਾ ਕੋਈ ਦਾਨ-ਦੱਖਣਾ, ਨਾ ਚੰਦਾ-ਚੜ੍ਹਾਵਾ ਆਦਿ ਇੱਥੇ ਕੁਝ ਨਹੀਂ ਲਿਆ ਜਾਂਦਾ ਆਪਣੇ-ਆਪਣੇ ਧਰਮ, ਘਰ-ਪਰਿਵਾਰ ’ਚ ਰਹਿੰਦੇ ਹੋਏ ਮਾਲਕ ਦਾ ਨਾਮ ਜਪੋ, ਰਾਮ-ਨਾਮ ਦਾ ਸਿਮਰਨ, ਜਾਪ ਕਰੋ,
ਹੱਕ-ਹਲਾਲ-ਮਿਹਨਤ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ, ਆਂਡਾ-ਮਾਸ, ਸ਼ਰਾਬ ਆਦਿ ਨਸ਼ਿਆਂ ਤੋਂ ਪਰਹੇਜ਼ ਕਰੋ ਭਾਵ ਮਨੁੱਖੀ ਗੁਣਾਂ ਦਾ ਪਾਲਣ ਕਰੋ ਪੂਜਨੀਕ ਸਾਈਂ ਮਸਤਾਨਾ ਜੀ ਨੇ ਇਹ ਪਵਿੱਤਰ ਮਰਿਆਦਾ ਸੰਨ 1948 ’ਚ ਡੇਰਾ ਸੱਚਾ ਸੌਦਾ ਸਥਾਪਿਤ ਕਰਦੇ ਹੋਏ ਨਿਸ਼ਚਿਤ ਕੀਤੀ ਹੈ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਵੱਲੋਂ 78 ਸਾਲ ਪਹਿਲਾਂ ਡੇਰਾ ਸੱਚਾ ਸੌਦਾ ’ਚ ਨਿਸ਼ਚਿਤ ਕੀਤੇ ਮਨੁੱਖੀ ਗੁਣਾਂ ਨਾਲ ਸੰਪੱਨ ਇਨ੍ਹਾਂ ਪਵਿੱਤਰ ਨਿਯਮਾਂ ’ਤੇ ਡੇਰਾ ਸੱਚਾ ਸੌਦਾ ਦੇ ਲਗਭਗ ਸਾਢੇ ਸੱਤ-ਅੱਠ ਕਰੋੜ ਸ਼ਰਧਾਲੂ, ਜਿਨ੍ਹਾਂ ’ਚ 70-80 ਪ੍ਰਤੀਸ਼ਤ ਤੋਂ ਵੱਧ ਯੂਥ ਹੈ,
ਜੋ ਕਿ ਪੂਰੀ ਮਰਿਆਦਾ ’ਤੇ ਚਲਦਿਆਂ ਆਪਣੇ ਇਸ ਮਾਨਸ ਜਨਮ ਨੂੰ ਸਫਲ ਬਣਾ ਰਹੇ ਹਨ ਡੇਰਾ ਸੱਚਾ ਸੌਦਾ ਦੀ ਸਥਾਪਨਾ ਦਾ ਇਹੀ ਪਵਿੱਤਰ ਮਕਸਦ ਹੈ ਕਿ ਲੋਕ ਸੱਚ ਦੇ ਨਾਲ ਜੁੜਨ, ਭਜਨ-ਬੰਦਗੀ ਕਰਨ ਅਤੇ ਧਰਤੀ ’ਤੇ ਸਵਰਗ-ਜੰਨਤ ਦਾ ਨਜ਼ਾਰਾ ਨਜ਼ਰ ਆਵੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਅਤਿ ਉੁਜਵਲ ਭਵਿੱਖ ਲਈ ਜੋ-ਜੋ ਵੀ ਬਚਨ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਫ਼ਰਮਾਏ,
ਅੱਜ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗਦਰਸ਼ਨ ’ਚ ਜਿਉਂ ਦੇ ਤਿਉਂ ਪੂਰੇ ਹੋ ਰਹੇ ਹਨ ਅਤੇ ਪੂਜਨੀਕ ਗੁਰੂ ਜੀ ਦੇ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨਸ਼ਾ ਆਦਿ ਬੁਰਾਈਆਂ ਨੂੰ ਛੱਡ ਕੇ ਰਾਮ-ਨਾਮ ਨਾਲ ਜੁੜਨ ਵਾਲੇ ਰੋਜ਼ਾਨਾ ਵਧ ਰਹੇ ਹਨ ਇਹੀ ਬੇਪਰਵਾਹੀ ਬਚਨਾਂ ਦੀ ਸੱਚਾਈ ਹੈ ਅਤੇ ਇਹੀ ਰੂਹਾਨੀਅਤ ਦੀ ਰੀਤ ਹੈ
































































