Play games with children

ਬੱਚਿਆਂ ਨਾਲ ਖੇਡੋ ਇਹ ਖੇਡਾਂ

ਤਿੰਨ-ਚਾਰ ਸਾਲ ਦੇ ਬੱਚੇ ਕੱਚੀ ਮਿੱਟੀ ਵਰਗੇ ਹੁੰਦੇ ਹਨ ਉਨ੍ਹਾਂ ਨੂੰ ਜਿਵੇਂ ਮੋੜਿਆ ਜਾਵੇ ਉਵੇਂ ਮੁੜ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਮਾਪੇ ਹੁੰਦੇ ਹਨ ਉਨ੍ਹਾਂ ਦੇ ਘੁਮਾਰ ਜੋ ਉਨ੍ਹਾਂ ਨੂੰ ਆਉਣ ਵਾਲੇ ਜੀਵਨ ਲਈ ਇੱਕ ਨਵੇਂ ਸਵਰੂਪ ’ਚ ਢਾਲਦੇ ਹਨ ਤਾਂ ਇਸ ਤੋਂ ਬਿਹਤਰ ਸਮਾਂ ਹੋਰ ਕੀ ਹੋ ਸਕਦਾ ਹੈ ਜਦੋਂ ਉਨ੍ਹਾਂ ਨੂੰ ਸਰੀਰਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਬਾਰੇ ਖੇਡ-ਖੇਡ ’ਚ ਸਿਖਾਇਆ ਜਾਵੇ

ਸਰੀਰਕ ਗਤੀਵਿਧੀਆਂ:

ਝੂਲਾ ਝੁਲਾਉਣਾ:

ਸੁਣਨ ’ਚ ਭਲੇ ਹੀ ਥੋੜ੍ਹਾ ਅਜੀਬ ਜਿਹਾ ਲੱਗੇ ਕਿ ਝੂਲਾ ਝੁਲਾਉਣ ਨਾਲ ਬੱਚੇ ’ਚ ਬੈਲੈਂਸ ਕਰਨ ਦੀ ਸਮਰੱਥਾ ਨੂੰ ਬਿਹਤਰ ਕਰਦਾ ਹੈ ਹਾਲਾਂਕਿ ਇਸ ਗੱਲ ਦਾ ਧਿਆਨ ਰੱਖੋ ਕਿ ਬੱਚੇ ਨੂੰ ਜ਼ਿਆਦਾ ਤੇਜ਼ੀ ਨਾਲ ਝੂਲਾ ਨਾ ਝੁਲਾਓ ਉਹ ਘਬਰਾ ਵੀ ਸਕਦਾ ਹੈ ਉਸ ਨੂੰ ਸੁਰੱਖਿਅਤ ਰੱਖਦਿਆਂ ਫੜ ਕੇ ਹੀ ਝੂਲਾ ਝੁਲਾਓ

ਡਾਂਸ ਕਰਨਾ:

ਬੱਚਿਆਂ ਨੂੰ ਤਾਲਮੇਲ ਦੀ ਕਲਾ ਸਿਖਾਉਣ ਲਈ ਨ੍ਰਿਤ (ਨਾਚ) ਬਿਹਤਰ ਤਰੀਕਾ ਹੈ ਇਸਦੇ ਜ਼ਰੀਏ ਬੱਚੇ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਹੋਵੇਗਾ ਨੱਚਣ ਦੇ ਸਟੈੱਪ ਕਰਨ ਨਾਲ ਬੱਚੇ ਸਰਗਰਮ ਵੀ ਬਣਨਗੇ ਅਜਿਹੇ ਹੁਨਰ ਲੋਕਾਂ ਦੇ ਨਾਲ ਮੇਲ-ਜੋਲ ਅਤੇ ਤਾਲਮੇਲ ਬਿਠਾਉਣ ਦੀ ਕਲਾ ’ਚ ਵੀ ਮਾਹਿਰ ਬਣਾਉਂਦੇ ਹਨ

ਸਮਾਜਿਕ ਗਤੀਵਿਧੀਆਂ:

ਰੋਲ ਪਲੇਅ ਜਾਂ ਐਕਟਿੰਗ ਕਰਨਾ:

ਬੱਚਿਆਂ ਨੂੰ ਐਕਟਿੰਗ ਕਰਨ ’ਚ ਜਾਂ ਫਿਰ ਨਕਲ ਕਰਨ ’ਚ ਬਹੁਤ ਮਜ਼ਾ ਆਉਂਦਾ ਹੈ ਅਤੇ ਉਹ ਇਸ ਉਮਰ ’ਚ ਸਕੂਲ ਵੀ ਜਾਣ ਲੱਗਦੇ ਹਨ ਤਾਂ ਉਸ ਨੂੰ ਸਕੂਲ ਦੇ ਦੋਸਤਾਂ ਦੀ ਨਕਲ ਕਰਨ ਨੂੰ ਕਹੋ ਇਸ ਨਾਲ ਇਹ ਹੋਵੇਗਾ ਕਿ ਬੱਚਾ ਆਪਣੇ ਆਸ-ਪਾਸ ਮੌਜ਼ੂਦ ਲੋਕਾਂ ਨੂੰ ਗੌਰ ਨਾਲ ਦੇਖਣਾ ਤੇ ਸਮਝਣਾ ਸ਼ੁਰੂ ਕਰ ਦੇਵੇਗਾ ਇਹ ਉਸਦੇ ਲਈ ਬਾਕੀ ਲੋਕਾਂ ਨਾਲ ਜੁੜਨ ’ਚ ਸਹਾਇਕ ਹੋਵੇਗਾ

Also Read:  Old Age: ਵਧਦੀ ਉਮਰ ’ਚ ਵੀ ਰਹੋ ਫਿੱਟ

ਮੁਕਾਬਲੇ ’ਚ ਹਿੱਸਾ ਲੈਣਾ:

ਸਕੂਲ ’ਚ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ’ਚ ਹਿੱਸਾ ਲੈਣ ਨਾਲ ਬੱਚਾ ਨਾ ਸਿਰਫ਼ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕੇਗਾ ਸਗੋਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਲਈ ਤਿਆਰ ਹੋ ਸਕੇਗਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦਾ ਸਾਥ ਦਿਓ, ਜਿੰਨਾ ਹੋ ਸਕੇ ਉਸ ਨੂੰ ਸਮਝੋ ਅਤੇ ਉਸਦੇ ਸੰਸਾਰ ਨੂੰ ਉਸਦੇ ਅਨੁਸਾਰ ਵਿਸਥਾਰ ਦੇਣ ਦੀ ਕੋਸ਼ਿਸ਼ ਕਰੋ

ਭਾਵਨਾਤਮਕ ਗਤੀਵਿਧੀਆਂ:

ਕਹਾਣੀ ਸੁਣਾਉਣਾ:

ਬੱਚਿਆਂ ਨੂੰ ਕਹਾਣੀ ਸੁਣਨਾ ਬੇਹੱਦ ਪਸੰਦ ਹੁੰਦਾ ਹੈ ਅਤੇ ਇਹ ਉਨ੍ਹਾਂ ਦੇ ਸਮਾਜਿਕ, ਭਾਵਨਾਤਮਕ ਵਿਕਾਸ ਲਈ ਬਹੁਤ ਵਧੀਆ ਹੈ ਕਿਉਂਕਿ ਕਹਾਣੀਆਂ ਬੱਚੇ ’ਚ ਭਾਵ ਅਤੇ ਰਚਨਾਤਮਕਤਾ ਪੈਦਾ ਕਰਦੀਆਂ ਹਨ ਬੱਚੇ ਨੂੰ ਕਹਾਣੀਆਂ ਸੁਣਾਓ ਅਤੇ ਫਿਰ ਇਸ ਬਾਰੇ ਉਸ ਨਾਲ ਚਰਚਾ ਵੀ ਕਰੋ ਅਜਿਹਾ ਕਰਨ ਨਾਲ ਬੱਚੇ ’ਚ ਹਮਦਰਦੀ ਵਿਕਸਤ ਹੋਵੇਗੀ ਉਹ ਖੁਦ ਦੀਆਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਦੱਸਣਾ ਵੀ ਸਿੱਖੇਗਾ

ਘਰ ਤੋਂ ਬਾਹਰ ਘੁਮਾਉਣਾ:

ਪਾਰਕ ਜਾਂ ਕਿਸੇ ਅਜਿਹੀ ਥਾਂ ਉਸ ਨੂੰ ਘੁਮਾਉਣ ਲੈ ਜਾਓ ਜਿੱਥੇ ਵਾਤਾਰਵਨ ਜਾਂ ਇਤਿਹਾਸ ਨਾਲ ਸਬੰਧਿਤ ਚੀਜ਼ਾਂ/ਇਮਾਰਤਾਂ ਮੌਜੂਦ ਹੋਣ ਇਸ ਨਾਲ ਬੱਚਾ ਚੀਜ਼ਾਂ ਨੂੰ ਮਹਿਸੂਸ ਕਰਕੇ ਉਨ੍ਹਾਂ ਬਾਰੇ ਜਾਣੇਗਾ ਜੋ ਉਸ ਦੇ ਸੰਸਾਰ ਦੀ ਤਸਵੀਰ ਨੂੰ ਵੱਡਾ ਕਰਨ ਦਾ ਕੰਮ ਕਰੇਗਾ ਕੋਸ਼ਿਸ਼ ਕਰੋ ਕਿ ਬੱਚੇ ਨੂੰ ਜਾਣਕਾਰੀ ਦਿੰਦੇ ਸਮੇਂ ਤੁਸੀਂ ਉਤਸ਼ਾਹਿਤ ਰਹੋ ਇਸ ਨਾਲ ਉਹ ਵੀ ਤੁਹਾਡੇ ਤੋਂ ਹਰ ਸਵਾਲ ਉਤਸ਼ਾਹ ਨਾਲ ਹੀ ਪੁੱਛੇਗਾ ਜੋ ਉਸ ਨੂੰ ਜਗਿਆਸੂ ਬਣਾਉਣ ਦੇ ਨਾਲ ਉਸਦੇ ਬੌਧਿਕ ਵਿਕਾਸ ’ਚ ਵੀ ਅਹਿਮ ਭੂਮਿਕਾ ਨਿਭਾਏਗਾ

ਇਹ ਨਾ ਭੁੱਲੋ ਕਿ ਉਹ ਬੱਚਾ ਹੀ ਹੈ

ਬੱਚੇ ਨੂੰ ਕੋਈ ਵੀ ਚੀਜ਼ ਸਿਖਾਉਣ ਤੋਂ ਪਹਿਲਾਂ ਐਨਾ ਯਾਦ ਰੱਖੋ ਕਿ ਉਹ ਹਾਲੇ ਸੰਸਾਰ ਨੂੰ ਜਾਣਨ ਲਈ ਪਹਿਲਾ ਕਦਮ ਰੱਖ ਰਿਹਾ ਹੈ ਇਸ ਲਈ ਉਸ ’ਤੇ ਬੋਝ ਨਾ ਬਣਨ ਦਿਓ ਕਿ ਉਸ ਨੂੰ ਕੀ ਸਿੱਖਣਾ ਅਤੇ ਕੀ ਕਰਨਾ ਹੈ
ਉਸਨੂੰ ਹਰ ਚੀਜ਼ ਪਿਆਰ ਨਾਲ ਹੌਲੀ-ਹੌਲੀ ਹੀ ਸਿਖਾਓ ਨਾਲ ਹੀ ਬੱਚੇ ਦੇ ਸਵਾਲਾਂ ਦੇ ਜਿੰਨਾ ਹੋ ਸਕੇ ਜਵਾਬ ਦੇਣ ਦੀ ਕੋਸ਼ਿਸ਼ ਕਰੋ ਉਸ ਨਾਲ ਉਸਦੇ ਦਿਮਾਗ ’ਚ ਹਰ ਚੀਜ਼ ਨੂੰ ਜਾਣਨ ਦੀ ਇੱਛਾ ਹੋਰ ਵਧੇਗੀ ਜਿਸ ਗਤੀਵਿਧੀ ਨਾਲ ਬੱਚਾ ਉਤਸ਼ਾਹਿਤ ਨਾ ਹੋਵੇ ਉਸ ਨੂੰ ਨਾ ਹੀ ਕਰੋ ਤਾਂ ਬਿਹਤਰ ਹੈ

Also Read:  ਰਾਸ਼ਟਰਮੰਡਲ ਖੇਡ: ਭਾਰਤ ਦਾ ਸੋਨ ਬਰਮਿੰਘਮ