Heels: ਪਾਟ ਰਹੀਆਂ ਹਨ ਅੱਡੀਆਂ ਤਾਂ ਅਪਣਾਓ ਇਹ ਨੁਸਖ਼ੇ

ਸਰਦੀ ਦੇ ਮੌਸਮ ’ਚ ਹਰ ਕਿਸੇ ਨੂੰ ਚਮੜੀ ਦੇ ਰੁੱਖੇਪਣ ਦੀ ਸਮੱਸਿਆ ਆਉਂਦੀ ਹੈ ਇਹ ਬੇਹੱਦ ਆਮ ਗੱਲ ਹੈ, ਪਰ ਪ੍ਰੇਸ਼ਾਨੀ ਉਦੋਂ ਖੜ੍ਹੀ ਹੁੰਦੀ ਹੈ, ਜਦੋਂ ਭਿਆਨਕ ਗਰਮੀ ’ਚ ਵੀ ਚਮੜੀ ਡਰਾਈ ਹੋਣ ਲੱਗੇ ਖਾਸ ਤੌਰ ’ਤੇ ਪੈਰਾਂ ਦੀਆਂ ਅੱਡੀਆਂ ਜੇਕਰ ਰੁੱਖੇਪਣ ਨਾਲ ਪਾਟਣ ਲੱਗਦੀਆਂ ਹਨ, ਤਾਂ ਇਹ ਕਾਫੀ ਦਿੱਕਤ ਦਿੰਦੀਆਂ ਹਨ ਇਨ੍ਹਾਂ ਦੀ ਵਜ੍ਹਾ ਨਾਲ ਪੈਦਲ ਤੁਰਨ ’ਚ ਵੀ ਦਿੱਕਤ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਸਮਝ ਹੀ ਨਹੀਂ ਆਉਂਦਾ ਕਿ ਆਖਰ ਗਰਮੀ ਦੇ ਮੌਸਮ ’ਚ ਉਨ੍ਹਾਂ ਦੀਆਂ ਅੱਡੀਆਂ ਕਿਉਂ ਪਾਟ ਰਹੀਆਂ ਹਨ

ਪਾਟੀਆਂ ਅੱਡੀਆਂ ਨਾ ਸਿਰਫ ਪ੍ਰੇਸ਼ਾਨ ਕਰਦੀਆਂ ਹਨ, ਸਗੋਂ ਨਾਲ ਹੀ ਇਸ ਦੀ ਵਜ੍ਹਾ ਨਾਲ ਕਈ ਵਾਰ ਲੁੱਕ ਖਰਾਬ ਦਿਸਦੀ ਹੈ ਅਜਿਹੇ ’ਚ ਗਰਮੀ ਦੇ ਇਸ ਮੌਸਮ ’ਚ ਵੀ ਤੁਹਾਨੂੰ ਆਪਣੀਆਂ ਅੱਡੀਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਜੇਕਰ ਤੁਸੀਂ ਵੀ ਪਾਟੀਆਂ ਅੱਡੀਆਂ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਸ ਲੇਖ ’ਚ ਅਸੀਂ ਤੁਹਾਨੂੰ ਗਰਮੀ ’ਚ ਪਾਟੀਆਂ ਅੱਡੀਆਂ ਸਹੀ ਕਰਨ ਦਾ ਤਰੀਕਾ ਦੱਸਾਂਗੇ

ਨਾਰੀਅਲ ਦਾ ਤੇਲ ਕਰੋ ਇਸਤੇਮਾਲ

ਸਰਦੀ ਦੇ ਮੌਸਮ ਵਾਂਗ ਤੁਸੀਂ ਗਰਮੀ ਦੇ ਇਸ ਮੌਸਮ ’ਚ ਵੀ ਪਾਟੀਆਂ ਅੱਡੀਆਂ ਨੂੰ ਰਾਹਤ ਦੇਣ ਲਈ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਇਹ ਤੁਹਾਨੂੰ ਅਸਾਨੀ ਨਾਲ ਬਾਜ਼ਾਰ ’ਚ ਮਿਲ ਜਾਵੇਗਾ ਰਾਤ ਨੂੰ ਸੌਣ ਤੋਂ ਪਹਿਲਾਂ ਅੱਡੀਆਂ ’ਤੇ ਚੰਗੀ ਤਰ੍ਹਾਂ ਤੇਲ ਲਗਾਓFoot Ulcers

ਪੈਰਾਂ ਨੂੰ ਦਿਵਾਓ ਰਾਹਤ

ਗਰਮੀ ਦੇ ਮੌਸਮ ’ਚ ਪਾਟੀਆਂ ਅੱਡੀਆਂ ਤੋਂ ਰਾਹਤ ਪਾਉਣ ਲਈ ਤੁਸੀਂ ਪੈਰਾਂ ਨੂੰ ਸਮੇਂ-ਸਮੇਂ ’ਤੇ ਸਕਰੱਬ ਜ਼ਰੂਰ ਕਰੋ ਸਕਰੱਬ ਦੀ ਵਜ੍ਹਾ ਨਾਲ ਪੈਰਾਂ ਦੀ ਡੈੱਡ ਸਕਿੱਨ ਨਿੱਕਲ ਜਾਵੇਗੀ ਇਸ ਨਾਲ ਅੱਡੀਆਂ ਪਾਟਣਗੀਆਂ ਨਹੀਂ

Also Read:  Low Investment Business Ideas in Punjabi ਬਿਜ਼ਨੈੱਸ ਦੀ ਦੁਨੀਆਂ 'ਚ ਖੁਦ ਖੜ੍ਹੇ ਹੋਵੋ

ਨਿੰਬੂ ਦਾ ਰਸ ਕਰੋ ਇਸਤੇਮਾਲ

ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਇਸ ’ਚ ਆਪਣੇ ਪੈਰਾਂ ਨੂੰ ਡੁਬੋ ਕੇ ਰੱਖੋ ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਦੀਆਂ ਪਾਟੀਆਂ ਅੱਡੀਆਂ ਨੂੰ ਰਾਹਤ ਮਿਲੇਗੀ ਇਸ ਨੁਸਖੇ ਨੂੰ ਅਪਨਾਉਣ ਤੋਂ ਬਾਅਦ ਅੱਡੀਆਂ ਛੇਤੀ ਮੁਲਾਇਮ ਹੋਣਗੀਆਂ

ਸ਼ਹਿਦ ਹੈ ਫਾਇਦੇਮੰਦ

ਸ਼ਹਿਦ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ ਅਜਿਹੇ ’ਚ ਤੁਸੀਂ ਪਾਟੀਆਂ ਅੱਡੀਆਂ ਨੂੰ ਸ਼ਹਿਦ ਲਾ ਸਕਦੇ ਹੋ ਇਸ ਨਾਲ ਤੁਹਾਡੀਆਂ ਅੱਡੀਆਂ ਨੂੰ ਰਾਹਤ ਮਿਲੇਗੀ

ਸੇਂਧਾ ਨਮਕ ਕਰੋ ਇਸਤੇਮਾਲ

ਇਸ ਲਈ ਪਾਣੀ ’ਚ ਸੇਂਧਾ ਨਮਕ ਪਾਓ ਹੁਣ ਇਸ ’ਚ ਆਪਣੇ ਪੈਰਾਂ ਨੂੰ ਡੁਬੋ ਕੇ ਰੱਖੋ ਕੁਝ ਦੇਰ ਬਾਅਦ ਆਪਣੇ ਪੈਰਾਂ ਨੂੰ ਸਾਫ ਪਾਣੀ ਨਾਲ ਧੋ ਕੇ ਸੁਕਾ ਲਓ ਇਸ ਦਾ ਅਸਰ ਤੁਹਾਨੂੰ ਕੁਝ ਹੀ ਦਿਨਾਂ ’ਚ ਦਿਸਣ ਲੱਗੇਗਾ

ਗਰਮੀ ’ਚ ਵਾੱਕ ਕਰਨ ਦਾ ਸਹੀ ਸਮਾਂ ਤੇ ਜ਼ਰੂਰੀ ਸਾਵਧਾਨੀਆਂ

  • ਵਾੱਕ ਕਰਨਾ ਇੱਕ ਸੌਖੀ ਅਤੇ ਪ੍ਰਭਾਵਸ਼ਾਲੀ ਕਸਰਤ ਹੈ, ਜੋ ਸਰੀਰ ਨੂੰ ਫਿੱਟ ਰੱਖਣ ’ਚ ਮੱਦਦ ਕਰਦੀ ਹੈ ਖਾਸ ਕਰਕੇ ਉਨ੍ਹਾਂ ਲਈ ਜੋ ਜਿੰਮ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਕੋਲ ਭਾਰੀ ਕਸਰਤ ਲਈ ਸਮਾਂ ਨਹੀਂ ਹੁੰਦਾ, ਵਾੱਕ ਇੱਕ ਬਿਹਤਰੀਨ ਤਰੀਕਾ ਹੈ ਪਰ ਗਰਮੀਆਂ ਦੇ ਮੌਸਮ ’ਚ ਵਾੱਕ ਕਰਨ ਦਾ ਸਹੀ ਸਮਾਂ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗਲਤ ਸਮੇਂ ’ਤੇ ਟਹਿਲਣ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ
  • ਗਰਮੀ ਦੇ ਮੌਸਮ ’ਚ ਤਾਪਮਾਨ ਜ਼ਿਆਦਾ ਹੁੰਦਾ ਹੈ, ਜਿਸ ਨਾਲ ਲੂ ਜਾਂ ਹੀਟ ਸਟਰੋਕ ਦਾ ਖ਼ਤਰਾ ਵਧ ਜਾਂਦਾ ਹੈ ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਹਾਰਟ ਪੇਸ਼ੈਂਟ ਲਈ ਇਹ ਸਥਿਤੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਇਸ ਲਈ ਵਾਕ ਦਾ ਸਮਾਂ ਅਤੇ ਕੁਝ ਇਹਤਿਆਤ ਜ਼ਰੂਰੀ ਹੋ ਜਾਂਦੇ ਹਨ
  • ਸਵੇਰ ਦਾ ਸਮਾਂ ਸਭ ਤੋਂ ਸਹੀ: ਗਰਮੀਆਂ ’ਚ ਵਾੱਕ ਲਈ ਸਵੇਰੇ 5:30 ਤੋਂ 7:30 ਵਜੇ ਦੇ ਵਿਚਕਾਰ ਦਾ ਸਮਾਂ ਸਭ ਤੋਂ ਲਾਹੇਵੰਦ ਮੰਨਿਆ ਜਾਂਦਾ ਹੈ ਇਸ ਦੌਰਾਨ ਵਾਤਾਵਰਨ ਠੰਢਾ ਹੁੰਦਾ ਹੈ, ਪ੍ਰਦੂਸ਼ਣ ਦਾ ਪੱਧਰ ਘੱਟ ਹੁੰਦਾ ਹੈ ਤੇ ਸਰੀਰ ’ਤੇ ਜ਼ਿਆਦਾ ਗਰਮੀ ਦਾ ਅਸਰ ਨਹੀਂ ਪੈਂਦਾ ਇਸ ਸਮੇਂ ਵਾੱਕ ਕਰਨਾ ਸਰੀਰ ਲਈ ਆਰਾਮਦੇਹ ਅਤੇ ਫਾਇਦੇਮੰਦ ਹੁੰਦਾ ਹੈ
  • ਸ਼ਾਮ ਨੂੰ ਵਾੱਕ ਕਰਨ ਦਾ ਸਹੀ ਸਮਾਂ: ਜੋ ਲੋਕ ਸਵੇਰੇ ਵਾੱਕ ਨਹੀਂ ਕਰ ਸਕਦੇ, ਉਹ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਵਾੱਕ ’ਤੇ ਜਾਣ ਉਸ ਸਮੇਂ ਹਵਾ ’ਚ ਹਲਕੀ ਠੰਢਕ ਹੁੰਦੀ ਹੈ ਜੋ ਵਾੱਕ ਨੂੰ ਸਹਿਜ਼ ਬਣਾਉਂਦੀ ਹੈ ਦੁਪਹਿਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵਿਚਕਾਰ ਵਾੱਕ ਕਰਨ ਤੋਂ ਬਚੋ, ਕਿਉਂਕਿ ਇਸ ਸਮੇਂ ਦੀ ਤੇਜ਼ ਧੁੱਪ ਸਿਹਤ ਅਤੇ ਚਮੜੀ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ
  • ਕਿੰਨੀ ਦੇਰ ਤੁਰੀਏ: ਸ਼ੁਰੂਆਤ ’ਚ 15-20 ਮਿੰਟ ਦੀ ਵਾਕ ਕਰੋ ਅਤੇ ਹੌੌਲੀ-ਹੌਲੀ ਸਮਾਂ ਵਧਾਓ ਆਮ ਤੌਰ ’ਤੇ ਰੋਜ਼ਾਨਾ 30-45 ਮਿੰਟਾਂ ਦੀ ਵਾਕ ਸਿਹਤ ਲਈ ਬਹੁਤ ਹੁੰਦੀ ਹੈ
  • ਜ਼ਰੂਰੀ ਸਾਵਧਾਨੀਆਂ: ਵਾੱਕ ਤੋਂ ਪਹਿਲਾਂ ਅਤੇ ਬਾਅਦ ’ਚ ਪਾਣੀ ਪੀਓ ਹਲਕੇ ਸੂਤੀ ਕੱਪੜੇ ਪਹਿਨੋ ਥਕਾਵਟ, ਚੱਕਰ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਰੁਕੋ
Also Read:  homeschooling tips: ਬੱਚੇ ਨੂੰ ਆਪ ਹੀ ਸਿਖਾਓ

ਵਾੱਕ ਦੇ ਫਾਇਦੇ

ਗਰਮੀਆਂ ’ਚ ਵਾੱਕ ਕਰਨ ਨਾਲ ਵਜ਼ਨ ਘਟਾਉਣ, ਹਾਰਟ ਹੈਲਥ ਸੁਧਾਰਨ, ਬੀਪੀ ਅਤੇ ਕੋਲੈਸਟਰੋਲ ਕੰਟਰੋਲ ਕਰਨ ਅਤੇ ਮਾਨਸਿਕ ਤਣਾਅ ਘੱਟ ਕਰਨ ’ਚ ਮੱਦਦ ਮਿਲਦੀ ਹੈ ਜੇਕਰ ਤੁਸੀਂ ਗਰਮੀਆਂ ਦੇ ਦਿਨਾਂ ’ਚ ਵਾੱਕ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਵੇਟ ਲਾੱਸ ’ਚ ਮੱਦਦ ਹੁੰਦੀ ਹੈ ਇਸੇ ਤਰ੍ਹਾਂ ਵਾਕ ਕਰਨ ਨਾਲ ਹੈਲਥ ਵਧੀਆ ਰਹਿੰਦੀ ਹੈ, ਬੀਪੀ ਅਤੇ ਕੋਲੈਸਟਰੋਲ ਲੈਵਲ ਠੀਕ ਰਹਿੰਦਾ ਹੈ ਨਾਲ ਹੀ ਮੈਂਟਲ ਹੈਲਥ ਵੀ ਬਿਹਤਰ ਹੁੰਦੀ ਹੈ