Money Saving: ਪੈਸੇ ਦੀ ਬੱਚਤ ਕਰਕੇ ਭਵਿੱਖ ਨੂੰ ਸੁਰੱਖਿਅਤ ਕਰੋ
ਅੱਜ ਦੀ ਬੇਯਕੀਨ ਦੁਨੀਆਂ ’ਚ, ਭਵਿੱਖ ਲਈ ਬੱਚਤ ਕਰਨਾ ਜ਼ਰੂਰੀ ਹੈ ਇਹ ਤੁਹਾਨੂੰ ਫਾਲਤੂ ਦੇ ਖਰਚਿਆਂ, ਨੌਕਰੀ ਛੁੱਟਣ ਜਾਂ ਸੇਵਾਮੁਕਤੀ ਲਈ ਤਿਆਰ ਰਹਿਣ ’ਚ ਮੱਦਦ ਕਰ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਪੈਸੇ ਜੋੜੇ ਜਾਣ ਭਵਿੱਖ ਲਈ ਐਨੀ ਬੱਚਤ ਕੀਤੀ ਜਾਵੇ ਕਿ ਕਮਾਈ ਬਹੁਤ ਨਾ ਹੋਵੇ ਤਾਂ ਵੀ ਪੈਸਿਆਂ ਦੀ ਦਿੱਕਤ ਨਾ ਹੋਵੇ ਸਾਡੇ ਘਰ ਦੇ ਖਰਚ ਆਰਾਮ ਨਾਲ ਚੱਲਦੇ ਰਹਿਣ
ਜੇਕਰ ਹੁਣ ਤੁਸੀਂ ਵੀ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੰਜੂਸ ਬਣ ਜਾਓ ਕੰਜੂਸ ਮਤਲਬ ਅਜਿਹਾ ਕੁਝ ਕਰੋ ਕਿ ਪੈਸੇ ਸਿਰਫ ਜ਼ਰੂਰਤ ਦੇ ਸਮੇਂ ਹੀ ਖਰਚ ਹੋਣ ਜਦੋਂ ਤੱਕ ਚੀਜ਼ ਬਹੁਤ ਜ਼ਰੂਰੀ ਨਾ ਹੋਵੇ
ਪੈਸੇ ਖਰਚ ਕਰਨ ਤੋਂ ਬਚੋ ਤੁਸੀਂ ਉਹ ਸਭ ਕਰੋ, ਜੋ ਇੱਕ ਕੰਜੂਸ ਕਰਦਾ ਹੈ ਉਸ ਦੀ ਜੇਬ੍ਹ ’ਚੋਂ ਪੈਸੇ ਕੱਢਣਾ ਹੀ ਬਹੁਤ ਵੱਡਾ ਕੰਮ ਹੁੰਦਾ ਹੈ ਪਰ ਹਾਂ, ਕੰਜੂਸੀ ਵੀ ਅਜਿਹੀ ਹੋਵੇ ਕਿ ਪਰਿਵਾਰ ’ਤੇ ਇਸ ਦਾ ਬਹੁਤਾ ਅਸਰ ਨਾ ਪਵੇ ਅਤੇ ਨਾ ਹੀ ਜ਼ਰੂਰਤਾਂ ’ਤੇ ਫਿਰ ਇਸ ਤੋਂ ਬਾਅਦ ਵੀ ਤੁਸੀਂ ਕੰਜੂਸ ਬਣੋ ਅਤੇ ਪੈਸੇ ਬਚਾ ਲਓ ਤਾਂ ਇਹ ਖਾਸ ਗੱਲ ਹੈ ਪਰ ਇਹ ਹੋਵੇਗਾ ਕਿਵੇਂ, ਜਵਾਬ ਸਾਡੇ ਕੋਲ ਹੈ
Table of Contents
ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜੋ ਤੁਹਾਨੂੰ ਪੈਸੇ ਬਚਾਉਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ’ਚ ਮੱਦਦ ਕਰ ਸਕਦੇ ਹਨ Money Saving:
ਨਿਯਮਤ ਤੌਰ ’ਤੇ ਬੱਚਤ ਕਰੋ:
ਜਿੰਨੀ ਜ਼ਲਦੀ ਹੋ ਸਕੇ ਬੱਚਤ ਸ਼ੁਰੂ ਕਰਨਾ ਮਹੱਤਵਪੂਰਨ ਹੈ ਭਲੇ ਹੀ ਇਹ ਥੋੜ੍ਹੀ ਰਕਮ ਹੀ ਕਿਉਂ ਨਾ ਹੋਵੇ, ਨਿਯਮਤ ਤੌਰ ’ਤੇ ਬੱਚਤ ਕਰਨ ਨਾਲ ਸਮੇਂ ਦੇ ਨਾਲ ਇੱਕ ਵੱਡਾ ਫਰਕ ਆ ਸਕਦਾ ਹੈ ਤੁਸੀਂ ਆਪਣੀ ਤਨਖਾਹ ਤੋਂ ਖੁਦ ਬੱਚਤ ਖਾਤੇ ’ਚ ਪੈਸੇ ਟਰਾਂਸਫਰ ਕਰ ਸਕਦੇ ਹੋ, ਜਾਂ ਤੁਸੀਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਬਚਾਉਣ ਲਈ ਖੁਦ ਨੂੰ ਯਾਦ ਦਿਵਾ ਸਕਦੇ ਹੋ
ਆਪਣੇ ਟੀਚਿਆਂ ਲਈ ਬੱਚਤ ਕਰੋ:

ਬਜ਼ਟ ਬਣਾਓ ਅਤੇ ਟਿਕੇ ਰਹੋ:
ਸਭ ਤੋਂ ਪਹਿਲਾਂ, ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਆਪਣੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਇੱਕ ਬਜਟ ਬਣਾਓ ਜਾਂ ਡਾਇਰੀ ਲਗਾਓ ਜਿਸ ਵਿੱਚ ਛੋਟੀ ਤੋਂ ਛੋਟੀ ਖਰਚ ਕੀਤੀ ਗਈ ਰਕਮ ਵੀ ਲਿਖੋ ਇਸ ’ਚ ਕਿਰਾਇਆ, ਭੋਜਨ, ਆਵਾਜਾਈ, ਮਨੋਰੰਜਨ ਅਤੇ ਬੱਚਤ ਵਰਗੀਆਂ ਚੀਜ਼ਾਂ ਸ਼ਾਮਲ ਕਰੋ ਇੱਕ ਵਾਰ ਜਦੋਂ ਤੁਸੀਂ ਜਾਣ ਜਾਂਦੇ ਹੋ ਕਿ ਤੁਸੀਂ ਆਪਣਾ ਪੈਸਾ ਕਿਵੇਂ ਖਰਚ ਕਰ ਰਹੇ ਹੋ ਤਾਂ ਤੁਸੀਂ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰ ਸਕਦੇ ਹੋ ਜਿੱਥੇ ਤੁਸੀਂ ਕਟੌਤੀ ਕਰ ਸਕਦੇ ਹੋ ਅਤੇ ਬੱਚਤ ਸ਼ੁਰੂ ਕਰ ਸਕਦੇ ਹੋ
ਆਪਣੇ ਖਰਚਿਆਂ ਨੂੰ ਘੱਟ ਕਰੋ:
ਆਪਣੇ ਖਰਚਿਆਂ ਨੂੰ ਘੱਟ ਕਰਨ ਦੇ ਕਈ ਤਰੀਕੇ ਹਨ ਤੁਸੀਂ ਖਾਣਾ ਬਾਹਰ ਦੀ ਬਜਾਏ ਘਰ ਖਾ ਸਕਦੇ ਹੋ, ਘੱਟ ਖਰੀਦਦਾਰੀ ਕਰ ਸਕਦੇ ਹੋ, ਜਾਂ ਸਸਤੇ ਮਨੋਰੰਜਨ ਦੇ ਵਿਕਲਪ ਲੱਭ ਸਕਦੇ ਹੋ ਤੁਸੀਂ ਆਪਣੀ ਊਰਜਾ ਲਾਗਤ, ਬੀਮਾ ਪ੍ਰੀਮੀਅਮ ਅਤੇ ਹੋਰ ਮੈਂਬਰਸ਼ਿਪ ਫੀਸ ਨੂੰ ਘੱਟ ਕਰਨ ਦੇ ਤਰੀਕੇ ਵੀ ਲੱਭ ਸਕਦੇ ਹੋ
ਨਿਵੇਸ਼ ਕਰਨਾ ਜ਼ਰੂਰੀ:
ਆਪਣੀ ਬੱਚਤ ਨੂੰ ਵਧਾਉਣ ਦਾ ਇੱਕ ਤਰੀਕਾ ਹੈ ਇਸ ਨੂੰ ਨਿਵੇਸ਼ ਕਰਨਾ ਤੁਹਾਡੇ ਲਈ ਕਈ ਤਰ੍ਹਾਂ ਦੇ ਨਿਵੇਸ਼ ਵਿਕਲਪ ਉਪਲੱਬਧ ਹਨ ਜਿਵੇਂ ਕਿ ਮਿਊਚੁਅਲ ਫੰਡ, ਸਟਾੱਕ ਅਤੇ ਬਾਂਡ ਨਿਵੇਸ਼ ਕਰਨ ਤੋਂ ਪਹਿਲਾਂ, ਆਪਣੀ ਰਿਸਰਚ ਕਰੋ ਅਤੇ ਆਪਣੀ ਜ਼ੋਖਿਮ ਸ਼ਹਿਣਸ਼ੀਲਤਾ ਲਈ ਸਹੀ ਵਿਕਲਪ ਚੁਣੋ
ਕਰਜ਼ਾ ਲੈਣ ਤੋਂ ਬਚੋ:
ਕਰਜ਼ਾ ਤੁਹਾਡੇ ਵਿੱਤੀ ਭਵਿੱਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿੰਨਾ ਹੋ ਸਕੇ ਕਰਜ਼ਾ ਲੈਣ ਤੋਂ ਬਚੋ, ਅਤੇ ਜੇਕਰ ਤੁਹਾਡੇ ’ਤੇ ਕਰਜ਼ਾ ਹੈ, ਤਾਂ ਜਲਦ ਤੋਂ ਜਲਦ ਇਸ ਦਾ ਭੁਗਤਾਨ ਕਰੋ ਨਾਲ ਹੀ ਕ੍ਰੇਡਿਟ ਕਾਰਡ ਦੀ ਵਰਤੋਂ ਵੀ ਲੋੜ ਅਨੁਸਾਰ ਹੀ ਕਰੋ
ਦੂਜਿਆਂ ਵਾਂਗ ਨਹੀਂ:
ਕਈ ਲੋਕ ਪੈਸੇ ਸਿਰਫ ਇਸ ਲਈ ਖਰਚ ਕਰਦੇ ਹਨ ਕਿ ਦੂਜਿਆਂ ਨੇ ਅਜਿਹਾ ਕੀਤਾ ਸੀ ਦੂਜਿਆਂ ਨੇ ਇਹ ਕੰਮ ਕੀਤਾ ਹੈ ਇਸ ਲਈ ਅਸੀਂ ਵੀ ਕਰਾਂਗੇ ਪਰ ਯਾਦ ਰੱਖੋ ਅਤੇ ਸਮਝੋ ਕਿ ਕੰਜੂਸ ਬਣਨ ਦੀ ਸ਼ੁਰੂਆਤ ਹੁੰਦੀ ਹੀ ਐਵੇਂ ਹੈ ਕਿ ਅਸੀਂ ਹਰ ਚੀਜ਼ ਤੋਂ ਪਹਿਲਾਂ ਆਪਣੇ ਪੈਸੇ ਦੇਖਣੇ ਹਨ ਤੁਹਾਨੂੰ ਬੱਸ ਲੋੜ ’ਤੇ ਖਰਚ ਕਰਨਾ ਹੈ ਇਹ ਗੱਲ ਦਿਲ ’ਚ ਬਿਠਾ ਲਓ ਦੂਜਿਆਂ ਦੀ ਦੇਖਾਦੇਖੀ ਕੁਝ ਵੀ ਕਰਨਾ ਤੁਹਾਨੂੰ ਕਦੇ ਕੰਜੂਸ ਨਹੀਂ ਬਣਨ ਦੇਵੇਗਾ ਅਤੇ ਤੁਸੀਂ ਭਵਿੱਖ ਨੂੰ ਸੁਰੱਖਿਅਤ ਨਹੀਂ ਕਰ ਸਕੋਗੇ
ਵਿੱਤੀ ਸਲਾਹ ਲਓ:
ਜੇਕਰ ਤੁਹਾਨੂੰ ਆਪਣੀ ਬੱਚਤ ਜਾਂ ਨਿਵੇਸ਼ ਬਾਰੇ ਸਲਾਹ ਦੀ ਲੋੜ ਹੈ, ਤਾਂ ਤੁਸੀਂ ਵਿੱਤੀ ਸਲਾਹਕਾਰ ਨਾਲ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਆਪਣੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਯੋਜਨਾ ਬਣਾਉਣ ’ਚ ਮੱਦਦ ਕਰ ਸਕਦੇ ਹਨ
ਇਹ ਉਹ ਆਦਤਾਂ ਹਨ, ਜਿਨ੍ਹਾਂ ਨਾਲ ਤੁਹਾਡੇ ਪੈਸੇ ਬਚਣਗੇ ਹੀ
- ਆਨਲਾਈਨ ਸ਼ਾਪਿੰਗ ਦੇ ਸਮੇਂ ਲੋੜ ਦੇ ਸਾਮਾਨ ਨਾਲ ਕੁਝ ਹੋਰ ਵੀ ਖਰੀਦ ਲੈਣ ਦੀ ਆਦਤ ਵੀ ਬਦਲ ਲਓ ਜਦੋਂ ਲੱਗੇ ਕਿ ਇਹ ਵੀ ਤਾਂ ਖਰੀਦਣਾ ਸੀ ਤਾਂ ਤੁਸੀਂ ਸ਼ਾਪਿੰਗ ਐਪ ਬੰਦ ਕਰ ਦਿਓ ਪਰ ਲੋੜ ਤੋਂ ਜ਼ਿਆਦਾ ਕੁਝ ਨਾ ਖਰੀਦਣ ਦਾ ਪ੍ਰਣ ਲੈ ਲਓ
- ਸਬਜ਼ੀਆਂ ਦੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਹਫਤੇ ਦੀਆਂ ਸਬਜ਼ੀਆਂ ਲੈ ਤਾਂ ਲੈਂਦੇ ਹਾਂ ਪਰ ਨਾ ਬਣਾ ਸਕਣ ਕਾਰਨ ਖਰਾਬ ਹੋ ਜਾਂਦੀਆਂ ਹਨ ਜਾਂ ਫਿਰ ਅਸੀਂ ਲੈਂਦੇ ਹੀ ਅਜਿਹੀ ਕੁਆਲਟੀ ਹਾਂ ਕਿ ਸਬਜ਼ੀ ਬਹੁਤ ਜ਼ਲਦੀ ਖਰਾਬ ਹੋ ਜਾਂਦੀ ਹੈ
- ਲੋੜ ਅਤੇ ਲਗਜ਼ਰੀ ਵਿਚਕਾਰ ਤੁਹਾਨੂੰ ਫਰਕ ਵੀ ਸਮਝਣਾ ਹੋਵੇਗਾ ਇਸ ਸਮੇਂ ਸਿਰਫ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰੋ, ਮੈਂ ਤਾਂ ਸਿਰਫ ਇਹ ਵਾਲਾ ਬ੍ਰਾਂਡ ਇਸਤੇਮਾਲ ਕਰਾਂਗਾ, ਵਾਲੀਆਂ ਆਦਤਾਂ ਤੁਹਾਨੂੰ ਛੱਡਣੀਆਂ ਹੋਣਗੀਆਂ ਤੁਹਾਨੂੰ ਛੱਡਣਾ ਹੋਵੇਗਾ ‘ਅਸੀਂ ਤਾਂ ਐਵੇਂ ਦੀ ਚਿੰਤਾ ਕੀਤੇ ਬਿਨਾਂ ਖਰਚਾ ਕਰਨ ਵਾਲਾ ਐਟੀਚਿਊਡ’
- ਸੇਲ ਦਾ ਚੱਕਰ ਜੇਬ੍ਹ ’ਤੇ ਅਕਸਰ ਭਾਰੀ ਪੈਂਦਾ ਹੈ ਪਰ ਸਾਨੂੰ ਲੱਗਦਾ ਹੈ ਕਿ ਸੇਲ ਹੈ ਤਾਂ ਇਸ ਨਾਲ ਤੁਹਾਡਾ ਫਾਇਦਾ ਹੋ ਰਿਹਾ ਹੈ ਜਦਕਿ ਕਈ ਵਾਰ ਸੇਲ ਫਾਇਦਾ ਨਹੀਂ ਸਗੋਂ ਸਿਰਫ ਝਾਂਸਾ ਬਣ ਜਾਂਦੀ ਹੈ

































































