Yoga: ਹਰ ਰੋਗ ’ਚ ਕਾਰਗਰ ਯੋਗ
ਅਕਸਰ ਕਿਹਾ ਜਾਂਦਾ ਹੈ ਕਿ ਸਿਹਤਮੰਦ ਰਹਿਣ ਲਈ ਯੋਗ ਹੀ ਇੱਕ ਤਰੀਕਾ ਹੈ ਯੋਗ ਕਰਨ ਨਾਲ ਨਾ ਸਿਰਫ ਸਰੀਰ ਫਿੱਟ ਰਹਿੰਦਾ ਹੈ ਸਗੋਂ ਬਿਮਾਰੀਆਂ ਦਾ ਖ਼ਤਰਾ ਵੀ ਦੂਰ ਰਹਿੰਦਾ ਹੈ ਰਾਸ਼ਟਰੀ ਸਿਹਤ ਸੰਸਥਾਨ ਦੀ ਸਟੱਡੀ ਅਨੁਸਾਰ ਹਰ ਰੋਜ਼ ਯੋਗ ਕਰਨ ਨਾਲ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ ਨੀਂਦ ’ਚ ਸੁਧਾਰ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ ਯੋਗ ਕਰਨ ਨਾਲ ਕਮਰ ਦਰਦ, ਸਿਰ ਦਰਦ, ਮੋਟਾਪਾ ਤੇ ਕੁਝ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਪਰ ਸਮੱਸਿਆ ਇੱਥੇ ਪੈਦਾ ਹੁੰਦੀ ਹੈ ਕਿ ਕਿਹੜੀਆਂ ਬਿਮਾਰੀਆਂ ’ਚ ਕਿਹੜਾ ਯੋਗ ਕਰਨਾ ਸਹੀ ਹੁੰਦਾ ਹੈ
Table of Contents
ਆਓ ਜਾਣਦੇ ਹਾਂ ਕਿ ਅਜਿਹੇ ਯੋਗ ਆਸਣ ਜੋ ਵੱਖ-ਵੱਖ ਬਿਮਾਰੀਆਂ ’ਚ ਕਾਰਗਰ ਸਾਬਤ ਹੋ ਸਕਦੇ ਹਨ:-
ਸਰਵਾਈਕਲ:
ਸਰਵਾਈਕਲ ਪੇਨ ਦੂਰ ਕਰਨ ਲਈ ਟੇਬਲ ’ਤੇ ਲੇਟਣ ਵਾਲਾ ਅਤੇ ਹੱਥ ਉਪਰ ਕਰਦੇ ਖਿੱਚਣ ਵਾਲਾ ਆਸਣ ਕਰੋ
ਇਸ ਯੋਗ ਦੀ ਮੱਦਦ ਨਾਲ ਧੌਣ ਦੀ ਜਕੜਨ ਦੂਰ ਹੁੰਦੀ ਹੈ ਅਤੇ ਆਰਾਮ ਮਿਲਦਾ ਹੈ
ਕਮਰ ਦਰਦ:
ਕਮਰ ਦਰਦ ਹੋਣ ’ਤੇ ਯੋਗ ਕਰਨਾ ਫਾਇਦੇਮੰਦ ਹੁੰਦਾ ਹੈ ਯੋਗ ਕਰਨ ਨਾਲ ਰੀੜ੍ਹ ਦੀ ਹੱਡੀ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਕਮਰ ਦਰਦ ’ਚ ਆਰਾਮ ਮਿਲਦਾ ਹੈ
ਕਮਰ ਦਰਦ ਨੂੰ ਦੂਰ ਕਰਨ ਲਈ ‘ਭੁਜੰਗ ਆਸਣ’ ਅਤੇ ‘ਮਕਰ ਆਸਣ’ ਵਰਗੇ ਯੋਗ ਕਰ ਸਕਦੇ ਹਾਂ
ਗੋਡਿਆਂ ਦਾ ਦਰਦ:
ਗੋਡਿਆਂ ਦਾ ਦਰਦ ਦੂਰ ਕਰਨ ਲਈ ਤਾੜ ਆਸਣ ਅਤੇ ਵੀਰ ਭੱਦਰ ਆਸਣ ਕਰੋ
ਇਨ੍ਹਾਂ ਯੋਗਾਂ ਨਾਲ ਜੋੜਾਂ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਮਿਲਦੀ ਹੈ ਅਤੇ ਗੋਡਿਆਂ ਦਾ ਦਰਦ ਘੱਟ ਹੁੰਦਾ ਹੈ
ਐਸੀਡਿਟੀ:
ਪੇਟ ’ਚ ਐਸੀਡਿਟੀ ਹੋਣਾ ਇੱਕ ਸਮੱਸਿਆ ਹੈ ਖਾਣੇ ਤੋਂ ਬਾਅਦ ਅਕਸਰ ਲੋਕਾਂ ਨੂੰ ਐਸੀਡਿਟੀ ਹੋ ਜਾਂਦੀ ਹੈ ਐਸੀਡਿਟੀ ਨੂੰ ਦੂਰ ਕਰਨ ਲਈ ਵਜ਼ਰ ਆਸਣ ਅਤੇ ਸ਼ੀਤਲੀ ਪ੍ਰਾਣਾਯਾਮ ਕਰੋ
ਥਾਇਰਾਈਡ:
ਥਾਇਰਾਈਡ ਗ੍ਰੰਥੀ ਨੂੰ ਸੰਤੁੁਲਿਤ ਕਰਨ ਲਈ ਯੋਗ ਫਾਇਦੇਮੰਦ ਹੁੰਦਾ ਹੈ
ਹਲ ਆਸਣ ਅਤੇ ਸਰਵਾਂਗ ਆਸਣ ਵਰਗੇ ਯੋਗ ਥਾਇਰਾਈਡ ਕੰਟਰੋਲ ਕਰਨ ’ਚ ਮੱਦਦ ਕਰਦੇ ਹਨ
ਡਾਈਬਿਟੀਜ਼:
ਡਾਈਬਿਟੀਜ਼ ’ਚ ਯੋਗ ਕਰਨ ਨਾਲ ਪੈਨਕਰੀਆਜ ਨੂੰ ਐਕਟਿਵ ਕਰਨ ’ਚ ਮੱਦਦ ਮਿਲਦੀ ਹੈ ਅਤੇ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ
ਇਸ ਦੇ ਲਈ ਕਪਾਲਭਾਤੀ ਅਤੇ ਮੰਡੂਕ ਆਸਣ ਕਰਨਾ ਫਾਇਦੇਮੰਦ ਹੁੰਦਾ ਹੈ
ਮੋਟਾਪਾ:
ਮੋਟਾਪਾ ਘੱਟ ਕਰਨ ਲਈ ਫੈਟ ਬਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ ਅਤੇ ਨਾਲ ਹੀ ਮੈਟਾਬਾਲੀਜ਼ਮ ਵੀ ਵਧਾਉਣਾ ਜ਼ਰੂਰੀ ਹੈ
ਮੋਟਾਪਾ ਘੱਟ ਕਰਨ ਲਈ ਰੋਜ਼ ਸੂਰਿਆ ਨਮਸਕਾਰ, ਭੁਜੰਗ ਆਸਣ ਅਤੇ ਕਪਾਲਭਾਤੀ ਕਰਨਾ ਫਾਇਦੇਮੰਦ ਹੁੰਦਾ ਹੈ
ਹਾਈ ਬੀਪੀ:
ਹਾਈ ਬੀਪੀ ਦੀ ਸਮੱਸਿਆ ਰਹਿੰਦੀ ਹੈ ਤਾਂ ਅਜਿਹੇ ਯੋਗ ਕਰੋ ਜਿਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਬਣਨ ਅਤੇ ਮਨ ਨੂੰ ਸ਼ਾਂਤੀ ਮਿਲੇ
ਹਾਈ ਬੀਪੀ ਦੇ ਮਰੀਜ਼ਾਂ ਨੂੰ ਰੋਜ਼ ਸ਼ਵ ਆਸਣ ਅਤੇ ਅਨੁਲੋਮ-ਵਿਲੋਮ ਕਰਨਾ ਫਾਇਦੇਮੰਦ ਹੁੰਦਾ ਹੈ
ਕਮਜ਼ੋਰ ਇਮਿਊਨਿਟੀ:
ਜੇਕਰ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੈ, ਤਾਂ ਸੂਰਿਆ ਨਮਸਕਾਰ ਅਤੇ ਕਪਾਲਭਾਤੀ ਵਰਗੇ ਯੋਗ ਕਰ ਸਕਦੇ ਹੋ
ਇਨ੍ਹਾਂ ਯੋਗਾਂ ਦੀ ਮੱਦਦ ਨਾਲ ਸਰੀਰ ਨੂੰ ਬਿਮਾਰੀ ਅਤੇ ਇੰਫੈਕਸ਼ਨ ਖਿਲਾਫ ਲੜਨ ਦੀ ਸ਼ਕਤੀ ਮਿਲਦੀ ਹੈ
ਹਾਰਟ ਹੈਲਥ:
ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਅਨੁਲੋਮ-ਵਿਲੋਮ ਅਤੇ ਤਾੜ ਆਸਣ ਵਰਗੇ ਯੋਗ ਕਰ ਸਕਦੇ ਹੋ
ਇਨ੍ਹਾਂ ਯੋਗਾਂ ਦੀ ਮੱਦਦ ਨਾਲ ਹਾਰਟ ਦੇ ਮਸਲਾਂ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਮਿਲਦੀ ਹੈ
ਤਣਾਅ:
ਯੋਗ ਦੀ ਮੱਦਦ ਨਾਲ ਚਿੜਚਿੜਾਪਣ ਦੂਰ ਹੁੰਦਾ ਹੈ ਅਤੇ ਮੂਡ ਨੂੰ ਠੀਕ ਕਰਨ ’ਚ ਮੱਦਦ ਮਿਲਦੀ ਹੈ
ਤਣਾਅ ਘੱਟ ਕਰਨ ਲਈ ਡੀਪ ਬਰੀਦਿੰਗ ਐਕਸਰਸਾਈਜ਼, ਪ੍ਰਾਣਾਯਾਮ ਅਤੇ ਸ਼ਵ ਆਸਣ ਫਾਇਦੇਮੰਦ ਮੰਨੇ ਜਾਂਦੇ ਹਨ
ਅੱਖਾਂ ’ਤੇ ਦਬਾਅ ਹੋਣਾ:
ਅੱਖਾਂ ’ਤੇ ਦਬਾਅ ਮਹਿਸੂਸ ਹੋ ਰਿਹਾ ਹੈ, ਤਾਂ ਤਰਾਟਕ ਜਾਂ ਪਲਕ ਝਪਕਾਉਣ ਜਾਂ ਅੱਖਾਂ ਨੂੰ ਗੋਲ ਘੁੰਮਾਉਣ ਵਰਗੀ ਐਕਸਰਸਾਈਜ਼ ਕਰ ਸਕਦੇ ਹੋ
ਮਾਹਿਰਾਂ ਦਾ ਮੰਨਣਾ ਹੈ ਕਿ ਯੋਗ ਕਰਨ ਨਾਲ ਅੱਖਾਂ ਦੁਬਾਰਾ ਠੀਕ ਨਹੀਂ ਹੋ ਸਕਦੀਆਂ, ਪਰ ਯੋਗ ਦੀ ਮੱਦਦ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਅੱਖਾਂ ਜ਼ਿਆਦਾ ਕਮਜ਼ੋਰ ਨਹੀਂ ਹੁੰਦੀਆਂ
ਯੋਗ ਕਰਨਾ ਹਰ ਸਥਿਤੀ ਅਤੇ ਹਰ ਰੋਗੀ ਲਈ ਲਾਭਦਾਇਕ ਹੁੰਦਾ ਹੈ, ਬਸ਼ਰਤੇ ਨਿਯਮਤ ਰੂਪ ਨਾਲ ਯੋਗ ਅਭਿਆਸ ਕੀਤਾ ਜਾਵੇ ਹਰ ਕਿਸੇ ਨੂੰ ਭਾਵੇਂ ਉਹ ਬੱਚੇ ਹੋਣ, ਬੁੱਢੇ ਹੋਣ ਜਾਂ ਨੌਜਵਾਨ, ਜੇਕਰ ਤੁਸੀਂ ਨਿਯਮਤ ਰੂਪ ਨਾਲ ਯੋਗ ਆਸਣ ਕਰਦੇ ਹੋ, ਤਾਂ ਇਸ ਨਾਲ ਮਨ-ਮਸਤਕ ਨੂੰ ਨਵੀਂ ਊਰਜਾ ਮਿਲਦੀ ਹੈ, ਜਿਸ ਨਾਲ ਹਰ ਕੰਮ ’ਚ ਮਨ ਲੱਗਦਾ ਹੈ ਅਤੇ ਤੁਸੀਂ ਤਣਾਅ ਤੋਂ ਦੂਰ ਰਹਿੰਦੇ ਹੋ ਇਸ ਲਈ ਯੋਗ ਆਸਣ ਜ਼ਰੂਰ ਕਰਨਾ ਚਾਹੀਦਾ
ਅਕਸਰ ਲੰਬੇ ਸਮੇਂ ਤੱਕ ਕੰਪਿਊਟਰ ’ਤੇ ਕੰਮ ਕਰਨਾ ਅਤੇ ਝੁਕ ਕੇ ਪੜ੍ਹਨ ਨਾਲ ਮਾਸਪੇਸ਼ੀਆਂ ’ਚ ਤਣਾਅ ਪੈਦਾ ਹੋ ਸਕਦਾ ਹੈ, ਜੋ ਕਿ ਅਸਹਿਣਯੋਗ ਦਰਦ ਦਾ ਕਾਰਨ ਬਣਦਾ ਹੈ ਇਸ ਸਥਿਤੀ ’ਚ ਤੁਸੀਂ ਵਾਰਮਅੱਪ ਹੋ ਕੇ ਬੈੱਡ ਜਾਂ ਟੇਬਲ ਦੇ ਕਿਨਾਰੇ ਨਾਲ ਆਪਣੀ ਗਰਦਨ, ਕਮਰ ਦਾ ਉੱਪਰੀ ਹਿੱਸਾ ਅਤੇ ਬਾਹਵਾਂ ਨੂੰ ਜ਼ਮੀਨ ਵੱਲ ਲਟਕਾਓ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢਿੱਲਾ ਛੱਡ ਦਿਓ ਇਸ ਕਿਰਿਆ ਨੂੰ ਇੱਕ ਮਿੰਟ ਲਈ ਦਿਨ ’ਚ ਦੋ ਵਾਰ ਕਰੋ ਜਿਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਹੈ, ਉਹ ਇਸ ਕਿਰਿਆ ਨੂੰ 6-7 ਵਾਰ ਦੁਹਰਾਉਣ ਉਹ ਇਸ ਕਿਰਿਆ ਨੂੰ ਇੱਕ ਮਿੰਟ ਕਰਨ ਅਤੇ ਦੋ ਮਿੰਟ ਰੁਕ ਕੇ ਫਿਰ ਦੁਬਾਰਾ ਕਰਨ ਨਿਯਮਤ ਇਸ ਕਿਰਿਆ ਨੂੰ ਕਰਨ ਨਾਲ ਸਰਵਾਈਕਲ, ਕਮਜ਼ੋਰ ਅੱਖਾਂ ਅਤੇ ਦਿਮਾਗ ਦੇ ਕਈ ਰੋਗਾਂ ਤੋਂ ਬਚ ਸਕਦੇ ਹੋ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ, ਹਰ ਰੋਜ ਵਾਂਗ ਇਸ ਨੂੰ ਕਰੋ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਰਹਿਣਗੀਆਂ
-ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ

































































