Money Management: ਪਹਿਲੀ ਨੌਕਰੀ ਦੇ ਨਾਲ ਸ਼ੁਰੂ ਕਰੋ ਪੈਸੇ ਦੀ ਵਿਉਂਤਬੰਦੀ
ਜੀਵਨ ’ਚ ਪਹਿਲੀ ਤਨਖ਼ਾਹ ਪਾਉਣਾ ਸਭ ਲਈ ਇੱਕ ਅਣਥੱਕ ਯਤਨ ਤੋਂ ਬਾਅਦ ਪੂਰੇ ਹੋਏ ਸੁਫਨੇ ਵਰਗਾ ਹੁੰਦਾ ਹੈ ਜਦੋਂ ਪਹਿਲੀ ਤਨਖਾਹ ਹੱਥ ਆਉਂਦੀ ਹੈ ਤਾਂ ਆਪਣੇ ਮਜ਼ਬੂਤ ਹੋਣ ਦਾ ਅਹਿਸਾਸ ਹੁੰਦਾ ਹੈ ਹੁਣ ਕਿਉਂਕਿ ਪਹਿਲੀ ਵਾਰ ਆਪਣੀ ਮਿਹਨਤ ਨਾਲ ਪੈਸਾ ਹਾਸਲ ਕੀਤਾ ਹੈ ਇਸ ਲਈ ਕਈ ਨੌਜਵਾਨ ਦਿਲ ਖੋਲ੍ਹ ਕੇ ਖਰਚ ਕਰਦੇ ਹਨ ਪਰ ਜੀਵਨ ਦੇ ਇਸ ਨਵੇਂ ਪੜਾਅ ਨਾਲ ਅੱਗੇ ਆਉਣ ਵਾਲੀਆਂ ਜਿੰਮੇਵਾਰੀਆਂ ਦੀਆਂ ਤਿਆਰੀਆਂ ਵੀ ਹੁਣ ਤੋਂ ਹੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ
Table of Contents
ਪਹਿਲਾ ਨਿਯਮ ਹੈ ਬਜ਼ਟ
ਸਭ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਕਿਸੇ ਦੇ ਉੱਪਰ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਕੋਈ ਟੀਚੇ ਤੱਕ ਪਹੁੰਚਣ ਦੀ ਸ਼ੁਰੂਆਤ ਕਰਦਾ ਹੈ ਇਸ ਲਈ ਇਨ੍ਹਾਂ ਦੋਵਾਂ ਨੂੰ ਧਿਆਨ ’ਚ ਰੱਖਦਿਆਂ ਤਨਖ਼ਾਹ ਦੀ ਵਰਤੋਂ ਦਾ ਇੱਕ ਬਜ਼ਟ ਬਣਾਓ ਜੇਕਰ ਘਰ ਤੋਂ ਦੂਰ ਰਹਿੰਦੇ ਹੋ ਤਾਂ ਰਹਿਣ-ਖਾਣ ਦਾ ਖਰਚ, ਨਿੱਜੀ ਲੋੜਾਂ ਆਦਿ ਇਸ ’ਚ ਸ਼ਾਮਲ ਕਰੋ ਜੇਕਰ ਪਰਿਵਾਰਕ ਆਰਥਿਕ ਮੱਦਦ ਦੀ ਕੋਈ ਹੋਰ ਜ਼ਿੰਮੇਵਾਰੀ ਨਾ ਹੋਵੇ ਤਾਂ ਨਿਵੇਸ਼ ਲਈ ਬੱਚਤ ਦੀ ਤਜਵੀਜ਼ ਬਜ਼ਟ ਦਾ ਹਿੱਸਾ ਹੋਣਾ ਜ਼ਰੂਰੀ ਹੈ
ਪੈਸਾ ਜੋੜਨਾ ਵੀ ਜ਼ਰੂਰੀ

ਇਹ ਜਾਣਨਾ ਮਹੱਤਵਪੂਰਨ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਜੀਵਨ ਟੀਚਿਆਂ ਦੇ ਅਨੁਸਾਰ ਨਿਵੇਸ਼ ਯੋਜਨਾ ਬਣਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ, ਭਾਵੇਂ ਹੀ ਸਮੇਂ ਦੇ ਨਾਲ ਸਾਡੀਆਂ ਪਹਿਲਾਂ ਬਦਲ ਜਾਣ, ਫਿਰ ਵੀ ਸਾਡਾ ਨਿਵੇਸ਼ ਵਧਦਾ ਰਹਿ ਸਕਦਾ ਹੈ ਤੇ ਉਨ੍ਹਾਂ ਟੀਚਿਆਂ ਲਈ ਲਾਹੇਵੰਦ ਹੋ ਸਕਦਾ ਹੈ ਸਾਡਾ ਕੀਤਾ ਨਿਵੇਸ਼ ਹੀ ਸਾਡੇ ਲਈ ਅੱਗੇ ਹੋਰ ਕਮਾਉਂਦਾ ਹੈ
ਬੀਮੇ ’ਚ ਨਿਵੇਸ਼ ਕਰੋ
ਕਮਾਈ ਦੀ ਸ਼ੁਰੂਆਤ ’ਚ ਹੀ ਬੀਮੇ ’ਚ ਨਿਵੇਸ਼ ਕਰ ਸਕਦੇ ਹਾਂ ਟਰਮ ਜੀਵਨ ਬੀਮਾ ਦਾ ਪ੍ਰੀਮੀਅਮ ਘੱਟ ਹੁੰਦਾ ਹੈ, ਜਿੱਥੋਂ ਤਾਈਂ ਹੋ ਸਕੇ ਜੀਵਨ ਬੀਮਾ ਅਤੇ ਸਿਹਤ ਬੀਮਾ ਕਰਵਾਉਣ ’ਚ ਦੇਰ ਨਹੀਂ ਕਰਨੀ ਚਾਹੀਦੀ ਇਸ ਨਾਲ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ
ਤੁਲਨਾ ਦੀ ਦੌੜ ’ਚ ਨਾ ਰਹੋ
ਅਜਿਹਾ ਹੁੰਦਾ ਹੈ, ਜਦੋਂ ਪਹਿਲੀ ਵਾਰ ਦਫਤਰ ’ਚ ਤਰ੍ਹਾਂ-ਤਰ੍ਹਾਂ ਦੇ ਲੋਕ ਮਿਲਦੇ ਹਨ ਤਾਂ ਦੂਜਿਆਂ ਨੂੰ ਦੇਖ ਕੇ ਖੁਦ ਦੀ ਤੁਲਨਾ ਉਨ੍ਹਾਂ ਨਾਲ ਕਰਨ ਲੱਗਦੇ ਹਾਂ ਕਈ ਵਾਰ ਦਿਖਾਵੇ ਲਈ ਅਤੇ ਦੂਜੇ ਤੋਂ ਜ਼ਿਆਦਾ ਦੀ ਦੌੜ ’ਚ ਜ਼ਿਆਦਾ ਮਹਿੰਗੇ ਕੱਪੜੇ ਖਰੀਦਣਾ ਤੇ ਮਹਿੰਗੇ ਹੋਟਲਾਂ ’ਚ ਖਾਣਾ ਅਤੇ ਦੂਜਿਆਂ ਨੂੰ ਪਾਰਟੀ ਦੇਣਾ, ਆਦਿ ਅਜਿਹੇ ਖਰਚ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਆਸ-ਪਾਸ ਮੌਜ਼ੂਦ ਲੋਕਾਂ ਦੇ ਅਨੁਸਾਰ ਖੁਦ ’ਚ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਹੌਲੀ-ਹੌਲੀ ਕਰੋ, ਤਾਂ ਕਿ ਤੁਸੀਂ ਆਪਣੀ ਆਮਦਨ ’ਚੋਂ ਥੋੜ੍ਹੀ ਬੱਚਤ ਕਰ ਸਕੋ ਅਤੇ ਥੋੜ੍ਹਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੋ
ਸੋਚ-ਸਮਝ ਕੇ ਖਰਚ ਕਰੋ
ਪੈਸਿਆਂ ਦੀ ਬੱਚਤ ਉਦੋਂ ਹੋ ਸਕਦੀ ਹੈ ਜਦੋਂ ਤੁਸੀਂ ਫਿਜ਼ੂਲ ਖਰਚ ਨਹੀਂ ਕਰਦੇ ਹੋ ਬਹੁਤ ਮਹਿੰਗੇ ਗੈਜੇਟ ਜਿਵੇਂ ਮੋਬਾਇਲ, ਲੈਪਟਾਪ, ਟੈਬਲੇਟ ਆਦਿ ’ਤੇ ਖਰਚ ਕਰਨਾ, ਕੇ੍ਰਡਿਟ ਕਾਰਡ ਲੈਣਾ ਜਾਂ ਹਰ ਹਫਤੇ ਮਨੋਰੰਜਨ ’ਤੇ ਪੈਸੇ ਖਰਚ ਕਰਨਾ ਆਦਿ, ਇਹ ਸਾਰੇ ਫਜ਼ੂਲ ਖਰਚ ਹਨ

































































