ਜੀਵਨ ’ਚ ਧਨ ਦੀ ਮਹੱਤਤਾ
ਧਨ ਦੀ ਸਾਡੇ ਸਭ ਦੇ ਹੀ ਜੀਵਨ ’ਚ ਬਹੁਤ ਮਹੱਤਤਾ ਹੈ ਇਸ ਤੋਂ ਬਿਨਾਂ ਜੀਵਨ ਨਰਕ ਦੇ ਸਮਾਨ ਦੁਖਦਾਈ ਹੋ ਜਾਂਦਾ ਹੈ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਕੋਈ ਵੀ ਕੰਮ ਇਸ ਤੋਂ ਬਿਨਾਂ ਸੰਭਵ ਨਹੀਂ ਹੋ ਪਾਉਂਦਾ ਇਸਨੂੰ ਕਮਾਉਣ ਲਈ ਬਹੁਤ ਯਤਨ ਕਰਨੇ ਪੈਂਦੇ ਹਨ ਦਿਨ-ਰਾਤ ਕੋਹਲੂ ਦੇ ਬੈਲ ਵਾਂਗ ਲੱਗੇ ਰਹਿ ਕੇ ਅਣਥੱਕ ਮਿਹਨਤ ਕਰਨੀ ਪੈਂਦੀ ਹੈ
ਜਿਸ ਧਨ ਨੂੰ ਕਮਾਉਣ ਲਈ ਅਸੀਂ ਆਪਣਾ ਸਾਰਾ ਸੁਖ-ਚੈਨ ਗੁਆ ਦਿੰਦੇ ਹਾਂ, ਉਹ ਕਦੇ ਕਿਸੇ ਦਾ ਹੋ ਕੇ ਨਹੀਂ ਰਹਿੰਦਾ ਕਬੀਰਦਾਸ ਜੀ ਕਹਿੰਦੇ ਹਨ-
‘ਮਾਇਆ ਮਹਾ ਠਗਿਨੀ ਹਮ ਜਾਨੀ’
ਕਬੀਰ ਜੀ ਦੇ ਕਹਿਣ ਦਾ ਅਰਥ ਹੈ ਕਿ ਇਹ ਮਾਇਆ ਬਹੁਤ ਹੀ ਵੱਡੀ ਠੱਗ ਹੈ ਅਤੇ ਬਹੁਤ ਚੰਚਲ ਹੈ ਇਸ ਦਾ ਕੋਈ ਸਥਾਈ ਨਿਵਾਸ ਨਹੀਂ ਹੈ ਇਹ ਖੁਦ ਦੀ ਇੱਛਾ ਨਾਲ ਕਿਤੇ ਵੀ ਚਲੀ ਜਾਂਦੀ ਹੈ ਕਿਸੇ ਦੀ ਗੁਲਾਮ ਬਣ ਕੇ ਵੀ ਨਹੀਂ ਰਹਿੰਦੀ ਹੈ ਕੋਈ ਵੀ ਵਿਅਕਤੀ ਇਸ ਨੂੰ ਆਪਣੀ ਤਿਜ਼ੋਰੀ ’ਚ ਜਿੰਦਰਾ ਮਾਰ ਕੇ ਨਹੀਂ ਰੱਖ ਸਕਦਾ ਹੈ ਅਤੇ ਨਾ ਹੀ ਰੋਕ ਸਕਦਾ ਹੈ ਨਾ ਹੀ ਕੋਈ ਮਨੁੱਖ ਇਹ ਦਾਅਵਾ ਕਰ ਸਕਦਾ ਹੈ ਕਿ ਸੱਤ ਪੁਸ਼ਤਾਂ ਲਈ ਜੋ ਧਨ ਉਸਨੇ ਜੋੜ-ਤੋੜ ਕਰਕੇ ਇਕੱਠਾ ਕਰ ਲਿਆ ਹੈ, ਉਹ ਸੁਰੱਖਿਅਤ ਰਹਿ ਸਕੇਗਾ ਇਹ ਸਭ ਨੂੰ ਝਾਂਸਾ ਦਿੰਦੀ ਰਹਿੰਦੀ ਹੈ ਅੱਜ ਇਹ ਲਕਸ਼ਮੀ ਰਾਜੇ ਦੇ ਕੋਲ ਹੈ ਤਾਂ ਕੱਲ੍ਹ ਉਸਨੂੰ ਕੰਗਾਲ ਬਣਾਉਂਦੇ ਹੋਏ ਰੰਕ ਦੇ ਕੋਲ ਚਲੀ ਜਾਵੇਗੀ ਤੇ ਉਸਨੂੰ ਮਾਲਾਮਾਲ ਕਰ ਦੇਵੇਗੀ
ਧਨ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਦੇਖ ਅਤੇ ਸਮਝ ਕੇ ਚਿਤਾਵਨੀ ਦਿੰਦੇ ਹੋਏ ਮਹਾਨ ਵਿਚਾਰਕ ਸਾਨੂੰ ਸਮਝਾ ਰਹੇ ਹਨ-
ਪੂਤ ਕਪੂਤ ਤੋ ਕਾ ਧਨ ਸੰਚੈ ਪੂਤ ਸਪੂਤ ਤੋ ਕਾ ਧਨ ਸੰਚੈ
ਇਨ੍ਹਾਂ ਪੰਗਤੀਆਂ ਦਾ ਅਰਥ ਹੈ ਕਿ ਜੇਕਰ ਔਲਾਦ ਯੋਗ ਹੋਵੇਗੀ ਤਾਂ ਆਪਣੀ ਮਿਹਨਤ ਨਾਲ ਧਨ ਕਮਾ ਲਵੇਗੀ ਤੁਹਾਡੀ ਕਮਾਈ ਧਨ-ਸੰਪੱਤੀ ਨੂੰ ਵਧਾ ਲਵੇਗੀ ਇਸ ਲਈ ਧਨ ਨੂੰ ਕਮਾਉਣ ਲਈ ਮਾਰੋਮਾਰ ਨਾ ਕਰੋ ਆਪਣੀ ਇਮਾਨਦਾਰੀ ਅਤੇ ਸੱਚਾਈ ਦੇ ਰਸਤੇ ’ਤੇ ਚੱਲਦੇ ਰਹੋ ਇਸ ਤੋਂ ਉਲਟ ਜੇਕਰ ਔਲਾਦ ਅਯੋਗ ਹੋਵੇਗੀ ਜਾਂ ਕਪੂਤ ਹੋਵੇਗੀ ਤਾਂ ਖੁਦ ਤਾਂ ਕਮਾਏਗੀ ਨਹੀਂ ਪਰ ਤੁਹਾਡਾ ਕਮਾਇਆ ਧਨ ਵਿਅਰਥ ’ਚ ਜ਼ਰੂਰ ਬਰਬਾਦ ਕਰ ਦੇਵੇਗੀ ਅਜਿਹੀ ਸਥਿਤੀ ’ਚ ਤੁਸੀਂ ਨਜਾਇਜ਼ ਤਰੀਕਿਆਂ ਨਾਲ ਧਨ ਕਮਾਉਣ ਦਾ ਵਿਚਾਰ ਤਿਆਗ ਦਿਓ
ਧਨ ਦੇ ਪਿੱਛੇ ਆਪਣਾ ਸੁੱਖ-ਚੈਨ ਗੁਆ ਕੇ ਦਿਨ-ਰਾਤ ਪਾਗਲਾਂ ਵਾਂਗ ਨਾ ਭੱਜੋ, ਇਹ ਸਾਥ ਵੀ ਨਹੀਂ ਨਿਭਾਏਗਾ ਧਨ ਜਿਸ ਸਮੇਂ ਘਰੇ ਆਉਂਦਾ ਹੈ ਤਾਂ ਸੁਖ ਅਤੇ ਖੁਸ਼ਹਾਲੀ ਆਪਣੇ ਨਾਲ ਲੈ ਕੇ ਆਉਂਦਾ ਹੈ ਇਸ ਨੂੰ ਦੂਜੇ ਸ਼ਬਦਾਂ ’ਚ ਅਸੀਂ ਕਹਿ ਸਕਦੇ ਹਾਂ ਕਿ ਪੈਸਾ ਬੋਲਣ ਲੱਗਦਾ ਹੈ ਇਸ ਤੋਂ ਉਲਟ ਜੇਕਰ ਕਿਸੇ ਦੇ ਘਰੇ ਧਨ ਜਾਇਜ਼-ਨਜ਼ਾਇਜ਼ ਕਿਸੇ ਵੀ ਤਰੀਕੇ ਨਾਲ ਆਉਂਦਾ ਹੈ ਤਾਂ ਆਪਣੇ ਨਾਲ ਬਹੁਤ ਸਾਰੀਆਂ ਬੁਰਾਈਆਂ ਨੂੰ ਲੈ ਕੇ ਆਉਂਦਾ ਹੈ ਇਹ ਉਸਦੇ ਘਰ ਦੀਆਂ ਜੜ੍ਹਾਂ ਤੱਕ ਨੂੰ ਹਿਲਾ ਦਿੰਦਾ ਹੈ ਫਿਰ ਉਸ ਵਿਅਕਤੀ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ
ਜਿਹੋ-ਜਿਹੀ ਕਮਾਈ ਕਰੋਗੇ ਉਹੋ-ਜਿਹਾ ਹੀ ਅੰਨ ਘਰੇ ਆਵੇਗਾ ਤਾਂ ਹੀ ਬੁੱਧੀਜੀਵੀ ਸਾਨੂੰ ਸਮਝਾਉਂਦੇ ਹਨ-
‘ਜੈਸਾ ਖਾਓਗੇ ਅੰਨ ਵੈਸਾ ਹੋਏਗਾ ਮਨ’
ਸਾਤਵਿਕ ਭੋਜਨ ਖਾ ਕੇ ਬੱਚੇ ਸੰਸਕਾਰੀ ਅਤੇ ਆਗਿਆਕਾਰੀ ਬਣਦੇ ਹਨ ਮਾਤਾ-ਪਿਤਾ, ਘਰ-ਪਰਿਵਾਰ ਅਤੇ ਰਿਸ਼ਤੇਦਾਰ ਸਭ ਦੀਆਂ ਉਮੀਦਾਂ ’ਤੇ ਖਰ੍ਹੇ ਉੱਤਰਦੇ ਹਨ ਦੂਜੇ ਪਾਸੇ ਪਾਪ ਕਰਮ ਨਾਲ ਕਮਾਏ ਅੰਨ ਨੂੰ ਖਾ ਕੇ ਬੱਚੇ ਸੰਸਕਾਰੀ ਨਹੀਂ ਬਣਦੇ ਸਗੋਂ ਵਿਗੜਦੇ ਹਨ ਉਹ ਨੈਤਿਕ-ਅਨੈਤਿਕ ਹਰ ਤਰ੍ਹਾਂ ਦੇ ਹੀ ਕੰਮਾਂ ’ਚ ਸ਼ਾਮਲ ਰਹਿੰਦੇ ਹਨ ਇਨ੍ਹਾਂ ਬੱਚਿਆਂ ਤੋਂ ਸਦਾ ਸ਼ੁੱਭ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ
ਧਨ ਸਾਡੀਆਂ ਸਾਰੀਆਂ ਲੋੜਾਂ ਦਾ ਪੂਰਕ ਹੈ ਪਰ ਸਭ ਕੁਝ ਨਹੀਂ ਹੈ ਇਸ ਨਾਲ ਅਸੀਂ ਭੌਤਿਕ ਸੁਖ ਸਾਧਨ ਇਕੱਠੇ ਕਰ ਸਕਦੇ ਹਾਂ ਪਰ ਸਿਹਤ, ਪ੍ਰੇਮ, ਜੀਵਨ, ਆਗਿਆਕਾਰੀ ਔਲਾਦ ਤੇ ਰਿਸ਼ਤੇ-ਨਾਤੇ ਨਹੀਂ ਖਰੀਦ ਸਕਦੇ ਆਪਣੇ ਬੱਚਿਆਂ ਨੂੰ ਸੰਸਕਾਰੀ ਅਤੇ ਯੋਗ ਬਣਾਓ ਤਾਂ ਕਿ ਆਪਣੀਆਂ ਜ਼ਰੂਰਤਾਵਾਂ ਨੂੰ ਉਹ ਖੁਦ ਦੇ ਦਮ ’ਤੇ ਪੂਰਾ ਕਰ ਸਕਣ ਉਨ੍ਹਾਂ ਨੂੰ ਤੁਹਾਡੇ ਪੈਸੇ ਦੀ ਲੋੜ ਹੀ ਨਾ ਹੋਵੇ ਨਹੀਂ ਤਾਂ ਤੁਸੀਂ ਕਿੰਨੀ ਵੀ ਖੁਸ਼ਹਾਲੀ ਉਨ੍ਹਾਂ ਲਈ ਛੱਡ ਜਾਓ ਉਹ ਇਹੀ ਕਹਿਣਗੇ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ਹੈ?
ਆਪਣੇ ਜੀਵਨ ’ਚ ਇਮਾਨਦਾਰੀ ਨਾਲ ਕਮਾ ਕੇ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੋ ਪਰਿਵਾਰ ਦਾ ਪਾਲਣ-ਪੋਸ਼ਣ ਅਤੇ ਮਹਿਮਾਨਾਂ ਦੀ ਆਓ-ਭਗਤ ਕਰਕੇ ਮਾਨਸਿਕ ਸੁਖ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਯਤਨ ਕਰੋ -ਚੰਦਰ ਪ੍ਰਭਾ ਸੂਦ
































































