ਪੌਸ਼ਟਿਕਤਾ ਨਾਲ ਭਰਪੂਰ ਹੁੰਦਾ ਹੈ ਹਰਾ ਪਿਆਜ਼ Green Onions
ਹਰਾ ਪਿਆਜ਼ (ਸਪਰਿੰਗ ਓਨੀਅਨ) ਤੁਹਾਡੀ ਸਿਹਤ ਲਈ ਬੜਾ ਫਾਇਦੇਮੰਦ ਹੈ ਇਹ ਪਿਆਜ ਜਿੱਥੇ ਖਾਣ ’ਚ ਸੁਆਦਲਾ ਹੁੰਦਾ ਹੈ, ਉੱਥੇ ਸਿਹਤ ਲਈ ਇਹ ਰਾਮਬਾਣ ਤੋਂ ਘੱਟ ਨਹੀਂ ਹੈ ਕੁਝ ਅਜਿਹਾ ਹੀ ਦਾਅਵਾ ਕੀਤਾ ਹੈ ਮਲਟੀਡਿਸਿਪਲਿਨਰੀ ਡਿਜ਼ੀਟਲ ਪਬਲਿਸ਼ਿੰਗ ਇੰਸਟੀਚਿਊਟ (ਐੱਮਡੀਪੀ) ’ਚ ਹੋਈ ਇੱਕ ਖੋਜ ’ਚ, ਜਿਸ ’ਚ ਦੱਸਿਆ ਗਿਆ ਹੈ ਕਿ ਹਰਾ ਪਿਆਜ਼ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਇਸਦੇ ਅਰਕ ’ਚ ਐਂਟੀ ਇੰਫਲੇਮੈਂਟਰੀ, ਐਂਟੀ ਬੈਕਟੀਰੀਅਲ ਅਤੇ ਐਂਟੀ ਕੈਂਸਰ ਗੁਣ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਹਰ ਤਰ੍ਹਾਂ ਮੱਦਦ ਕਰਦੇ ਹਾਂ
ਜਰਨਲ ਆਫ ਫੂਡ ਸਾਇੰਸ ਐਂਡ ਟੈਕਨੋਲਾਜੀ ’ਚ ਪ੍ਰਕਾਸ਼ਿਤ ਇਸ ਰਿਸਰਚ ’ਚ ਦੱਸਿਆ ਗਿਆ ਹੈ ਕਿ ਹਰੇ ਪਿਆਜ਼ ’ਚ ਮੌਜ਼ੂਦ ਫਲੇਵੋਨੋਈਡਸ ਅਤੇ ਸਲਫਰ ਬੇਸਡ ਕੰਪਾਊਂਡ ਸਰੀਰ ’ਚ ਇੰਫਲੈਮੇਸ਼ਨ ਘੱਟ ਕਰਦੇ ਹਨ ਨਾਲ ਹੀ ਕੈਂਸਰ ਸੈੱਲਸ ਦੀ ਗ੍ਰੋਥ ਰੋਕਦੇ ਹਨ ਅਤੇ ਡਾਇਬਿਟੀਜ਼ ਨੂੰ ਮੈਨੇਜ਼ ਕਰਨ ’ਚ ਮੱਦਦਗਾਰ ਸਾਬਤ ਹੁੰਦੇ ਹਨ
ਯੂਐੱਸਡੀਏ (ਯੂਨਾਈਟੇਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ) ਮੁਤਾਬਿਕ, ਹਰੇ ਪਿਆਜ਼ ’ਚ ਫਾਈਬਰ, ਵਿਟਾਮਿਨ ਏ, ਸੀ, ਕੇ, ਬੀ-6, ਬੀ-9, ਕੈਲਸ਼ੀਅਮ, ਆਇਰਨ, ਜਿੰਕ ਅਤੇ ਪੋਟੇਸ਼ੀਅਮ ਵਰਗੇ ਪਦਾਰਥ ਮੌਜ਼ੂਦ ਹੁੰਦੇ ਹਨ ਹਰੇ ਪਿਆਜ਼ ’ਚ ਫਾਈਬਰ, ਵਿਟਾਮਿਨ (ਸੀ, ਕੇ, ਬੀ-6), ਮਿਨਰਲਸ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪਾਚਣ ਸੁਧਾਰਦੇ ਹਨ, ਇਮਿਊਨਿਟੀ ਵਧਾਉਂਦੇ ਹਨ ਅਤੇ ਇੰਫਲੇਮੇਸ਼ਨ ਘੱਟ ਕਰਦੇ ਹਨ ਇਸ ਦਾ ਸੰਤੁਲਿਤ ਸੇਵਨ ਸਿਹਤ ਲਈ ਫਾਇਦੇਮੰਦ ਹੈ
ਇਸ ਵਿਚ ਮੌਜੂਦ ਫਾਈਬਰ ਡਾਈਜੈਸਟਿਵ ਹੈਲਥ ਨੂੰ ਸਪੋਰਟ ਕਰਦੇ ਹਨ ਇਸ ਵਿਚ ਮੌਜੂਦ ਕਵੇਰਸੇਟਿਨ ਅਤੇ ਐਲੀਸਿਨ ਵਰਗੇ ਸਲਫਰ ਬੇਸਡ ਕੰਪਾਊਂਡ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ’ਚ ਮੱਦਦ ਕਰਦੇ ਹਨ ਵਿਟਾਮਿਨ ਏ ਅਤੇ ਕੁਝ ਹੋਰ ਪੋਸ਼ਕ ਤੱਤ ਅੱਖਾਂ ਦੀ ਰੌਸ਼ਨੀ ਨੂੰ ਬਣਾਈ ਰੱਖਣ ’ਚ ਮੱਦਦ ਕਰਦੇ ਹਨ, ਦੂਜੇ ਪਾਸੇ ਇਸ ਵਿੱਚ ਐਂਟੀਆਕਸੀਡੈਂਟ ਸਕਿੱਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਰੀ ਰੈਡੀਕਲਸ ਤੋਂ ਬਚਾਉਂਦੇ ਹਨ
ਦਾਅਵਾ ਹੈ ਕਿ ਹਰਾ ਪਿਆਜ਼ ਡਾਇਬਿਟਿਕ ਮਰੀਜ਼ਾਂ ਲਈ ਸੁਰੱਖਿਅਤ ਅਤੇ ਫਾਇਦੇਮੰਦ ਹੈ ਇਸ ਦਾ ਗਲਾਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜਿਸ ਨਾਲ ਇਹ ਬਲੱਡ ਸ਼ੂਗਰ ਨੂੰ ਅਚਾਨਕ ਨਹੀਂ ਵਧਾਉਂਦਾ ਇਸ ’ਚ ਮੌਜੂਦ ਸਲਫਰ ਕੰਪਾਊਂਡਸ ਅਤੇ ਫਾਈਬਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਮੱਦਦ ਕਰਦੇ ਹਨ ਨਾਲ ਹੀ ਇਹ ਇੰਸੁਲਿਨ ਸੈਂਸਟੀਵਿਟੀ ਨੂੰ ਵੀ ਵਧਾਉਣ ’ਚ ਮੱਦਦ ਕਰਦੀ ਹੈ
ਇੱਕ ਸਿਹਤਮੰਦ ਵਿਅਕਤੀ ਦਿਨ ’ਚ ਲਗਭਗ 25-30 ਗ੍ਰਾਮ ਹਰੇ ਪਿਆਜ਼ ਖਾ ਸਕਦਾ ਹੈ ਜੇਕਰ ਇਸਨੂੰ ਕਿਸੇ ਡਿਸ਼ ’ਚ ਲਾ ਕੇ ਖਾ ਰਹੇ ਹੋ ਤਾਂ ਅੱਧਾ ਕੱਪ ਬਹੁਤ ਹੈ ਬੱਚਿਆਂ ਲਈ 10-15 ਗ੍ਰਾਮ ਕਾਫੀ ਹੈ ਹਰੇ ਪਿਆਜ਼ ਨੂੰ ਹਲਕੇ ਤੇਲ ’ਚ ਭੁੰਨ੍ਹ ਕੇ ਸਬਜ਼ੀ ਦੇ ਰੂਪ ’ਚ ਵੀ ਖਾਧਾ ਜਾ ਸਕਦਾ ਹੈ, ਦੂਜੇ ਪਾਸੇ ਪਾਲਕ ਹਰੇ ਪਿਆਜ਼ ਦਾ ਪਰੌਂਠਾ ਬਣਾ ਸਕਦੇ ਹੋ ਸੂਪ ਅਤੇ ਕੜ੍ਹੀ ’ਚ ਇਸਤੇਮਾਲ ਵੀ ਕਰ ਸਕਦੇ ਹੋ
ਇਹ ਲੋਕ ਰੱਖਣ ਥੋੜ੍ਹਾ ਪਰਹੇਜ਼
ਹਾਲਾਂਕਿ ਸਿਹਤਮੰਦ ਲੋਕਾਂ ਲਈ ਹਰਾ ਪਿਆਜ਼ ਕਾਫੀ ਫਾਇਦੇਮੰਦ ਹੁੰਦਾ ਹੈ, ਜਦੋਂਕਿ ਕੁਝ ਸਿਹਤ ਕਾਰਨਾਂ ਦੇ ਚੱਲਦਿਆਂ ਇਸ ਦੀ ਵਰਤੋਂ ਸੀਮਤ ਮਾਤਰਾ ’ਚ ਹੀ ਕਰਨੀ ਚਾਹੀਦੀ ਹੈ
ਜਿਹੜੇ ਲੋਕਾਂ ਨੂੰ ਇਰੀਟੇਬਲ ਬਾਉਲ ਸਿੰਡਰੋਮ, ਬਲੋਟਿੰਗ, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋਵੇ ਦੂਜੇ ਪਾਸੇ ਜਿਨ੍ਹਾਂ ਦੇ ਕਿਡਨੀ ਸਟੋਨ ਹੋਵੇ, ਉਨ੍ਹਾਂ ਨੂੰ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ































































