Experiences of Satsangis

ਕੋਈ ਲੈਣ ਵਾਲਾ ਹੋਵੇ, ਉਂਗਲੀ ਫੜ ਕੇ ਲੈ ਜਾਵੇ’-ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਅਮਰਜੀਤ ਇੰਸਾਂ ਪਤਨੀ ਪ੍ਰੇਮੀ ਮੋਨਾ ਰਾਮ ਇੰਸਾਂ ਪੁੱਤਰ ਪ੍ਰੇਮੀ ਸੌਦਾਗਰ ਰਾਮ ਜੀ ਲਾਟ ਸਾਹਿਬ ਵਾਸੀ ਰਾਨੀਆਂ ਜ਼ਿਲ੍ਹਾ ਸਰਸਾ ਭੈਣ ਆਪਣੇ ਪੂਜਨੀਕ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਅਤੇ ਆਪਣੇ ਪਰਿਵਾਰ ’ਤੇ ਹੋਈ ਅਪਾਰ ਰਹਿਮਤ ਦਾ ਇਸ ਤਰ੍ਹਾਂ ਨਾਲ ਵਰਣਨ ਕਰਦੀ ਹੈ:-

ਸੰਨ 1992 ਦੇ ਸ਼ੁਰੂਆਤ ਦੀ ਗੱਲ ਹੈ ਉਦੋਂ ਮੇਰੇ ਤਿੰਨ ਬੇਟੀਆਂ ਹੀ ਸਨ, ਬੇਟਾ ਨਹੀਂ ਸੀ ਉਸ ਦਿਨ ਸ਼ਾਮ ਦੇ ਸਮੇਂ ਅਸੀਂ ਸਾਰਾ ਪਰਿਵਾਰ ਘਰ ’ਚ ਹੀ ਬੈਠਿਆ ਹੋਇਆ ਸੀ ਮੇਰੇ ਮਨ ’ਚ ਇਹ ਖਿਆਲ ਆਇਆ ਅਤੇ ਮੈਂ ਮੇਰੇ ਬਾਪੂ ਜੀ (ਸਹੁਰਾ ਲਾਟ ਸਾਹਿਬ) ਨੂੰ ਕਿਹਾ ਕਿ ਆਪਾਂ ਹੋਰ ਤਾਂ ਕਿਤੇ ਜਾਂਦੇ ਨਹੀਂ, ਨਾ ਜਾਈਏ, ਆਪਾਂ ਕੱਲ੍ਹ ਪੂਜਨੀਕ ਪਿਤਾ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਕੋਲ ਡੇਰਾ ਸੱਚਾ ਸੌਦਾ ਸਰਸਾ ਚੱਲੀਏ ਪਹਿਲਾਂ ਵੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਤੁਹਾਨੂੰ ਬੇਟਾ ਦਿੱਤਾ ਹੈ ਅਤੇ ਹੁਣ ਪੋਤਾ ਵੀ ਉਹ ਹੀ ਦੇਣਗੇ

ਬਾਪੂ ਜੀ ਨੇ ਕਿਹਾ ਕਿ ਇਹ ਤਾਂ ਸਤਿਗੁਰੂ ਜੀ ਦੀ ਦਾਤ ਹੈ ਪਹਿਲਾਂ ਵੀ ਮੈਂ ਨਹੀਂ ਮੰਗਿਆ ਅਤੇ ਹੁਣ ਵੀ ਨਹੀਂ ਮੰਗਣਾ ਉਹ ਖੁਦ ਹੀ ਦੇਣਗੇ ਉਨ੍ਹਾਂ ਨੂੰ ਸਭ ਕੁਝ ਪਤਾ ਹੈ ਅਰਥਾਤ ਪਹਿਲਾਂ ਮੈਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਪਾਸੋਂ ਵੀ ਨਹੀਂ ਮੰਗਿਆ ਸੀ, ਉਹਨਾਂ ਨੇ ਖੁਦ ਵਚਨ ਕਰਕੇ ਮੈਨੂੰ ਬੇਟਾ-ਮੋਨਾ ਰਾਮ ਦਿੱਤਾ ਅਤੇ ਹੁਣ ਪੂਜਨੀਕ ਹਜ਼ੂਰ ਪਿਤਾ ਜੀ ਜੋ ਆਪ ਹੀ ਮਸਤਾਨਾ ਜੀ ਹਨ, ਭਾਵ ਉਹਨਾਂ ਦਾ ਹੀ ਸਵਰੂਪ ਹਨ, ਤਾਂ ਹੁਣ ਵੀ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਨਹੀਂ ਮੰਗਣਾ! ਉਹ ਖੁਦ ਹੀ ਪੋਤਾ ਦੇਣਗੇ ਇਹ ਗੱਲਾਂ ਸਾਡੇ ਘਰ ’ਚ (ਰਾਨੀਆਂ ’ਚ) ਹੀ ਹੋਈਆਂ

ਅਗਲੇ ਦਿਨ ਸਵੇਰੇ ਅਸੀਂ ਸਾਰਾ ਪਰਿਵਾਰ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਨ  ਅਤੇ ਰੂਹਾਨੀ ਮਜਲਿਸ ਸੁਣਨ ਦੇ ਲਈ ਸਰਸਾ ਦਰਬਾਰ ’ਚ ਪਹੁੰਚ ਗਏ ਅਸੀਂ ਮਜਲਿਸ ਸੁਣਨ ਲਈ ਸਤਿਸੰਗ ਪੰਡਾਲ ’ਚ ਬੈਠੇ ਹੋਏ ਸੀ ਇਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਇੱਕ ਜੀਐਸਐਮ ਸੇਵਾਦਾਰ ਜ਼ਰੀਏ ਸਾਨੂੰ ਸੰਨੇਹਾ ਭੇਜਿਆ ਕਿ ਪਰਿਵਾਰ ਨੇ ਹਜ਼ੂਰ ਪਿਤਾ ਜੀ ਨੂੰ ਮਿਲਣਾ ਹੈ, ਤੇਰਾਵਾਸ ’ਚ ਚਲੇ ਜਾਣ ਹੁਕਮਾਂ ਅਨੁਸਾਰ ਅਸੀਂ ਸਾਰੇ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਤੇਰਾਵਾਸ ’ਚ ਜਾ ਕੇ ਬੈਠ ਗਏ ਪੂਜਨੀਕ ਗੁਰੂ ਜੀ ਨੇ ਬਾਪੂ ਜੀ (ਮੇਰੇ ਸਹੁਰਾ ਜੀ) ਨਾਲ ਮੁਖਾਤਿਬ ਹੁੰਦੇ ਹੋਏ ਪੁੱਛਿਆ ਕਿ ‘ਲਾਟ ਸਾਹਿਬ, ਤੁਹਾਡੇ ਕਿੰਨੇ ਪੋਤੇ-ਪੋਤੀਆਂ ਹਨ?’

Also Read:  ਗਿਆਨ ਪ੍ਰਾਪਤੀ ਦੀ ਜਗਿਆਸਾ ਬਣਾਏ ਰੱਖੋ

ਪੂਜਨੀਕ ਗੁਰੂ ਜੀ ਨੇ ਉਨ੍ਹਾਂ ਤੋਂ ਤਿੰਨ ਵਾਰ ਪੁੱਛਿਆ ਕਿ ਲਾਟ ਸਾਹਿਬ, ਬੋਲੋ ਤਾਂ ਲਾਟ ਸਾਹਿਬ ਬੋਲੇ ਕਿ ਆਪ ਜੀ ਨੂੰ ਪਤਾ ਹੀ ਹੈ ਸਭ ਕਿ ਪਿਤਾ ਜੀ ਕਿੰਨ੍ਹੇ ਹਨ? ਫਿਰ ਮੇਰੇ ਪਤੀ ਮੋਨਾ ਰਾਮ ਬੋਲੇ ਕਿ ਪਿਤਾ ਜੀ, ਸਾਡੇ ਤਿੰਨ ਬੇਟੀਆਂ ਹੀ ਹਨ ਸਰਵ-ਸਮਰੱਥ ਸਤਿਗੁਰੂ ਜੀ ਨੇ ਫਰਮਾਇਆ, ‘ਕੋਈ ਲੈਣ ਵਾਲਾ ਹੋਵੇ, ਸਾਨੂੰ ਤਾਂ ਲੈਣ ਵਾਲਾ ਨਹੀਂ ਦਿਸਦਾ, ਉਂਗਲ ਫੜ੍ਹ ਕੇ ਲੈ ਜਾਵੇ’ ਵਿਸ਼ਵਾਸ ਕਰਨਾ, ਅਤੇ ਜੱਚਾ-ਬੱਚਾ ਦੀ ਸਵਾਸਥ ਜਾਂਚ ਵੀ ਕਰਵਾ ਲੈਣਾ’ ਇਸ ਪ੍ਰਕਾਰ ਵਚਨ ਫਰਮਾਉਂਦੇ ਹੋਏ ਆਪਣੀਆਂ ਅਪਾਰ ਖੁਸ਼ੀਆਂ ਬਖ਼ਸ਼ ਦਿੱਤੀਆਂ

ਗਰਭ ’ਚ ਬੱਚਾ ਜਦੋਂ ਤਿੰਨ ਮਹੀਨੇ ਦਾ ਹੋਇਆ ਤਾਂ ਮੈਂ ਆਪਣੇ ਪਰਿਵਾਰ ’ਚ ਕਿਹਾ ਕਿ ਮੈਨੂੰ ਆਪਣੇ ਗੁਰੂ ਜੀ ’ਤੇ ਪੂਰਾ ਵਿਸ਼ਵਾਸ ਹੈ ਮੇਰੇ ਬਾਪੂ ਜੀ ਕਹਿਣ ਲੱਗੇ ਕਿ ਪਰ ਬੇਟਾ! ਪੂਜਨੀਕ ਹਜ਼ੂਰ ਪਿਤਾ ਜੀ ਦੇ  ਵਚਨ ਤਾਂ ਮੰਨਣੇ ਹੀ ਹਨ! ਤਾਂ ਅਸੀਂ ਸਰਸਾ ਸ਼ਹਿਰ ਦੇ ਇੱਕ ਹਸਪਤਾਲ ਤੋਂ ਜੱਚਾ-ਬੱਚਾ ਦੀ ਸਿਹਤ ਜਾਂਚ ਕਰਵਾਈ, ਤਾਂ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਜੱਚਾ-ਬੱਚਾ ਦੋਵੇਂ ਹੀ ਬਿਲਕੁਲ ਸਵਸਥ ਸਨ ਨਵੰਬਰ 1992 ’ਚ ਸਾਡੇ ਘਰ ਲੜਕੇ ਨੇ ਜਨਮ ਲਿਆ ਇਸ ਤੋਂ ਵੱਡੀ ਖੁਸ਼ੀ ਕਿ ਬੱਚਾ ਉਦੋਂ ਦਸ ਦਿਨ ਦਾ ਸੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਸਤਿਗੁਰੂ ਧਾਮ ਰਾਨੀਆ ਦਰਬਾਰ ’ਚ ਪਧਾਰੇ ਹੋਏ ਸਨ ਉੱਥੇ ਦਰਬਾਰ ’ਚ ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਿਸ ਲਗਾਈ ਮਜਲਿਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਸਾਡੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਅਸੀਂ ਸਾਰਾ ਪਰਿਵਾਰ ਨਵ-ਜਨਮੇ ਬੱਚੇ ਨੂੰ ਲੈ ਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਤੇਰਾਵਾਸ ’ਚ ਜਾ ਕੇ ਬੈਠ ਗਏ

ਮੇਰੇ ਬਾਪੂ ਜੀ ਨੇ ਅਰਜ਼ ਕੀਤੀ ਕਿ ਪਿਤਾ ਜੀ, ਕਾਕੂ ਦਾ ਨਾਂਅ ਰੱਖ ਦਿਓ ਜੀ ਪੂਜਨੀਕ ਗੁਰੂ ਜੀ ਨੇ ਪੁੱਛਿਆ ਕਿ ‘ਇਸਦੇ ਪਾਪਾ ਦਾ ਕੀ ਨਾਂਅ ਹੈ? ਬਾਪੂ ਜੀ ਨੇ ਦੱਸਿਆ ਕਿ ਪਿਤਾ ਜੀ, ਉਸਦਾ ਨਾਂਅ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਮੋਨਾ ਰਾਮ ਰੱਖਿਆ ਹੈ ਇਸ ’ਤੇ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ‘ਬੱਚੇ ਦਾ ਨਾਂਅ ਅਸੀਂ ਕੇਸਾ ਰਾਮ ਰੱਖਦੇ ਹਾਂ’ ਤਾਂ ਇਸ ਦੌਰਾਨ ਪਰਿਵਾਰ ਤੋਂ ਪੂਜਨੀਕ ਪਿਤਾ ਜੀ ਨੇ ਤਿੰਨ ਵਾਰ ਪੁੱਛਿਆਂ ਕਿ ‘ਭਾਈ!  ਤੁਹਾਨੂੰ ਠੀਕ ਲੱਗਿਆ! ਅਸੀਂ ਕਿਹਾ ਕਿ ਹਾਂ ਜੀ, ਪਿਤਾ ਜੀ, ਬਹੁਤ ਵਧੀਆ ਹੈ ਜੋ ਆਪ ਜੀ ਨੇ ਰੱਖ ਦਿੱਤਾ ਹੈ ਫਿਰ ਬਾਪੂ ਜੀ ਤੋਂ ਪੁੱਛਣ ਲੱਗੇ ਕਿ ‘ਲਾਟ ਸਾਹਿਬ, ਜਦੋਂ ਲੜਕਾ ਹੁੰਦਾ ਹੈ

Also Read:  Night Light: ਦਿਲ ਨੂੰ ਨਹੀਂ ਭਾਉਂਦੀ ਰਾਤ ਦੀ ਤੇਜ਼ ਰੌਸ਼ਨੀ

ਤਾਂ ਤੁਸੀਂ ਕੀ ਬਣਾਉਂਦੇ ਹੋ, ਕੀ ਵੰਡਦੇ ਹੋ’? ਬਾਪੂ ਜੀ ਕਹਿਣ ਲੱਗੇ ਕਿ ਸਾਡੇ ਸ਼ਰੀਕੇ-ਕਬੀਲੇ ’ਚ ਅਸੀਂ ਚੂਰੀ (ਚੂਰਮਾ) ਬਣਾ ਕੇ ਵੰਡਦੇ ਹਾਂ ਤਾਂ ਪੂਜਨੀਕ ਪਿਤਾ ਜੀ ਫਰਮਾਇਆ ਕਿ ‘ਅਸੀਂ ਵੀ ਤਾਂ ਤੁਹਾਡੇ ਹਾਂ ਭਾਈ  ਅਸੀਂ ਵੀ ਚੂਰੀ ਖਾਵਾਂਗੇ ਕੱਲ੍ਹ ਨੂੰ ਬਣਾ ਕੇ ਲੈ ਆਉਣਾ’ ਇਸ ਦੌਰਾਨ ਮੈਂ ਖੜ੍ਹੀ ਹੋ ਗਈ ਅਤੇ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਦੇ ਵਚਨਾਂ ਦੀ ਕਾਟ ਤਾਂ ਮੈਂ ਨਹੀਂ ਕਰਨੀ, ਪਰ ਇਹ ਕੰਮ ਬਹੁਤ ਵੱਡਾ ਹੈ ਅਤੇ ਤੁਰੰਤ ਹੋਣਾ ਮੁਸ਼ਕਿਲ ਹੈ ਸਾਨੂੰ ਇੱਕ ਦਿਨ ਦੀ ਮੋਹਲਤ ਦੇ ਦਿਓ ਜੀ, ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ‘ਇਹ ਕੋਈ ਵਚਨ ਕਾਟ ਨਹੀਂ ਹੈ ਬੇਟਾ ਕੱਲ੍ਹ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ, ਪਰਸੋਂ ਲੈ ਆਉਣਾ ਫਿਰ ਅਸੀਂ ਚੂਰੀ ਬਣਾ ਕੇ ਸਰਸਾ ਦਰਬਾਰ ’ਚ ਲੈ ਗਏ ਉਦੋਂ ਸਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ

ਪੂਜਨੀਕ ਸਤਿਗੁਰੂ ਦਾਤਾ ਜੀ ਨੇ ਸਾਨੂੰ ਪੁੱਤਰ ਦੀ ਅਨਮੋਲ ਦਾਤ ਦੇ ਕੇ ਆਪਣੀ ਰਹਿਮਤ ਦੀਆਂ ਅਪਾਰ ਖੁਸ਼ੀਆਂ ਪ੍ਰਦਾਨ ਕੀਤੀਆਂ ਅਤੇ ਇਹ ਵੀ ਕਿ ਉਸਦਾ ਨਾਂਅ ਵੀ ਰੱਖਿਆ ਅਤੇ ਬੇਟੇ ਦੇ ਜਨਮ ਦੀਆਂ ਖੁਸ਼ੀਆਂ ਨੂੰ ਵੱਡਾ ਕਰਦੇ ਹੋਏ ਚੂਰੀ ਵੀ ਵੰਡਵਾਈ ਪੂਜਨੀਕ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਅਰਜ਼ ਹੈ ਕਿ ਸਾਡਾ ਪਰਿਵਾਰ ਪੂਰੇ ਦ੍ਰਿੜ੍ਹ ਵਿਸ਼ਵਾਸ਼ ਸਹਿਤ ਸਿਮਰਨ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਦੇ ਪੱਕੇ ਸੇਵਾਦਾਰ ਬਣੇ ਰਹੀਏ