Jaggery Roti

Jaggery Roti ਸਰੀਰ ’ਚ ਕੈਲਸ਼ੀਅਮ-ਆਇਰਨ ਦੀ ਪੂਰਤੀ ਕਰਦੀ ਹੈ ਗੁੜ ਦੀ ਰੋਟੀ

ਠੰਢ ਦੇ ਮੌਸਮ ’ਚ ਸਾਡੇ ਸਾਰਿਆਂ ਦੇ ਖਾਣ-ਪੀਣ ’ਚ ਬਹੁਤ ਜ਼ਿਆਦਾ ਬਦਲਾਅ ਆ ਜਾਂਦਾ ਹੈ ਇਸ ਮੌਸਮ ’ਚ ਅਸੀਂ ਆਪਣੇ ਸਰੀਰ ਨੂੰ ਬਾਹਰੋਂ ਅਤੇ ਅੰਦਰੋਂ ਦੋਵੇਂ ਹੀ ਤਰ੍ਹਾਂ ਗਰਮ ਰੱਖਣਾ ਚਾਹੁੰਦੇ ਹਾਂ ਨਾਲ ਹੀ ਨਾਲ, ਮੌਸਮ ਨਾਲ ਨਜਿੱਠਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ ਅਜਿਹੇ ’ਚ ਗੁੜ ਦੀ ਰੋਟੀ ਖਾਣਾ  ਯਕੀਨਨ ਇੱਕ ਵਧੀਆ ਵਿਚਾਰ ਹੈ ਆਮ ਤੌਰ ’ਤੇ, ਲੋਕ ਖਾਣੇ ਦੇ ਨਾਲ ਗੁੜ ਖਾਣਾ ਪਸੰਦ ਕਰਦੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਗੁੜ ਦੀ ਰੋਟੀ ਵੀ ਬਣਾਈ ਜਾ ਸਕਦੀ ਹੈ ਦੇਸ਼ ਦੇ ਕਈ ਹਿੱਸਿਆਂ ’ਚ ਲੋਕ ਠੰਢ ਦੇ ਮੌਸਮ ’ਚ ਗੁੜ ਦੀ ਰੋਟੀ ਬਣਾ ਕੇ ਖਾਂਦੇ ਹਨ ਇਹ ਉਨ੍ਹਾਂ ਨੂੰ ਗਰਮੀ ਅਤੇ ਪੋਸ਼ਣ ਦਿੰਦੀ ਹੈ ਇਸ ਦਾ ਟੇਸਟ ਵੀ ਓਨਾ ਹੀ ਵਧੀਆ ਹੁੰਦਾ ਹੈ

ਨੈਚੁਰਲ ਸਵੀਟਨਰ ਵਾਂਗ ਕਰਦੀ ਹੈ ਕੰਮ

ਠੰਢ ਦੇ ਦਿਨਾਂ ’ਚ ਸਾਡੇ ਸਾਰਿਆਂ ਦੀ ਸ਼ੂਗਰ ਕ੍ਰੇਵਿੰਗਸ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਜਿਹੇ ’ਚ ਅਸੀਂ ਅਕਸਰ ਰਿਫਾਇੰਡ ਸ਼ੂਗਰ ਵੱਲ ਭੱਜਦੇ ਹਾਂ ਇਸ ਨੂੰ ਸਿਹਤ ਲਈ ਬਿਲਕੁਲ ਹੀ ਸਹੀ ਨਹੀਂ ਮੰਨਿਆ ਜਾਂਦਾ ਇਸ ਦੀ ਥਾਂ ਤੁਹਾਨੂੰ ਗੁੜ ਦੀ ਰੋਟੀ ਬਣਾ ਕੇ ਖਾਣੀ ਚਾਹੀਦੀ ਹੈ ਗੁੜ ਇੱਕ ਨੈਚੁਰਲ ਸਵੀਟਨਰ ਹੈ, ਜੋ ਰਿਫਾਇੰਡ ਸ਼ੂਗਰ ਦੀ ਤੁਲਨਾ ’ਚ ਕਿਤੇ ਜ਼ਿਆਦਾ ਬਿਹਤਰ ਆੱਪਸ਼ਨ ਹੈ ਇਸਦੇ ਸੇਵਨ ਨਾਲ ਤੁਹਾਡਾ ਵਜ਼ਨ ਵੀ ਨਹੀਂ ਵਧਦਾ

ਮਿਲਦੀ ਹੈ ਗਰਮੀ

Jaggery Rotiਗੁੜ ਦੀ ਰੋਟੀ ਦਾ ਇੱਕ ਫਾਇਦਾ ਇਹ ਹੈ ਕਿ ਇਹ ਮਿੱਠੀ ਹੋਣ ਦੇ ਨਾਲ-ਨਾਲ ਤੁਹਾਡੇ ਸਰੀਰ ਨੂੰ ਨਿੱਘ ਵੀ ਦਿੰਦੀ ਹੈ ਗੁੜ ਇੱਕ ਨੈਚੁਰਲ ਸਵੀਟਨਰ ਹੈ, ਜੋ ਸਰੀਰ ਦੇ ਅੰਦਰ ਗਰਮੀ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਠੰਢ ’ਚ ਗੁੜ ਦੀ ਰੋਟੀ ਖਾਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਕੰਫਰਟੇਬਲ ਫੀਲ ਹੁੰਦਾ ਹੈ

Also Read:  Stale Food: ਸਿਹਤ ਲਈ ਨੁਕਸਾਨਦੇਹ ਹੈ ਠੰਢਾ ਅਤੇ ਬੇਹਾ ਭੋਜਨ

ਥਕਾਵਟ ਨੂੰ ਭਜਾਵੇ

ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਠੰਢ ਦੇ ਦਿਨਾਂ ’ਚ ਜ਼ਿਆਦਾ ਸਰਦੀ ਜਾਂ ਫਿਰ ਸੀਜ਼ਨਲ ਇਫੈਕਟਿਵ ਡਿਸਆਰਡਰ ਦੀ ਸ਼ਿਕਾਇਤ ਹੁੰਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਥਕਾਵਟ, ਮੂਡ ਸਵਿੰਗਸ ਆਦਿ ਅਨੁਭਵ ਹੁੰਦੇ ਹਨ ਪਰ ਜਦੋਂ ਤੁਸੀਂ ਗੁੜ ਦੀ ਰੋਟੀ ਖਾਂਦੇ ਹੋ ਤਾਂ ਇਸ ਨੂੰ ਮੈਨੇਜ਼ ਕਰਨਾ ਵੀ ਕਾਫੀ ਸੌਖਾ ਹੋ ਜਾਂਦਾ ਹੈ ਅਜਿਹਾ ਇਸ ਲਈ ਹੈ ਕਿਉਂਕਿ ਗੁੜ ਨੂੰ ਆਇਰਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਇਹ ਹੀਮੋਗਲੋਬਿਨ ਲੈਵਲ ਨੂੰ ਬਣਾਈ ਰੱਖਣ ਅਤੇ ਸਰਦੀ ’ਚ ਹੋਣ ਵਾਲੀ ਥਕਾਵਟ ਨੂੰ ਰੋਕਣ ’ਚ ਮੱਦਦ ਕਰਦਾ ਹੈ

ਬੋਨ ਹੈਲਥ ਹੋਵੇਗੀ ਸਹੀ

ਗੁੜ ਦੀ ਰੋਟੀ ਖਾਣ ਨਾਲ ਬੋਨ ਹੈਲਥ ਨੂੰ ਵੀ ਬਹੁੁਤ ਜ਼ਿਆਦਾ ਲਾਭ ਮਿਲਦਾ ਹੈ ਦਰਅਸਲ ਗੁੜ ’ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਕੁਝ ਮਿਨਰਲ ਪਾਏ ਜਾਂਦੇ ਹਨ ਇਹ ਸਾਰੇ ਮਿਨਰਲ ਬੋਨ ਹੈਲਥ ਨੂੰ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹਨ ਇਹੀ ਕਾਰਨ ਹੈ ਕਿ ਗੁੜ ਦੀ ਰੋਟੀ ਖਾਣ ਨਾਲ ਤੁਹਾਡੀਆਂ ਹੱਡੀਆਂ ਜ਼ਿਆਦਾ ਮਜ਼ਬੂਤ ਬਣਦੀਆਂ ਹਨ

ਇਮਿਊਨ ਸਿਸਟਮ ਨੂੰ ਹੁੰਦਾ ਹੈ ਲਾਭ

ਜੇਕਰ ਤੁਸੀਂ ਆਪਣੀ ਵਿੰਟਰ ਡਾਈਟ ’ਚ ਗੁੜ ਦੀ ਰੋਟੀ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਇਮਿਊਨ ਸਿਸਟਮ ’ਤੇ ਵੀ ਪਾਜੀਟਿਵ ਅਸਰ ਪੈਂਦਾ ਹੈ ਦਰਅਸਲ, ਠੰਢ ਦੇ ਦਿਨਾਂ ’ਚ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਉਸਨੂੰ ਮੌਸਮੀ ਬਿਮਾਰੀਆਂ ਆਪਣੀ ਗ੍ਰਿਫਤ ’ਚ ਲੈ ਲੈਂਦੀਆਂ ਹਨ ਪਰ ਗੁੜ ’ਚ ਕੁਝ ਵਿਟਾਮਿਨ ਅਤੇ ਮਿਨਰਲ ਜਿਵੇਂ ਜਸਤਾ ਅਤੇ ਸੈਲੇਨੀਅਮ ਆਦਿ ਪਾਏ ਜਾਂਦੇ ਹਨ, ਜੋ ਤੁਹਾਡੇ ਇਮਿਊਨ ਸਿਸਟਮ ’ਤੇ ਪਾਜੀਟਿਵ ਅਸਰ ਪਾਉਂਦੇ ਹਨ ਜਦੋਂ ਇਸ ਨੂੰ ਗੁੜ ਦੀ ਰੋਟੀ ਦੇ ਰੂਪ ’ਚ ਖਾਧਾ ਜਾਂਦਾ ਹੈ ਤਾਂ ਇਮਿਊਨ ਸਿਸਟਮ ਨੂੰ  ਬਹੁਤ ਜ਼ਿਆਦਾ ਲਾਭ ਮਿਲਦਾ ਹੈ