Board Exam

ਪੇਪਰਾਂ ਦਾ ਡਰ ਸ਼ਾਇਦ ਬਹੁਤ ਪੁਰਾਣਾ ਡਰ ਹੈ ਵਿਦਿਆਰਥੀ ਪੇਪਰਾਂ ਦੇ ਨਾਂਅ ਤੋਂ ਹੀ ਡਰਨ ਲੱਗਦੇ ਹਨ ਅਜਿਹਾ ਠੀਕ ਨਹੀਂ ਹੈ ਜੇਕਰ ਅਸੀਂ ਸੁਚੱਜੇ ਢੰਗ ਨਾਲ ਚੱਲੀਏ ਤਾਂ ਪੇਪਰ ਕੋਈ ਹਊਆ ਨਹੀਂ ਫਾਈਨਲ ਐਗਜ਼ਾਮ ਜਾਂ ਬੋਰਡ ਐਗਜ਼ਾਮ ਆਮ ਲੱਗਣਗੇ ਪਰ ਬਹੁਤ ਘੱਟ ਬੱਚੇ ਹੁੰਦੇ ਹਨ ਜੋ ਸ਼ੁਰੂ ਤੋਂ ਹੀ ਤਰੀਕੇ ਨਾਲ ਚੱਲਦੇ ਹਨ ਹੁਣ ਵੀ ਤੁਸੀਂ ਪਲਾਨ ਬਣਾ ਕੇ ਆਪਣੇ ਪੇਪਰਾਂ ਨੂੰ ਕੁਝ ਅਸਾਨ ਤਾਂ ਬਣਾ ਸਕਦੇ ਹੋ।

ਸਮਾਂ ਯੋਜਨਾ ਬਣਾਓ:

online classes for kidsਪੇਪਰਾਂ ’ਚ ਕਿੰਨੇ ਦਿਨ ਬਚੇ ਹਨ ਅਤੇ ਸਿਲੇਬਸ ਕਿੰਨਾ ਹੈ, ਕਿੰਨੇ ਸਬਜੈਕਟ ਹਨ, ਉਸ ਅਨੁਸਾਰ ਖੁਦ ਨੂੰ ਤਿਆਰ ਕਰੋ ਜੇਕਰ ਸਮਾਂ ਘੱਟ ਹੈ ਤਾਂ ਐੱਨਸੀਈਆਰਟੀ ਦੀਆਂ ਕਿਤਾਬਾਂ ਨਾਲ ਆਪਣਾ ਸਿਲੇਬਸ ਪੂਰਾ ਕਰੋ ਐਕਸਟ੍ਰਾ ਕਿਤਾਬਾਂ ਤੋਂ ਧਿਆਨ ਹਟਾ ਲਓ ਤਾਂ ਕਿ ਇੱਕ ਹੀ ਕਿਤਾਬ ਨਾਲ ਪੂਰੀ ਤਿਆਰੀ ਕਰ ਸਕੋ ਆਖਰੀ ਹਫਤੇ ਨੂੰ ਰਿਵੀਜ਼ਨ ਹਫਤਾ ਰੱਖੋ ਪੜ੍ਹਾਈ ਲਈ ਜ਼ਿਆਦਾ ਸਮਾਂ ਡਿਵੋਟ ਕਰੋ ਹਰ ਦਿਨ ਤੁਹਾਡੇ ਲਈ ਮਹੱਤਵਪੂਰਨ ਹੈ ਇਸ ਦਾ ਚੰਗੀ ਤਰ੍ਹਾਂ ਫਾਇਦਾ ਲਓ ਹਰ ਦਿਨ ਲਈ ਯੋਜਨਾ ਬਣਾਓ ਅਤੇ ਅਮਲ ਕਰੋ ਤੁਹਾਨੂੰ ਲੱਗੇਗਾ ਕਿ ਤੁਹਾਡੀ ਯੋਜਨਾ ਪ੍ਰਭਾਵਸ਼ਾਲੀ ਰਹੀ ਹੈ।

ਪ੍ਰਭਾਵ ਵਾਲਾ ਸਮਾਂ:

ਤੁਸੀਂ ਸੋਚੋ ਕਿ ਕਿਸ ਸਮੇਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ ਉਸ ਸਮੇਂ ’ਚ ਔਖੇ ਵਿਸ਼ੇ ਚੁਣੋ ਜਦੋਂ ਤੁਹਾਨੂੰ ਲੱਗੇ ਕਿ ਇਸ ਸਮੇਂ ਜ਼ਿਆਦਾ ਧਿਆਨ ਦੇਣਾ ਮੁਸ਼ਕਿਲ ਹੈ ਉਸ ਸਮੇਂ ਸੌਖੇ ਵਿਸ਼ੇ ਦੇਖੋ ਇਸ ਲਈ ਇਹ ਦੇਖ ਕੇ ਯੋਜਨਾ ਬਣਾਓ ਕਿ ਕਿਹੜਾ ਸਮਾਂ ਊਰਜਾਵਾਨ ਹੈ ਉਸ ਸਮੇਂ ਉਸ ਦਾ ਪੂਰਾ ਲਾਭ ਲਓ ਘੱਟ ਊਰਜਾ ਦੇ ਸਮੇਂ ਸੌਖੇ ਵਿਸ਼ਿਆਂ ਨੂੰ ਦੁਹਰਾ ਸਕਦੇ ਹੋ ਆਪਣੀ ਸਮਰੱਥਾ ਨੂੰ ਦੇਖਦੇ ਹੋਏ ਉਪਲੱਬਧ ਸਮੇਂ ਦਾ ਪੂਰਾ ਲਾਭ ਲਓ।

Also Read:  ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਯੋਜਨਾ | Surakshit Matritva Aashwasan | SUMAN Scheme

ਸੋਚ ਨੂੰ ਸਹੀ ਦਿਸ਼ਾ ਦਿਓ:

ਆਪਣੀ ਸੋਚ ਸਕਾਰਾਤਮਕ ਰੱਖੋ ਜੋ ਵਿਸ਼ਾ ਔਖਾ ਲੱਗੇ, ਉਸ ਨੂੰ ਇਹ ਸੋਚ ਕੇ ਨਾ ਛੱਡੋ ਕਿ ਮੈਂ ਨਹੀਂ ਕਰ ਸਕਦਾ, ਬਾਅਦ ’ਚ ਦੇਖ ਲਵਾਂਗਾ ਇਹ ਸੋਚੋ ਕਿ ਮੈਂ ਕਰ ਸਕਦਾ ਹਾਂ ਅਤੇ ਉਸ ਕੰਮ ਨੂੰ ਕਰਨ ’ਚ ਲੱਗ ਜਾਓ ਵਾਰ-ਵਾਰ ਖੁਦ ਨੂੰ ਯਾਦ ਦਿਵਾਓ ਕਿ ਮੈਂ ਇਹ ਕਰ ਸਕਦਾ ਹਾਂ।

ਚਿੰਤਾ ਦੂਰ ਰੱਖੋ:

ਜੋ ਸਮਾਂ ਬੀਤ ਚੁੱਕਾ ਹੈ ਉਸ ਬਾਰੇ ਸੋਚ ਕੇ ਸਮਾਂ ਨਸ਼ਟ ਨਾ ਕਰੋ ਸੋਚ ਦੇ ਕੀਟਾਣੂਆਂ ਨੂੰ ਆਪਣੇ ਤੋਂ ਦੂਰ ਰੱਖੋ ਪੜ੍ਹਾਈ ਕਰਦੇ ਸਮੇਂ ਵਿੱਚ-ਵਿੱਚ ਦੀ ਲੰਮੇ ਸਾਹ ਲਓ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਛੱਡੋ, ਕੁਝ ਪਲ ਰੁਕੋ ਆਪਣਾ ਭਵਿੱਖ ਸੰਵਾਰਨ ਲਈ ਨਵੀਂ ਸੋਚ ਪੈਦਾ ਕਰੋ।

ਇਕਾਗਰਚਿੱਤ ਰਹੋ:

ਜੋ ਵਿਸ਼ਾ ਪੜ੍ਹੋ, ਇਕਾਗਰਚਿੱਤ ਹੋ ਕੇ ਪੜ੍ਹੋ ਤਾਂ ਕਿ ਜ਼ਿਆਦਾ ਫਾਇਦਾ ਮਿਲ ਸਕੇ ਰਿਵੀਜ਼ਨ ਲਈ ਕੁਝ ਪੁਆਇੰਟ ਨੋਟ ਕਰ ਲਓ ਅਤੇ ਅਖੀਰ ’ਚ ਉਨ੍ਹਾਂ ਨੂੰ ਦੁਹਰਾ ਲਓ ਜਦੋਂ ਤੁਸੀਂ ਇੱਕ ਵਿਸ਼ੇ ਨੂੰ ਪੜ੍ਹ ਰਹੇ ਹੋ ਤਾਂ ਉਸੇ ਵਿਸ਼ੇ ’ਤੇ ਸੋਚੋ ਹੋਰ ਵਿਸ਼ਿਆਂ ਨੂੰ ਭੁੱਲ ਜਾਓ ਇਕਾਗਰ ਮਨ ਨਾਲ ਪੜ੍ਹਨ ’ਤੇ ਘੱਟ ਸਮੇਂ ’ਚ ਜ਼ਿਆਦਾ ਪੜ੍ਹਾਈ ਕੀਤੀ ਜਾ ਸਕਦੀ ਹੈ।

-ਨੀਤੂ ਗੁਪਤਾ