the real deal is the rate of happiness and peace editorial -sachi shiksha punjabi

ਸੁੱਖ-ਸ਼ਾਂਤੀ ਦਾ ਦਰ ਹੈ ਸੱਚਾ ਸੌਦਾ-ਸੰਪਾਦਕੀ
ਸੱਚਾ ਸੌਦਾ ਸੁੱਖ ਸ਼ਾਂਤੀ ਦਾ ਦਰ ਹੈ ਸੱਚਾ ਸੌਦਾ ਵਿੱਚ ਪ੍ਰੇਮ ਤੇ ਨਾਮ ਦਾ ਅਸਲੀ ਅਤੇ ਅਮਲੀ ਸਬਕ ਪੜ੍ਹਾਇਆ ਜਾਂਦਾ ਹੈ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਤੇ ਸਭ ਨਾਲ ਨਿਹਸਵਾਰਥ ਪ੍ਰੇਮ ਕਰਨਾ, ਇਹੀ ਹੈ ਸੱਚਾ ਸੌਦਾ ਦਾ ਅਸੂਲ, ਜੋ ਕਿ ਦੁਨੀਆਂ ਵਿੱਚ ਇੱਕ ਮਿਸਾਲ ਹੈ ਅਸਲ ’ਚ ਸੱਚਾ ਸੌਦਾ ਦੀ ਨੀਂਹ ਵੀ ਇਸੇ ਸੱਚਾਈ ’ਤੇ ਟਿਕੀ ਹੈ

ਰੂਹਾਨੀਅਤ ਦੇ ਸੱਚੇ ਰਹਿਬਰ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਸਥਾਪਿਤ ਕਰਕੇ ਦੁਨੀਆਂ ਨੂੰ ਪਰਮ ਪਿਤਾ ਪਰਮਾਤਮਾ ਦੀ ਸੱਚਾਈ ਨਾਲ ਰੂ-ਬ-ਰੂ ਕਰਵਾਇਆ ਪੂਜਨੀਕ ਬੇਪਰਵਾਹ ਜੀ ਨੇ ਦੁਨੀਆਂ ਨੂੰ ਇਹ ਵੀ ਦੱਸਿਆ ਕਿ ਸੱਚਾ ਸੌਦਾ ਦਿੰਦਾ ਹੀ ਦਿੰਦਾ ਹੈ, ਲੈਂਦਾ ਕਿਸੇ ਤੋਂ ਕੁਝ ਨਹੀਂ ਬੇਪਰਵਾਹ ਜੀ ਨੇ ਦੁਨੀਆਂ ਨੂੰ ਅਦਭੁੱਤ ਰੂਹਾਨੀ ਖੇਡਾਂ ਦਿਖਾ-ਦਿਖਾ ਕੇ ਪ੍ਰਭੂ-ਪਰਮੇਸ਼ਵਰ ਦੀ ਸੱਚੀ ਭਗਤੀ ਨਾਲ ਜੋੜਿਆ

Also Read :-

ਅੰਡਾ-ਮਾਸ ਨਹੀਂ ਖਾਣਾ, ਸ਼ਰਾਬ-ਨਸ਼ਾ ਨਹੀਂ ਪੀਣਾ, ਪਰਾਈ ਔਰਤ ਨੂੰ ਮਾਤਾ-ਭੈਣ-ਬੇਟੀ ਸਮਝਣਾ ਅਤੇ ਮਾਤਾ-ਭੈਣਾਂ ਨੇ ਪਰ-ਪੁਰਸ਼ ਨੂੰ ਉਮਰ ਤੋਂ ਵੱਡੇ ਹਨ ਤਾਂ ਪਿਤਾ, ਬਰਾਬਰ ਦੇ ਭਾਈ ਅਤੇ ਉਮਰ ਤੋਂ ਛੋਟੇ ਹਨ ਤਾਂ ਬੇਟੇ ਦੇ ਸਮਾਨ ਮੰਨਣਾ ਹੈ

ਸੱਚਾ ਸੌਦਾ ਦੇ ਇਹ ਗਜ਼ਬ ਦੇ ਅਸੂਲ ਹਨ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਣਾ ਅਤੇ ਮਾਲਕ, ਪਰਮਾਤਮਾ ਦਾ ਨਾਮ ਜਪਣਾ, ਪ੍ਰਭੂ ਦੀ ਭਗਤੀ ਕਰਨਾ ਇਹ ਵੀ ਸੱਚਾ ਸੌਦਾ ਦੀ ਸਿੱਖਿਆ ਹੈ ਸੱਚਾ ਸੌਦਾ ਦਰ ਸਭਨਾਂ ਲਈ ਖੁੱਲ੍ਹਾ ਹੈ ਇੱਥੇ ਸਭ ਜਾਤ-ਧਰਮਾਂ ਦਾ ਬਿਨਾਂ ਕਿਸੇ ਭੇਦਭਾਵ ਤੋਂ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ ਇਸ ਦਰ ਨਾਲ ਜੁੜ ਕੇ ਕਰੋੜਾਂ ਪਰਿਵਾਰ ਖੁਸ਼ਹਾਲੀ ਦਾ ਜੀਵਨ ਜੀ ਰਹੇ ਹਨ ਇਸ ਪਾਕ-ਪਵਿੱਤਰ ਦਰ (ਡੇਰਾ ਸੱਚਾ ਸੌਦਾ) ਨਾਲ ਜੁੜ ਕੇ ਆਪਣੇ ਖੁਦ ’ਤੇ ਮਾਣ ਮਹਿਸੂਸ ਕਰਦੇ ਹਨ ਉਨ੍ਹਾਂ ਦਾ ਮੰਨਣਾ ਹੀ ਨਹੀਂ, ਸਗੋਂ ਉਹ ਸਾਰੇ ਲੋਕ ਪੂਰੇ ਮਾਣ ਨਾਲ ਕਹਿੰਦੇ ਹਨ ਕਿ ਜ਼ਿੰਦਗੀ ਜਿਉਣ ਦਾ ਜੋ ਹੁਨਰ ਉਹਨਾਂ ਨੂੰ ਸੱਚਾ ਸੌਦਾ ਦਰਬਾਰ ਤੋਂ ਮਿਲਿਆ ਹੈ,

ਉਹ ਬਹੁਤ ਅਨਮੋਲ ਹੈ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ਨੂੰ ਧਾਰਨ ਕਰਕੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਮਾਇਨੇ ਹੀ ਬਦਲ ਗਏ ਹਨ ਸਾਫ਼-ਸਵੱਛ ਜੀਵਨਸ਼ੈਲੀ, ਈਮਾਨਦਾਰੀ, ਸੱਚਾਈ, ਹੱਕ-ਹਲਾਲ, ਮਿਹਨਤ ਦੀ ਕਮਾਈ ਹੀ ਉਹਨਾਂ ਦੇ ਅਸੂਲ ਹਨ, ਜਿਨ੍ਹਾਂ ਨੂੰ ਉਹਨਾਂ ਨੇ ਅਪਣਾਇਆ ਹੋਇਆ ਹੈ ਸਮਾਜ ’ਚ ਫੈਲੇ ਨਸ਼ੇ, ਪਾਖੰਡਵਾਦ, ਕੁਰੀਤੀਆਂ ਤੋਂ ਛੁਟਕਾਰਾ ਉਹਨਾਂ ਨੂੰ ਮਿਲਿਆ ਹੈ ਅਤੇ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾ ਕੇ ਉਹਨਾਂ ਦੀ ਜ਼ਿੰਦਗੀ ਨਿਰਮਲ ਹੋ ਗਈ ਹੈ ਸੱਚ-ਝੂਠ ਦੀ ਉਹਨਾਂ ਨੂੰ ਸਮਝ ਆ ਗਈ ਹੈ

ਈਸ਼ਵਰ ਭਗਤੀ ਦਾ ਸੱਚਾ ਸੰਦੇਸ਼ ਉਹਨਾਂ ਨੇ ਡੇਰਾ ਸੱਚਾ ਸੌਦਾ ਤੋਂ ਹੀ ਪਾਇਆ ਹੈ ਡੇਰਾ ਸੱਚਾ ਸੌਦਾ ਤੋਂ ਉਹਨਾਂ ਨੂੰ ਪ੍ਰੇਰਣਾ ਤੇ ਸਿੱਖਿਆ ਮਿਲੀ ਹੈ ਕਿ ਕਿਸੇ ਵੀ ਦੂਜੇ ਨੂੰ ਵੱਡਾ-ਛੋਟਾ ਦੱਸਣ ਦੀ ਬਜਾਇ ਆਪਣੇ ਖੁਦ ਦੇ ਅੰਦਰ ਅਜਿਹੇ ਗੁਣ ਭਰੋ ਤਾਂ ਕਿ ਦੂਜੇ ਤੁਹਾਨੂੰ ਚੰਗਾ ਕਹਿਣ, ਦੂਜਿਆਂ ਦੀ ਨਿਗਾਹ ’ਚ ਤੁਸੀਂ ਚੰਗਾ ਕਹਾਓ ਕਿਉਂਕਿ ਡੇਰਾ ਸੱਚਾ ਸੌਦਾ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹੈ ਅਤੇ ਸਭ ਨੂੰ ਬਰਾਬਰ ਸਨਮਾਨ ਪ੍ਰਦਾਨ ਕਰਦਾ ਹੈ

ਡੇਰਾ ਸੱਚਾ ਸੌਦਾ ਦਾ ਇਹ ਪਾਵਨ ਸੰਦੇਸ਼ ਹੈ ਕਿ ਇਨਸਾਨ ਨੂੰ ਇਨਸਾਨ ਨਾਲ ਜੋੜੋ, ਇਨਸਾਨ ਨੂੰ ਪਰਮਪਿਤਾ ਪ੍ਰਮਾਤਮਾ ਦੀ ਭਗਤੀ ਨਾਲ ਜੋੜੋ ਅਤੇ ਸਾਰਿਆਂ ਧਰਮਾਂ ਦੀ ਵੀ ਇਹ ਸਿੱਖਿਆ ਹੈ, ਧਰਮ ਜੋੜਨਾ ਸਿਖਾਉਂਦੇ ਹਨ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਵਿੱਚ ਡੇਰਾ ਸੱਚਾ ਸੌਦਾ ਲਈ ਇਹ ਨਿਯਮ ਬਣਾਏ, ਲੋਕਾਂ ਨੂੰ ਇਹਨਾਂ ਨਿਯਮਾਂ ’ਤੇ ਚਲਾਇਆ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ

ਅੱਜ ਕਰੋੜਾਂ ਡੇਰਾ ਸ਼ਰਧਾਲੂ ਆਪਣੇ ਈਸ਼ਵਰ ਸਵਰੂਪ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਪੈਗਾਮ ’ਤੇ ਅਮਲ ਕਰਦੇ ਹੋਏ ਸਮਾਜ ’ਚ ਮਾਨਵਤਾ ਭਲਾਈ ਦੇ 142 ਕਾਰਜ ਕਰਨ ’ਚ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ ਅਤੇ ਉਹਨਾਂ ਦੇ ਯਤਨ ਲਗਾਤਾਰ ਜਾਰੀ ਹਨ ਦੀਨ-ਦੁਖੀਆਂ, ਗਰੀਬਾਂ ਦੇ ਸਹਾਰੇ ਡੇਰਾ ਸੱਚਾ ਸੌਦਾ ਦੀ ਪੂਰੇ ਵਿਸ਼ਵ ’ਚ ਆਪਣੀ ਅਲੱਗ ਪਛਾਣ ਬਣੀ ਹੋਈ ਹੈ

ਇੱਕ ਭਜਨ ਵਿੱਚ ਆਉਂਦਾ ਹੈ-

ਜੋ ਦੁਖੀਆ ਇਸ ਦਰ ਆ ਜਾਂਦਾ,
ਸਭ ਭਰਮ-ਭੁਲੇਖੇ ਮੁਕਾ ਜਾਂਦਾ,
ਸੁੱਖ-ਸ਼ਾਂਤੀ ਨੂੰ ਉਹ ਪਾ ਜਾਂਦਾ
ਸਭ ਦੁਖੀਆਂ ਨੂੰ ਮਿਲਦਾ ਸਹਾਰਾ ਏ
ਸੱਚਾ ਸੌਦਾ ਤਾਰਾ ਅੱਖੀਆਂ ਦਾ
ਸਾਡੇ ਦਿਲ ਦਾ ਚੈਨ-ਸਹਾਰਾ ਏ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!